ਭਾਰਤੀ ਕੌਸਲੇਟ ਫਰੈਕਫੋਰਟ ਅੱਗੇ ਪੰਹੁਚ ਕੇ ਜ਼ੁਸ਼ੀਲੇ ਭਾਸ਼ਾਨਾ ਰਾਹੀ ਕਸ਼ਮੀਰੀ ਆਗੂਆਂ ਨੇ ਆਪਣੇ ਵੀਚਰਾ ਦਾ ਪ੍ਰਗਟਾਵਾ ਕੀਤਾ ਤੇ ਹਿੰਦੋਸਤਾਨ ਦੀ ਹਕੂਮਤ ਨੂੰ ਘੱਟ ਗਿਣਤੀਆਂ ਉਪੱਰ ਜ਼ੁਲਮ ਬੰਦ ਕਰਨ ,ਕਸ਼ਮੀਰ ਵਿੱਚੋ ਭਾਰਤੀ ਫੌਜਾਂ ਬਾਹਰ ਕੱਢਕੇ ਯੂ .ਐਨ. ਓ. ਦੀ ਅਗਵਾਈ ਵਿੱਚ ਰੈਫਡੰਮ ਕਰਾਕੇ ਕਸ਼ਮੀਰੀ ਲੋਕਾਂ ਦੀ ਅਜ਼ਾਦ ਹੋਣ ਦੀ ਰਾਏ ਜਾਣੀ ਜਾਵੇ ਤੇ ਉਹਨਾਂ ਦੀ ਅਜ਼ਾਦ ਹੋਣ ਦਾ ਹੱਕ ਦਿੱਤਾ ਜਾਵੇ। ਬੇਗੁਨਾਹ ਕਸ਼ਮੀਰੀਆਂ ਤੇ ਭਾਰਤੀ ਫੌਜਾਂ ਵੱਲੋ ਜ਼ੁਲਮ ਕਰਨ ਵਾਲੇ ਅਫਸਰਾਂ ਨੂੰ ਕਟਿਹਰੇ ਵਿੱਚ ਖੜ੍ਹਾ ਕਰਕੇ ਸਜ਼ਾਵਾਂ ਦਿੱਤੀਆਂ ਜਾਵੇ ।
ਨਵੰਬਰ 1984 ਵਿੱਚ ਦਿੱਲੀ ਸਿੱਖ ਨਸਲਕੁਸ਼ੀ ਸਮੇਂ ਮਨੁੱਖੀ ਅਧਿਕਾਰਾਂ ਦੀ ਕੀਤੀ ਗਈ ਉਲੰਘਣਾਂ ਦੇ ਇੱਕ ਕੇਸ ਵਿੱਚ ਅਮਰੀਕੀ ਅਦਾਲਤ ਨੇ ਮਨੁੱਖੀ ਅਧਿਕਾਰਾਂ ਲਈ ਕੰਮ ਕਰ ਰਹੀ ਸੰਸਥਾ "ਸਿੱਖਸ ਫਾਰ ਜਸਟਿਸ" ਦੀ ਸ਼ਿਕਾਇਤ 'ਤੇ ਭਾਰਤੀ ਫਿਲਮ ਸਟਾਰ ਅਮਿਤਾਬ ਬਚਨ ਨੂੰ ਸੰਮਨ ਜ਼ਾਰੀ ਕੀਤੇ ਹਨ।
ਪਿੱਛਲੇ ਕਈ ਮਹੀਨਿਆਂ ਤੋਂ ਸਰਕਾਰ ਤੋਂ ਬਿਨਾਂ ਚੱਲ ਰਹੀ ਦਿੱਲੀ ਵਿੱਚ ਸਰਕਾਰ ਬਣਾਉਣ ਲਈ ਦਿੱਲੀ ਵਿਧਾਨ ਸਭਾ ਵਿੱਚ ਸਭ ਤੋਂ ਵੱਧ ਸੀਟਾ ਪ੍ਰਾਪਤ ਭਾਜਪਾ ਨੂੰ ਸਰਕਾਰ ਦਾ ਗਠਨ ਕਰਨ ਲਈ ਸੱਦਾ ਦਿੱਤਾ ਜਾ ਸਕਦਾ ਹੈ। ਮੌਜੂਦਾ ਸਮੇਂ ਦਿੱਲੀ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੈ ਅਤੇ ਦਿੱਲੀ ਦੇ ਪ੍ਰਸ਼ਾਸ਼ਨ ਦੀ ਜ਼ਿਮੇਵਾਰੀ ਦਿੱਲੀ ਦੇ ਉਪ ਰਾਜਪਾਲ ਨਜ਼ੀਬ ਜ਼ੰਗ ‘ਤੇ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸਾਰੇ ਜਾ ਰਹੇ ਸਿੱਖ ਮਿਸ਼ਨ ਇੰਟਰਨੈਸ਼ਨਲ ਅਮਰੀਕਾ ਦਾ ਨੀਂਹ ਪੱਥਰ ਰੱਖਣ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਅੱਜ ਅਮਰੀਕਾ ਰਵਾਨਾ ਹੋ ਗਿਆ। ਅਮਰੀਕਾ ਦੇ ਸੂਬਾ ਕੈਲੇਫੋਰਨੀਆਂ ਦੇ ਪ੍ਰਮੁੱਖ ਸ਼ਹਿਰ ਯੂਬਾ ਸਿਟੀ ਵਿੱਚ 31 ਅਕਤੂਬਰ ਨੂੰ ਸਿੱਖ ਮਿਸ਼ਨ (ਇੰਟਰਨੈਸ਼ਨਲ ਸਿੱਖ ਸੈਂਟਰ) ਦਾ ਨੀਂਹ ਪੱਥਰ ਰੱਖਿਆ ਜਾਵੇਗਾ।
ਹਰਿਆਣਾ ਅਤੇ ਮਹਾਰਾਸਟਰ ਦੇ ਚੋਣ ਨਤੀਜ਼ਿਆਂ ਤੋਂ ਉਤਸ਼ਾਹਿਤ ਭਾਜਪਾ ਜੰਮੂ ਕਸ਼ਮੀਰ ਵਿੱਚ ਹੋ ਰਹੀਆਂ ਚੋਣਾਂ ਵਿੱਚ ਆਪਣੇ ਦਮ 'ਤੇ ਇੱਕਲਿਆਂ ਚੋਣਾਂ ਲੜੇਗੀ। ਜੰਮੂ-ਕਸ਼ਮੀਰ ਵਿੱਚ ਚੋਣਾਂ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੇ ਗਠਜੋੜ ਤੋਂ ਇਨਕਾਰ ਕਰਦਿਆਂ ਭਾਜਪਾ ਨੇ ਅੱਜ ਕਿਹਾ ਹੈ ਕਿ ਇਹ ਸੂਬੇ ਵਿਚਲੀਆਂ ਸਾਰੀਆਂ 87 ਵਿਧਾਨ ਸਭਾ ਸੀਟਾਂ ਤੋਂ ਚੋਣ ਲੜੇਗੀ। ਇਸ ਦੇ ਨਾਲ ਹੀ ਕਾਂਗਰਸ ਦੀ ਪ੍ਰਦੇਸ਼ ਇਕਾਈ ਨੇ ਕਿਹਾ ਹੈ ਕਿ ਇਸ ਵੱਲੋਂ ਜਲਦੀ ਹੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਏਗਾ।
ਕੈਨੇਡਾ 'ਚ ਸਿੱਖਾਂ ਵੱਲੋਂ ਹਾਲ ਹੀ 'ਚ ਹੋਏ ਪਾਰਲੀਮੈਂਟ ਉੱਤੇ ਹਮਲੇ ਅਤੇ ਕੌਮਾਂਤਰੀ ਪੱਧਰ 'ਤੇ ਫ਼ੈਲੀ ਹਿੰਸਾ ਦੇ ਵਿਰੋਧ 'ਚ ਵਿਸ਼ਾਲ ਰੈਲੀ ਅਤੇ ਵਾਕ ਦਾ ਪ੍ਰਬੰਧ ਕੀਤਾ ਗਿਆ।