ਖਾਸ ਖਬਰਾਂ » ਸਿੱਖ ਖਬਰਾਂ

ਗੁਰਦੁਆਰਾ ਮੰਜੀ ਸਾਹਿਬ ਪਾ: ਨੌਵੀਂ ਨਵਾਂਸ਼ਹਿਰ ਵਿਖੇ ‘ਪੰਥਕ ਇਕਤਰਤਾ’ ਹੋਈ

August 17, 2024 | By

ਚੰਡੀਗੜ੍ਹ – ਪਿਛਲੇ ਦਿਨੀਂ ‘ਪੰਥ ਸੇਵਕ ਜਥਾ ਦੋਆਬਾ’ ਵਲੋਂ ਗੁਰਦੁਆਰਾ ਮੰਜੀ ਸਾਹਿਬ ਪਾ: ਨੌਵੀਂ ਨਵਾਂਸ਼ਹਿਰ ਵਿਖੇ ਇਕ ‘ਪੰਥਕ ਇਕਤਰਤਾ’ ਬੁਲਾਈ ਗਈ। ਜਿਸ ਵਿਚ ਮੌਜੂਦਾ ਸਿੱਖ ਰਾਜਨੀਤੀ ਵਿਚ ਆਈ ਗਿਰਾਵਟ ਅਤੇ ਵੋਟ ਰਾਜਨੀਤੀ ਵਾਲੀਆਂ ਪਾਰਟੀਆਂ ਤੇ ਇਹਨਾਂ ਦੇ ਆਗੂਆਂ ਦੇ ਢਿੱਲੇ ਪਹਿਰੇ ਕਾਰਨ ਤਖ਼ਤ ਸਾਹਿਬਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਾਖ ਵਿਚ ਆਈ ਗਿਰਾਵਟ ਉਪਰ ਵਿਚਾਰ ਹੋਈ।
ਇਸ ਇਕਤਰਤਾ ਵਿੱਚ ਵਿਚਾਰ ਚਰਚਾ ਕਰਨ ਲਈ ਮੁੱਖ ਵਿਸ਼ਾ ‘ਗੁਰੂ ਖਾਲਸਾ ਪੰਥ ਦੇ ਤਖ਼ਤ ਸਾਹਿਬਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੋਟ ਰਾਜਨੀਤੀ ਦੇ ਪ੍ਰਭਾਵ ਤੋਂ ਕਿਵੇਂ ਮੁਕਤ ਕਰਵਾਇਆ ਜਾਏ ?’ ਰੱਖਿਆ ਗਿਆ। ਵਿਚਾਰ ਚਰਚਾ ਉਪਰ ਫੈਸਲਾ ਲੈਣ ਲਈ ਪੰਥਕ ਪ੍ਰਵਾਨਤ ਪੰਚ ਪ੍ਰਧਾਨੀ ਜੁਗਤਿ ਅਨੁਸਾਰ ‘ਪੰਜ ਸਿੰਘਾਂ’ ਰਾਹੀਂ ‘ਗੁਰਮਤਾ’ ਪਕਾਉਣ ਦੀ ਵਿਧੀ ਅਪਣਾਈ ਗਈ। ਦੀਵਾਨ ਦੀ ਅਰੰਭਤਾ ਗੁਰਬਾਣੀ ਕੀਰਤਨ ਨਾਲ ਹੋਈ । ਉਸਤੋਂ ਉਪਰੰਤ ਗੁਰਮਤਾ ਸ਼ੁਰੂ ਕਰਨ ਲਈ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ। ਅਰਦਾਸ ਤੋ ਬਾਅਦ ਪੰਥ ਸੇਵਕ ਜਥਾ ਦੋਆਬਾ ਦੇ ਜਥੇਦਾਰ ਜਰਨੈਲ ਸਿੰਘ ਨੇ ‘ਸਾਖੀ ਸਿੰਘ’ ਦੀ ਭੂਮਿਕਾ ਵਿੱਚ ਪੰਜ ਸਿੰਘਾਂ ਦੀ ਚੋਣ ਕੀਤੀ । ਸਮੂਹ ਸੰਗਤ ਦੀ ਪ੍ਰਵਾਨਗੀ ਨਾਲ ਚੁਣੇ ਗਏ ਪੰਜ ਸਿੰਘਾਂ ਦੀ ਅਗਵਾਈ ਵਿੱਚ ਵਿਚਾਰਾਂ ਸ਼ੁਰੂ ਕੀਤੀਆਂ ਗਈਆਂ।

ਪੰਥਕ ਇਕੱਤਰਤਾ ਦੌਰਾਨ ਬੁਲਾਰੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਦੀ ਸਾਂਝੀ ਤਸਵੀਰ

ਇਸ ਇਕੱਤਰਤਾ ਵਿੱਚ ਸ਼ਾਮਿਲ ਸ਼ਖਸ਼ੀਅਤਾਂ, ਜਥਿਆਂ, ਸੰਸਥਾਵਾਂ ਅਤੇ ਸੰਪਰਦਾਵਾਂ ਦੇ ਮੁੱਖੀ ਸਿੰਘਾਂ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਖੁਦਮੁਖਤਿਆਰ ਹਸਤੀ ਮੁੜ ਉਜਾਗਰ ਕਰਨ ਲਈ ਤਖ਼ਤ ਸਾਹਿਬਾਨ ਦਾ ਪ੍ਰਬੰਧ ਵੋਟ ਰਾਜਨੀਤੀ ਵਾਲੀਆਂ ਪਾਰਟੀਆਂ ਤੋਂ ਮੁਕਤ ਹੋਣਾ ਚਾਹੀਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੁਨੀਆ ਭਰ ਦੇ ਸਿੱਖਾਂ ਦੀ ਅਗਵਾਈ ਕਰਨ ਵਾਲੀ ਕੇਂਦਰੀ ਸੰਸਥਾ ਹੈ, ਇਸ ਲਈ ਅਕਾਲ ਤਖ਼ਤ ਸਾਹਿਬ ਦੇ ਪ੍ਰਬੰਧ ਨੂੰ ਸਚਾਰੂ ਬਣਾਉਣ ਲਈ ਦੁਨੀਆ ਭਰ ਦੇ ਯੋਗ ਸਿੱਖਾਂ ਦਾ ਇਕ ਜਥਾ ਬਣਾਉਣਾ ਚਾਹੀਦਾ ਹੈ ।

ਭਾਈ ਮਨਧੀਰ ਸਿੰਘ ਸੰਗਤਾਂ ਨਾਲ ਕੋਈ ਨੁਕਤਾ ਸਾਂਝੇ ਕਰਦੇ ਹੋਏ।

ਤਖ਼ਤ ਸਾਹਿਬਾਨ ਦੇ ਮੌਜੂਦਾ ਜਥੇਦਾਰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਤੇ ਸਿਆਸੀ ਧਿਰਾਂ ਦੇ ਪ੍ਰਭਾਵ ਵਿੱਚ ਹੋਣ ਕਰਕੇ ਯੋਗ ਭੂਮਿਕਾ ਨਿਭਾਉਣ ਵਿੱਚ ਅਸਮਰੱਥ ਹਨ ਇਸ ਕਰਕੇ ਤਖ਼ਤ ਸਾਹਿਬਾਨ ਦੇ ਪ੍ਰਬੰਧ ਨੂੰ ਵੋਟ ਸਿਆਸਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਭਾਵ ਅਤੇ ਦਖਲ ਤੋਂ ਪੂਰਨ ਤੌਰ ਤੇ ਮੁਕਤ ਰੱਖਣਾ ਚਾਹੀਦਾ ਹੈ।

ਇਕੱਤਰਤਾ ਦੌਰਾਨ ਹਾਜ਼ਰ ਸੰਗਤਾਂ

ਸਾਰੇ ਵਿਚਾਰ ਆਉਣ ਤੋਂ ਬਾਅਦ ਪੰਜਾਂ ਸਿੰਘਾ ਵੱਲੋਂ ਇਸ ਵਿਚਾਰ ਚਰਚਾ ਨੂੰ ਸੰਖੇਪ ਅਤੇ ਨੁਕਤਾਬਧ ਰੂਪ ਵਜੋਂ ਇੱਕ ਖਰੜੇ ਦੇ ਰੂਪ ਵਿੱਚ ਤਿਆਰ ਕੀਤਾ ਗਿਆ । ਗੁਰਮਤੇ ਦਾ ਇਹ ਖਰੜਾ ਪੰਜ ਸਿੰਘਾਂ ਵੱਲੋਂ ਸੰਗਤ ਦੇ ਸਨਮੁੱਖ ਸਾਂਝਾ ਕੀਤਾ ਗਿਆ। ਸੰਗਤ ਨੇ ਜੈਕਾਰਿਆਂ ਨਾਲ ਇਸ ਖਰੜੇ ਨੂੰ ਪ੍ਰਵਾਨਗੀ ਦਿੱਤੀ । ਸੰਗਤ ਦੀ ਪ੍ਰਵਾਨਗੀ ਤੋਂ ਬਾਅਦ ਇਹ ਖਰੜਾ ਗੁਰਮਤੇ ਦਾ ਰੂਪ ਧਾਰਨ ਕਰ ਲੈਦਾ ਹੈ। ਗੁਰਮਤਾ ਪਕਾਉਣ ਤੋਂ ਬਾਅਦ ਗਿਆਨੀ ਬਲਕਾਰ ਸਿੰਘ ਜੀ ਨੇ ਸਮਾਪਤੀ ਦੀ ਅਰਦਾਸ ਕੀਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਹੁਕਮਨਾਮਾ ਸੰਗਤਾਂ ਨੂੰ ਸਰਵਣ ਕਰਵਾਇਆ।

