January 2, 2020 | By ਸਿੱਖ ਸਿਆਸਤ ਬਿਊਰੋ
ਸਿੱਖ ਜਗਤ ਦੀਆਂ ਖਬਰਾਂ:
• ਗਿਆਨੀ ਹਰਪ੍ਰੀਤ ਸਿੰਘ ਦਾ ਉੱਤਰ-ਪ੍ਰਦੇਸ਼ ਵਿਚ 55 ਸਿੱਖਾਂ ਤੇ ਪਏ ਕੇਸ ਬਾਰੇ ਬਿਆਨ
• ਸ਼੍ਰੋ.ਗੁ.ਪ੍ਰ.ਕ. ਵਲੋਂ ਲਾਏ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਮਾਮਲਾ ਵਾਪਸ ਲਿਆ ਜਾਵੇ
• ਅਤੇ ਯੋਗੀ ਸਰਕਾਰ ਸਿੱਖਾਂ ਤੋਂ ਮੁਆਫੀ ਵੀ ਮੰਗੇ
• ਨਗਰ-ਕੀਤਰਨ ਕੱਢਣ ‘ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਸਿਰਫ ਸਿੱਖਾਂ ਨੂੰ ਨਹੀਂ ਬਲਕਿ ਸਾਰੀਆਂ ਘੱਟ ਗਿਣਤੀਆਂ ਦੇ ਦਿਲਾਂ ਨੂੰ ਠੇਸ ਪਹੁੰਚੀ ਹੈ
• ਅਤੇ ਭਾਰਤ ਅੰਦਰ ਘੱਟ-ਗਿਣਤੀਆਂ ਦੇ ਵਿੱਚ ਸਹਿਮ ਦਾ ਮਾਹੌਲ ਹੈ
• ਭਾਰਤੀ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਮਾਹੌਲ ਨੂੰ ਦੂਰ ਕਰਨ ਲਈ ਸਹੀ ਕਦਮ ਚੁੱਕੇ
• ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਬਾਰੇ ਉਨ੍ਹਾਂ ਨੇ ਕਿਹਾ ਕਿ ਅਸੀਂ ਅਕਾਲ ਤਖਤ ਸਾਹਿਬ ਵੱਲੋਂ ਇਹ ਚਾਹੁੰਦੇ ਹਾਂ ਕਿ ਇਸ ਵਿੱਚ ਮੁਸਲਮਾਨਾਂ ਨੂੰ ਜਰੂਰ ਸ਼ਾਮਿਲ ਕੀਤਾ ਜਾਵੇ
• ਮੱਧ ਪ੍ਰਦੇਸ਼ ਦੇ ਸ਼ਿਓਪੁਰ ਤਹਿਸੀਲ ਦੇ ਵੱਖ ਵੱਖ ਪਿੰਡਾਂ ਵਿੱਚ ਪ੍ਰਸ਼ਾਸਨ ਨੇ ਸਿੱਖਾਂ ਦੇ ਕਈ ਘਰ ਢਾਹ ਦਿੱਤੇ ਅਤੇ ਸੈਂਕੜੇ ਏਕੜ ਫਸਲ ਵਾਹ ਕੇ ਉਜਾੜ ਦਿੱਤੀ ਹੈ
• ਸ਼੍ਰੋ.ਗੁ.ਪ੍ਰ.ਕ. ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ਼੍ਰੋ.ਗੁ.ਪ੍ਰ.ਕ. ਮੱਧ ਪ੍ਰਦੇਸ਼ ਚ ਸਿੱਖਾਂ ਨੂੰ ਉਜਾੜਨ ਦਾ ਮਾਮਲਾ ਭਾਰਤੀ ਗ੍ਰਹਿ ਮੰਤਰੀ ਕੋਲ ਉਠਾਵੇਗੀ
• ਕਿਹਾ ਕਿ ਮੱਧ ਪ੍ਰਦੇਸ਼ ਸਰਕਾਰ ਦੀ ਇਹ ਬਹੁਤ ਨਿੰਦਣਯੋਗ ਕਾਰਵਾਈ ਹੈ