ਕੈਨੇਡਾ ਦੀ ਪਾਰਲੀਮੈਂਟ ਹਮਲੇ ਮੌਕੇ ਸ਼ਹੀਦ ਜਵਾਨ ਨੂੰ ਸ਼ਰਧਾਂਜਲੀ ਦੇਣ ਦੇ ਨਾਲ-ਨਾਲ ਕਾਮਾਗਾਟਾਮਾਰੂ ਦੁਖਾਂਤ ਦੀ 100 ਵੀਂ ਵਰ੍ਹੇਗੰਢ ਮੌਕੇ ਨਸਲੀ ਵਿਤਕਰੇ ਦੀ ਵਿਰੋਧਤਾ, ਸਿੱਖ ਨਸਲਕੁਸ਼ੀ 1984 ਵਿਚ ਮਾਰੇ ਗਏ ਹਜ਼ਾਰਾਂ ਸਿੱਖਾਂ ਨੂੰ ਸ਼ਰਧਾਂਜਲੀ ਅਤੇ ਦੋਸ਼ੀਆਂ ਵੱਲੋਂ ਕੀਤੀ ਹਿੰਸਾ ਖ਼ਿਲਾਫ਼ ਚੁੱਪ ਤੋੜਨ ਲਈ ਵੀ ਆਵਾਜ਼ ਉਠਾਈ।ਸਿੱਖਾਂ ਵੱਲੋਂ ਕੀਤੀ ਗਈ ਇਸ ਹਿੰਸਾ ਵਿਰੋਧੀ ਰੈਲੀ ਵਿੱਚ ਸਿੱਖਾਂ ਤੋਂ ਇਲਾਵਾ ਹੋਰਨਾਂ ਭਾਈਚਾਰੇ ਵੀ ਰੈਲੀ ਅਤੇ ਵਾਕ ਮੌਕੇ ਲੋਕ ਸ਼ਾਮਿਲ ਹੋਏ।
ਪ੍ਰਸਿੱਧ ਸਿੱਖ ਖਾੜਕੂ ਭਾਈ ਜਗਤਾਰ ਸਿੰਘ ਹਵਾਰਾ ਦੇ ਨੇੜਲੇ ਸਾਥੀ ਅਤੇ ਉਸਦੇ ਨਾਲ ਹੀ ਚੰਡੀਗੜ੍ਹ ਦੀ ਬੁੜੈਲ ਜੇਲ ਵਿੱਚੋਂ ਸੁਰੰਗ ਪੁੱਟ ਕੇ ਫਰਾਰ ਹੋਣ ਵਾਲੇ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਵਿਚ ਸ਼ਾਮਿਲ ਭਾਈ ਜਗਤਾਰ ਸਿੰਘ ਤਾਰਾ ਦੇ ਥਾਈਲੈਂਡ ਵਿਚ ਦਾਖਲ ਹੋਣ ਦਾ ਯਤਨ ਕਰਨ ਸਬੰਧੀ ਮਿਲੀਆਂ ਰਿਪੋਰਟਾਂ ਪਿੱਛੋਂ ਥਾਈਲੈਂਡ ਦੇ ਮਸ਼ਹੂਰ ਟਾਪੂ ਫੁਕੇਟ ਵਿਚ ਚੌਕਸੀ ਵਧਾ ਦਿੱਤੀ ਹੈ।
ਵੱਖ-ਵੱਖ ਮਨੁੱਖੀ ਅਧਿਕਾਰ ਜੱਥੇਬੰਦੀਆਂ, ਸਰਕਾਰੀ ਦਮਨ ਵਿਰੋਧੀ ਸੰਸਥਾਵਾ, ਸਮਾਜ ਸੇਵੀ ਲੋਕਾਂ, ਫਿਰਕੂ ਹਿੰਸਾ ਵਿਰੋਧੀ ਸੰਗਠਨਾਂ ਵੱਲੋਂ ਜਾਰੀ ਇੱਕ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਅੱਜ ਤੋਂ 30 ਸਾਲ ਪਹਿਲਾਂ ਭਾਰਤ ਦੀ ਰਾਜਧਾਨੀ ਦਿੱਲ਼ੀ, ਕਾਨਪੁਰ ਅਤੇ ਹੋਰ ਸ਼ਹਿਰਾਂ ਵਿੱਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖਾਂ ਦੀ ਕੀਤੀ ਗਈ ਨਸਲਕੁਸ਼ੀ ਨਾ ਤਾਂ ਭੁਲੀ ਜਾ ਸਕਦੀ ਹੈ ਅਤੇ ਨਾ ਹੀ ਭੁੱਲ਼ੀ ਜਾ ਸਕਦੀ ਹੈ।
ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਨੂੰ ਮੌਤ ਦੇ ਘਾਟ ਉਤਾਰਨ ਦੇ ਦੌਸ਼ਾਂ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੀ ਤਾਮਿਲਨਾਡੂ ਦੀ ਵਸਨੀਕ ਨਲਿਨੀ ਸ੍ਰੀਹਰਨ ਵੱਲੋਂ ਅਗੇਤੀ ਰਿਹਾਈ ਲਈ ਭਾਰਤੀ ਸੁਪਰੀਮ ਕੋਰਟ ਵਿੱਚ ਦਰਜ਼ ਅਪੀਲ ਅੱਜ ਸੁਪਰੀਮ ਕੋਰਟ ਨੇ ਖਾਰਜ਼ ਕਰ ਦਿੱਤੀ ਹੈ। ਨਲਿਨੀ ਨੇ ਉਸ ਕਾਨੂੰਨ ਦੀ ਯੋਗਤਾ ਨੂੰ ਚੁਨੌਤੀ ਦਿੱਤੀ ਸੀ ਜਿਸ ਤਹਿਤ ਸੀ.ਬੀ.ਆਈ ਮਾਮਲਿਆਂ 'ਚ ਕੇਵਲ ਕੇਂਦਰ ਹੀ ਸਜਾ ਮੁਆਫ਼ ਕਰ ਸਕਦਾ ਹੈ।
ਨਵੰਬਰ 1984 ਵਿੱਚ ਦਿੱਲੀ ਸਮੇਤ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਿੱਖਾਂ ਦਾ ਸ਼ਿਕਾਰ ਖੇਡ ਕੇ ਉਨ੍ਹਾਂ ਦੇ ਖੂੁਨ ਕਾਲ ਜਦ ਹੋਲੀ ਖੇਡੀ ਗਈ ਸੀ ਤਾਂ ਦਿੱਲੀ ਦੇ ਨਾਲ ਲੱਗਦੇ ਹਰਿਆਣਾ ਦੇ ਜਿਲੇ ਗੁੜਗਾਉਂ ਦੇ ਪਿੰਡ "ਹੋਂਦ ਚਿੱਲੜ" ਵਿੱਚ ਘੁੱਗ ਵੱਸਦੇ ਸਿੱਖ ਪਰਿਵਾਰਾਂ ਦੇ ਕਈ ਮੈਂਬਰਾਂ ਨੂੰ ਵੀ ਬਹੁਗਿਣਤੀ ਾਨਲ ਸਬੰਧਿਤ ਭੀੜ ਨੇ ਦਿਨ ਦਿਹਾੜੇ ਕਤਲ ਕਰ ਦਿੱਤਾ ਸੀ। ਉਨ੍ਹਾਂ ਦੀਆਂ ਜਾਇਦਾਦਾ ਲੁੱਟ ਲਈਆਂ ਗਈਆਂ ਅਤੇ ਉਹਨਾਂ ਦੇ ਮਹਿਲਾਂ ਵਰਗੇ ਘਰ ਸਾੜ ਕੇ ਸੁਆਹ ਕਰ ਦਿੱਤੇ ਸਨ।
« Previous Page — Next Page »