ਦਿੱਲੀ ਹਾਈਕੋਰਟ ਨੇ ਰਾਜਧਾਨੀ ਵਿਚ ਦੋ-ਪਹੀਆ ਵਾਹਨਾਂ ਦੇ ਪਿੱਛੇ ਬੈਠਣ ਵਾਲੀਆਂ ਸਿੱਖ ਮਹਿਲਾਵਾਂ ਨੂੰ ਹੈਲਮਟ ਤੋਂ ਛੋਟ ਪ੍ਰਦਾਨ ਕਰਨ ਲਈ ਦਿੱਲੀ ਸਰਕਾਰ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਹੈ।
ਭਾਰਤੀ ਅਦਾਲਤਾਂ ਵੱਲੋਂ ਸੁਣਾਈ ਗਈ ਪੂਰੀ ਸਜ਼ਾ ਭੁਗਤਣ ਬਾਅਦ ਵੀ ਸਿੱਖ ਸਿਆਸੀ ਕੈਦੀਆਂ ਨੂੰ ਰਿਹਾਅ ਨਾ ਕੀਤੇ ਜਾਣ ਦੇ ਮੁੱਦੇ ਨੂੰ ਲੈ ਕੇ ਭਾਈ ਗੁਰਬਖਸ਼ ਸਿੰਘ ਖ਼ਾਲਸਾ ਨੇ ਦੂਜੀ ਵਾਰ ਗੁਰਦੁਆਰਾ 10ਵੀਂ ਪਾਤਸ਼ਾਹੀ ਲਖਨੌਰ ਜ਼ਿਲ੍ਹਾ ਅੰਬਾਲਾ ਵਿਖੇ ਭੁੱਖ ਹੜਤਾਲ ਆਰੰਭ ਕੀਤੀ ਹੋਈ ਹੈ।ਪੰਜਾਬੀ ਅਖਬਾਰ ਅਜੀਤ ਦੇ ਪੱਤਰਕਾਰ ਮੇਜਰ ਸਿੰਘ ਵੱਲੋਂ ਉਮਰ ਕੈਦ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਜੇਲ੍ਹਾਂ ਅੰਦਰ ਕਿੰਨੇ ਸਿੱਖ ਕੈਦੀ ਹਨ ਤੇ ਉਹ ਇਸ ਸਮੇਂ ਕਿਹੜੀਆਂ ਜੇਲ੍ਹਾਂ ਵਿਚ ਹਨ, ਬਾਰੇ ਪੁਛੇ ਜਾਣ 'ਤੇ ਭਾਈ ਗਰੁਬਖਸ਼ ਸਿੰਘ ਖਾਲਸਾ ਨੇ ਕੁਲ ਅਜਿਹੇ 16 ਕੈਦੀਆਂ ਦੀ ਸੂਚੀ ਦਿੱਤੀ ਜਿਹੜੇ ਉਮਰ ਕੈਦ ਦੀ ਸਰਕਾਰ ਵੱਲੋਂ ਮਿਥੀ ਹੱਦ ਤੋਂ ਕਈ-ਕਈ ਸਾਲ ਵਾਧੂ ਸਜ਼ਾ ਕੱਟ ਚੁੱਕੇ ਹਨ ਤੇ ਇਸ ਸਮੇਂ ਵੀ ਜੇਲ੍ਹਾਂ ਵਿਚ ਹੀ ਹਨ ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਨਵੰਬਰ 1984 ਸਿੱਖ ਨਸਲਕੁਸੀ ਦੇ ਪੀੜਤਾ ਨੂੰ ਮੁਆਵਜ਼ਾ ਦੇਣ ਦਾ ਐਲਾਨ ਕਰਕੇ ਫਿਰ ੁੳਸਤੋਂ ਪਿੱਛੇ ਹੱਟਣਾ ਸਿੱਖਾਂ ਅਤੇ ਕਤਲੇਆਮ ਦੇ ਪੀੜਤਾਂ ਨਾਲ ਬੇਹੱਦ ਭੈੜਾ ਮਜ਼ਾਕ ਹੈ।
ਭਾਈ ਮੋਹਕਮ ਸਿੰਘ ਅਤੇ ਸਾਬਕਾ ਖਾੜਕੂ ਵੱਸਣ ਸਿੰਘ ਜਫਰਵਾਲ ਵੱਲੌਂ ਨਵੇ ਐਲਾਨੀ ਰਾਜਸੀ ਪਾਰਟੀ "ਯੁਨਾਈਟਿਡ ਅਕਾਲੀ ਦਲ " ਦੇ ਰਾਜਸੀ ਨਿਸ਼ਾਨੇ ਬਾਰੇ ਇਹ ਕਹਿਣਾਂ ਕਿ ਖਾਲਿਸਤਾਨ ਉਂ੍ਹਾਂ ਦੀ ਪਾਰਟੀ ਦਾ ਨਿਸ਼ਾਨਾ ਨਹੀ, ਦੀ ਆਲੋਚਨਾ ਕਰਦਿਆਂ ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਸ੍ਰ, ਲਵਸਿੰਦਰ ਸਿੰਘ ਡੱਲੇਵਾਲ ਨੇ ਖਾਲਿਸਤਾਨ ਦੇ ਨਿਸ਼ਾਨੇ ਤੋਂ ਭਗੌੜੇ ਹੋਣ ਵਾਲਿਆਂ ਨੂੰ ਖਾਲਸਈ ਫਸਲਫੇ ਤੋਂ ਭਗੌੜੇ ਕਰਾਰ ਦਿੱਤਾ ।