• ਇਸ ਦੇ ਹੱਲ ਲਈ ਸ਼੍ਰੋਮਣੀ ਕਮੇਟੀ ਦਾ ਤਿੰਨ ਮੈਂਬਰੀ ਵਫ਼ਦ ਬਹੁਤ ਜਲਦ ਮੱਧ ਪ੍ਰਦੇਸ਼ ਜਾਵੇਗਾ
ਖਬਰਾਂ ਭਾਰਤੀ ਉਪਮਹਾਂਦੀਪ ਦੀਆਂ:
ਕੇਂਦਰੀਕਰਨ:
• ਭਾਰਤ ਦੀ ਮੋਦੀ ਸਰਕਾਰ ਨੇ ਵੱਖ ਵੱਖ ਚੀਜ਼ਾਂ ਦੇ ਕੇਂਦਰੀਕਰਨ ਕਰਨ ਬਾਰੇ ਚੁੱਕਿਆ ਇਕ ਹੋਰ ਕਦਮ
• ਅੱਜ ਤੋਂ 12 ਸੂਬਿਆਂ ਚ ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ ਦੀ ਸਕੀਮ ਸ਼ੁਰੂ ਕੀਤੀ
• ਮੰਤਰੀ ਰਾਮ ਵਿਲਾਸ ਪਾਸਵਾਨ ਨੇ ਕਿਹਾ ਕਿ ਜੂਨ 2020 ਤੱਕ ਸਾਰੇ ਸੂਬੇ ਇਸ ਨਾਲ ਜੋੜੇ ਜਾਣਗੇ
ਸਰਕਾਰੀ ਮਾਲੀਆ:
• ਭਾਰਤ ਦੀ ਮੋਦੀ ਸਰਕਾਰ ਮੁਤਾਬਕ ਦਸੰਬਰ ਮਹੀਨੇ ਵਿੱਚ ਵਸਤੂ ਅਤੇ ਸੇਵਾ ਕਰ (ਜੀ.ਐੱਸ.ਟੀ.) ਮਾਲੀਆ 1.03 ਲੱਖ ਕਰੋੜ ਤੋਂ ਵਧ ਰਿਹਾ
• ਸਰਕਾਰ ਅਨੁਸਾਰ ਇਹ ਮਾਲੀਆ ਲਗਾਤਾਰ ਦੂਸਰੇ ਮਹੀਨੇ 1 ਲੱਖ ਕਰੋੜ ਤੋਂ ਵੱਧ ਰਿਹਾ ਹੈ
ਉੱਤਰ-ਪ੍ਰਦੇਸ਼:
• ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਪਾਪੁਲਰ ਫਰੰਟ ਆਫ ਇੰਡੀਆ (ਪੀ.ਐੱਫ.ਆਈ.) ਉਪਰ ਪਾਬੰਦੀ ਲਾਉਣ ਦੀ ਪੂਰੀ ਤਿਆਰੀ ਕਰ ਲਈ ਹੈ
• ਸੂਬੇ ਦੇ ਪੁਲਿਸ ਮੁਖੀ ਨੇ ਕੇਂਦਰੀ ਗ੍ਰਹਿ ਵਿਭਾਗ ਨੂੰ ਪੀ.ਐੱਫ.ਆਈ. ਉਪਰ ਪਾਬੰਦੀ ਲਾਉਣ ਬਾਰੇ ਲੇਖਾ ਭੇਜਿਆ
• ਜ਼ਿਕਰਯੋਗ ਹੈ ਕਿ ਪੀ.ਐੱਫ.ਆਈ. ਵਿੱਚ ਜਿਆਦਾਤਰ ਉਹ ਲੋਕ ਹਨ ਜੋ ਪਹਿਲਾਂ ਇਸਲਾਮਿਕ ਸਟੂਡੈਂਟ ਮੂਵਮੈਂਟ ਆਫ਼ ਇੰਡੀਆ (ਸਿਮੀ) ਨਾਲ ਜੁੜੇ ਰਹੇ ਸਨ
• ਯੋਗੀ ਸਰਕਾਰ ਨੇ ਉੱਤਰ ਪ੍ਰਦੇਸ਼ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿੱਚ ਹੋ ਰਹੇ ਰੋਹ ਵਿਖਾਵਿਆਂ ਦੌਰਾਨ ਹੋਈ ਭੰਨ ਤੋੜ ਦਾ ਦੋਸ਼ ਪੀ.ਐੱਫ.ਆਈ. ਉੱਤੇ ਲਾ ਕੇ ਮਾਮਲੇ ਦਰਜ ਕੀਤੇ ਹਨ
