ਖਾਸ ਖਬਰਾਂ » ਸਿੱਖ ਖਬਰਾਂ

ਕੁੜਿੱਕੀ ਚ ਫਸੇ ਬਾਦਲਾਂ ਦਾ ਬਚਾਅ ਲਈ ਸ਼੍ਰੋ.ਗੁ.ਪ੍ਰ.ਕ. ਨੇ 24 ਅਗਸਤ ਨੂੰ ਕਾਰਜਕਾਰਣੀ ਦੀ ਇਕੱਤਰਤਾ ਸੱਦੀ

August 22, 2018 | By

ਅੰਮ੍ਰਿਤਸਰ: ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰਨ ਵਾਲੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਲੇਖਾ 24 ਅਗਸਤ ਨੂੰ ਸੱਦੇ ਗਾਏ ਵਿਧਾਨ ਸਭਾ ਸ਼ੈਸ਼ਨ ਵਿਚ ਪਾਸ ਹੋਣਾ ਹੈ। ਇਸ ਲੇਖੇ ਸਬੰਧੀ ਜਿਨ੍ਹੀ ਜਾਣਕਾਰੀ ਹੁਣ ਤੱਕ ਖ਼ਬਰਾਂ ਰਾਹੀਂ ਜਨਤਕ ਹੋਈ ਹੈ ਉਸ ਵਿਚ ਬਾਦਲਾਂ ਅਤੇ ਡੇਰਾ ਸਿਰਸਾ ਨੂੰ ਮੁਖ ਦੋਸ਼ੀਆਂ ਵਜੋ ਲਿਆ ਜਾ ਰਿਹਾ ਹੈ। ਇਸ ਕਰਕੇ ਬਾਦਲ ਦਲ ਦੀ ਜਾਨ ਕੁੜਿੱਕੀ ਚ ਫਸੀ ਹੋਈ ਹੈ। ਬਾਦਲਾਂ ਨੂੰ ਇਸ ਕੁੜਿੱਕੀ ਚੋ ਕਢਣ ਲਈ ਸ਼੍ਰੋਮਣੀ ਕਮੇਟੀ ਨੇ ਵਿਧਾਨ ਸਭਾ ਸ਼ੈਸ਼ਨ ਦੇ ਬਰਾਬਰ ਪਹਿਲੇ ਦਿਨ (24 ਅਗਸਤ ਨੂੰ) ਹੀ ਕਾਰਜਕਾਰਣੀ ਦੀ ਹੰਗਾਮੀ ਇੱਕਤਰਤਾ ਸੱਦ ਲਈ ਹੈ।ਭਰੋਸੇ ਯੋਗ ਸੂਤਰਾਂ ਅਨੁਸਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ, 72 ਘੰਟੇ ਦੇ ਨੋਟਿਸ ਤੇ ਇਹ ਇਕਤਰਤਾ ਅੰਮ੍ਰਿਤਸਰ ਵਿਖੇ ਬੁਲਾਈ ਹੈ ਤੇ ਅਹਿਮ ਇਕਤਰਤਾ ਦਾ ਏਜੰਡਾ “ਦਰਪੇਸ਼ ਪੰਥਕ ਮੁੱਦਿਆਂ ਤੇ ਦੀਰਘ ਵਿਚਾਰਾਂ”ਦੱਸਿਆ ਗਿਆ ਹੈ ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਤਸਵੀਰ।

ਜਿਕਰਯੋਗ ਹੈ ਕਿ 24 ਸਤੰਬਰ 2015 ਨੂੰ ਕਮੇਟੀ ਪ੍ਰਬੰਧ ਹੇਠਲੇ ਜਥੇਦਾਰਾਂ ਵਲੋਂ ਗੁਰੂ ਦੋਖੀ ਡੇਰਾ ਸਿਰਸਾ ਮੁਖੀ ਨੂੰ ਦਿੱਤੀ ਗਈ ਬਿਨਮੰਗੀ ਮੁਆਫੀ ਨੂੰ ਸਹੀ ਠਹਿਰਾਣ ਲਈ ਤਤਕਾਲੀਨ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਵੀ ਕਮੇਟੀ ਮੈਂਬਰਾਨ ਦੀ ਅਜੇਹੀ ਹੀ ਇੱਕ ਇਕਤੱਰਤਾ 27 ਸਤੰਬਰ 2015 ਨੂੰ ਬੁਲਾਈ ਸੀ ਤੇ ਇਸ ਇਕਤਰਤਾ ਦਾ ਏਜੰਡਾ ਵੀ “ਦਰਪੇਸ਼ ਪੰਥਕ ਮੁੱਦਿਆਂ ਤੇ ਦੀਰਘ ਵਿਚਾਰਾਂ”ਦੱਸਿਆ ਗਿਆ ਸੀ।ਇਹ ਗੱਲ ਵਖਰੀ ਹੈ ਕਿ ਸੰਗਤੀ ਰੋਸ ਤੇ ਰੋਹ ਅੱਗੇ ਝੁਕਦਿਆਂ ‘ਜਥੇਦਾਰਾਂ’ਨੇ ਬਾਅਦ ਵਿੱਚ 16 ਅਕਤੂਬਰ 2015 ਨੂੰ ਪਹਿਲਾਂ ਲਿਆ ਫੈਸਲਾ ਰੱਦ ਕਰ ਦਿੱਤਾ ਸੀ।

ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਗਠਨ ਤੋਂ ਲੈਕੇ ਹੁਣ ਤੀਕ ਬਾਦਲ ਦਲ ਦੀ ਇਹ ਕੋਸ਼ਿਸ਼ ਸਾਫ ਨਜਰ ਆਈ ਹੈ ਕਿ ਕਿਸੇ ਤਰ੍ਹਾਂ ਇਸ ਕਮਿਸ਼ਨ ਨੂੰ ਫਰਾਡ,ਸਿਆਸੀ ਤੇ ਹੋਰ ਲਕਬ ਦੇਕੇ ਝੁਠਲਾਇਆ ਜਾ ਸਕੇ ।ਬਾਦਲ ਦੀ ਇਸੇ ਨੀਤੀ ਤਹਿਤ ਹੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਦੇ ਪੀ.ਏ. ਅਤੇ ਭਰਾ ਹਿੰਮਤ ਸਿੰਘ, ਕਮਿਸ਼ਨ ਪਾਸ ਖੁਦ ਬਿਆਨ ਦੇਕੇ ਦੂਸਰਿਆਂ ਉਪਰ ਨਜ਼ਲਾ ਝਾੜ ਰਹੇ ਹਨ।24 ਅਗਸਤ ਨੁੰ ਬੁਲਾਈ ਗਈ ਕਮੇਟੀ ਕਾਰਜਕਾਰਣੀ ਦੀ ਇਕਤਰਤਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਤੇ ਸਿੱਖਾਂ ਦੀ ਕਾਤਲ ਪੁਲਿਸ ਨੂੰ ਬਚਾਉਣ ਲਈ ਬਾਦਲਾਂ ਦੇ ਨਾਲ ਚੱਲਦੀ ਹੈ ਜਾਂ ਸਿੱਖ ਕੌਮ ਨਾਲ ਇਹ ਤਾਂ ਵਕਤ ਹੀ ਦੱਸੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,