ਖਾਸ ਖਬਰਾਂ » ਸਿੱਖ ਖਬਰਾਂ

ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਦਾ ਸ਼ਹੀਦੀ ਦਿਹਾੜਾ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਚੜਦੀ ਕਲਾ ਨਾਲ ਮਨਾਇਆ ਗਿਆ

September 1, 2013 | By

ਅੰਮ੍ਰਿਤਸਰ (31 ਅਗਸਤ 2013):-ਸ਼੍ਰੀ ਅਕਾਲ ਤਖ਼ਤ ਸਾਹਿਬ ਵਲੌਂ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦਾ ਸ਼ਹੀਦੀ ਦਿਹਾੜਾ ਸ਼੍ਰੀ ਅਕਾਲ ਤਖ਼ਤ ਤੇ ਮਨਾਇਆਂ ਗਿਆ। ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸ਼੍ਰੀ ਦਰਬਾਰ ਸਾਹਿਬ ਸਾਹਿਬ ਦੇ ਮੂੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀਗਿਅਨੀ ਗੂਰਮੁੱਖ ਸਿੰਘ ਤੋਂ ਇਲਾਵਾ ਵੱਖ ਵੱਖ ਜਥੇਬੰਦੀਆਂ ਦੈ ਆਗੂਆਂ , ਵਰਕਰਾਂ ,ਅਤੇ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਨੈ ਆਪਣੀ ਹਾਜਰੀ ਭਰਕੇ ਕੌਮੀ ਸ਼ਹੀਦ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ।

ਪੰਥਕ ਮਿਆਰ ਤੇ ਖਰੇ ਉਤਰਨ ਵਾਲੇ ਖਾੜਖੂ ਸੁਰ ਦੇ ਹਾਮੀ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਅਤੇ ਭਾਈ ਸੁਖਵਿੰਦਰ ਸਿੰਘ ਨਾਗੋਕੇ ਨੇ ਸ਼ਬਦ ਗਾਇਨ ਕੀਤੇ। ਇਸੇ ਦੌਰਾਨ ਸ਼ੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਰ ਸਾਲ ਦੀ ਤਰਾਂ ਖਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾ ਕੇ ਆਪਣੀ ਹਾਜ਼ਰੀ ਲੁਆਈ।

ਪੰਥਕ ਜਥੇਬੰਦੀ ਦਲ ਖ਼ਾਲਸਾ ਦੇ ਪ੍ਰਧਾਨ ਭਾਈ ਕੰਵਰਪਾਲ ਸਿੰਘ ਬਿੱਟੂ, ਸਰਬਜੀਤ ਸਿੰਘ ਘੁਮਾਣ, ਤਾਜਿੰਦਰਪਾਲ ਸਿੰਘ ਹਾਈਜੈਕਰ, ਸ਼ੋਮਣੀ ਅਕਾਲੀ ਦਲ ਦੇ ਭਾਈ ਹਰਪਾਲ ਸਿੰਘ ਚੀਮਾ ਬਲਦੇਵ ਸਿੰਘ, ਆਖੰਡ ਕੀਰਤਨੀ ਜੱਥੇ ਦੇ ਮੁੱਖੀ ਭਾਈ ਬਲਦੇਵ ਸਿੰਘ, ਪੰਥਕ ਸੇਵਾ ਲਹਿਰ ਦੇ ਮੁੱਖੀ ਬਾਬਾ ਬਲਜੀਤ ਸਿੰਘ ਦਾਦੂ, ਭਾਈ ਅਜਾਇਬ ਸਿੰਘ ਅਬਿਲਾਸੀ, ਸਿੱਖ ਯੂਥ ਫ਼ੈਡਰੇਸ਼ਨ ਦੇ ਭਾਈ ਬਲਵੰਤ ਸਿੰਘ ਗੋਪਾਲਾ, ਆਲ ਇੰਡੀਆ ਸਿੱਖ ਸਟੂਡੈਟਸ ਮਹਿਤਾ ਫ਼ੈਡਰੇਸ਼ਨ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਖਾਲਸਾ, ਭਾਈ ਧਿਆਨ ਸਿੰਘ ਮੰਡ, ਅਤੇ ਹੋਰ ਪੰਥਕ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਮੋਜੂਦ ਸਨ।

