ਫਤਹਿਗੜ੍ਹ ਸਾਹਿਬ (24 ਜੂਨ, 2010): ਭਾਰਤ ਦੇ ਸੰਵਿਧਾਨ ਅਤੇ ਕੌਮਾਂਤਰੀ ਨੇਮਾਂ ਮੁਤਾਬਿਕ ਦਰਿਆਈ ਪਾਣੀ ਨੂੰ ਵਰਤਣ ਦਾ ਹੱਕ ਉਹੀ ਸੂਬੇ ਰੱਖਦੇ ਹਨ, ਜਿਨ੍ਹਾਂ ਵਿਚੋਂ ਦਰਿਆ ਲੰਘਦੇ ਹਨ, ਇਸ ਲਈ ਪੰਜਾਬ ਦੇ ਦਰਿਆਵਾਂ ਦੇ ਪਾਣੀ ਉੱਤੇ ਪੰਜਾਬ ਦੇ ਲੋਕਾਂ ਦਾ ਬੁਨਿਆਦੀ ਅਤੇ ਸੰਵਿਧਾਨਕ ਹੱਕ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਕੌਮੀ ਪੰਚ ਭਾਈ ਕੁਲਬੀਰ ਸਿੰਘ ਬੜਾਪਿੰਡ ਅਤੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਲਈ ਵਿਧਾਨ ਸਭਾ ਦਾ ਖਾਸ ਇਜਲਾਸ ਬੁਲਾ ਕੇ ‘ਪੰਜਾਬ ਸਮਝੌਤਿਆਂ ਦਾ ਖਾਤਮਾ ਕਾਨੂੰਨ’ ਦੀ ਧਾਰਾ 5 ਖਤਮ ਕੀਤੀ ਜਾਵੇ ਅਤੇ ‘ਪੰਜਾਬ ਪੁਨਰਗਠਨ ਕਾਨੂੰਨ 1966’ ਦੀਆਂ ਧਾਰਾਵਾਂ 78, 79 ਅਤੇ 80 ਨੂੰ ਭਾਰਤੀ ਸੁਪਰੀਮ ਕੋਰਟ ਵਿੱਚ ਬਿਨਾ ਦੇਰੀ ਤੋਂ ਚੁਣੌਤੀ ਦਿੱਤੀ ਜਾਵੇ।
ਲੰਡਨ (17 ਜੂਨ, 2010): ਸਮਾਜ ਵਿਰੋਧੀ ਅਨਸਰਾਂ ਅਤੇ ਨਸਿ਼ਆਂ ਦੇ ਤਸਕਰਾਂ ਵਲੋਂ ਸਿੱਖ ਵਿਰੋਧੀ ਪਾਰਟੀਆਂ ਕਾਂਗਰਸ ਅਤੇ ਕਮਿਉਨਿਸਟਾਂ ਦੇ ਹੱਥਾਂ ਵਿੱਚ ਖੇਡਦਿਆਂ ਬੀਤੇ ਦਿਨੀਂ ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰੈੱਸ ਸਕੱਤਰ ਸ੍ਰ, ਬਲਵਿੰਦਰ ਸਿੰਘ ਢਿੱਲੋਂ ਦੇ ਘਰ ਤੇ ਫਾਇਰਿੰਗ ਕਰਕੇ ਪਿੰਡ ਡੱਲੇਵਾਲ ਵਿੱਚ ਦਹਿਸ਼ਤ ਫੈਲਾਉਣ ਦੀ ਕੋਸਿ਼ਸ਼ ਕੀਤੀ ਗਈ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।
ਲੰਡਨ (17 ਜੂਨ, 2010): ਪੰਜਾਬ ਦੇ ਗਾਇਕ ਬੱਬੂ ਮਾਨ ਨੇ ਹਿੰਦੋਸਤਾਨ ਦੀ ਅਜਾਦੀ ਦੇ ਅਖੌਤੀ ਸ਼ਹੀਦ ਦੀ ਝੂਠੀ ਕਹਾਣੀ ਤੋਂ ਪਰਦਾ ਚੁੱਕ ਕੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ , ਉਸ ਵਲੋਂ ਗਾਇਆ ਗਿਆ ਉਕਤ ਗੀਤ ਸਿਰਦਾਰ ਕਪੂਰ ਸਿੰਘ ਵਲੋਂ ਲਿਖੀ ਗਈ ਸਾਚੀ ਸਾਖੀ ਤੇ ਅਧਾਰਤ ਹੈ , ਜੋ ਕਿ ਸਟੇਸ਼ਨ ਤੇ ਹੋਏ ਲਾਠੀਚਾਰਜ ਦੇ ਚਸ਼ਮਦੀਦ ਗਵਾਹ ਹਨ ।
