ਅੱਜ ਦੇ ਸਮੇਂ ਜਦੋਂ ਕਰੋਨੇ ਦੀ ਬਿਮਾਰੀ ਕਾਰਨ ਦੁਨੀਆਂ ਭਰ ਵਿੱਚੋਂ ਖਬਰਾਂ ਆ ਰਹੀਆਂ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਬਜੁਰਗਾਂ ਉੱਪਰ ਇਹ ਬਿਮਾਰੀ ਵੱਧ ਅਸਰ ਕਰਦੀ ਹੈ ਤਾਂ ਅਜਿਹੇ ਮਾਹੌਲ ਵਿੱਚ ਹੀ ਇਰਾਨ ਤੋਂ ਅਜਿਹੀ ਖਬਰ ਆਈ ਹੈ ਜੋ ਕਿ ਇਹ ਦਰਸਾਉਂਦੀ ਹੈ ਕਿ ਚੜ੍ਹਦੀਕਲਾ ਵਾਲਾ ਜੀਵਨ ਜਿਉਣ ਵਾਲਾ ਕਿਸੇ ਵੀ ਉਮਰ ਦਾ ਮਨੁੱਖ ਇਸ ਬੀਮਾਰੀ ਨੂੰ ਮਾਤ ਪਾ ਸਕਦਾ ਹੈ। ਦੱਸ ਦੇਈਏ ਕਿ ਇਸ ਵੇਲੇ ਇਰਾਨ ਕਰੋਨੇ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਖਿਤਿਆਂ ਵਿੱਚੋਂ ਇੱਕ ਹੈ।
ਜ਼ਮੀਰ ਜਿਨ੍ਹਾਂ ਦੀ ਜਾਗਦੀ ਜ਼ਖਮ ਰਹਿਣਗੇ ਅੱਲੇ। ਨਹੀਂ ਮੁਲਖ ਜਿਨ੍ਹਾਂ ਦਾ ਆਪਣਾ...
ਗੁਰਦੁਆਰਿਆਂ ਵਿੱਚ ਸਣੇ ਜੁੱਤੀਆਂ ਦਾਖਲ ਹੋਣਾ, ਬੇਅਦਬੀਆਂ ਕਰਨੀਆਂ, ਥਾਣਿਆਂ ਵਿੱਚ ਧੀ ਨੂੰ ਨੰਗਿਆਂ ਕਰਕੇ ਪਿਓ ਉੱਤੇ ਪਾਉਣਾ, ਜੇਲ੍ਹਾਂ ਵਿੱਚ ਸਿੰਘਾਂ ਨੂੰ ਅਣਮਨੁੱਖੀ ਤਸ਼ੱਦਤ ਦੇਣੇ, ਸਿੰਘਾਂ ਦੇ ਤੱਤੀਆਂ ਪ੍ਰੈੱਸਾਂ ਲਾਉਣੀਆਂ, ਗਰਮ ਲੋਹੇ ਦੀਆਂ ਰਾੜਾਂ ਨਾਲ ਤਸ਼ੱਦਤ ਕਰਨੇ, ਝੂਠੇ ਮੁਕਾਬਲੇ ਬਣਾ ਦੇਣੇ, ਝੂਠੇ ਕੇਸਾਂ ਵਿੱਚ ਜੇਲ੍ਹਾਂ ਚ ਕੈਦ ਕਰਨਾ, ਜਾਪ ਕਰਦੀ ਸੰਗਤ ਤੇ ਗੋਲੀਆਂ ਚਲਾਉਣੀਆਂ, ਸਿੰਘ ਸ਼ਹੀਦ ਕਰਨੇ ਹੋਰ ਕਿੰਨਾ ਕੁਝ ਹੈ ਜਿਹੜਾ ਕਿਸੇ ਨੇ ਕਦੀ ਕਿਆਸਿਆ ਵੀ ਨੀ ਹੋਣਾ ਅਤੇ ਇਹ ਸਭ ਕਰਨ ਤੇ ਪੁਲਸ ਵਾਲਿਆਂ ਨੂੰ ਫੀਤੀਆਂ ਮਿਲਣੀਆਂ, ਸ਼ਾਬਾਸ਼ ਮਿਲਣੀ।
