ਰੋਜਾਨਾ ਖਬਰ-ਸਾਰ

ਅੱਜ ਦਾ ਖਬਰਸਾਰ: ਨਾਗਰਿਕਤਾ ਸੋਧ ਕਾਨੂੰਨ ਵਿਵਾਦ; ਯੋਗੀ ਦੀ ਧਮਕੀ; ਗਿਆਨੀ ਹਰਪ੍ਰੀਤ ਸਿੰਘ ਦਾ ਸੰਦੇਸ਼ ਤੇ ਹੋਰ ਖਬਰਾਂ

December 29, 2019 | By

ਖਬਰਾਂ ਭਾਰਤ ਉਪਮਹਾਂਦੀਪ ਦੀਆਂ

● ਅਸਾਮ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਨੇਤਾ ਤਰੁਨ ਗੋਗੋਈ ਨੇ ਕਿਹਾ ਮੋਦੀ ਝੂਠਾ ਹੈ ਜੋ ਕਹਿ ਰਿਹਾ ਕਿ ਕੋਈ ਨਜਰਬੰਦ ਕੇਂਦਰ ਨਹੀਂ ਹੈ
● ਗੋਗੋਈ ਨੇ ਕਿਹਾ 2018 ਵਿੱਚ ਮੋਦੀ ਸਰਕਾਰ ਨੇ ਅਸਾਮ ਦੇ ਗਵਾਲਪਾੜਾ ਵਿੱਚ ਨਜਰਬੰਦ ਕੇਂਦਰ ਬਣਾਉਣ ਲਈ 46 ਕਰੋੜ ਰੁਪਏ ਜਾਰੀ ਕੀਤੇ ਸਨ
● ਗੋਗੋਈ ਨੇ ਕਿਹਾ ਕਿ 2009 ਵਿੱਚ ਅਸਾਮ ਹਾਈਕੋਰਟ ਦੇ ਹੁਕਮਾਂ ਨਾਲ ਕਾਂਗਰਸ ਸਰਕਾਰ ਨੇ ਪਹਿਲਾ ਨਜਰਬੰਦ ਕੇਂਦਰ ਬਣਾਇਆ ਸੀ

● ਕਾਂਗਰਸ ਨੇ ਨਾਗਰਿਕਤਾ ਸੋਧ ਕਾਨੂੰਨ ਅਤੇ ਨਾਗਰਿਕਤਾ ਰਜਿਸਟਰ (ਐੱਨ.ਆਰ.ਸੀ.) ਦੇ ਵਿਰੋਧ ਵਿਚ ਵੱਖ-ਵੱਖ ਥਾਈਂ ਕਾਫਲੇ ਕੱਢੇ
● ਲਖਨਊ ਵਿੱਚ ਪ੍ਰਿਅੰਕਾ ਗਾਂਧੀ ਨੇ ਕਾਫਲੇ ਦੀ ਅਗਵਾਈ ਕਰਦਿਆਂ ਕਿਹਾ ਕਿ ਉੱਤਰ ਪ੍ਰਦੇਸ਼ ਪੁਲਿਸ ਨੇ ਉਸ ਨਾਲ ਬਦਸਲੂਕੀ ਤੇ ਧੱਕਾ ਮੁੱਕੀ ਕੀਤੀ ਹੈ
● ਪ੍ਰਿਅੰਕਾ ਨੇ ਕਿਹਾ ਕਿ ਕਾਂਗਰਸ ਉਤਰ ਪ੍ਰਦੇਸ਼ ਵਿੱਚ ਇਕੱਲਿਆਂ ਚੋਣ ਲੜੇਗੀ

● ਮਮਤਾ ਬੈਨਰਜੀ ਨੇ ਜਦੋਂ ਤੱਕ ਮੈਂ ਜਿੰਦਾਂ ਹਾਂ ਤਦ ਤੱਕ ਪੱਛਮੀ ਬੰਗਾਲ ਵਿੱਚ ਨਾਗਰਿਕਤਾ ਸੋਧ ਕਾਨੂੰਨ ਲਾਗੂ ਨਹੀਂ ਹੋ ਸਕਦਾ

● ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਨੇ ਨਾਗਰਿਕਤਾ ਸੋਧ ਕਾਨੂੰਨ ਵਾਲਿਆਂ ਨੂੰ ਦਿੱਤੀ ਧਮਕੀ
● ਯੋਗੀ ਨੇ ਕਿਹਾ ਕਿ ਅਸੀਂ ਚੇਹਰਿਆਂ ਦੀ ਪਛਾਣ ਕਰ ਲਈ ਹੈ ਜੇ ਉਹ ਸੁਧਰ ਜਾਣ ਤਾਂ ਠੀਕ ਨਹੀਂ ਤਾਂ ਉਹ ਜਿੱਥੇ ਦੀ ਯਾਤਰਾ ਕਰਨੀ ਚਾਹੁਣ ਅਸੀਂ ਕਰਵਾ ਦਿਆਂਗੇ

● ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿੱਚ ਮਹਿਮੂਦ ਮਦਨੀ ਨੇ ਕਿਹਾ ਕਿ ਦੂਜੇ ਦਰਜੇ ਦੇ ਨਾਗਰਿਕ ਬਣਨਾ ਮਨਜੂਰ ਨਹੀਂ, ਜਿੰਦਗੀ ਰਹੇ ਜਾਂ ਨਾ ਰਹੇ
● ਮਹਿਮੂਦ ਮਦਨੀ ਪੱਛਮੀ ਉੱਤਰ ਪ੍ਰਦੇਸ਼ ਦੇ ਦੇਓਬੰਦ ਦੀ ਜਮੀਅਤੁਲ-ਉਲੇਮਾ-ਏ-ਹਿੰਦ ਦੇ ਜਰਨਲ ਸਕੱਤਰ ਹਨ
● ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਕਰਕੇ ਜਮੀਅਤੁਲ-ਉਲੇਮਾ-ਏ-ਹਿੰਦ ਨਾਲ ਜੁੜੇ 300 ਦੇ ਕਰੀਬ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ

ਖਬਰਾਂ ਦੇਸ ਪੰਜਾਬ ਦੀਆਂ:

● ਸ਼ਹੀਦੀ ਸਭਾ ਦੇ ਆਖਰੀ ਦਿਨ ਸ਼੍ਰੋ.ਗੁ.ਪ੍ਰ.ਕ. ਵੱਲੋਂ ਲਾਏ ਗਏ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਿੰਘ ਹੁਣਾਂ ਵਲੋਂ ਕੌਮ ਦੇ ਨਾਮ ਸੰਦੇਸ਼
● ਕਿਹਾ ਮੌਜੂਦਾ ਸਮੇਂ ‘ਚ ਸਿੱਖ ਇਤਿਹਾਸ ਅਤੇ ਪਰੰਪਰਾ ਸਬੰਧੀ ਪਾਏ ਜਾ ਰਹੇ ਸ਼ੰਕਿਆਂ ਤੋਂ ਸਿੱਖ ਕੌਮ ਸੁਚੇਤ ਰਹੇ
● ਉਹਨਾਂ ਕਿਹਾ ਕਿ ਧਰਮ ਵਿੱਚ ਸ਼ਰਧਾ ਦਾ ਬਹੁਤ ਮਹੱਤਵ ਹੈ ਅਤੇ ਤਰਕ ਦੀ ਥਾਂ ਬਿਬੇਕ ਸਿੱਖ ਚਿੰਤਨ ਦਾ ਅਹਿਮ ਅੰਗ ਹੈ

● ਮਲੇਰਕੋਟਲਾ ਦੀ ਆਖਰੀ ਬੇਗਮ ਨੂੰ ਮਿਲਣ ਪੁੱਜੇ ਗਿਆਨੀ ਹਰਪ੍ਰੀਤ ਸਿੰਘ
● ਬਿਰਧ ਅਵਸਥਾ ਵਿੱਚ ਪੁੱਜੀ ਨਵਾਬ ਇਫ਼ਤਿਖ਼ਾਰ ਅਲੀ ਖਾਂ ਦੀ ਮੁਨੱਵਰ ਨਿਸ਼ਾ ਦਾ ਹਾਲ ਚਾਲ ਪੁਛਿਆ

● ਵਸੋਂ ਤੇ ਸ਼ਹਿਰੀ ਮਾਮਲਿਆਂ ਬਾਰੇ ਕੇਂਦਰੀ ਸਕੱਤਰ ਦੁਰਗਾ ਪ੍ਰਸਾਦ ਮਿਸ਼ਰਾ ਨੇ “ਸੁਲਤਾਨਪੁਰ ਲੋਧੀ ਸਮਾਰਟ ਸਿਟੀ” ਕਾਰਜ (ਪ੍ਰੋਜੈਕਟ) ਸਬੰਧੀ ਪਵਿੱਤਰ ਧਰਤੀ ਸੁਲਤਾਨਪੁਰ ਲੋਧੀ ਦਾ ਦੌਰਾ

ਕੌਮਾਂਤਰੀ ਖਬਰਾਂ:

● ਨਿਊਜ਼ੀਲੈਂਡ ਵਿੱਚ ‘ਸਿੰਘ’ ਉਪਨਾਮ ਸਭ ਤੋਂ ਵੱਧ ਰੱਖਿਆ ਜਾਣ ਵਾਲਾ ਉਪਨਾਮ ਬਣਿਆ
● ਸਾਲ 2019 ਦੀ ਸੂਚੀ ਵਿੱਚ ਸਮਿਥ ਉਪਨਾਮ ਦੂਸਰੇ ਅਤੇ ਕੌਰ ਤੀਸਰੇ ਨੰਬਰ ‘ਤੇ ਰਿਹਾ

● ਰੂਸ ਨੇ ਆਪਣੀ ਫੌਜ ਵਿੱਚ ਅਵਾਜ਼ ਦੀ ਗਤੀ ਤੋਂ 20 ਗੁਣਾਂ ਤੇਜ਼ ਚਲਣ ਵਾਲੀ ਏਵਨਗਾਰਦ ਹਾਈਪਰਸਾਨਿਕ ਮਿਜ਼ਾਇਲ ਸਿਸਟਮ ਸ਼ਾਮਿਲ ਕੀਤਾ
● ਰੂਸ ਦੇ ਰੱਖਿਆ ਮੰਤਰੀ ਨੇ ਕਿਹਾ ਇਸ ਮਿਜ਼ਾਇਲ ਵਿੱਚ ਗਲਾਇਡ ਸਿਸਟਮ ਹੈ, ਇਹ ਆਪਣਾ ਰਸਤਾ ਲੱਭਣ ਦੇ ਸਮਰੱਥ ਹੈ ਅਤੇ ਨਾਲ ਹੀ ਇਸਨੂੰ ਨਿਸ਼ਾਨਾ ਬਣਾਉਣਾ ਵੀ ਅਸੰਭਵ ਹੋਵੇਗਾ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,