• ਇਨ੍ਹਾਂ ਦੋਸ਼ਾਂ ਤਹਿਤ ਹੀ ਹੁਣ ਤੱਕ 22 ਮੈਂਬਰਾਂ ਨੂੰ ਫੜਿਆ ਗਿਆ ਹੈ
5-ਜੀ ਇੰਟਰਨੈਟ:
• ਭਾਰਤ ਦੀ ਨਰਿੰਦਰ ਮੋਦੀ ਸਰਕਾਰ ਨੇ ਭਾਰਤ ਵਿੱਚ 5ਜੀ ਇੰਟਰਨੈੱਟ ਪਰਖ ਦੇ ਲਈ ਚੀਨ ਦੀ ਕੰਪਨੀ ਹੁਵਾਈ ਨੂੰ ਵੀ ਸ਼ਾਮਿਲ ਕੀਤਾ ਹੈ
• ਇਸ ਕੰਪਨੀ ਨੂੰ ਪਰਖ ਵਿਚ ਸ਼ਾਮਿਲ ਕਰਨ ਤੇ ਆਰ.ਐੱਸ.ਐੱਸ. ਦੇ ਇੱਕ ਸੰਗਠਨ ਸਵਦੇਸ਼ੀ ਜਾਗਰਣ ਮੰਚ ਨੇ ਵਿਰੋਧ ਕੀਤਾ
• ਸਵਦੇਸ਼ੀ ਮੰਚ ਨੇ ਕਿਹਾ ਕਿ ਚੀਨੀ ਕੰਪਨੀ ਭਾਰਤ ਦੀ ਸੁਰੱਖਿਆ ਅਤੇ ਪਰਦੇਦਾਰੀ ਲਈ ਖਤਰਾ ਹੈ
• ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਮਰੀਕਾ ਨੇ ਵੀ ਚੀਨ ਦੀ ਇਸੇ ਕੰਪਨੀ ਉੱਤੇ ਜਾਸੂਸੀ ਦੇ ਦੋਸ਼ ਲਾ ਕੇ ਪਾਬੰਦੀ ਲਾ ਦਿੱਤੀ ਸੀ ਜਿਸ ਤੋਂ ਬਾਅਦ ਅਮਰੀਕਾ ਅਤੇ ਚੀਨ ਦੇ ਰਿਸ਼ਤਿਆਂ ਵਿੱਚ ਕੜਵਾਹਟ ਆ ਗਈ ਸੀ
ਅਸਾਮ ਸਰਕਾਰ ਦਾ ਫੁਰਮਾਨ:
• ਅਸਾਮ ਦੀ ਭਾਜਪਾ ਸਰਕਾਰ ਦੇ ਸਿੱਖਿਆ ਵਿਭਾਗ ਨੇ ਆਪਣੇ ਕਰਮਚਾਰੀਆਂ ਨੂੰ ਇਹ ਚਿਤਾਵਨੀ ਦਿੱਤੀ ਕਿ ਜੋ ਵੀ ਸਰਕਾਰ ਦੀ ਆਲੋਚਨਾ ਕਰੇਗਾ ਉਸ ਖਿਲਾਫ ਅਨੁਸ਼ਾਸਨਹੀਣਤਾ ਦੀ ਕਾਰਵਾਈ ਹੋਵੇਗੀ
• ਸਿੱਖਿਆ ਵਿਭਾਗ ਨੇ ਕਿਹਾ ਕਿ ਇਸ ਵਿੱਚ ਬਿਜਲ ਸੱਥ {ਸੋਸ਼ਲ ਮੀਡੀਆ} ਉੱਪਰ ਪਾਈਆਂ ਡਾਕਾਂ (ਪੋਸਟਾਂ) ਨੂੰ ਵੀ ਲਿਆ ਜਾਵੇਗਾ
• ਅਸਾਮ ਸਰਕਾਰ ਨੇ ਸਾਰੇ ਸਰਕਾਰੀ ਅਤੇ ਨਿੱਜੀ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਇਹ ਕਾਰਵਾਈ ਸਖਤੀ ਨਾਲ ਲਾਗੂ ਕਰਨ ਦੇ ਹੁਕਮ ਦਿੱਤੇ ਹਨ
• ਇਹ ਹੁਕਮ ਉਸ ਵੇਲੇ ਆਇਆ ਹੈ ਜਦੋਂ ਅਸਾਮ ਦੇ ਸਾਰੇ ਕਰਮਚਾਰੀ ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿਚ ਇਕਜੁੱਟ ਹੋ ਰਹੇ ਹਨ
ਫੈਜ਼ ਦੀ ਕਵਿਤਾ ‘ਹਿੰਦੂ-ਵਿਰੋਧੀ’?
