January 28, 2020 | By ਸਿੱਖ ਸਿਆਸਤ ਬਿਊਰੋ
ਸਿੱਖ ਜਗਤ ਦੀਆਂ ਖਬਰਾਂ | 28 ਜਨਵਰੀ 2020 (ਦਿਨ ਸੋਮਵਾਰ)
ਗਿਆਨੀ ਹਰਪ੍ਰੀਤ ਸਿੰਘ ਦਾ ਨਾ.ਸੋ.ਕਾ. ਉੱਤੇ ਬਿਆਨ:
• ਕੇਂਦਰ ਦੀ ਭਾਜਪਾ ਸਰਕਾਰ ਨੂੰ ਨਾਗਰਿਕਤਾ ਸੋਧ ਕਾਨੂੰਨ ਤੇ ਮੁੜ ਵਿਚਾਰ ਕਰਨੀ ਚਾਹੀਦੀ ਹੈ।
• ਕਿਹਾ ਕਿਸੇ ਇੱਕ ਖ਼ਾਸ ਧਰਮ ਨਾਲ ਵਿਤਕਰਾ ਕਰਨਾ ਠੀਕ ਨਹੀਂ।
• ਇਸ ਕਾਨੂੰਨ ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ਦੀ ਕੁੱਟਮਾਰ ਨੂੰ ਨਿੰਦਣਯੋਗ ਕਾਰਵਾਈ।
ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਆਗੂ ਦਾ ਲਾਹੌਰ ਨੇੜੇ ਕਤਲ:
• ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਆਗੂ ਹਰਮੀਤ ਸਿੰਘ (ਪੀ.ਐਚ.ਡੀ.) ਦਾ 27 ਜਨਵਰੀ ਨੂੰ ਲਾਹੌਰ ਨੇੜੇ ਕਤਲ ਕਰ ਦਿੱਤਾ ਗਿਆ।
• ਹਰਮੀਤ ਸਿੰਘ (ਪੀ.ਐਚ.ਡੀ.) ਉੱਤੇ ਦੋ ਬੰਦੂਕਧਾਰੀਆਂ ਨੇ ਹਮਲਾ ਕੀਤਾ।
• ਹਮਲਾ ਉਸ ਵੇਲੇ ਕੀਤਾ ਜਦੋਂ ਉਹ ਇਕ ਸਥਾਨਕ ਗੁਰਦੁਆਰਾ ਸਾਹਿਬ ਤੋਂ ਵਾਸਪ ਰਿਹਾਇਸ਼ ਵੱਲ ਪਰਤ ਰਿਹਾ ਸੀ।
• ਇੰਗਲੈਂਡ ਦੇ ‘ਸਿੱਖ ਯੂਥ ਯੂ.ਕੇ.’ ਨੇ ਟਵਿੱਟਰ ਉੱਤੇ ਲਿਖਿਆ ਹੈ ਕਿ “ਜਥੇਦਾਰ ਭਾਈ ਹਰਮੀਤ ਸਿੰਘ ਪੀ.ਐਚ.ਡੀ. ਨੂੰ ਸ਼ਹੀਦ ਕਰ ਦਿੱਤਾ ਗਿਆ ਹੈ“।
• ਹਮਲੇ ਪਿੱਛੇ ਭਾਰਤੀ ਏਜੰਸੀਆਂ ਦਾ ਹੱਥ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ।
• ਹਰਮੀਤ ਸਿੰਘ ਇਕ ਪੜ੍ਹਿਆ ਲਿਖਿਆ ਨੌਜਵਾਨ ਸੀ ਜੋ ਪਿਛਲੇ ਕਰੀਬ ਡੇਢ ਦਹਾਕੇ ਤੋਂ ਖਾੜਕੂ ਸੰਘਰਸ਼ ਵਿਚ ਸਰਗਰਮ ਦੱਸਿਆ ਜਾਂਦਾ ਸੀ।
• ਭਾਰਤੀ ਏਜੰਸੀਆਂ ਉਸ ਦੇ ਪਾਕਿਸਤਾਨ ਵਿਚ ਹੋਣ ਦਾ ਜ਼ਿਕਰ ਕਰਦੀਆਂ ਰਹੀਆਂ ਹਨ।
Related Topics: Giani Harpreet Singh, Harmeet Singh PHD, Khalistan Liberation Force