ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਕ੍ਰਿਪਾਨ ਨੂੰ ਇਟਲੀ ਸਰਕਾਰ ਵਲੋਂ ਨਵੇਂ ਰੂਪ ਵਿੱਚ ਪ੍ਰਵਾਨ ਕਰਨ ਨਾਲ ਜਿਥੇ ਇਟਲੀ ਵਿੱਚ ਸਿੱਖ ਧਰਮ ਨੂੰ ਮਾਨਤਾ ਦਾ ਰਾਹ ਪੱਧਰਾ ...
ਮਹਾਰਾਜਾ ਰਣਜੀਤ ਸਿੰਘ ਦੀ 29 ਜੂਨ ਨੂੰ 178ਵੀਂ ਬਰਸੀ ਮਨਾਉਣ ਲਈ ਸਿੱਖ ਜਥੇ ਨੂੰ ਪੂਰੀ ਤਿਆਰੀ ਅਤੇ ਕਾਗਜ਼ਾਤ ਹੋਣ ਦੇ ਬਾਵਜੂਦ ਭਾਰਤ ਸਰਕਾਰ ਨੇ ਪਾਕਿਸਤਾਨ ਨਹੀਂ ਜਾਣ ਦਿੱਤਾ। ਅਟਾਰੀ ਪਹੁੰਚੇ 300 ਸਿੱਖ ਯਾਤਰੀਆਂ ਕੋਲ ਪਾਕਿਸਤਾਨ ਦੇ ਵੀਜ਼ੇ ਵੀ ਸਨ। ਪਾਕਿਸਤਾਨ ਤੋਂ ਲੈਣ ਆਈ ਵਿਸ਼ੇਸ਼ ਰੇਲ ਗੱਡੀ ਵੀ ਇਨ੍ਹਾਂ ਦੇ ਸਾਹਮਣੇ ਸੀ ਪਰ ਯਾਤਰੀਆਂ ਨੂੰ ਰੇਲ ‘ਤੇ ਨਹੀਂ ਚੜ੍ਹਨ ਦਿੱਤਾ ਗਿਆ।
ਝਾਰਖੰਡ ਦੀ ਰਾਜਧਾਨੀ ਤੋਂ ਲਗਭਗ 200 ਕਿਲੋਮੀਟਰ ਦੂਰ ਇਕ ਪਿੰਡ 'ਚ ਭੀੜ ਨੇ ਇਕ ਬਜ਼ੁਰਗ ਨੂੰ ਬੁਰੀ ਤਰੀਕੇ ਨਾਲ ਕੁੱਟਿਆ ਕਿਉਂਕਿ ਭੀੜ ਦਾ ਕਹਿਣਾ ਸੀ ਕਿ ਉਸ ਮੁਸਲਮਾਨ ਬਜ਼ੁਰਗ ਦੇ ਘਰ ਦੇ ਬਾਹਰ ਇਕ ਗਾਂ ਮਰੀ ਪਈ ਸੀ। ਭੀੜ ਨੇ ਬਜ਼ੁਰਗ ਉਸਮਾਨ ਅੰਸਾਰੀ ਦੇ ਘਰ ਨੂੰ ਅੱਗ ਵੀ ਲਾ ਦਿੱਤੀ। ਉਸਮਾਨ ਅੰਸਾਰੀ ਇਸ ਵੇਲੇ ਧਨਬਾਦ ਦੇ ਹਸਪਤਾਲ 'ਚ ਦਾਖਲ ਹੈ ਅਤੇ ਉਸਦੀ ਜਾਨ ਬਚ ਗਈ ਹੈ। ਪੁਲਿਸ ਨੇ ਘਟਨ ਵਾਲੀ ਥਾਂ 'ਤੇ ਪੁੱਜ ਕੇ ਭੀੜ ਨੂੰ ਖਿੰਡਾਉਣ ਲਈ ਹਵਾ 'ਚ ਗੋਲੀਆਂ ਵੀ ਚਲਾਈਆਂ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਟਰੰਪ-ਮੋਦੀ ਮੁਲਾਕਾਤ ਦੌਰਾਨ ਕੱਟੜਵਾਦ-ਅੱਤਵਾਦ ਦੀ ਗੱਲ ਹੋਣ ਉਤੇ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਅਤੇ ਮੋਦੀ ਦੀ ਫਿਰਕੂ ਹਕੂਮਤ ਵੱਲੋਂ ਸਰਕਾਰੀ ਦਹਿਸਤਗਰਦੀ ਨੂੰ ਟਰੰਪ ਵੱਲੋਂ ਨਜ਼ਰ ਅੰਦਾਜ ਕਰਨ ਉਤੇ ਅਫ਼ਸੋਸ ਜ਼ਾਹਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਟਰੰਪ ਜਿਸ ਮੋਦੀ ਨਾਲ ਜੱਫੀਆਂ ਪਾ ਰਹੇ ਹਨ ਉਸ ਮੋਦੀ ਨੇ 2002 ਵਿਚ ਗੁਜਰਾਤ ਵਿਚ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਕਰਵਾਇਆ, ਮੁਸਲਮਾਨ ਬੀਬੀਆਂ ਨਾਲ ਬਲਾਤਕਾਰ ਕਰਵਾਏ, 2013 ਵਿਚ ਸਿੱਖ ਕਿਸਾਨਾਂ
ਸਮਾਜਕ ਕਾਰਜਕਰਤਾ ਸ਼ਬਨਮ ਹਾਸ਼ਮੀ ਨੇ ਭਾਰਤੀ ਉਪ ਮਹਾਂਦੀਪ 'ਚ ਭੀੜ ਵਲੋਂ ਕਈ ਲੋਕਾਂ ਦੇ ਕਤਲਾਂ ਦੇ ਵਿਰੋਧ 'ਚ ਕੌਮੀ ਘੱਟਗਿਣਤੀ ਅਧਿਕਾਰ ਅਵਾਰਡ ਮੋੜ ਦਿੱਤਾ ਹੈ। ਕਾਂਗਰਸ ਦੀ ਸਰਕਾਰ ਵੇਲੇ 2008 'ਚ ਉਸਨੂੰ ਇਹ ਇਨਾਮ ਦਿੱਤਾ ਗਿਆ ਸੀ।
– ਕੌਮਾਂਤਰੀ ਅੰਮ੍ਰਿਤਸਰ ਟਾਈਮਜ਼ ਬਿਊਰੋ ਪੰਜਾਬੀ ਗਾਇਕ ਅਤੇ ਸ਼ਾਇਰ ਸਤਿੰਦਰ ਸਰਤਾਜ ਨੇ ‘ਦ ਬਲੈਕ ਪ੍ਰਿੰਸ ਫਿਲਮ ਵਿਚ ਪੰਜਾਬ ਦੇ ਆਖਰੀ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਵਜੋਂ ...