• ਭਾਰਤ ਦੀ ਮੋਹਰੀ ਤਕਨੀਕੀ ਸੰਸਥਾ ਆਈ.ਆਈ.ਟੀ. ਕਾਨਪੁਰ ਇੱਕ ਕਮੇਟੀ ਬਣਾ ਕੇ ਇਹ ਗੱਲ ਦਾ ਫੈਸਲਾ ਕੀਤਾ ਹੈ ਕਿ ਫ਼ੈਜ਼ ਅਹਿਮਦ ਫ਼ੈਜ਼ ਦੀ ਕਵਿਤਾ “ਹਮ ਦੇਖੇਂਗੇ, ਲਾਜ਼ਿਮ ਹੈ ਕਿ ਹਮ ਭੀ ਦੇਖੇਂਗੇ” ਹਿੰਦੂ ਵਿਰੋਧੀ ਹੈ ਜਾਂ ਨਹੀਂ
• ਆਈ.ਆਈ.ਟੀ. ਕਾਨਪੁਰ ਦੇ ਪ੍ਰੋਫੈਸਰ ਵੱਲੋਂ ਹੀ ਸ਼ਿਕਾਇਤ ਦੇਣ ਤੋਂ ਬਾਅਦ ਇਹ ਕਮੇਟੀ ਦਾ ਗਠਨ ਕੀਤਾ
• ਸ਼ਿਕਾਇਤਕਰਤਾ ਪ੍ਰੋਫੈਸਰ ਨੇ ਦਾਅਵਾ ਕੀਤਾ ਕਿ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਰੋਹ ਵਿਖਾਵਿਆਂ ਵਿੱਚ ਵਿਦਿਆਰਥੀ ਇਸ ਕਵਿਤਾ ਦਾ ਵਾਰ-ਵਾਰ ਉਚਾਰਨ ਕਰ ਰਹੇ ਹਨ ਜੋ ਕਿ ਹਿੰਦੂ ਵਿਰੋਧੀ ਹੈ
• ਆਈ.ਆਈ.ਟੀ. ਕਾਨਪੁਰ ਦੇ ਡਿਪਟੀ ਡਾਇਰੈਕਟਰ ਮਨਿੰਦਰ ਅਗਰਵਾਲ ਨੇ ਕਿਹਾ ਕਿ ਕਵਿਤਾ ਦੀ ਆਖ਼ਰੀ ਸਤਰ “ਬਸ ਨਾਮ ਰਹੇਗਾ ਅੱਲਾਹ ਕਾ” ਨੂੰ ਹਿੰਦੂ ਵਿਰੋਧੀ ਵਜੋਂ ਵੀ ਲਿਆ ਜਾ ਸਕਦਾ ਹੈ
ਨਾ.ਸੋ.ਕਾ. ਵਿਰੁਧ ਮਤੇ ‘ਤੇ ਵਿਵਾਦ:
• ਕੇਰਲਾ ਵਿਧਾਨ ਸਭਾ ਵੱਲੋਂ ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਦੇ ਵਿਰੁੱਧ ਮਤਾ ਪਾਸ ਕੀਤੇ ਜਾਣ ਤੋਂ ਬਾਅਦ ਕੇਰਲਾ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਕਿਹਾ ਕਿ ਵਿਧਾਨ ਸਭਾਵਾਂ ਦੇ ਕੋਲ ਵੀ ਆਪਣੇ ਵਿਸ਼ੇਸ਼ ਅਧਿਕਾਰ ਹਨ ਜਿਸ ਤਹਿਤ ਉਹ ਇਹ ਮਤੇ ਪਾਸ ਕਰ ਸਕਦੀਆਂ ਹਨ
• ਕੇਰਲਾ ਵਿਧਾਨ ਸਭਾ ਵੱਲੋਂ ਇਹ ਮਤਾ ਪਾਸ ਕਰਨ ਤੋਂ ਬਾਅਦ ਭਾਰਤ ਦੇ ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕੇਰਲ ਸਰਕਾਰ ਤੇ ਸਖਤ ਟਿੱਪਣੀਆਂ ਕੀਤੀਆਂ ਸਨ
• ਕਾਨੂੰਨ ਮੰਤਰੀ ਨੇ ਕਿਹਾ ਸੀ ਕਿ ਕੇਰਲ ਸਮੇਤ ਕਿਸੇ ਵੀ ਵਿਧਾਨ ਸਭਾ ਕੋਲ ਅਜਿਹੀ ਕੋਈ ਤਾਕਤ ਨਹੀਂ ਹੈ ਕਿ ਉਹ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਮਤਾ ਪਾਸ ਕਰ ਸਕਣ
• ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਕੇਵਲ ਸੰਸਦ ਕੋਲ ਹੀ ਨਾਗਰਿਕਤਾ ਸਬੰਧੀ ਕਾਨੂੰਨ ਪਾਸ ਕਰਨ ਦੀਆਂ ਤਾਕਤਾਂ ਹਨ ਅਤੇ ਇਸ ਸਬੰਧੀ ਵਿਜਯਨ ਨੂੰ ਬਿਹਤਰ ਕਾਨੂੰਨੀ ਰਾਏ ਲੈਣੀ ਚਾਹੀਦੀ ਹੈ
26 ਜਨਵਰੀ ਲਈੇ ਬੰਗਾਲ ਦੀ ਝਾਕੀ ਰੱਦ:
• ਭਾਰਤ ਦੀ ਕੇਂਦਰ ਸਰਕਾਰ ਨੇ 26 ਜਨਵਰੀ ਨੂੰ ਹੋਣ ਵਾਲੇ ਭਾਰਤੀ ਗਣਤੰਤਰ ਦਿਨ ਦੀ ਪੇਰਡ ਉੱਪਰ ਪੱਛਮੀ ਬੰਗਾਲ ਦੀ ਝਾਕੀ ਨੂੰ ਮਨਜ਼ੂਰੀ ਨਹੀਂ ਦਿੱਤੀ
• ਪੂਰੇ ਭਾਰਤ ਵਿੱਚੋਂ ਝਾਕੀਆਂ ਨੂੰ ਚੁਣਨ ਵਾਲੀ ਮਾਹਿਰ ਕਮੇਟੀ ਵੱਲੋਂ ਪੱਛਮੀ ਬੰਗਾਲ ਦੀ ਝਾਕੀ ਨੂੰ ਰੱਦ ਕਰਨ ਪਿੱਛੇ ਮਮਤਾ ਬੈਨਰਜੀ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਦੇ ਲਗਾਤਾਰ ਵਿਰੋਧ ਨੂੰ ਕਾਰਨ ਮੰਨਿਆ ਜਾ ਰਿਹਾ ਹੈ
ਜੰਮੂ-ਕਸ਼ਮੀਰ ਸਰਕਾਰੀ ਰੁਜਗਾਰ ਮਾਮਲਾ:
• ਜੰਮੂ ਤੇ ਕਸ਼ਮੀਰ ਹਾਈ ਕੋਰਟ ਨੇ ਅਦਾਲਤੀ ਅਸਾਮੀਆਂ ਲਈ ਭਾਰਤ ਭਰ ਵਿਚੋਂ ਅਰਜੀ ਮੰਗਣ ਵਾਲਾ ਇਸ਼ਤਿਹਾਰ ਵਾਪਸ ਲਿਆ
• ਇਹ ਇਸ਼ਤਿਹਾਰ ਵਿਰੋਧੀ ਧਿਰਾਂ ਦੇ ਵਿਰੋਧ ਤੋਂ ਬਾਅਦ ਵਾਪਸ ਲਿਆ ਗਿਆ ਹੈ
• ਇਸ਼ਤਿਹਾਰ ਧਾਰਾ 370 ਰੱਦ ਕਰਨ ਤੋਂ ਬਾਅਦ ਜਾਰੀ ਕੀਤਾ ਸੀ
• ਪਹਿਲਾਂ ਜੰਮੂ-ਕਸ਼ਮੀਰ ਵਿਚ ਸਰਕਾਰੀ ਮੁਲਾਜਮਤ ਲਈ ਸਿਰਫ ਉੱਥੋਂ ਦੇ ਬਾਸਿੰਦੇ ਹੀ ਅਰਜੀਆਂ ਦੇ ਸਕਦੇ ਸਨ
• ਧਾਰਾ 370 ਰੱਦ ਕਰਨ ਹੋਣ ਨਾਲ ਕਸ਼ਮੀਰੀਆਂ ਨੂੰ ਖਤਰਾ ਹੈ ਕਿ ਹੁਣ ਦੂਜੇ ਖਿੱਤਿਆਂ ਤੋਂ ਆ ਕੇ ਲੋਕ ਉਹਨਾਂ ਦੀ ਥਾਵੇਂ ਨੌਕਰੀਆਂ ਲੈ ਲੈਣਗੇ
ਕੌਮਾਂਤਰੀ ਖਬਰਾਂ:
ਚੀਨ ਨਾਲ ਲੱਗਦੀ ਸਰਹੱਦ:
• ਨਵੇਂ ਭਾਰਤੀ ਫੌਜ ਐਮ. ਐਮ. ਮੁਖੀ ਨਰਵਾਣੇ ਨੇ ਕਿਹਾ ਕਿ ਚੀਨ ਤੇ ਭਾਰਤੀ ਸਰਹੱਦ ਹਾਲੀ ਤਹਿ ਨਹੀਂ ਹੋਈ
• ਚੀਨ ਤੇ ਭਾਰਤ ਦਰਮਿਆਨ ਸਰਹੱਦ ਨਹੀਂ ‘ਲਾਈਨ ਆਪ ਐਕਚੁਅਲ ਕੰਟਰੋਲ’ (ਅਸਲ ਕਬਜੇ ਵਾਲੀ ਲੀਕ) ਹੈ
• ਕਿਹਾ ਜੇ ਇਸ ਲੀਕ ‘ਤੇ ਸ਼ਾਂਤੀ ਤੇ ਸਦਭਾਵਨਾ ਰੱਖੀਏ ਤਾਂ ਸਮਾਂ ਪਾ ਕੇ ਸਰਹੱਦ ਦਾ ਮਾਮਲਾ ਹੱਲ ਹੋਣ ਦੇ ਅਸਾਰ ਬਣ ਸਕਦੇ ਹਨ
• ਕਿਹਾ ਕਿ ਹਾਲੀ ਤੱਕ ਅਸੀਂ ਚੀਨ ਨਾਲ ਲੱਗਦੀ ਪੱਛਮੀ ਸਰਹੱਦ ‘ਤੇ ਵੱਧ ਧਿਆਨ ਦਿੱਤਾ ਹੈ
• ਪਰ ਹੁਣ ਉੱਤਰ-ਪੂਰਬੀ ਸਰਹੱਦ ਵੱਲ ਵੀ ਧਿਆਨ ਦੇਣ ਦੀ ਲੋੜ ਹੈ
• ਕਿਹਾ ਸ਼ਾਂਤੀ ਤੇ ਸਦਭਾਵਨਾ ਲਈ ਪਹਿਲਾਂ ਬਹੁਤੇ ਯਤਨ ਨਹੀਂ ਹੋਏ
• ਪਰ ਹੁਣ ਕੀਤੇ ਜਾਣ ਤਾਂ ਸਮਾਂ ਪਾ ਕੇ ਨਤੀਜਾ ਮਿਲ ਸਕਦਾ ਹੈ
ਕਰਤਾਰਪੁਰ ਸਾਹਿਬ ਲਾਂਘਾ:
• ਪਾਕਿਸਤਾਨ ਸਰਕਾਰ ਨੇ ਗੈਰ ਸਿੱਖ ਯਾਤਰੀਆਂ ਤੇ ਸ੍ਰੀ ਕਰਤਾਰਪੁਰ ਸਾਹਿਬ ਜਾਣ ਲਈ ਤਿੰਨ ਦਿਨਾਂ ਦੀ ਰੋਕ ਲਾਈ
• ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਦੇ ਲਈ ਪਾਕਿਸਤਾਨੀ ਸਰਕਾਰ ਨੇ ਇਹ ਰੋਕ 3 ਤੋਂ 5 ਜਨਵਰੀ ਤੱਕ ਰੱਖੀ ਹੈ
• ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ‘ਤੇ ਪ੍ਰਸ਼ਾਦ ਤੋਂ ਇਲਾਵਾ ਕੋਈ ਵੀ ਹੋਰ ਚੀਜ਼ ਲੈ ਕੇ ਆਉਣ ਅਤੇ ਲੈ ਕੇ ਜਾਣ ਤੇ ਲੱਗੀ ਰੋਕ
• ਇਸ ਮਾਮਲੇ ਦੇ ਸਬੰਧ ਵਿੱਚ ਕੋਈ ਵੀ ਸਬੰਧਿਤ ਅਧਿਕਾਰੀ ਗੱਲ ਕਰਨ ਲਈ ਤਿਆਰ ਨਹੀਂ
• ਹਾਲਾਂਕਿ ਦੋਹਾਂ ਦੇਸ਼ਾਂ ਦੀਆਂ ਸ਼ਰਤਾਂ ਮੁਤਾਬਿਕ ਯਾਤਰੂ ਆਪਣੇ ਨਾਲ 7 ਕਿੱਲੋ ਤੱਕ ਦੇ ਵਜ਼ਨੀ ਕੱਪੜੇ ਅਤੇ ਜ਼ਰੂਰਤ ਦਾ ਹੋਰ ਸਾਮਾਨ ਲਿਜਾ ਸਕਦੇ ਹਨ