ਫੌਜੀ ਬੂਟਾਂ ਨੇ ਅੱਜ ਦੇ ਦਿਨ ਅਰਥਾਨ 3 ਜੂਨ ਨੂੰ ਹਰਮੰਦਰ ਸਾਹਿਬ ਵੱਲ ਆਪਣਾ ਮਾਰਚ ਸ਼ੁਰੂ ਕਰ ਦਿੱਤਾ ਸੀ। ਵੈਸੇ ਮਈ ਦੇ ਆਖ਼ਰੀ ਪੰਦਰਵਾੜੇ ਵਿਚ ਹੀ ਫੌਜ ਦੇ ਕਈ ਦਸਤੇ ਅੰਮ੍ਰਿਤਸਰ ਪਹਿਲਾਂ ਹੀ ਪਹੁੰਚ ਚੁੱਕੇ ਸਨ ਅਤੇ ਫੌਜੀ ਅਫਸਰ ਇਸ ਗੱਲ ਦਾ ਜਾਇਜ਼ਾ ਲੈ ਰਹੇ ਸਨ ਕਿ ਉਹਨਾਂ ਨੇ ਕਿਸ ਕਿਸ ਥਾਂ ’ਤੇ
ਓਟਾਵਾ (12 ਜੂਨ, 2010): ਕੈਨੇਡੀਅਨ ਪਾਰਲੀਮੈਂਟ ਵਿੱਚ ਨਵੰਬਰ 1984 ਦੇ ਸਿੱਖ ਕਲਤੇਆਮ ਨੂੰ 'ਨਸਲਕੁਸ਼ੀ' ਤਸਲੀਮ ਕਰਨ ਸਬੰਧੀ ਪਾਈ ਗਈ ਪਟੀਸ਼ਨ ਨੂੰ ਲਿਬਰਲ ਆਗੂਆਂ ਵਿਚੋਂ ਸੀਨੀਅਰ ਆਗੂਆਂ ਦੇ ਅੱਗੇ ਆਉਣ ਨਾਲ ਹੋਰ ਬਲ ਮਿਲਿਆ ਹੈ।
ਅੰਮ੍ਰਿਤਸਰ (13 ਜੂਨ, 2010): ਪੁਲੀਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ.ਐਲ.ਐਫ.) ਨਾਲ ਸਬੰਧਤ ਦੱਸੇ ਜਾਂਦੇ ਬਖਸ਼ੀਸ਼ ਸਿੰਘ ਉਰਫ ਬਾਬਾ ਨੂੰ ਅੱਜ ਲੁਧਿਆਣਾ ਦਿਹਾਤੀ ਪੁਲਿਸ ਰਿਮਾਂਡ ਉੱਤੇ ਲੈ ਗਈ। ਇਸ ਸਬੰਧੀ ਵੱਖ-ਵੱਖ ਅਖਬਾਰੀ ਖਬਰਾਂ ਨੇ ਖੁਲਾਸਾ ਕੀਤਾ ਹੈ ਕਿ ਜਦੋਂ ਬਖਸ਼ੀਸ਼ ਸਿੰਘ ਨੂੰ ਅਦਾਲਤ ਵਿਚ ਪੇਸ਼ੀ ਤੋਂ ਬਾਹਰ ਲਿਆਂਦਾ ਗਿਆ ਤਾਂ ਪੱਤਰਕਾਰਾਂ ਵੱਲੋਂ ਡੇਰਾ ਸਿਰਸਾ ਮੁਖੀ ਉੱਤੇ ਹੋਏ ਹਮਲੇ ਬਾਰੇ ਪੁੱਛੇ ਜਾਣ ਉੱਤੇ ਉਸ ਨੇ ਕਿਹਾ ਕਿ ਜੇਕਰ ਉਸਨੂੰ ਦੁਬਾਰਾ ਮੌਕਾ ਮਿਲਿਆ ਤਾਂ ਅਧੂਰਾ ਕਾਰਜ ਜਰੂਰ ਪੂਰਾ ਕਰੇਗਾ।