ਇਕੱਤਰਤਾ ਦੌਰਾਨ ਹਾਜ਼ਰ ਸੰਗਤਾਂ ਦੀ ਇਕ ਹੋਰ ਤਸਵੀਰ

ਇਸ ਇਕਤਰਤਾ ਵਿੱਚ ਬਾਬਾ ਨਾਗਰ ਸਿੰਘ ਤੇ ਬਾਬਾ ਨੌਰੰਗ ਸਿੰਘ ਪੰਥ ਅਕਾਲੀ ਤਰਨਾ ਦਲ ਹਰੀਆਂ ਵੇਲਾਂ ,ਭਾਈ ਲਾਲ ਸਿੰਘ ਅਕਾਲਗੜ੍ਹ , ਬਾਬਾ ਬਲਵਿੰਦਰ ਸਿੰਘ (ਬਾਬਾ ਸਰਬਜੋਤ ਸਿੰਘ ਬੇਦੀ ਵਲੋਂ) , ਬਾਬਾ ਬਲਕਾਰ ਸਿੰਘ ਪੰਥ ਅਕਾਲੀ ਗੁਰੂ ਨਾਨਕ ਦਲ ਮੜ੍ਹੀਆਂ ਵਾਲੇ, ਬਾਬਾ ਨਛੱਤਰ ਸਿੰਘ ਅਕਾਲ ਬੁੰਗਾ ਅਲਾਚੌਰ, ਗੁਰਪ੍ਰੀਤ ਸਿੰਘ ਇੰਸਟੀਟਿਊਟ ਆਫ ਸਿੱਖ ਸਟਡੀਜ ਚੰਡੀਗੜ, ਗੁਰਵੀਰ ਸਿੰਘ ਮਚਾਕੀ, ਸੁਰਿੰਦਰ ਸਿੰਘ ਕਿਸ਼ਨਪੁਰਾ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ, ਜਥੇਦਾਰ ਸਤਨਾਮ ਸਿੰਘ ਸਮਸਾ,ਸੁਖਵਿੰਦਰ ਸਿੰਘ ਚੋਣੇ,ਸੁਖਦੀਪ ਸਿੰਘ ਮੀਕੇ, ਭਾਈ ਮਹਿਕਦੀਪ ਸਿੰਘ ਉਧੋਨੰਗਲ, ਜਸਪਾਲ ਸਿੰਘ ਉਧੋਨੰਗਲ, ਰਾਜਦੀਪ ਸਿੰਘ ਰਾਜੂ ਪੰਥ ਸੇਵਕ ਜਥਾ ਮਾਝਾ, ਜਸਪਾਲ ਸਿੰਘ ਮੰਝਪੁਰ ਪੰਜ ਆਬ ਲਾਇਰਜ਼ , ਦਵਿੰਦਰ ਸਿੰਘ,ਮਾਸਟਰ ਜਸਵਿੰਦਰ ਸਿੰਘ ਮੀਰਪੁਰ ਤੇ ਮਿਹਰ ਸਿੰਘ ਕਲਗੀਧਰ ਗੁਰਧਾਮ ਸੁਧਾਰ ਸੁਸਾਇਟੀ ਸ੍ਰੀ ਅਨੰਦਪੁਰ ਸਾਹਿਬ, ਕੁਲਦੀਪ ਸਿੰਘ ਮੋਦੇ (ਅਟਾਰੀ) ਪੰਥਕ ਅਕਾਲੀ ਲਹਿਰ, ਹਰਬੰਸ ਸਿੰਘ ਕੰਧੋਲਾ, ਤਜਿੰਦਰ ਸਿੰਘ ਪੰਨੂੰ ਅਕਾਲੀ ਦਲ ੧੯੨੦, ਤਰਲੋਚਨ ਸਿੰਘ ਸੋਹਲ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਪਲਵਿੰਦਰ ਸਿੰਘ ਤਲਵਾੜਾ, ਹਰਨੇਕ ਸਿੰਘ ਉਪੱਲ ਵਾਰਿਸ ਪੰਜਾਬ ਦੇ, ਹਰਜਿੰਦਰ ਸਿੰਘ, ਮਨਜੀਤ ਸਿੰਘ ਕਰਤਾਰਪੁਰ ਆਵਾਜ਼ ਏ ਕੌਮ, ਭਾਈ ਸਵਰਨ ਸਿੰਘ ਕੋਟਧਰਮੂ,ਭਾਈ ਗਮਦੂਰ ਸਿੰਘ ਝੰਡੂਕੇ,ਪਰਨਜੀਤ ਸਿੰਘ ਜੱਗੀ, ਗੁਰਪਾਲ ਸਿੰਘ, ਲਵਦੀਪ ਸਿੰਘ, ਅਮ੍ਰਿਤਪਾਲ ਸਿੰਘ ਜਥਾ ਲੱਖੀ ਜੰਗਲ ਖਾਲਸਾ, ਮਲਕੀਤ ਸਿੰਘ ਭਵਾਨੀਗੜ੍ਹ, ਇੰਦਰਪ੍ਰੀਤ ਸਿੰਘ ਸੰਗਰੂਰ, ਹਰਪ੍ਰੀਤ ਸਿੰਘ ਲੌਂਗੋਵਾਲ, ਸਤਪਾਲ ਸਿੰਘ ਸੰਗਰੂਰ ਸਿੱਖ ਜਥਾ ਮਾਲਵਾ, ਦਿਲਬਾਗ ਸਿੰਘ ਗੁਰਦਾਸਪੁਰ, ਗੁਰਪ੍ਰੀਤ ਸਿੰਘ ਖੁੱਡਾ ਦਲ ਖ਼ਾਲਸਾ, ਜਤਿਨ ਸਿੰਘ ਲੋਹਗੜ੍ਹ ਫਾਊਂਡੇਸ਼ਨ ਪੰਜਾਬ, ਪ੍ਰਿੰਸੀਪਲ ਹਰਦੀਪ ਸਿੰਘ ਕਲਗੀਧਰ ਗੁਰਮਤਿ ਵਿਦਿਆਲਿਆ ਕਾਨਪੁਰੀ ਖੂਹੀ, ਭਾਈ ਹਰਬੰਸ ਸਿੰਘ ਸਰਹਾਲਾ ਸਾਹਿਬਜ਼ਾਦਾ ਅਜੀਤ ਸਿੰਘ ਸੇਵਾ ਸੁਸਾਇਟੀ ਮਾਹਿਲਪੁਰ, ਬਾਬਾ ਮਲਕੀਤ ਸਿੰਘ ਜੱਬੋਵਾਲ ਬਾਬਾ ਗੁਰਬਖਸ਼ ਸਿੰਘ ਜੀ ਸੰਗੀਤ ਅਕੈਡਮੀ ਜੱਬੋਵਾਲ, ਗੁਰਪ੍ਰੀਤ ਸਿੰਘ ਨਿਹੰਗ ਸਿੰਘ ਪੰਥ ਅਕਾਲੀ ਤਰਨਾ ਦਲ ਹਰੀਆਂ ਵੇਲਾਂ, ਪਰਦੀਪ ਸਿੰਘ ਇਆਲੀ ਸਿੱਖ ਯੂਥ ਪਾਵਰ ਆਫ ਪੰਜਾਬ, ਭਾਈ ਜਸਵਿੰਦਰ ਸਿੰਘ ਕਾਹਨੂੰਵਾਨ ਪਰਚਾਰਕ, ਗੁਰਤੇਜ ਸਿੰਘ ਬਠਿੰਡਾ, ਗੁਰਮੀਤ ਸਿੰਘ ਰਾਂਚੀ, ਸਾਹਿਬ ਸਿੰਘ ਫਤਿਹਗੜ੍ਹ ਸਾਹਿਬ, ਮਹਿੰਦਰ ਸਿੰਘ ਜਟਾਣਾ , ਸ਼ਿੰਦਰਪਾਲ ਸਿੰਘ,ਭਾਈ ਮਨਧੀਰ ਸਿੰਘ, ਜਥੇਦਾਰ ਦਲਜੀਤ ਸਿੰਘ ਮੋਇਲਾ,ਪੰਥ ਸੇਵਕ ਜਥਾ ਦੋਆਬਾ, ਬੇਅੰਤ ਸਿੰਘ ਨੀਲੋਵਾਲ ਕੁਲਵੰਤ ਸਿੰਘ ਸਹਾਬਪੁਰ ਸਰਦਾਰ ਤਾਰਾ ਸਿੰਘ ਗੈਬਾ ਯਾਦਗਾਰੀ ਸਭਾ ਰਾਹੋਂ, ਭਾਈ ਜਰਨੈਲ ਸਿੰਘ ਮੰਜੀ ਸਾਹਿਬ ਪੰਥਕ ਤਾਲਮੇਲ ਸੰਗਠਨ, ਕਸ਼ਮੀਰ ਸਿੰਘ ਕਾਦਰ ਸ਼੍ਰੀ ਹਰਿਗੋਬਿੰਦ ਢਾਡੀ ਸਭਾ, , ਹਰਦੀਪ ਸਿੰਘ ਸਾਹਦੜਾ ਤੇ ਸਤਨਾਮ ਸਿੰਘ ਭਾਰਾਪੁਰ ਦੋਆਬਾ ਢਾਡੀ ਸਭਾ, ਸੁਖਵਿੰਦਰ ਸਿੰਘ ਥਾਂਦੀ,ਅਮਰਜੀਤ ਸਿੰਘ ਗੁਰੂ ਰਾਮਦਾਸ ਸੇਵਾ ਸੁਸਾਇਟੀ, ਜਸਵਿੰਦਰ ਸਿੰਘ ਕਾਹਮਾ ਕਲਗੀਧਰ ਸੇਵਕ ਜਥਾ ਤੇ ਅਖੰਡ ਕੀਰਤਨੀ ਜਥਾ, ਭਾਈ ਜਸਵੀਰ ਸਿੰਘ ਜ਼ਿਲ੍ਹਾ ਪ੍ਰਧਾਨ ਨਵਾਂਸਹਿਰ ਅਕਾਲੀ ਦਲ ਅੰਮ੍ਰਿਤਸਰ, ਹਰਜੀਤ ਸਿੰਘ ਸਤਨਾਮ ਸਿੰਘ ਸੰਤ ਸੇਵਕ ਜਥਾ ਕਿਸ਼ਨਪੁਰਾ ,ਜਸਵੰਤ ਸਿੰਘ ਧਮਾਈ, ਪਰਮਜੀਤ ਸਿੰਘ ਬਾਰਾਪੁਰ ਸ਼ੇਰੇ ਪੰਜਾਬ ਕਿਸਾਨ ਯੂਨੀਅਨ , ਤੀਰਥ ਸਿੰਘ ਰੱਕੜ ਸਦਭਾਵਨਾ ਦਲ, ਅਵਤਾਰ ਸਿੰਘ ਜਗਤਪੁਰ, ਗੁਰਮੀਤ ਸਿੰਘ ਝੰਡੇਰ, ਤਿਲਕਰਾਜ ਸਿੰਘ ਚਾਹਲ ਕਲਾਂ ਵਿਰਾਸਤ ਅਤੇ ਵਾਤਾਵਰਣ ਸੰਭਾਲ ਸਭਾ,  ਸਰਦਾਰ ਜਸਵੀਰ ਸਿੰਘ ਚਾਂਦਪੁਰ ਰੁੜਕੀ, ਗੁਰਸ਼ਰਨ ਸਿੰਘ ਮੁਕੰਦਪੁਰ, ਸਤਵੀਰ ਸਿੰਘ ਜੀਂਦੋਵਾਲ, ਸੁਖਵਿੰਦਰ ਸਿੰਘ ਗੋਬਿੰਦਪੁਰ, ਰਣਜੀਤ ਸਿੰਘ ਹਕੀਮਪੁਰ, ਸੁਲੱਖਣ ਸਿੰਘ ਹਕੀਮਪੁਰ, ਅਮਰਜੀਤ ਸਿੰਘ ਸਿੰਬਲੀ ਸਰਪੰਚ, ਸੁਖਪ੍ਰੀਤ ਸਿੰਘ ਭਲਾਈਪੁਰ ਆਦਿ ਸਿੰਘ ਹਾਜਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,