ਪਰਮਾਣੂ ਹਥਿਆਰਾਂ ਦੀ ਜਾਣਕਾਰੀ:
• ਪਾਕਿਸਤਾਨ ਅਤੇ ਭਾਰਤ ਨੇ ਦੁਵੱਲੇ ਸਮਝੌਤੇ ਤਹਿਤ ਆਪਣੇ ਪਰਮਾਣੂ ਟਿਕਾਣਿਆਂ ਦੀ ਸੂਚੀ ਇੱਕ ਦੂਸਰੇ ਨਾਲ ਸਾਂਝੀ ਕੀਤੀ
• 31 ਦਸੰਬਰ 1988 ਨੂੰ ਹੋਏ ਸਮਝੌਤੇ ਤਹਿਤ ਦੋਵੇਂ ਦੇਸ਼ਾਂ ਲਈ ਹਰ ਸਾਲ 1 ਜਨਵਰੀ ਨੂੰ ਇਹ ਜਾਣਕਾਰੀ ਇੱਕ ਦੂਸਰੇ ਨੂੰ ਸੌਂਪਣੀ ਜਰੂਰੀ ਹੈ
• ਪਰਮਾਣੂ ਟਿਕਾਣਿਆਂ ਅਤੇ ਕੇਂਦਰਾਂ ਤੇ ਹਮਲੇ ਉੱਤੇ ਰੋਕ ਦੇ ਸਮਝੌਤੇ ਤਹਿਤ 1 ਜਨਵਰੀ 1992 ਤੋਂ ਲਗਾਤਾਰ ਅਜਿਹਾ ਕੀਤਾ ਜਾ ਰਿਹਾ ਹੈ
ਉੱਤਰੀ ਕੋਰੀਆ ਬਨਾਮ ਅਮਰੀਕਾ:
• ਉੱਤਰੀ ਕੋਰੀਆ ਦੇ ਆਗੂ ਕਿਮ ਯੌਂਗ ਉਨ ਨੇ ਪ੍ਰਮਾਣੂ ਅਤੇ ਅੰਤਰ ਮਹਾਂਦੀਪ ਬੈਲਿਸਟਿਕ ਮਿਜ਼ਾਈਲ ਦੇ ਅਜ਼ਮਾਇਸ਼ ਤੇ ਲੱਗੀ ਰੋਕ ਹਟਾਉਣ ਦਾ ਐਲਾਨ ਕੀਤਾ
• ਕਿਮ ਨੇ ਕਿਹਾ ਕਿ ਉੱਤਰੀ ਕੋਰੀਆ ਹੁਣ ਜਲਦੀ ਹੀ ਨਵੇਂ ਰਣਨੀਤਕ ਹਥਿਆਰਾਂ ਦੀ ਪ੍ਰਦਰਸ਼ਨੀ ਕਰੇਗਾ ਜਿਸ ਨੂੰ ਕਿ ਦੁਨੀਆ ਵੇਖੇਗੀ ਜੋ ਨੇੜ ਭਵਿੱਖ ਵਿੱਚ ਸਿਰਫ ਉੱਤਰੀ ਕੋਰੀਆ ਕੋਲ ਹੀ ਹੋਣਗੇ
• ਕਿਮ ਨੇ ਕਿਹਾ ਕਿ ਅਮਰੀਕਾ ਦਾ ਵਿਹਾਰ ਇੱਕ ਲੁਟੇਰੇ ਵਾਂਗ ਹੈ ਜੋ ਆਪ ਤਾਂ ਛੋਟੀਆਂ-ਵੱਡੀਆਂ ਫੌਜੀ ਮਸ਼ਕਾਂ ਦੱਖਣੀ ਕੋਰੀਆ ਵਿੱਚ ਲਗਾਤਾਰ ਕਰ ਰਿਹਾ ਹੈ ਪਰ ਸਾਡੇ ਉੱਪਰ ਪਾਬੰਦੀਆਂ ਵਧਾ ਰਿਹਾ ਹੈ
• ਉਸ ਨੇ ਕਿਹਾ ਕਿ ਅਮਰੀਕਾ ਨੇ ਦੱਖਣੀ ਕੋਰੀਆ ਵਿੱਚ ਆਪਣੇ ਉੱਚ ਤਕਨੀਕ ਵਾਲੇ ਫੌਜੀ ਜੰਤਰ ਭੇਜ ਕੇ ਸਮਝੌਤੇ ਦੀ ਉਲੰਘਣਾ ਕੀਤੀ ਹੈ
• ਕਿਮ ਨੇ ਕਿਹਾ ਕਿ ਇਹ ਉਲੰਘਣਾ ਲਈ ਬਹੁਤ ਤਕਲੀਫ ਦੇਹ ਹੈ ਅਤੇ ਅਸੀਂ ਇਸ ਨੂੰ ਪੂਰਾ ਕਰਨ ਲਈ ਹੈਰਾਨੀਜਨਕ ਕਦਮ ਚੁੱਕਾਂਗੇ
ਇਰਾਕ-ਅਮਰੀਕਾ:
• ਇਰਾਕ ਵਿੱਚ ਅਮਰੀਕੀ ਰਾਜਦੂਤ ਘਰ ਤੇ ਹੋਏ ਹਮਲੇ ਤੋਂ ਬਾਅਦ ਅਮਰੀਕਾ ਪੱਛਮੀ ਏਸ਼ੀਆ ਵਿੱਚ ਹੋਰ ਫ਼ੌਜ ਭੇਜੇਗਾ
• ਅਮਰੀਕੀ ਰੱਖਿਆ ਮੰਤਰੀ ਮਾਰਕ ਸਪਰ ਨੇ ਕਿਹਾ ਕਿ ਤਕਰੀਬਨ 750 ਸੈਨਿਕ ਅਗਲੇ ਕੁਝ ਦਿਨਾਂ ਵਿੱਚ ਇਰਾਕ ਭੇਜੇ ਜਾ ਰਹੇ ਹਨ
ਮੌਸਮੀ ਤਬਦੀਲੀ:
• ਜਿੱਥੇ ਪੰਜਾਬ ਦੇ ਨਾਲ ਦੇ ਸੂਬਿਆਂ ਵਿਚ ਇਸ ਵਾਰ ਕੜਾਕੇ ਦੀ ਠੰਡ ਪੈ ਰਹੀ ਹੈ ਓਥੇ ਰੂਸ ਦੇ ਮਾਸਕੋ ਵਿਚ ਇਸ ਵਾਰ ਠੰਡ ਨਹੀਂ ਪੈ ਰਹੀ
• ਰੂਸ ਨੇ ਮਾਸਕੋ ਦੀਆਂ ਸੜਕਾਂ ਤੇ ਲੋਕਾਂ ਲਈ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਜਾਅਲੀ ਬਰਫ ਪੁਆਈ
• ਜ਼ਿਕਰਯੋਗ ਹੈ ਕਿ ਰੂਸ ਦਾ ਮਾਸਕੋ ਸ਼ਹਿਰ ਆਮ ਤੌਰ ਤੇ ਦਸੰਬਰ ਵਿੱਚ ਬਰਫ ਨਾਲ ਢੱਕਿਆ ਰਹਿੰਦਾ ਹੈ ਪਰ ਇਸ ਵਾਰ ਬਰਫ ਬਿਲਕੁਲ ਨਾ ਪੈਣ ਕਰਕੇ ਸਰਕਾਰ ਨੂੰ ਜਾਅਲੀ ਬਰਫ ਪਾਉਣੀ ਪਈ
• ਰੂਸ ਵਿੱਚ ਸਾਲ 1886 ਤੋਂ ਬਾਅਦ ਇਹ ਹੁਣ ਤੱਕ ਦਾ ਸਭ ਤੋਂ ਗਰਮ ਦਸੰਬਰ ਦਾ ਮਹੀਨਾ ਹੈ
• ਰੂਸ ਦੇ ਹਾਇਡ੍ਰੋਮੈਥੇਰੋਲਾਜ਼ਿਕਲ ਰਿਸਰਚ ਸੈਂਟਰ ਮੁਤਾਬਕ 18 ਦਸੰਬਰ ਨੂੰ ਤਾਪਮਾਨ 6 ਡਿਗਰੀ ਸੈਲਸੀਅਸ ਤੋਂ ਉੱਪਰ ਚਲਾ ਗਿਆ ਸੀ ਜੋ ਕਿ 1886 ਵਿੱਚ 5.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ
Related Topics: Citizenship (Amendment ) Act 2019, Citizenship Amendment Bill, Citizenship Amendment Bill (Assam), Daily News Briefs, Dera Baba Nanak to Kartarpur Sahib Corridor, Giani Harpreet Singh, Indo-China Relations, National Register of Citizens, National Register of Citizens (NRC) Controversy, SGPC