June 2011 Archive

ਸਾਕਾ ਨੀਲਾ ਤਾਰਾ ਤੋਂ ਬਾਅਦ ਅਜ਼ਾਦ ਸਿੱਖ ਰਾਜ ਦੀ ਸਥਾਪਨਾ ਅਟੱਲ: ਭਾਈ ਚੀਮਾ

ਸਾਕਾ ਸਰਹਿੰਦ, ਤੇ ਦੋ ਘੱਲੂਘਾਰਿਆਂ ਬਾਅਦ ਸਿੱਖ ਰਾਜਾਂ ਦੀ ਸਥਾਪਨਾ ਵਾਂਗ ਸਾਕਾ ਨੀਲਾ ਤਾਰਾ ਤੋਂ ਬਾਅਦ ਵੀ ਆਜ਼ਾਦ ਸਿੱਖ ਰਾਜ ਦੀ ਸਥਾਪਨਾ ਅਟੱਲ ਹੈ। ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਭਾਈ ਹਰਪਾਲ ਸਿੰਘ ਚੀਮਾ ਨੇ ਉਕਤ ਵਿਚਾਰ ਪ੍ਰਗਟਾਉਂਦਿਆ ਕਿਹਾ ਕਿ

ਮਾਮੂਲੀ ਲਾਠੀਚਾਰਜ਼ ਨੂੰ ‘ਅਤਿਆਚਾਰ’ ਦੱਸਦੀ ਭਾਜਪਾ ਨੂੰ ਘੱਟਗਿਣਤੀਆਂ ਤੇ ਹੁੰਦਾ ਅਤਿਆਚਾਰ ਕਿਉਂ ਨਜ਼ਰ ਨਹੀਂ ਆਉਂਦਾ?

ਫ਼ਤਿਹਗੜ੍ਹ ਸਾਹਿਬ (5 ਜੂਨ, 2011): ਰਾਮਦੇਵ ਦੇ ਕਥਿਤ ਮਰਨ ਵਰਤ ਦੀ ਪੋਲ ਖੁੱਲ੍ਹ ਜਾਣ ਅਤੇ ਉਸਨੂੰ ਪੁਲਿਸ ਵਲੋਂ ਹਿਰਾਸਤ ਵਿੱਚ ਲਏ ਜਾਣ ਸਮੇਂ ਰਾਮ ਲੀਲਾ ਗਰਾਊਂਡ ਵਿੱਚ ਮੌਜ਼ੂਦ ਲੋਕਾਂ ਨਾਲ ਪੁਲਿਸ ਦੀ ਹੋਈ ਝੜਪ ਨੂੰ ਭਾਜਪਾ ਤੇ ਉਸਦੇ ਸਹਿਯੋਗੀ ਹਿੰਦੂ ਕੱਟੜਵਾਦੀਆ ਵਲੋਂ ਇਤਿਹਾਸ ਦਾ ਸਭ ਤੋਂ ਵੱਡਾ ‘ਅਤਿਆਚਾਰ’ ਪ੍ਰਚਾਰਣ ’ਤੇ ਟਿੱਪਣੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਅਤੇ ਯੂਥ ਆਗੂ ਸੰਦੀਪ ਸਿੰਘ ਕੈਨੇਡੀਅਨ ਨੇ ਕਿਹਾ ਕਿ ਪਥਰਾਓ ਕਰ ਰਹੇ ਲੋਕਾਂ ਤੋਂ ਬਚਣ ਲਈ ਪੁਲਿਸ ਵਲੋਂ ਕੀਤੀ ਗਏ ਮਾਮੂਲੀ ਲਾਠੀਚਾਰਜ਼ ਨੂੰ ...

