January 2010 Archive

ਆਰ. ਐਸ. ਐਸ ਦੀਆਂ ਸਿੱਖ ਵਿਰੋਧੀ ਟਿੱਪਣੀਆਂ ਦਾ ਤਿੱਖਾ ਵਿਰੋਧ

ਅੰਮ੍ਰਿਤਸਰ/ਲੁਧਿਆਣਾ (23 ਜਨਵਰੀ, 2010):ਸਿੱਖ ਇਕ ਵੱਖਰੀ ਕੌਮ ਹੈ, ਜਿਸ ਦੀ ਵਿੱਲਖਣ ਪਹਿਚਾਣ ਤੇ ਸ਼ਾਨਾਮੱਤਾ ਇਤਿਹਾਸ ਹੈ। ਆਰ. ਐਸ. ਐਸ. ਦੀਆਂ ਟਿੱਪਣੀਆਂ ਸਿੱਖ ਧਰਮ ’ਚ ਦਖ਼ਲਅੰਦਾਜ਼ੀ ਤੇ ਸਿੱਖੀ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੈ। ਇਸ ਕਾਰਨ ਸਿੱਖ ਸੰਗਤਾਂ ਵਿਚ ਭਾਰੀ ਰੋਸ ਤੇ ਰੋਹ ਹੈ।

ਸਿੱਖ ਕਤਲੇਆਮ ਦੇ ਕੇਸਾਂ ਦੀ ਰੋਜ਼ਾਨਾ ਸੁਣਵਾਈ ਲਈ ਪਟੀਸ਼ਨ ਦਾਖ਼ਲ-ਫ਼ੂਲਕਾ

ਜਲੰਧਰ (23 ਜਨਵਰੀ, 2010): ਪੰਜਾਬੀ ਦੇ ਰੋਜਾਨਾ ਅਖਬਾਰ ਅਜੀਤ ਵਿੱਚ ਪ੍ਰਕਾਸ਼ਿਤ ਇੱਕ ਅਹਿਮ ਖਬਰ ਅਨੁਸਾਰ 1984 ਦੇ ਸਿੱਖ ਕਤਲੇਆਮ ਵਿਚ ਦੋਸ਼ੀਆਂ ਨੂੰ ਸਜ਼ਾ ਅਤੇ ਪੀੜਤਾਂ ਨੂੰ ਨਿਆਂ ਦਿਵਾਉਣ ਲਈ ਸੀ.ਬੀ.ਆਈ. ਅਜੇ ਵੀ ਗੰਭੀਰ ਨਹੀਂ ਹੈ।

ਜਰਮਨ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਮੀਟਿੰਗ ਵਿੱਚ ਨਾਨਕਸ਼ਾਹੀ ਕੈਲੰਡਰ ਵਿੱਚ ਸੋਧਾਂ ਰੱਦ, ਤੇ, ਪੰਥਕ ਰਹਿਤ ਮਰਯਾਦਾ ਤੇ ਪਹਿਰਾਂ ਦੇਣ ਦੇ ਮਤੇ ਪਾਸ

ਫਰੈਕਫਰਟ (24 ਜਨਵਰੀ, 2010 - ਗੁਰਚਰਨ ਸਿੰਘ ਗੁਰਾਇਆ): ਭਾਈ ਕਮਲਜੀਤ ਸਿੰਘ ਰਾਏ ਮੀਤ ਪ੍ਰਧਾਨ ਗੁਰਦੁਆਰਾ ਸਿੱਖ ਸੈਟਰ ਫਰੈਕਫਰਟ ਅਤੇ ਭਾਈ ਤਰਸੇਮ ਸਿੰਘ ਅਟਵਾਲ ਮੁੱਖ ਸੇਵਾਦਾਰ ਨਾਨਕ ਸਭਾ ਮਿਉਚਿਨ ਵੱਲੋਂ ਜਾਰੀ ਬਿਆਨ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਜਰਮਨ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਇੱਕ ਵਿਸ਼ੇਸ਼ ਇੱਕਤਰਤਾ 20 ਜਨਵਰੀ ਨੂੰ ਗੁਰਦੁਆਰਾ ਸਿੱਖ ਸੈਟਰ ਫਰੈਕਫਰਟ ਵਿਖੇ ਹੋਈ ਜਿਸ ਵਿੱਚ ਸਿੱਖ ਕੌਮ ਦੇ ਨਿਆਰੇਪਨ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਵਿੱਚ ਬੇਲੋੜੀਆਂ ਸੋਧਾਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋਰ ਕਿਸੇ ਗ੍ਰੰਥ ਦੇ ਪ੍ਰਕਾਸ਼ ,ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਪੰਥ ਪ੍ਰਮਾਣਤ ਰਹਿਤ ਮਰਯਾਦਾ, ਜਰਮਨ ਵਿੱਚ ਗੁਰਮਤਿ ਦਾ ਪ੍ਰਚਾਰ ਤੇ ਜਰਮਨ ਗੁਰਦੁਆਰਾ ਪ੍ਰਬੰਧਕ ਕਮੇਟੀ ਚੁਣਨ ਲਈ ਵੀਚਾਰਾਂ ਹੋਈਆਂ ਤੇ ਮੀਟਿੰਗ ਵਿੱਚ ਹਾਜ਼ਰ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਬਰਾਂ ਤੇ ਗੈਰ ਹਾਜ਼ਰ ਪ੍ਰਬੰਧਕਾਂ ਨੇ ਟੈਲੀਫੋਨ ਤੇ ਇਹਨਾਂ ਮਤਿਆਂ ਤੇ ਨੈਸ਼ਨਲ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੀ ਪ੍ਰਵਾਨਗੀ ਦਿੱਤੀ ।

