February 13, 2020 | By ਸਿੱਖ ਸਿਆਸਤ ਬਿਊਰੋ
ਅੱਜ ਦਾ ਖਬਰਸਾਰ | 13 ਫਰਵਰੀ 2020 (ਦਿਨ ਵੀਰਵਾਰ)
ਖਬਰਾਂ ਦੇਸ ਪੰਜਾਬ ਦੀਆਂ:
ਸ਼ਾਹੀਨ ਬਾਗ ਦੀ ਤਰਜ਼ ਤੇ ਲੁਧਿਆਣਾ ਅਤੇ ਮਾਨਸਾ ਵਿੱਚ ਵੀ ਧਰਨੇ ਸ਼ੁਰੂ :
• ਸੰਵਿਧਾਨ ਬਚਾਓ ਮੰਚ ਪੰਜਾਬ ਦੇ ਨਾਂ ਹੇਠ ਗੁਰਦੁਆਰਾ ਚੌਕ ਮਾਨਸਾ ਨਜ਼ਦੀਕ ਕੀਤਾ ਧਰਨਾ ਸ਼ੁਰੂ
• ਲੁਧਿਆਣਾ ਵਿਖੇ ਦਾਣਾ ਮੰਡੀ ਜਲੰਧਰ ਬਾਈਪਾਸ ਕੋਲ ਸ਼ੁਰੂ ਕੀਤਾ ਗਿਆ ਧਰਨਾ
• ਲੁਧਿਆਣਾ ਵਿਖੇ ਧਰਨੇ ਦੀ ਸ਼ੁਰੂਆਤ ਸਰਬ ਧਰਮ ਪ੍ਰਾਰਥਨਾ ਨਾਲ ਕੀਤੀ ਗਈ
• ਇਸ ਮੌਕੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਲੁਧਿਆਣਾ ਦੇ ਮੁੱਖ ਗ੍ਰੰਥੀ ਗਿਆਨੀ ਹਰਜੀਤ ਸਿੰਘ ਵੱਲੋਂ ਅਰਦਾਸ ਕੀਤੀ ਗਈ
• ਸੀਏਏ, ਐੱਨਸੀਆਰ, ਐੱਨਆਰਸੀ ਦੇ ਖ਼ਿਲਾਫ਼ ਇਹ ਧਰਨੇ ਅਣਮਿੱਥੇ ਸਮੇਂ ਲਈ ਸ਼ੁਰੂ ਕੀਤੇ ਗਏ ਹਨ
ਮਾਮਲਾ ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ :
• ਸ਼੍ਰੋ.ਗੁ.ਪ੍ਰ. ਕਮੇਟੀ ਦੇ ਅਹੁਦੇਦਾਰ ਇਸ ਮਾਮਲੇ ਨੂੰ ਰੋਕਣ ਲਈ ਹੋਏ ਪੱਬਾਂ ਭਾਰ
• ਪੰਜਾਬ ਸਰਕਾਰ ਵੱਲੋਂ ਦਾਇਰ ਕੀਤੇ ਹਲਫ਼ਨਾਮੇ ਖ਼ਿਲਾਫ਼ ਸ਼੍ਰੋਮਣੀ ਕਮੇਟੀ ਕਰੇਗੀ ਕਾਨੂੰਨੀ ਚਾਰਾਜੋਈ
• ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ ਇਹ ਫੈਸਲਾ
• ਪੰਜਾਬ ਸਰਕਾਰ ਦੇ ਇਸ ਫ਼ੈਸਲੇ ਨੂੰ ਸਿੱਖ ਵਿਰੋਧੀ ਕਰਾਰ ਦਿੱਤਾ
Related Topics: CAA Protests, Capt. Amarinder Singh, Ludhiana, Mansa, National Register of Citizens (NRC) Controversy, Punjab Government, SGPC, Sikhs in Haryana