ਸ਼ਹੀਦੀ ਯਾਦਗਾਰ ਅਤੇ ਪ੍ਰੋ. ਭੁੱਲਰ ਦੇ ਮਾਮਲੇ ਵਿੱਚ ਸੰਗਤਾਂ ਅੱਗੇ ਆਉਣ : ਭਾਈ ਬਿੱਟੂ

ਫ਼ਤਿਹਗੜ੍ਹ ਸਾਹਿਬ, (4 ਜੂਨ, 2011) : ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਪ੍ਰਧਾਨ ਭਾਈ ਦਲਜੀਤ ਸਿੰਘ ਬਿੱਟੂ ਨੇ ਅੱਜ ਇੱਥੇ ਕਿਹਾ ਕਿ ਦਰਬਾਰ ਸਾਹਿਬ ਕੰਪਲੈਕਸ ਵਿਚ ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਦੀ ਯਾਦਗਾਰ ਬਣਾਉਣ ਲਈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਆਦੇਸ਼ ਮੁਤਾਬਕ 6 ਜੂਨ ਤੋਂ ਪਹਿਲਾਂ ਹਰ ਹਾਲਤ ਵਿੱਚ ਫੈਸਲਾ ਲਿਆ ਜਾਵੇ।ਸੰਗਤਾਂ ਇਸ ਦਿਨ ਸ਼ਹੀਦੀ ਸਾਕੇ ਦੀ ਯਾਦਗਾਰ ਮੌਕੇ ਵਧ ਚੜ੍ਹ ਕੇ ਅਕਾਲ ਤਖ਼ਤ ਸਾਹਿਬ ਵਿਖੇ ਇਕੱਤਰ ਹੋਣ ਅਤੇ ਪ੍ਰੋ. ਭੁੱਲਰ ਦੇ ਮਾਮਲੇ ਵਿੱਚ ਪੰਥਕ ਜਥੇਬੰਦੀਆਂ ਵਲੋਂ ਉਲੀਕੇ ਪ੍ਰੋਗਰਾਮ ਵਿੱਚ ਵੀ ਸੰਗਤਾਂ ਇਸ ਧੱਕੇਸ਼ਾਹੀ ਵਿਰੁਧ ਅੱਗੇ ਆਉਣ।

ਭੁੱਲਰ ਲਈ ਸਜ਼ਾ ਮੰਗਦੀ ਭਾਜਪਾ ਮਸਜਿਦਾਂ ਵਿੱਚ ਧਮਾਕਿਆਂ ਦੇ ਦੋਸ਼ੀਆਂ ਨੂੰ ਕਿਉਂ ਹੀਰੋ ਮੰਨਦੀ ਹੈ?

ਫ਼ਤਿਹਗੜ੍ਹ ਸਾਹਿਬ (2 ਜੂਨ, 2011): ਬੇਕਸੂਰ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਅੱਤਵਾਦੀ ਦੱਸ ਕੇ ਫਾਸ਼ੀ ਲਗਾਉਣ ਦੀ ਮੰਗ ਕਰਨ ਵਾਲੇ ਭਾਜਪਾ ਆਗੂ ਪਹਿਲਾਂ ਹਿੰਦੂ ਅੱਤਵਾਦੀਆਂ ਬਾਰੇ ਅਪਣੀ ਰਾਏ ਸਪੱਸ਼ਟ ਕਰਨ ਕਿ ਮਸਜਿਦਾਂ ਵਿੱਚ ਧਮਾਕੇ ਕਰਕੇ ਲੋਕਾਂ ਦਾ ਕਤਲੇਆਮ ਕਰਨ ਵਾਲੀ ਪ੍ਰੀਗਿਆ ਸਾਧਵੀਂ, ਕਰਨਲ ਪ੍ਰੋਹਿਤ ਤੇ ਅਸੀਮਾਨੰਦ ਵਰਗੇ ਦਹਿਸ਼ਤਗਰਦਾਂ ਦਾ ਕੀ ਹਸ਼ਰ ਹੋਣਾ ਚਾਹੀਦਾ ਹੈ। ...

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਮਾਨਸਿਕ ਪਰੇਸ਼ਾਨੀ ਦਾ ਕਾਰਨ ਕੀ ਹੈ?

ਪ੍ਰੋ. ਭੁੱਲਰ ਨੂੰ ਆਪਣੀ ਜਾਂ ਆਪਣੀ ਜਾਨ ਦੀ ਕੋਈ ਚਿੰਤਾ ਨਹੀਂ ਹੈ ਬਲਕਿ ਕੌਮ ਤੇ ਕੌਮ ਦੀ ਹੋਣੀ ਦੀ ਚਿੰਤਾ ਹੈ। ... ਪ੍ਰੋ. ਭੁੱਲਰ ਨਾਲ ਜਦੋਂ ਵੀ ਉਨ੍ਹਾਂ ਦੀ ਮੁਲਾਕਾਤ ਹੁੰਦੀ ਹੈ ਤਾਂ ਹਰ ਵਾਰ ਉਹ ਇਹੀ ਸੁਨੇਹਾ ਦਿੰਦੇ ਹਨ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਉਹ ਚੜ੍ਹਦੀਕਲਾ ਵਿਚ ਹਨ, ਉਨ੍ਹਾਂ ਦੀ ਸਿਹਤ ਦੀ ਚਿਤਾ ਨਾ ਕੀਤੀ ਜਾਵੇ।

