October 2014 Archive

ਸ਼ਹੀਦ ਭਾਈ ਬੇਅੰਤ ਸਿੰਘ ਦਾ ਸ਼ਹੀਦੀ ਦਿਹਾੜਾ 31 ਅਕਤੂਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿੱਖੇ ਮਨਾਇਆ ਜਾਵੇਗਾ, ਸ਼ੋਮਣੀ ਕਮੇਟੀ ਸ਼ਹੀਦਾਂ ਦੀ ਢੁੱਕਵੀਂ ਯਾਦਗਾਰ ਬਣਾਵੇ: ਭਾਈ ਚੀਮਾ

ਜੂਨ 1984 ਵਿੱਚ ਭਾਰਤੀ ਫੋਜ ਵੱਲੋਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮਾਂ 'ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 'ਤੇ ਹਮਲਾ ਕਰਕੇ ਸਿੱਖੀ ਆਨ-ਸ਼ਾਨ ਦੇ ਪ੍ਰਤੀਕ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ-ਢੇਰੀ ਕਰਕੇ ਹਜ਼ਾਰਾਂ ਬੇਦੋਸ਼ੈ ਸਿੱਖਾਂ ਦੇ ਖੁਨ ਨਾਲ ਹੋਲੀ ਖੇਡੀ।ਇੰਦਰਾ ਵੱਲੋਂ ਕੀਤੇ ਇਸ ਘਿਨਾਉਣੇ ਪਾਪਾ ਦਾ ਦੰਡ ਉਸਨੂੰ ਬਹੁਤ ਜਲਦੀ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ ਨੇ ਦਿੱਤਾ।31 ਅਕਤੂਬਰ 1984 ਨੂੰ ਦਸ਼ਮੇਸ਼ ਦਿਆਂ ਇਨ੍ਹਾਂ ਮਹਾਨ ਸਪੂਤਾਂ ਨੇ ਇੰਦਰਾਂ ਗਾਂਧੀ ਗੋਲੀਆਂ ਨਾਲ ਛੱਲਣੀ ਕਰਕੇ ਪਾਰ ਬੁਲਾ ਦਿੱਤਾ।ਮੌਕੇ 'ਤੇ ਮੌਜੂਦ ਹੋਰ ਸੁਰੱਖਿਆ ਦਸਤਿਆਂ ਨੇ ਭਾਈ ਬੇਅੰਤ ਸਿੰਘ ਨੂੰ ਮੌਕੇ 'ਤੇ ਹੀ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ।

ਆਸਟਰੇਲੀਆ ਦੇ ਗੁਰਦੁਆਰਾ ਸਾਹਿਬ ਦੀਆਂ ਕੰਧਾਂ ‘ਤੇ ਨਸਲੀ ਨਫਰਤ ਨਾਲ ਭਰਪੂਰ ਅਨਸਰਾਂ ਵੱਲੋਂ ਲਿਖੇ ਮੁਸਲਿਮ ਵਿਰੋਧੀ ਨਾਅਰੇ

ਪੱਛਮੀ ਆਸਟਰੇਲੀਆ ਦੇ ਸ਼ਹਿਰ ਪਰਥ ’ਚ ਨਸਲੀ ਨਫਰਤ ਨਾਲ ਲਿਬਰੇਜ ਕੁਝ ਸ਼ਰਾਰਤੀ ਅਨਸਰਾਂ ਵੱਲੋਂਗੁਰਦੁਆਰੇ ਦੀ ਉਸਾਰੀ ਅਧੀਨ ਇਮਾਰਤ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਪਿਛਲੇ ਦੋ ਸਾਲਾਂ ਤੋਂ ਉਸਾਰੀ ਅਧੀਨ ਗੁਰਦੁਆਰੇ ਦੀਆਂ ਕੰਧਾਂ ’ਤੇ ਬੀਤੀ ਰਾਤ ਮੁਸਲਿਮ ਵਿਰੋਧੀ ਨਾਅਰੇ ਲਿਖੇ ਗਏ ਹਨ।

ਸਿੱਖਾਂ ਤੇ ਗੋਲੀਆਂ ਚਲਾਉਣ ਵਾਲੇ ਪੁਲਿਸ ਮੁਲਾਜ਼ਮ ਗ੍ਰਿਫਤਾਰ, ਨੂਰਮਹਿਲੀਏ ਸਾਧ ਦੇ ਚੇਲਿਆਂ ਖਿਲਾਫ ਕਾਤਲਾਨਾ ਹਮਲੇ ਦਾ ਪਰਚਾ ਦਰਜ਼

