November 2014 Archive

ਸਿੱਖ ਨਾਨਕਸ਼ਾਹੀ ਕੈਲੰਡਰ-ਤਰੀਕਾਂ ਨਹੀਂ ਤਰਕ ਬਦਲਣ ਦੀ ਲੋੜ

ਕਰੀਬ 11 ਵਰ੍ਹੇ ਪਹਿਲਾਂ ਲਾਗੂ ਕੀਤੇ ਨਾਨਕਸ਼ਾਹੀ ਕੈਲੰਡਰ ਨੇ ਮੌਜੂਦਾ ਸਮੇਂ 'ਚ ਕੱਝ ਧਿਰਾਂ ਵੱਲੋਂ ਵਿਰੋਧ ਕਾਰਨ ਅੰਦਰੂਨੀ ਵਿਵਾਦ ਦਾ ਰੂਪ ਲੈ ਲਿਆ ਹੈ, ਜਿਸ ਦੇ ਅਸਥਾਈ ਹੱਲ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਧਾਰਮਿਕ ਦਿਹਾੜਿਆਂ ਦੀਆਂ ਬਦਲੀਆਂ ਤਰੀਕਾਂ ਨੇ ਪੈਦਾ ਕੀਤੀ ਭੰਬਲਭੂਸੇ ਵਾਲੀ ਸਥਿਤੀ ਮਗਰੋਂ ਮਾਮਲੇ ਦੇ ਤਰਕਪੂਰਨ ਨਬੇੜੇ ਦੀ ਥਾਂ ਸਮੂਹ ਧਿਰਾਂ ਆਪੋ ਆਪਣੇ ਪੱਖ 'ਤੇ ਅੜੀਆਂ ਹਨ |

ਬੰਦੀ ਸਿੰਘ ਰਿਹਾਈ ਮਾਮਲਾ: ਬਾਦਲ ਦਲ ਦੋ-ਚਿੱਤੀ ‘ਚ, ਭਾਜਪਾ ਆਗੂਆਂ ਕੀਤੀ ਭਾਈ ਖਾਲਸਾ ਨਾਲ ਮੁਲਾਕਾਤ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਦੀਆਂ ਹਦਾਇਤਾਂ 'ਤੇ ਭਾਈ ਗੁਰਬਖ਼ਸ਼ ਸਿੰਘ ਨੂੰ ਪੰਜਾਬ ਦੇ ਕਿਸੇ ਵੀ ਗੁਰਦੁਆਰੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ’ਤੇ ਬੈਠਣ ਦੀ ਇਜਾਜ਼ਤ ਹੀ ਨਹੀਂ ਦਿੱਤੀ। ਪਰ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਵੱਲੋਂ ਹਰਿਆਣਾ ਵਿੱਚ ਭੁੱਖ ਹੜਤਾਲ ’ਤੇ ਬੈਠੇ ਭਾਈ ਗੁਰਬਖ਼ਸ਼ ਸਿੰਘ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਨ ਨੇ ਇਸ ਪਾਰਟੀ ਦੀ ਸਿੱਖ ਮੁੱਦਿਆਂ ’ਤੇ ਧਿਆਨ ਕੇਂਦਰਤ ਕਰਨ ਦੀ ਰਾਜਨੀਤੀ ਦਾ ਪ੍ਰਗਟਾਵਾ ਕਰ ਦਿੱਤਾ ਹੈ, ਜਦੋਂਕਿ ਸ਼੍ਰ੍ਰੋਮਣੀ ਅਕਾਲੀ ਦਲ ਨੇ ਇਸ ਮੁੱਦੇ ’ਤੇ ਚੁੱਪ ਵੱਟੀ ਹੋਈ ਹੈ।