ਅੱਜ ਕੋਵਿਡ-19 ਨਾਮੀ ਬਿਮਾਰੀ ਦੁਨੀਆਂ ਵਿੱਚ ਇੱਕ ਮਹਾਂਮਾਰੀ ਦੇ ਰੂਪ ਵਿੱਚ ਫੈਲ ਚੁੱਕੀ ਹੈ। ਜਿਆਦਾਤਰ ਲੋਕ ਕਰੋਨਾ ਜੀਵਾਣੂ ਨੂੰ ਹੀ ਬਿਮਾਰੀ ਸਮਝ ਰਹੇ ਨੇ ਜਦ ਕਿ ਇਹ ਜੀਵਾਣੂ ਹੈ ਜੋ ਕੋਵਿਡ-੧੯ ਰੋਗ ਲਈ ਜ਼ਿੰਮੇਵਾਰ ਹੈ। ਕੋਵਿਡ-19, ਕਰੋਨਾ ਜੀਵਾਣੂ ਰੋਗ 19 (CORONAVIRUS Disease 19) ਦਾ ਸੰਖੇਪ ਰੂਪ ਹੈ। ਇਥੇ ‘19’ ਇਸ ਲਈ ਵਰਤਿਆ ਗਿਆ ਹੈ ਕਿਉਂਕਿ ਇਸ ਰੋਗ ਲਈ ਜਿੰਮੇਵਾਰ ਜੀਵਾਣੂ ਦੀ ਪਛਾਣ ਦਸੰਬਰ 2019 ਵਿੱਚ ਕੀਤੀ ਗਈ ਹੈ।
ਕਰੋਨਾ ਦੀ ਮਾਰ ਅਤੇ ਦਹਿਸ਼ਤ ਭਾਵੇਂ ਸਮਾਜ ਦੇ ਸਾਰੇ ਵਰਗਾਂ ਉੱਪਰ ਪੈ ਰਹੀ ਹੈ ਪਰ ਕਿਰਤੀ ਵਰਗਾਂ ਉੱਪਰ ਇਸ ਦੀ ਮਾਰ ਇਸ ਲਈ ਪੈ ਰਹੀ ਹੈ ਕਿਉਂਕਿ ਇਕ ਪਾਸੇ ਤਾਂ ਇਹ ਮਜ਼ਦੂਰੀ ਨਹੀਂ ਕਰ ਸਕਦੇ ਅਤੇ ਦੂਜੇ ਪਾਸੇ ਆਪਣਾ ਇਲਾਜ ਵੀ ਨਹੀਂ ਕਰਵਾ ਸਕਦੇ। ਮਜ਼ਦੂਰੀ ਨਾ ਕਰਨ ਕਾਰਨ ਇਨ੍ਹਾਂ ਵਰਗਾਂ ਨੂੰ ਜਿੱਥੇ ਦੋ ਡੰਗ ਦੀ ਰੋਟੀ ਦਾ ਵੀ ਔਖਾ ਹੈ, ਉੱਥੇ ਇਲਾਜ ਕਰਵਾਉਣ ਲਈ ਸਰਕਾਰੀ ਹਸਪਤਾਲਾਂ, ਉਨ੍ਹਾਂ ਵਿਚ ਕੰਮ ਕਰਨ ਵਾਲੇ ਡਾਕਟਰਾਂ ਅਤੇ ਹੋਰ ਪੈਰਾਮੈਡੀਕਲ ਸਟਾਫ਼ ਦੀ ਭਾਰੀ ਘਾਟ ਕਾਰਨ ਇਹ ਵਰਗ ਨਿਰਾਸ਼ ਹਨ।
ਬਾਬਾ ਹਰਨਾਮ ਸਿੰਘ ਖਾਲਸਾ ਨੇ ਭਾਰਤ ਸਰਕਾਰ ਨੂੰ ਅਫਗਾਨੀ ਸਿੱਖਾਂ ਦੀ ਸੁਰੱਖਿਆ ਯਕੀਨੀ ਲਈ ਢੁਕਵਾਂ ਕਦਮ ਚੁਕਣ ਲਈ ਕਿਹਾ ।ਉਨ੍ਹਾਂ ਕਿਹਾਂ ਕਿ ਦੁੱਖ ਦੀ ਘੜੀ ਵਿਸ਼ਵ ਦੀ ਸਮੂਹ ਸੰਗਤ ਅਫਗਾਨੀ ਸਿਖਾਂ ਦੇ ਨਾਲ ਹੈ
ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਇਕ ਸਿੱਖ ਗੁਰਦੁਆਰਾ ਸਾਹਿਬ ਵਿਖੇ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਅਤੇ ਬੰਬਾਂ ਨਾਲ ਆਤਮਘਾਤੀ ਹਮਲਾ ਕਰਨ ਦੀਆਂ ਖਬਰਾਂ ਆ ਰਹੀਆਂ ਹਨ। ਹਮਲੇ ਵੇਲੇ ਕਰੀਬ 150 ਸਿੱਖ ਗੁਰਦੁਆਰਾ ਸਾਹਿਬ ਵਿਖੇ ਹਨ। ਹਮਲਾ ਹੋਣ ਤੋਂ ਬਾਅਦ ਉਹ ਗੁਰਦੁਆਰਾ ਸਾਹਿਬ ਦੇ ਅੰਦਰਲੇ ਕਮਰਿਆਂ ਵਿਚ ਲੁਕ ਕੇ ਹਮਲੇ ਤੋਂ ਬਚ ਰਹੇ ਸਨ।
ਪੰਜਾਬ ਸਰਕਾਰ ਵੱਲੋਂ ਐਤਵਾਰ (ਮਾਰਚ 22) ਨੂੰ ਜਾਰੀ ਕੀਤੀ ਗਈ ਜਾਣਕਾਰੀ ਮੁਤਾਬਿਕ ਸੂਬੇ ਵਿੱਚ ਹੁਣ ਤੱਕ ਕੋਵਿਡ-19 (ਕਰੋਨਾ ਵਾਇਰਸ) ਦੇ 8 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ।
‘ਗੁਰੂ ਦੀ ਗੋਲਕ ਗਰੀਬ ਦਾ ਮੂੰਹ’ ਅਨੁਸਾਰ ਵਿਸ਼ਵ ਭਰ ਦੀਆਂ ਸਮੂਹ ਸਿੱਖ ਸੰਸਥਾਵਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਆਪਣੇ ਆਪਣੇ ਖਿੱਤਿਆਂ ਵਿਚ ਜ਼ਰੂਰਤਮੰਦਾਂ ਦੀ ਹਰ ਤਰ੍ਹਾਂ ਦੀ ਮਦੱਦ (ਲੰਗਰ, ਦਵਾਈਆਂ, ਜ਼ਰੂਰੀ ਸਮਾਨ ਆਦਿ) ਕਰਨ ਲਈ ਅੱਗੇ ਆਉਣ, ਖ਼ਾਸ ਕਰ ਵਿਦੇਸ਼ਾਂ ਵਿਚ ਪੜ੍ਹਨ ਗਏ ਵਿਦਿਆਰਥੀਆਂ ਦੀ ਸਹਾਇਤਾ ਲਈ ਗੁਰੂ ਘਰਾਂ ਦੇ ਖਜ਼ਾਨਿਆਂ ਦੀ ਵਰਤੋਂ ਖੁਲ੍ਹਦਿਲੀ ਨਾਲ ਕੀਤੀ ਜਾਵੇ।
ਅੱਜ ਸਮੁੱਚੀ ਦੁਨੀਆ ਕਰੋਨਾਵਾਇਰਸ ਜਿਹੀ ਮਾਹਾਮਾਰੀ ਦੇ ਕਾਰਨ ਘਰਾਂ ਵਿੱਚ ਬੰਦ ਹੌਣ ਲਈ ਮਜਬੂਰ ਹੋ ਗਈ ਹੈ। ਸਰਕਾਰਾਂ ਵੱਲੋਂ ਖਾਸ ਤੌਰ 'ਤੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਲਈ ਹਦਾਇਤਾ ਜਾਰੀ ਹੋਈਆਂ ਹਨ। ਅਜਿਹੇ ਵਿੱਚ ਲੋਕਾਂ, ਖਾਸ ਕਰਕੇ ਬਿਰਧ-ਆਸ਼ਰਮਾਂ ਵਿਚ ਰਹਿਣ ਵਾਲਿਆਂ ਤੱਕ ਖਾਣਾ ਪਹੁੰਚਾਉਣਾ ਇਕ ਵੱਡੀ ਮੁਸ਼ਕਿਲ ਹੈ। ਅਜਿਹੇ ਵਿਚ ਨਿਊਯਾਰਕ ਦੀ ਸਰਕਾਰ ਨੇ ਸਿੱਖਾਂ ਨੂੰ ਯਾਦ ਕੀਤਾ ਹੈ।
Next Page »