ਤਰਨ ਤਾਰਨ ਦੇ ਪਿੰਡ ਜੋਧਪੁਰ ਵਿਖੇ ਨੂਰਮਹਿਲੀਏ ਸਾਧ ਆਸ਼ੂਤੋਸ਼ ਦੇ ਪੈਰੋਕਾਰਾਂ ਤੇ ਦੋ ਪੁਲਿਸ ਮੁਲਾਜ਼ਮਾਂ ਵੱਲੋਂ ਸਿੱਖ ਜਥੇਬੰਦੀਆਂ ਦੇ ਆਗੂਆਂ ‘ਤੇ ਕੀਤੇ ਗਏ ਹਮਲੇ ਦੇ ਦੋਸ਼ ਹੇਠ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਗੋਲੀ ਚਲਾਉਣ ਵਾਲੇ ਦੋਵੇਂ ਪੁਲਿਸ ਮੁਲਾਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ।

ਬੇਅੰਤ ਸਿੰਘ ਕਤਲ ਕਾਂਡ: ਭਾਈ ਲਖਵਿੰਦਰ ਸਿੰਘ ਲੱਖਾ ਬੁੜੈਲ ਜੇਲ ਤੋਂ ਪੈਰੋਲ ‘ਤੇ ਰਿਹਾਅ, ਕਿਹਾ ਜੱਥੇਦਾਰ ਅਕਾਲ ਤਖਤ ਸਾਹਿਬ ਦਾ ਵਆਦਾ ਨਾ ਨਿਭਾਉਣਾ ਮੰਦਭਾਗਾ

ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੇ ਹੱਤਿਆ ਕਾਂਡ ਸਬੰਧੀ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਨਜ਼ਰਬੰਦ ਭਾਈ ਲਖਵਿੰਦਰ ਸਿੰਘ ਉਰਫ਼ ਲੱਖਾ ਨੂੰ ਅੱਜ ਦੂਜੀ ਵਾਰ 28 ਦਿਨਾਂ ਦੀ ਪੈਰੋਲ ’ਤੇ ਰਿਹਾਅ ਕੀਤਾ ਗਿਆ।

ਪੰਜਾਬ ਦੇ ਲੋਕ ਪਾਣੀਆਂ ’ਤੇ ਡਾਕਾ ਨਹੀਂ ਮਾਰਨ ਦੇਣਗੇ: ਭਾਈ ਚੀਮਾ

ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸੀਨੀਅਰ ਆਗੂ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਭਾਜਪਾ ਪੰਜਾਬ ਦਾ ਪਾਣੀ ਅਤੇ ਹਰਿਆਣਾ ਨਾਲ ਲੱਗਦੇ ਪੰਜਾਬੀ ਬੋਲਦੇ ਇਲਾਕੇ ਹਰਿਆਣਾ ਨੂੰ ਸੌਂਪਣਾ ਚਾਹੁੰਦੀ ਹੈ ਇਸੇ ਮਨਸ਼ਾ ਨਾਲ ਇਸਦੇ ਆਗੂ ਹੁਣ ਰਾਜੀਵ-ਲੌਂਗੋਵਾਲ ਸਮਝੌਤਾ ਲਾਗੂ ਕਰਨ ਦੀ ਗੱਲ ਕਰ ਰਹੇ ਹਨ।

ਹਰਿਆਣਾ ਸਰਕਾਰ ਗੁਰਦੁਆਰਾ ਕਮੇਟੀ ਦੇ ਵਿਵਾਦ ਵਿੱਚ ਨਹੀਂ ਪੈਣਾ ਚਾਹੁੰਦੀ

ਹਰਿਆਣਾ ਵਿੱਚ ਭਾਜਪਾ ਸਰਕਾਰ ਬਨਣ ਤੋਂ ਬਾਅਦ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ ਹਮਾਇਤੀ ਅਤੇ ਵਿਰੋਧੀ ਧਿਰਾਂ ਸਰਕਾਰ ਵੱਲੌਂ ਲਏ ਜਾਣ ਵਾਲੇ ਸਟੈਂਡ ਬਾਰੇ ਜਾਨਣ ਲਈ ਬੜੀਆਂ ਉਤਾਵਲੀਆਂ ਹਨ, ਕਿਉਂਕਿ ਸਰਕਾਰ ਦੇ ਕਮੇਟੀ ਦੇ ਪੱਖ ਜਾਂ ਵਿਪੱਖ ਵਿੱਚ ਹੋਣਾਂ ਵੱਡੇ ਮਾਅਨੇ ਰੱਖਦਾ ਹੈ।

ਨਵੰਬਰ 1984 ਸਿੱਖ ਕਤਲੇਆਮ ਦੀ ਯਾਦਗਾਰ ਇੱਕ ਕੰਧ ਦੇ ਰੂਪ ਵਿੱਚ ਉਸਾਰੀ ਜਾਵੇਗੀ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਯਾਦਗਾਰ ਦੇ ਰੂਪ ਵਿੱਚ ਸਿਰਫ ਇੱਕ ਕੰਧ ਉਸਾਰੀ ਜਾਵੇਗੀ, ਜਿਸ ਉਪਰ ਨਵੰਬਰ 1984 ਸਿੱਖ ਕਤਲੇਆਮ ਵਿੱਚ ਮਾਰੇ ਗਏ ਲੋਕਾਂ ਦੇ ਨਾਂ ਉਕਰੇ ਹੋਣਗੇ। ਇਸ ਸਬੰਧ ਵਿੱਚ ਕੋਈ ਵੱਖਰੀ ਇਮਾਰਤ ਜਾਂ ਢਾਂਚਾ ਨਹੀਂ ਉਸਾਰਿਆ ਜਾ ਰਿਹਾ।