ਸ਼ਹੀਦ ਭਾਈ ਧਰਮ ਸਿੰਘ ਕਾਸ਼ਤੀਵਾਲ ਦਾ ਸ਼ਹੀਦੀ ਦਿਹਾੜਾ ਸੁਲਤਾਨਵਿੰਡ ਵਿੱਖੇ ਮਨਾਇਆ ਗਿਆ

ਸਿੱਖ ਕੌਮ ਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੌਂ ਸਿੱਖ ਕੌਮ ਦੀ ਆਨ-ਸ਼ਾਨ ਅਤੇ ਮਨੁੱਖੀ ਹੱਕਾਂ ਦੀ ਬਹਾਲੀ ਲਈ ਆਰੰਭੇ ਸ਼ੰਘਰਸ਼ ਦੌਰਾਨ ਸਿੱਖ ਪੰਥ ਦੀਆਂ ਮਾਣਮੱਤੀਆਂ ਪ੍ਰੰਪਰਾਵਾਂ 'ਤੇ ਪਹਿਾਰ ਦਿੰਦਿਆਂ ਸ਼ਹਾਦਤ ਦੀ ਬਖਸ਼ਿਸ਼ ਪ੍ਰਾਪਤ ਕਰਨ ਵਾਲੇ ਭਾਈ ਧਰਮ ਸਿੰਘ ਕਾਸ਼ਤੀਵਾਲ ਅਤੇ ਭਾਈ ਸਾਹਿਬ ਸਿੰਘ ਕਾਸ਼ਤੀਵਾਲ ਦਾ ਸ਼ਹੀਦੀ ਦਿਹਾੜਾ ਸੁਲਤਾਨਵਿੰਡ ਵਿਖੇ ਮਨਾਇਆ ਗਿਆ।

ਹਿੰਦੂਵਤੀ ਤਾਕਤਾਂ ਦੀ ਪੰਜਾਬ ਵਿੱਚ ਸਰਗਰਮੀ ਸ਼ਿਖਰਾਂ ‘ਤੇ; ਰਾਸ਼ਟਰੀ ਸਿੱਖ ਸੰਗਤ ਦੇ ਸੂਬਾ ਪ੍ਰਧਾਨ ਨੇ ਸਾਬਕਾ ਐੱਮਪੀ ਰਾਜਦੇਵ ਸਿੰਘ ਖਾਲਸਾ ਨਾਲ ਕੀਤੀ ਮੁਲਾਕਾਤ

ਪੰਜਾਬ ਵਿੱਚ ਹਿੰਦੂਵਤੀ ਪਾਰਟੀ ਭਾਜਪਾ ਦੀਆਂ ਨੀਹਾਂ ਮਜ਼ਬੂਤ ਕਰਨ ਲਈ ਅਤੇ ਸਿੱਖ ਧਰਮ ਦੀ ਨਿਵੇਕਲੀ ਪਛਾਣ ਨੂੰ ਹਿੰਦੂਤਵ ਨਾਲ ਰਲਗੱਡ ਕਰਨ ਦੇ ਲਈ ਯਤਨ ਕਰ ਰਹੀਆਂ ਹਿੰਦੂਵਤੀ ਤਾਕਤਾਂ ਨੇ ਪੰਜਾਬ ਨੂੰ ਆਪਣੀਆਂ ਗਤੀਵਿਧੀਆਂ ਦਾ ਮੁੱਖ ਸਥਾਨ ਬਣਾ ਲਿਆ ਹੈ। ਹਰ ਦਿਨ ਇਨ੍ਹਾਂ ਵੱਲੋਂ ਪੰਜਾਬ ਦੇ ਵਿੱਚ ਆਪਣੀ ਸ਼ਾਖ ਨੂੰ ਮਜਬੂਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ।

ਬਾਦਲ ਸਰਕਾਰ ਦੀਆਂ ਗੈਰ ਜਮਹੂਰੀ ਨੀਤੀਆਂ ਅਤੇ ਪੰਜਾਬ ਕੇਬਲ ਮਾਫੀਆ ਨੇ ਇੱਕ ਹੋਰ ਪੰਜਾਬੀ ਖਬਰਾਂ ਦੇ ਚੈਨਲ ਨੂੰ ਚਲਦਾ ਕੀਤਾ

ਪੰਜਾਬ ਦੀ ਬਾਦਲ ਸਰਕਾਰ ਦੀਆਂ ਗੈਰ ਲੋਕਤੰਤਰਿਕ ਅਤੇ ਗੈਰ ਜਮਹੂਰੀ ਨੀਤੀਆਂ ਅਤੇ ਪੰਜਾਬ ਦੇ ਕੇਬਲ ਨੈੱਟਵਰਕ 'ਤੇ ਕਾਬਜ਼ ਮਾਫੀਆ ਸਦਕਾ ਪੰਜਾਬੀ ਖਬਰਾਂ ਦੇ ਇੱਕ ਚੈਨਲ ਨੂੰ ਪੰਜਾਬ ਵਿੱਚੋਂ ਆਪਣਾ ਕਾਰੋਬਾਰ ਬੰਦ ਕਰਨ ਪਿਆ। ਇਹ ਪਹਿਲੀਵਾਰ ਨਹੀੌ ਹੋਇਆ ਇਸ ਤੋਂ ਪਹਿਲਾਂ ਵੀ ਕੰਵਰ ਸੰਧੂ ਨੂੰ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਅਤੇ ਨਿਰਪੱਖ ਮੀਡੀਆਂ ਵਿਰੋਧੀ ਨੀਤੀਆਂ ਕਾਰਣ ਆਪਣਾ ਚੈਨਲ ਪੰਜਾਬ ਡੇ ਐਂਡ ਨਾਈਟ ਬੰਦ ਕਰਨਾ ਪਿਆ ਸੀ।