ਸੰਘਣੀ ਧੁੰਦ ਨੇ ਪੰਜਾਬ ਦੇ ਜਨ-ਜੀਵਨ ਅਤੇ ਆਵਾ-ਜਾਵੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ।

ਪਟਿਆਲਾ (23 ਜਨਵਰੀ, 2010): ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ 23 ਜਨਵਰੀ ਦੀ ਦੇਰ ਸ਼ਾਮ ਨੂੰ ਪਈ ਸੰਘਣੀ ਧੁੰਦ ਦਾ ਦ੍ਰਿਸ਼। ਤਸਵੀਰ: ਹਰਜੀਤ ਸਿੰਘ

ਸੁਖਬੀਰ-ਕਾਲੀਆ ਰਿਪੋਰਟ ’ਤੇ ਪਹਿਲਾਂ ਵਿਧਾਨ ਸਭਾ ਵਿੱਚ ਬਹਿਸ ਕਰਵਾਈ ਜਾਵੇ: ਪੰਚ ਪ੍ਰਧਾਨੀ

ਫ਼ਤਿਹਗੜ੍ਹ ਸਾਹਿਬ (23 ਜਨਵਰੀ, - ਪਰਦੀਪ ਸਿੰਘ): ਸੁਖਬੀਰ-ਕਾਲੀਆ ਰਿਪੋਰਟ ’ਤੇ ਵਿਧਾਨ ਸਭਾ ਵਿੱਚ ਬਹਿਸ ਕਰਵਾਉਣ ਦੀ ਮੰਗ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਪ੍ਰਜ਼ੀਡੀਅਮ ਮੈਂਬਰਾਂ ਕਮਿੱਕਰ ਸਿੰਘ ਮੁਕੰਦਪੁਰ, ਭਾਈ ਕੁਲਬੀਰ ਸਿੰਘ ਬੜਾ ਪਿੰਡ, ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਅਤੇ ਯੂਥ ਆਗੂ ਸੰਦੀਪ ਸਿੰਘ ਕਨੇਡੀਅਨ ਨੇ ਕਿਹਾ ਹੈ ਕਿ ਪੰਜਾਬ ਦੇ ਵਿਤੀ ਸ੍ਰੋਤ ਜੁਟਾਉਣ ਦੇ ਨਾਂ ਹੇਠ ਤਿਆਰ ਕੀਤੀ ਗਈ ਸੁਖਬੀਰ-ਕਾਲੀਆ ਕਮੇਟੀ ਦੀ ਰਿਪੋਰਟ ਵੱਡੀਆਂ ਸ਼ਕਤੀਆਂ ਦੇ ਇਸਾਰੇ ’ਤੇ ਅਮੀਰ ਵਰਗ ਨੂੰ ਲਾਭ ਪਹੁੰਚਾਉਣ ਅਤੇ ਗਰੀਬ ਵਰਗ ਦਾ ਸ਼ੋਸ਼ਣ ਕਰਨ ਦੇ ਉਦੇਸ਼ ਨਾਲ ਤਿਆਰ ਕੀਤੀ ਗਈ ਹੈ।