ਆਰ ਐਸ ਐਸ ਦੇ ਚਹੇਤੇ ਦੇਵੇਂਦਰ ਫੜਨਵੀਸ ਮਹਾਂਰਾਸ਼ਟਰ ਦੇ ਅਗਲੇ ਮੁੱਖ ਮੰਤਰੀ ਹੋਣਗੇ

ਆਰ ਐਸ ਐਸ ਦੇ ਚਹੇਤੇ ਅਤੇ ਪ੍ਰਧਾਨ ਮੰਤਰੀ ਮੋਦੀ ਤੇ ਭਾਰਤੀ ਜਨਤਾ ਪਾਰਟੀ ਦੇ ਮੁਖੀ ਅਮਿਤ ਸ਼ਾਹ ਦੇ ਵਿਸ਼ਵਾਸ਼ ਪਾਤਰ ਦੇਵੇਂਦਰ ਫੜਨਵੀਸ ਮਹਾਂਰਾਸ਼ਟਰ ਦੇ ਅਗਲੇ ਮੁੱਖ ਮੰਤਰੀ ਹੋਣਗੇ। ਮਰਾਠਾ ਸਿਆਸਤ ਤੇ ਸਿਆਸਤਦਾਨਾਂ ਦੇ ਗੜ੍ਹ ਵਾਲੇ ਸੂਬੇ ਵਿੱਚ ਫੜਨਵੀਸ ਕੇਵਲ ਦੂਜੇ ਬ੍ਰਾਹਮਣ ਹਨ, ਜੋ ਮਹਾਰਾਸ਼ਟਰ ਦੇ ਮੁੱਖ ਮੰਤਰੀ ਬਣ ਰਹੇ ਹਨ।

ਡੇਰਾ ਨੂਰਮਹਿਲ ਦਾ ਪੱਖ ਪੂਰਦਿਆਂ ਪੰਜਾਬ ਪੁਲਿਸ ਨੇ ਸਿੱਖਾਂ ‘ਤੇ ਚਲਾਈ ਗੋਲੀ, ਭਾਈ ਅਮਰੀਕ ਸਿੰਘ ਅਜਨਾਲਾ ਸਮੇਤ 10 ਸਿੱਖ ਜਖ਼ਮੀ  

ਤਰਨਤਾਰਨ (28 ਅਕਤੂਬਰ, 2014): ਇਥੋਂ ਚਾਰ ਕਿਲੋਮੀਟਰ ਦੂਰ ਪਿੰਡ ਜੋਧਪੁਰ ਵਿਖੇ ਵਿਵਾਦਤ ਡੇਰਾ ਨੂਰਮਹਿਲ ਦੇ ਸਮਾਗਮ ਦਾ ਵਿਰੋਧ ਕਰਦਿਆਂ ਸਿੱਖਾਂ ਉੱਤੇ ਪੰਜਾਬ ਪੁਲਿਸ ਨੇ ਗੋਲੀ ਚਲਾ ਕੇ ਭਾਈ ਅਮਰੀਕ ਸਿੰਘ ਅਜਨਾਲਾ, ਮੁਖੀ ਦਮਦਮੀ ਟਕਸਾਲ ਅਜਨਾਲਾ ਸਮੇਤ 10 ਸਿੱਖਾਂ ਨੂੰ ਜਖਮੀ ਕਰ ਦਿੱਤਾ ਹੈ।

ਨੂਰਮਹਿਲੀਏ ਦਾ ਸਮਾਗਮ ਰੋਕਣ ਗਿਆਂ ਸਿੱਖਾਂ ਤੇ ਪੁਲਿਸ ਨੇ ਚਲਾਈ ਗੋਲੀ,6 ਜਖ਼ਮੀ

ਤਰਨਤਾਰਨ ( 28 ਅਕਤੂਬਰ, 2014): ਤਰਨਤਾਰਨ ਦੇ ਨੇੜਲੇ ਪਿੰਡ ਜੋਧਪੁਰ ਵਿਖੇ ਸਿੱਖਾਂ ਤੇ ਚੱਲੀ ਗੋਲੀ ਅਖੌਤੀ ਸਾਧ ਨੂਰਮਹਿਲੀਏ ਦਾ ਸਮਾਗਮ ਰੋਕਣ ਗਿਆਂ ਸਿੱਖਾਂ ਤੇ ਪੁਲਿਸ ਨੇ ਚਲਾਈ ਗੋਲੀ ਸਥਿਤੀ ਬਣੀ ਤਣਾਅਪੂਰਨ।

« Previous PageNext Page »