ਚੀਨ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਸਿੱਕਿਮ ਸਰਹੱਦ ਤੋਂ ਆਪਣੀ ਫੌਜ ਨੂੰ ਫੌਰੀ ਤੌਰ 'ਤੇ ਵਾਪਸ ਬੁਲਾਵੇ। ਚੀਨ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਉਸ ਨੇ ਸਰਹੱਦ ’ਤੇ ਜਾਰੀ ਤਣਾਅ ਕਰਕੇ ਹੀ ਕੈਲਾਸ਼ ਮਾਨਸਰੋਵਰ ਦੀ ਯਾਤਰਾ ’ਤੇ ਨਿਕਲੇ ਭਾਰਤੀ ਸ਼ਰਧਾਲੂਆਂ ਲਈ ਨਾਥੂ ਲਾ ਦੱਰੇ ਤੋਂ ਦਾਖ਼ਲਾ ਬੰਦ ਕੀਤਾ ਹੈ। ਚੀਨ ਨੇ ਇਹ ਵੀ ਕਿਹਾ ਹੈ ਕਿ ਉਸ ਨੇ ਸਰਹੱਦੀ ਉਲੰਘਣਾ ਸਬੰਧੀ ਭਾਰਤ ਕੋਲ ਆਪਣਾ ਸਫ਼ਾਰਤੀ ਵਿਰੋਧ ਦਿੱਲੀ ਤੇ ਪੇਇਚਿੰਗ ਦੋਵਾਂ ਥਾਵਾਂ ’ਤੇ ਦਰਜ ਕਰਵਾ ਦਿੱਤਾ ਹੈ।
ਅਮਰੀਕਾ ਤੋਂ ਨਸ਼ਰ ਹੋਣ ਵਾਲੀਆਂ ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕਾ ਵਸਦੇ ਸਿੱਖਾਂ ਅਤੇ ਕਸ਼ਮੀਰੀਆਂ ਨੇ ਸਾਂਝੇ ਤੌਰ 'ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵ੍ਹਾਈਟ ਹਾਊਸ ਪੁੱਜਣ 'ਤੇ ਭਾਰਤ ਵਿਰੋਧੀ ਨਾਅਰੇ ਅਤੇ ਕਾਲੇ ਝੰਡਿਆਂ ਨਾਲ ਵਿਰੋਧ ਕੀਤਾ। ਵ੍ਹਾਈਟ ਹਾਊਣ 'ਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਨਰਿੰਦਰ ਮੋਦੀ ਦੀ ਮੀਟਿੰਗ ਹੋਣੀ ਸੀ।
ਨਸ਼ੇ ਦੇ ਕਾਰੋਬਾਰ 'ਚ ਜੁੜੇ ਪੰਜਾਬ ਪੁਲਿਸ ਦੇ ਇੰਸਪੈਕਟਰ ਇੰਦਰਜੀਤ ਸਿੰਘ ਦੇ ਮਾਮਲੇ ਵਿੱਚ ਦੋ ਉੱਚ ਪੁਲਿਸ ਅਧਿਕਾਰੀਆਂ ਦੇ ਨਾਮ ਆਉਣ ਦੀ ਚਰਚਾ ਮੀਡੀਆ 'ਚ ਚੱਲ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਵੱਲੋਂ ਅਕਸਰ ਵਿਵਾਦਾਂ ’ਚ ਘਿਰੇ ਰਹਿਣ ਵਾਲੇ ਪੁਲਿਸ ਦੇ ਇੱਕ ਆਈਜੀ, ਇੱਕ ਡੀਆਈਜੀ ਤੇ ਹੋਰਨਾਂ ਅਫ਼ਸਰਾਂ ਸਮੇਤ ਅੱਧੀ ਦਰਜਨ ਤੋਂ ਵੱਧ ਪੁਲਿਸ ਅਧਿਕਾਰੀਆਂ ਵੱਲੋਂ ਇੰਦਰਜੀਤ ਸਿੰਘ ਦੀ ਪੁਸ਼ਤਪਨਾਹੀ ਕਰਨ ਦੇ ਤੱਥ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਰੱਖ ਦਿੱਤੇ ਹਨ।
ਸਰੀ ਨਿਊਟਨ ਤੋਂ ਸੰਸਦ ਮੈਂਬਰ ਸੁੱਖ ਧਾਲੀਵਾਲ ਨੇ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਜੀਅੈਨ ਸਾਈਬਾਬਾ ਦੀ ਰਿਹਾਈ ਦੀ ਮੰਗ ਲਈ ਹਾਊਸ ਆਫ ਕਾਮਨਜ਼ ਵਿੱਚ ਪਟੀਸ਼ਨ ਦਾਖ਼ਲ ਕੀਤੀ ਹੈ।
« Previous Page — Next Page »