ਡੇਰਾ ਸੌਦਾ ਸਿਰਸਾ ਵਿਚ ਸੁਰੱਖਿਆ ਬਲਾਂ ਨਾਲ ਸਬੰਧਿਤ ਲੋਕਾਂ ਵੱਲੋਂ ਹਥਿਆਰਾਂ ਦੀ ਦਿੱਤੀ ਜਾਂਦੀ ਹੈ ਸਿਖਲਾਈ: ਹਾਈਕੋਰਟ ਦੇ ਸਲਾਹਕਾਰ ਵਕੀਲ

ਅੱਜ ਰਾਮਪਾਲ ਕੇਸ ਵਿਚ ਹਾਈਕੋਰਟ ਦੇ ਸਲਾਹਕਾਰ ਵਕੀਲ (ਐਮਿਕਸ ਕਿਊਰੀ) ਸੀਨੀਅਰ ਐਡਵੋਕੇਟ ਅਨੂਪਮ ਗੁਪਤਾ ਵੱਲੋਂ ਬੈਂਚ ਕੋਲ ਇੱਕ ਅਜਿਹਾ ਅਹਿਮ ਦਸਤਾਵੇਜ਼ ਪੇਸ਼ ਕੀਤਾ ਹੈ ,ਜੋ ਭਾਰਤੀ ਆਰਮੀ ਇੰਟੈਲੀਜੈਂਸ ਦੁਆਰਾ 13 ਦਸੰਬਰ 2010 ਨੂੰ ਆਪਣੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜਾਰੀ ਕੀਤਾ ਗਿਆ ਸੀ।

ਅੌਰੰਗਜ਼ੇਬ ਰੋਡ ਜਾੰ ਔਰੰਗਾਬਾਦ ?

ਦਿੱਲੀ ਦੀ ਆਪਣੀ ਸਹਿਯੋਗੀ (ਗ਼ੁਲਾਮ) ਸਿੱਖ ਦਿੱਖ ਵਾਲੀ ਪੰਥਕ ਜਥੇਬੰਦੀ ਕੋਲੋੰ ਸੰਘ ਪਰਵਾਰ ਨੇ ਬਿਆਨ ਦਿਵਾਇਆ ਹੈ ਕਿ ਦਿੱਲੀ ਦੇ ਅੌਰੰਗਜ਼ੇਬ ਰੋਡ ਦਾ ਨਾਂਅ ਬਦਲ ਕੇ ਗੁਰੂ ਤੇਗ਼ ਬਹਾਦਰ ਰੋਡ ਕਰ ਦਿੱਤਾ ਜਾਵੇ। ਸੰਘ ਪਰਿਵਾਰ ਅਤੇ ਏਸ ਦੇ ਪੂਰਵਜਾਂ ਦਾ ਹਿੰਦ ਦੀ ਜੁਝਾਰੂ ਸਿਆਸਤ ਵਿੱਚ ਉੱਕਾ ਹੀ ਕੁਈ ਹਿੱਸਾ ਨਹੀੰ। ਸਾਰਾ ਪੰਨਾ ਖਾਲੀ ਪਿਆ ਹੈ। ਕੁਝ ਕੁ ਮੁਨਾਸਬ ਅਤੇ ਜ਼ਿਆਦਾ ਗ਼ੈਰ-ਮੁਨਾਸਬ ਹਰਬੇ ਵਰਤ ਕੇ ਹੁਣ ਹਿੰਦੂਤਵੀ ਸ਼ਕਤੀਆਂ ਨੇ ਹਿੰਦ ਦੀ ਹਕੂਮਤ ਸੰਭਾਲੀ ਹੈ ਤਾਂ ਇਹ ਓਸ ਗ਼ੁਲਾਮੀ ਦੇ ਦੌਰ ਦਾ ਨਾਮੋ-ਨਿਸ਼ਾਨ ਮਿਟਾ ਦੇਣਾ ਚਾਹੁੰਦੇ ਹਨ ਜੋ ਇਹਨਾਂ ਦੀ ਨਾਕਾਮੀ ਅਤੇ ਦੇਸ਼ ਦੀ ਜ਼ਲਾਲਤ ਨਾਲ ਨੱਕੋ-ਨੱਕ ਭਰਿਆ ਹੋਇਆ ਹੈ। ਇਹਨਾਂ ਦਾ ਖਿਆਲ ਹੈ ਕਿ ਸੜਕਾਂ ਦੇ ਕੰਢੇ ਚੰਦ ਨਾੰਵਾੰ ਵਾਲੇ ਫੱਟਿਆੰ ਉੱਤੇ ਸਿਆਹੀ ਫੇਰ ਕੇ, ਨਵੇੰ ਨਾੰਅ ਉਕਰ ਕੇ ਇਤਿਹਾਸ ਬਦਲਿਆ ਜਾ ਸਕਦਾ ਹੈ।