ਜੇ ਇੰਨੇ ਹੀ ਧਾਰਮਿਕ ਹੋ ਤਾਂ ਵੋਟ ਨਾ ਪਾਓ – ਭਾਰਤੀ ਸੁਪਰੀਮ ਕੋਰਟ ਦਾ ਫੁਰਮਾਨ

ਨਵੀਂ ਦਿੱਲੀ/ ਲੁਧਿਆਣਾ (22 ਜਨਵਰੀ, 2010): ਭਾਰਤੀ ਅਦਾਲਤਾਂ ਵਿੱਚ ‘ਧਰਮਨਿਪੱਖਤਾਂ’ ਦੀ ਨਵੀਂ ਮਿਸਾਲ ਕਾਇਮ ਹੋਈ ਹੈ ਜਦੋਂ ਮੁੱਖ ਜੱਜ ਕੇ.ਜੀ. ਬਾਲਾਕ੍ਰਿਸ਼ਨਨ ਅਤੇ ਜੱਜ ਦੀਪਕ ਵਰਮਾ ਦੀ ਅਦਾਲਤ ਨੇ ਇੱਕ ਮੁਸਲਿਮ ਪਟੀਸ਼ਨਰ ਦੀ ਅਪੀਲ ਸੁਣਦਿਆਂ ਇਹ ਟਿੱਪਣੀ ਕਰ ਮਾਰੀ ਕਿ ‘ਜੇਕਰ ਤੁਸੀਂ ਇੰਨੇ ਧਾਰਮਿਕ ਹੋ (ਕਿ ਬੁਰਕੇ ਬਿਨਾ ਚੋਣ ਸ਼ਨਾਖਤ-ਪੱਤਰ ਲਈ ਤਸਵੀਰ ਨਹੀਂ ਖਿਚਾ ਸਕਦੇ) ਤਾਂ ਵੋਟ ਹੀ ਨਾ ਪਾਓ।’

ਜੋਗਿੰਦਰ ਸਿੰਘ ਦੇ ਇੰਕਸਾਫ ਨੇ ਸਪੱਸ਼ਟ ਕੀਤਾ ਕਿ ਘੱਟਗਿਣਤੀਆਂ ਭਾਰਤ ਦੇ ਮੌਜ਼ੂਦਾ ਢਾਂਚੇਂ ਤੋਂ ਇਨਸਾਫ ਦੀ ਉਮੀਦ ਨਾ ਰੱਖਣ : ਭਾਈ ਚੀਮਾ

ਫ਼ਤਿਹਗੜ੍ਹ ਸਾਹਿਬ (20 ਜਨਵਰੀ, 2010 - ਪਰਦੀਪ ਸਿੰਘ) : ਭਾਰਤ ਦੀ ਕੇਂਦਰੀ ਜਾਂਚ ਏਜੰਸੀ (ਸੀ.ਬੀ.ਆਈ.) ਦੇ ਸਾਬਕਾ ਡਾਇਰੈਕਟਰ ਸ. ਜੋਗਿੰਦਰ ਸਿੰਘ ਵਲੋਂ ਇਹ ਸੀ.ਬੀ.ਆਈ. ਦੀ ਸੁਤੰਤਰਤਾ ਅਤੇ ਇਸ ’ਤੇ ਸਰਕਾਰੀ ਧਿਰ ਦੇ ਦਬ-ਦਬਾ ਬਾਰੇ ਕੀਤੇ ਇੰਕਸਾਫ ਨਾਲ ਸਪੱਸ਼ਟ ਹੋ ਗਿਆ ਹੈ ਕਿ ਮਜ਼ਲੂਮਾਂ ਅਤੇ ਘੱਟਗਿਣਤੀਆਂ ਨੂੰ ਭਾਰਤ ਦੇ ਮੌਜ਼ੂਦਾ ਢਾਂਚੇ ਵਿੱਚ ਰਹਿੰਦਿਆਂ ਇਨਸਾਫ ਮਿਲਣਾ ਸੰਭਵ ਨਹੀਂ।