ਫਰੀਦਕੋਟ (13 ਜੂਨ, 2010 - ਗੁਰਭੇਜ ਸਿੰਘ ਚੌਹਾਨ ) ਪੰਜਾਬ ਸਰਕਾਰ ਦੀ ਭਾਈਵਾਲ ਜੱਥੇਬੰਦੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਵੀ ਸੁਖਬੀਰ-ਕਾਲੀਆ ਜੋਟੀ ਵੱਲੋਂ ਕਿਸਾਨ ਮਾਰੂ ਲਏ ਫੈਸਲਿਆਂ,ਜਿਨ੍ਹਾ ਵਿਚ ਖੇਤੀ ਖੇਤਰ ਲਈ ਬਿਜਲੀ ਬਿੱਲ ਲਾਗੂ ਕਰਨਾ,ਨਹਿਰੀ ਅਬਿਆਨਾ ਉਗਰਾਹੁਣਾ ਅਤੇ ਕਰਜ਼ਾਈ ਕਿਸਾਨਾ ਦੀਆਂ ਗ੍ਰਿਫਤਾਰੀਆਂ ਦੇ ਵਾਰੰਟ ਜਾਰੀ ਕਰਨਾ ਸ਼ਾਮਲ ਹਨ,ਨੂੰ ਲੈ ਕੇ ਪੰਜਾਬ ਦੇ ਸਾਰੇ ਜਿਲ੍ਹਾ ਹੈੱਡ ਕਵਾਟਰਾਂ ਤੇ ਲੜੀਵਾਰ ਧਰਨੇ ਦੇਣ ਦਾ ਐਲਾਨ ਕਰ ਦਿੱਤਾ ਹੈ।
ਪਟਿਆਲਾ (13 ਜੂਨ, 2010): ਨਵੰਬਰ 1984 ਦੇ ਪਹਿਲੇ ਹਫਤੇ ਭਾਰਤ ਦੀ ਰਾਜਧਾਨੀ ਦਿੱਲੀ ਅਤੇ ਹੋਰ ਅਨੇਕਾਂ ਥਾਵਾਂ ਉੱਤੇ ਕੀਤੇ ਗਏ ਸਿੱਖ ਕਤਲੇਆਮ ਨੂੰ ਕੌਮਾਂਤਰੀ ਫੋਜਦਾਰੀ ਕਾਨੂੰਨ ਦੇ ਮਾਪਦੰਡਾਂ ਤਹਿਤ ਨਸਲਕੁਸ਼ੀ ਕਰਾਰ ਦਵਾਉਣ ਲਈ ਕੈਨੇਡਾ ਦੇ ਓਟਾਵਾ ਸੂਬੇ ਦੀ ਪਾਰਲੀਮੈਂਟ ਵਿੱਚ ਇੱਕ ਲੋਕ ਹਿਤ ਅਰਜੀ ਦਾਖਲ ਕਰਨ ਨੂੰ ਇਤਿਹਾਸਕ ਪਹਿਲਕਦਮੀ ਦੱਸਦਿਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਸਮੂਹ ਸਬੰਧਤ ਧਿਰਾਂ ਅਤੇ ਵਿਅਕਤੀਆਂ ਦੀ ਸਰਾਹਣਾ ਕੀਤੀ ਗਈ ਹੈ।
ਕੈਨੇਡਾ, ਓਟਵਾ (11 ਜੂਨ, 2010): 10 ਜੂਨ ਦਾ ਦਿਨ ਦੁਨੀਆ ਭਰ ’ਚ ਵਸਦੇ ਸਿੱਖਾਂ ਲਈ ਉਸ ਵੇਲੇ ਇਤਿਹਾਸਕ ਹੋ ਨਿਬੜਿਆ ਜਦੋਂ ਲੰਬੀ ਜੱਦੋ-ਜਹਿਦ ਮਗਰੋਂ 1984 ਦੀ ਸਿੱਖ ਨਸਲਕੁਸ਼ੀ ਨੂੰ ਬਿਆਨ ਕਰਦੀ 10 ਹਜ਼ਾਰ ਤੋਂ ਵੱਧ ਦਸਤਖ਼ਤਾਂ ਵਾਲੀ ਪਟੀਸ਼ਨ ਸੰਸਦ ’ਚ ਪੇਸ਼ ਕੀਤੀ ਗਈ।
ਚੰਡੀਗੜ੍ਹ (11 ਜੂਨ,2010 - ਗੁਰਭੇਜ ਸਿੰਘ ਚੌਹਾਨ): ਪੰਜਾਬ ਸਰਕਾਰ ਵੱਲੋਂ ਝੋਨੇ ਦੀ ਲਵਾਈ 10 ਜੂਨ ਤੋਂ ਪਹਿਲਾਂ ਨਾ ਕਰਨ ਸੰਬੰਧੀ ਬਣਾਏ ਗਏ ਐਕਟ ਨਾਲ ਅਗੇਤਾ ਝੋਨਾ ਲਾਉਣ ਦੀ ਦੌੜ ਨੂੰ ਕਾਫੀ ਠੱਲ੍ਹ ਪਈ ਹੈ ਅਤੇ ਕਿਸਾਨਾ ਨੇ ਇਸ ਐਕਟ ਦੀ ਪਾਲਣਾ ਕਰਨੀ ਸ਼ੁਰੂ ਕਰ ਦਿੱਤੀ ਹੈ।
Next Page »