ਭਾਰਤੀ ਅਦਾਲਤਾਂ ਵੱਲੋਂ ਦਿੱਤੀਆਂ ਸਜ਼ਾਵਾਂ ਭੁਗਤ ਚੁੱਕਣ ਤੋਂ ਬਾਅਦ ਵੀ ਭਾਰਤ ਦੀਆਂ ਜੇਲਾਂ ਵਿੱਚ ਬੰਦ ਸਿੱਖ ਰਾਜਸੀ ਕੈਦੀਆਂ ਰਿਹਾਈ ਯਕੀਨੀ ਬਨਾਉਣ ਦੀ ਮੰਗ ਬਾਦਲ ਦਲ ਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਐੱਮ.ਪੀ ਪ੍ਰੋ. ਪ੍ਰੇਮ ਸਿੰਘ ਚੰਦੂਮਾਜ਼ਰਾ ਨੇ ਲੋਕ ਸਭਾ ਵਿੱਚ ਕੀਤੀ।
ਅੰਗਰੇਜ਼ੀ ਦੀਆਂ ਦੋ ਪ੍ਰਮੁੱਖ ਅਖਬਾਰਾਂ ਹਿੰਦੂਸਤਾਨ ਟਾਈਮਜ਼ ਅਤੇ ਟ੍ਰਿਬਿਊਨ ਨੇ ਪੰਜਾਬ ਅਡੀਸ਼ਨ 'ਚ ਐਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਮਾਲ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਤੋਂ ਡਰੱਗ ਤਸਕਰੀ ਅਤੇ ਹਵਾਲਾ ਰੈਕੇਟ ਦੇ ਮਾਮਲੇ 'ਚ ਪੁੱਛਗਿੱਛ ਕੀਤੇ ਜਾਣ ਦੀ ਤਿਆਰੀ ਦੀ ਖਬਰ ਛਾਪੀ ਹੈ।
ਗੁਰਬਾਣੀ ਦੇ ਗਲਤ ਉਚਾਰਣ ਅਤੇ ਗੁਰਬਾਣੀ ਸਬੰਧੀ ਨਵਜੋਤ ਸਿੱਧੂ ਵੱਲੋਂ ਕੀਤੀ ਗਈ ਗਲਤ ਬਿਆਨੀ ਦੀ ਕਰੜੀ ਆਲੋਚਨਾ ਕਰਦਿਆਂ ਕਿਹਾ ਕਿ ਨਵਜੋਤ ਸਿੱਧ ਵੱਲੋਂ ਗੁਰਬਾਣੀ ਦਾ ਕੀਤਾ ਗਲਤ ਉਚਾਰਨ ਅਤਿ ਮੰਦਭਾਗਾ ਹੈ, ਪਰ ਬਾਦਲ ਦਲ ਇਸ ਮਸਲੇ ਦਾ ਸਿਆਸੀ ਕਰਨ ਕਰ ਰਿਹਾ ਹੈ।
ਭਾਰਤੀ ਸੁਪਰੀਮ ਕੋਰਟ ਨੇ ਭਾਰਤ ਸਰਕਾਰ ਨੂੰ ਹੁਕਮ ਜਾਰੀ ਕੀਤਾ ਹੈ ਕਿ 3 ਹਫ਼ਤਿਆਂ ਦੇ ਵਿਚ ਵਿਚ ਸਰਕਾਰ ਇੱਕ ਹਲਫਨਾਮਾ ਅਦਾਲਤ ਵਿਚ ਦਾਇਰ ਕਰਦੇ ਦੱਸੇ ਕਿ ਕੇਂਦਰ ਸਰਕਾਰ ਕਿਸ ਤਰੀਕ ਤੋਂ ਕੇਂਦਰੀ ਕਿਸਾਨ ਕਮਿਸ਼ਨ ਦੀ ਰਿਪੋਰਟ ਲਾਗੂ ਕਰੇਗੀ।
ਖਾਲਸਾ ਪੰਥ ਦੇ ਸਾਜ਼ਨਾ ਦਿਵਸ ਨੂੰ ਪਾਕਿਸਤਾਨ ਦੇ ਗੁਰਦੁਅਰਾ ਸਾਹਿਬਾਨ ਵਿੱਚ ਮਨਾਉਣ ਜਾਣ ਲਈ ਚਿਾਹਵਾਨ ਸਿੱਖ ਸ਼ਰਧਾਲੂਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਸਪੋਰਟ ਕਮਟੀ ਕੋਲ ਜ਼ਮਾਂ ਕਰਵਾਉਣ ਲਈ ਕਿਹਾ ਹੈ।
ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਤਰੀਕਾਂ ਬਦਲਣ ਦੇ ਮਾਮਲੇ 'ਤੇ ਟਿੱਪਣੀ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਕਿਹਾ ਕਿ ਪਹਿਲਾਂ ਤਾਂ ਬਿਨਾਂ ਮਾਹਿਰਾਂ ਦੇ ਪੰਜ ਸਿੰਘ ਸਾਹਿਬਾਨ ਮਰਜ਼ੀ ਅਨੁਸਾਰ ਕੈਲੰਡਰ 'ਚ ਸੋਧ ਦਾ ਫੈਸਲਾ ਲੈਂਦੇ ਹਨ ਅਤੇ ਬਾਅਦ 'ਚ ਇਹ ਫੈਸਲਾ ਪਲਟਣ ਲਈ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਜਰੂਰੀ ਨਹੀਂ ਸਮਝੀ ਜਾਂਦੀ।
« Previous Page — Next Page »