ਹਿੰਦੂਵਾਦੀ ਜੱਥੇਬੰਦੀਆਂ ਵੱਲੌਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਸਮਾਗਮ ਕਰਵਾਉਣ ਨੂੰ ਲੈਕੇ ਵਿਵਾਦ ਖੜਾ ਹੋਇਆ

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜ਼ਮੀਰ ਉਦੈਨ ਸ਼ਾਹ ਨੇ ਭਾਰਤ ਦੀ ਸਿੱਖਿਆ ਮੰਤਰੀ ਸਿਮ੍ਰਤੀ ਇਰਾਨੀ ਨੂੰ ਪੱਤਰ ਲਿਖਕੇ ਚੇਤਾਵਨੀ ਦਿੱਤੀ ਕਿ ਜੇਕਰ ਕੁਝ ਤੱਤਾਂ ਵੱਲੋਂ ਗ਼ੂਨੀਵਰਸਿਟੀ ਕੈਂਪਸ ਵਿੱਚ 1 ਨਵੰਬਰ ਨੂੰ ਰਾਜਾ ਮਹਿੰਦਰ ਪ੍ਰਤਾਪ ਦਾ ਜਨਮ ਦਿਨ ਮਨਾੁਇਆ ਜਾਂਦਾ ਹੈ ਤਾਂ ਯੂਨਵਿਰਸਿਟੀ ਵਿੱਚ ਫਿਰਕੂ ਅੱਗ ਭੜਕ ਸਕਦੀ ਹੈ।

ਪੰਜਾਬ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਸਰਕਾਰ ਵਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਰਿਕਾਰਡ ਪੇਸ਼

ਪੰਜਾਬ ਵਿੱਚ ਨਸ਼ਿਆਂ ਦੇ ਵਾਪਾਰ ਨਾਲ ਸਬੀਧਤ ਹਾਈਕੋਰਟ ਦੇ ਸਵੈ ਨੋਟਿਸ ਵਾਲੇ ਨਸ਼ਿਆਂ ਦੇ ਮੁੱਖ ਕੇਸ 'ਚ ਪੰਜਾਬ ਸਰਕਾਰ ਵਲੋਂ ਅੱਜ ਸਟੇਟਸ ਰਿਪੋਰਟਾਂ ਸੀਲਬੰਦ ਰੂਪ 'ਚ ਬੈਂਚ ਕੋਲ ਪੇਸ਼ ਕਰ ਦਿੱਤੀਆਂ ਗਈਆਂ ਹਨ ।

ਇੱਟਲੀ ਵਿੱਚ ਸਿੱਖਾਂ ਨੂੰ ਕ੍ਰਿਪਾਨ ਧਾਰਨ ਕਰਨ ਦੀ ਖੁੱਲ ਮਿਲਣ ਦਾ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕੀਤਾ ਸਵਾਗਤ

ਇੱਟਲੀ ਵਿੱਚ ਸਿੱਖਾਂ ਦੇ ਪੰਂਜ ਕੱਕਾਰਾਂ ਵਿੱਚ ਕਿਰਪਾਨ ਨੂੰ ਧਾਰਨ ਕਰਨ ਦੀ ਅਦਾਲਤ ਵੱਲੋਂ ਖੁੱਲ ਮਿਲਣ ਦੇ ਫੈਸਲੇ ਦਾ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੇ ਸਵਾਗਤ ਕਰਦਿਆਂ ਖੁਸ਼ੀ ਜ਼ਾਹਰ ਕੀਤੀ ਹੈ।

« Previous PageNext Page »