ਸਾਰੀਆਂ ਧਿਰਾਂ ਪ੍ਰੋ. ਭੁੱਲਰ ਦੀ ਫਾਂਸੀ ਰੱਦ ਕਰਵਾਉਣ ਲਈ ਇਕ-ਮਤ ਹੋਈਆਂ; 31 ਮਈ ਦੇ ਅੰਮ੍ਰਿਤਸਰ ਵਿਚ ਅਹਿਮ ਫੈਸਲੇ ਹੋਏ …

ਅਮ੍ਰਿਤਸਰ( 31 ਮਈ , 2011): ਪ੍ਰੋ ਦਵਿੰਦਰਪਾਲ ਸਿੰਘ ਭੁਲਰ ਦੀ ਫ਼ਾਂਸੀ ਦੀ ਸਜ਼ਾ ਰਦ ਕਰਵਾਉਣ ਦੇ ਮੁਦੇ ਤੇ ਅੱਜ ਵਡੀ ਗਿਣਤੀ ਵਿਚ ਪੰਥਕ ਜਥੇਬੰਦੀਆਂ ਨੇ ਸਾਂਝੇ ਤੋਰ ਤੇ ਜੇਹਾਦ ਦਾ ਆਰੰਭ ਕਰਦਿਆ ਦੁਨੀਆਂ ਭਰ ਵਿਚ ਵਸਦੇ ਸਿਖਾਂ ਨੂੰ 11 ਜੂਨ ਨੂੰ ਰੋਸ ਦਿਵਸ ਮਨਾਉਣ ਅਤੇ 20 ਜੂਨ ਨੂੰ ਗਵਰਨਰ ਪੰਜਾਬ ਨੂੰ ਯਾਦ ਪੱਤਰ ਸੋਪੇ ਜਾਣ ਦਾ ਐਲਾਣ ਕੀਤਾ।

ਸਿੱਖ ਕੌਮ ਦਾ ਬੱਚਾ ਬੱਚਾ ਪ੍ਰੋ: ਭੁੱਲਰ ਦੀ ਫਾਂਸ਼ੀ ਦੀ ਸਜ਼ਾ ਦੇ ਵਿਰੋਧ ਵਿਚ ਲਾਮਬੰਦ ਹੋਵੇ : ਭਾਈ ਹਵਾਰਾ

ਲੁਧਿਆਣਾ (31 ਮਈ, 2011): ਬੇਅੰਤ ਕਤਲ ਕਾਂਡ ਵਿਚ ਫਾਂਸ਼ੀ ਦੀ ਸਜ਼ਾ ਤਹਿਤ ਦਿੱਲੀ ਦੀ ਤਿਹਾੜ ਜੇਲ ਵਿਚ ਨਜ਼ਰਬੰਦ ਭਾਈ ਜਗਤਾਰ ਸਿੰਘ ਹਵਾਰਾ ਨੇ ਦੁਨੀਆ ਦੇ ਹਰ ਕੋਨੇ ਵਿਚ ਬੈਠੇ ਸਮੁੱਚੇ ਸਿੱਖ ਜਗਤ ਦੇ ਬੱਚੇ ਬੱਚੇ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸ਼ੀ ਦੀ ਸਜ਼ਾ ਦੇ ਵਿਰੁੱਧ ਲਾਮਬੰਦ ਹੋਣ।ਉਨ੍ਹਾਂ ਕਿਹਾ ਕਿ ਸਿੰਘ ਫਾਂਸ਼ੀਆਂ,ਗੋਲੀਆਂ ਤੋਂ ਨਾ ਕਦੇ ਡਰੇ ਸੀ, ਨਾ ਹੀ ਕਦੇ ਡਰੇ ਹਨ ਤੇ ਨਾ ਹੀ ਡਰਨਗੇ। ...

« Previous Page