ਨਾਨਕਸ਼ਾਹੀ ਕਲੈਂਡਰ ਵਿੱਚ ਕੀਤੀਆਂ ਇੱਕਪਾਸੜ ਤਬਦੀਲੀਆਂ ਸਬੰਧੀ ਕਵੈਂਟਰੀ ਵਿਖੇ ਇਕੱਤਰਤਾ 23 ਨੂੰ

ਲੰਦਨ/ਲੁਧਿਆਣਾ (19 ਜਨਵਰੀ, 2010): ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਦਲ ਦਲ ਦੇ ਆਗੂ ਇਹ ਦਾਅਵਾ ਕਰ ਰਹੇ ਹਨ ਕਿ ਨਾਨਕਸ਼ਾਹੀ ਕਲੈਂਡਰ ਦਾ ਮਸਲਾ ਹੁਣ ਖਤਮ ਹੋ ਚੁੱਕਾ ਹੈ ਅਤੇ ਕਲ਼ੈਂਡਰ ਵਿੱਚ ‘ਸੋਧ’ ਕਰਵਾਉਣ ਵਾਲੀਆਂ ਸੰਪਰਦਾਵਾਂ ਦੇ ਆਗੂਆਂ ਦਾ ਵੀ ਦਾਅਵਾ ਹੈ ਕਿ ਹੁਣ ਕੀਤੀ ਇੱਕਪਾਸੜ ਸੋਧ ਨਾਲ ਪੰਥਕ ਏਕਤਾ ਮਜਬੂਤ ਹੋਈ ਹੈ, ਪਰ ਇਸ ਦਾ ਦੂਸਰਾ ਪਹਿਲੂ ਇਹ ਹੈ ਕਿ ਸਿੱਖ ਜਗਤ ਵਿੱਚ ਇਸ ‘ਸੋਧ’ ਦੀ ਕਾਰਵਾਈ ਨਾਲ ਵੱਡੀ ਦਰਾੜ ਪੈਦਾ ਹੋ ਗਈ ਹੈ।

ਸਿੱਖ ਬੀਬੀ ਨੁੰ ਵਾਪਿਸ ਭੇਜਣਾ ਅਤਿ ਮੰਦਭਾਦਾ- ਸਿੱਖ ਫੇਡਰੇਸ਼ਨ ਆਫ ਆਸਟ੍ਰੇਲੀਆ

ਮੈਲਬੌਰਨ (18 ਜਨਵਰੀ 2010): ਪਿਛਲੇ ਦਿਨੀਂ ਨਿਊਜ਼ੀਲੈਂਡ ਦੀ ਰਹਿਣ ਵਾਲੀ ਸਿੱਖ ਬੀਬੀ ਸ਼ੁਭਨੀਤ ਕੌਰ ਅਤੇ ਉਨ੍ਹਾਂ ਦੇ 2 ਸਾਲਾ ਸਪੁੱਤਰ ਨੂੰ ਕਾਲੀ ਸੂਚੀ ਦੀ ਆੜ ਹੇਠ ਭਾਰਤ ਤੋਂ ਨਿਊਜ਼ੀਲੈਂਡ ਵਾਪਿਸ ਭੇਜ ਕੇ ਭਾਰਤ ਸਰਕਾਰ ਨੇ ਸਿੱਖਾਂ ਦੇ ਜਖਮਾ ਨੂੰ ਮੁੜ ਕੁਰੇਦਿਆ ਹੈ।

ਜੇਲ੍ਹਾਂ ’ਚ ਨਜ਼ਰਬੰਦ ਸਿੱਖ ਰਿਹਾਅ ਕੀਤੇ ਜਾਣ – ਸਿੱਖ ਫੈਡਰੇਸ਼ਨ ਜਰਮਨੀ

ਮਾਨਹਾਈਮ (18 ਜਨਵਰੀ, 2010): ਸ਼੍ਰੋਮਣੀ ਅਕਾਲੀ ਦਲ ਵੱਲੋਂ ਆਰੰਭੇ ਧਰਮ ਯੁੱਧ ਮੋਰਚੇ ’ਚ ਪੰਜਾਬ ਦੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ਸ਼ੀਲ ਸਿੱਖ ਦੋ–ਦਹਾਕਿਆਂ ਤੋਂ ਭਾਰਤ ਦੇ ਵੱਖ–ਵੱਖ ਸ਼ਹਿਰਾਂ ਦੀਆਂ ਜੇਲ੍ਹਾਂ ’ਚ ਨਜ਼ਰਬੰਦ ਹਨ, ਪਰ ਪੰਥਕ ਕਹਾਉਂਦੀ ਅਕਾਲੀ ਸਰਕਾਰ ਨੇ ਜਿਥੇ ਧਰਮ ਯੁੱਧ ਮੋਰਚਾ ਭੁਲਾਇਆ ਉਥੇ ਧਰਮ ਯੁੱਧ ਦੇ ਯੋਧਿਆਂ ਨੂੰ ਵੀ ਵਿਸਾਰ ਦਿੱਤਾ।

« Previous PageNext Page »