ਪੰਥਕ ਮਤੇ ਪਾਸ ਕਰਦਿਆਂ ਕਿਹਾ ਕਿ ਅੱਜ ਦਾਇਹ ਇਕੱਠ ਭਾਰਤ ਸਰਕਾਰ ਵਲੋਂ ਬੇਅੰਤ ਸਿੰਘ ਦੀ ਫੋਟੋ ਵਾਲ਼ੀ ਡਾਕ ਟਿਕਟ ਜਾਰੀ ਕਰਨ ਦੇ ਐਲਾਨ ਨੂੰ ਸਿੱਖਾਂ ਨੂੰ ਲਲਰਾਰਨ ਤੇ ਚਿੜਾਉਣ ਵਾਲੀ ਕਾਰਵਾਈ ਮੰਨਦਾ ਹੈ। ਸਿੱਖਾਂ ਉੱਤੇ ਜ਼ੁਲਮ ਕਰਨ ਵਾਲਿਆਂ ਨੂੰ ਉਚੇਚਾ ਮਾਣ ਦੇ ਕੇ ਸਿੱਖਾਂ ਨੂੰ ਬਾਰ ਬਾਰ ਗੁਲਾਮੀ ਦਾ ਅਹਿਸਾਸ ਕਰਵਾਂਉਦੀ ਆ ਰਹੀ ਹੈ। ਅਸੀ ਸਮਝਦੈ ਹਾਂ ਕਿ ਇਹ ਸਰਕਾਰ ਦੀ ਸਿਖ ਵਿਰੋਧ ਿਮਾਨਸਿਕਤਾ ਅਤੇ ਕਾਰਵਾਈਆਂ ਦੀ ਲਗਾਤਾਰਤਾ ਦਾ ਹਿੱਸਾ ਹੈ।

ਅੱਜ ਦਾ ਇਹ ਇਕੱਠ ਸਰਕਾਰ ਦੇ ਇਸ ਫ਼ੈਸਲੇ ਦੀ ਸਖ਼ਤ ਮੁਖ਼ਾਲਫਤ ਕਰਨ ਦਾ ਐਲਾਨ ਕਰਦਾ ਹੈ। ਅਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਜੁੜਿਆ ਖ਼ਾਲਸਾ ਪੰਥ ਇਸ ਕੌਮੀ ਯੋਧੇ ਨੂੰ ਯਾਦ ਕਰਦਿਆਂ ਹੋਇਆਂ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੂੰ ਅਪੀਲ ਕਰਦਾ ਹੈ ਕਿ ਉਹ ਸ਼੍ਰੋਮਣੀ ਕਮੇਟੀ ਨੁੰ ਹਦਾਇਤ ਕਰਨ ਕਿ ਉਹ ਇਸ ਕੋਮੀ ਸ਼ਹੀਦ ਦੀ ਫੋਟੋ ਕੇਂਦਰੀ ਸਿੱਖ ਅਜਾਇਬ ਘਰ ਵਿਚ ਸ਼ਸ਼ੋਬਿਤ ਕਰੇ।

ਅੱਜ ਦਾ ਇਹ ਇਕੱਠ ਮੰਗ ਕਰਦਾ ਹੈ ਕਿ ਸ.ਬੇਅੰਤ ਸਿੰਘ ,ਸ. ਸਤਵੰਤ ਸਿੰਘ, ਸ. ਕੇਹਰ ਸਿੰਘ,ਸ਼. ਹਰਜਿੰਦਰ ਸਿੰਘ ਜਿੰਦਾ, ਸ. ਸੁਖਦੇਵ ਸਿੰਘ ਸੁੱਖਾ ਵਾਂਗ ਇਸ ਕੌਮੀ ਸ਼ਹੀਦ ਦਾ ਦਿਹਾੜਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਕ ਕਮੇਟੀ ਸ਼੍ਰੀ ਦਰਬਾਰ ਸਾਹਿਬ ਵਿਖੇ ਮਨਇਆ ਕਰੇ।

ਅੱਜ ਦਾ ਇਹ ਇਕੱਠ ਮੁੱਖ ਮੰਤਰੀ ਬੇਅੰਥ ਸਿੰਘ ਕੇਸ ਵਿਚ ਨਜ਼ਰਬੰਦ ਸਿੱਖ ਯੋਧਿਆਂ ਜਿਨ੍ਹਾਂ ਵਿਚ ਸ.ਜਗਤਾਰ ਸਿੰਘ ਹਵਾਰਾ, ਸ. ਬਲਵੰਤ ਸਿੰਘ ਰਾਜੋਆਣਾ, ਸ. ਪਰਮਜੀਤ ਸਿੰਘ ਭਿਉਰਾ ਆਦਿ ਸ਼ਾਮਿਲ ਹਨ, ਦੀ ਚੜਦੀ ਕਲਾ ਅਤੇ ਬੰਦ ਖਲਾਸੀ ਦੀ ਵਾਹਿਗੁਰੂ ਅੱਗੇ ਅਰਦਾਸ ਕਰਦਾ ਹੈ ।

ਅੱਜ ਦਾ ਇਹ ਇਕੱਠ ਚਿੰਤਾ ਪ੍ਰਗਟ ਕਰਦਾ ਹੈ ਕਿ ਭਾਈ ਲਖਵਿੰਦਰ ਸਿੰਘ ਨਾਰੰਗਵਾਲ, ਾਿੴਜ: ਗੁਰੰੀਤ ਸਿੰਘ ਪਠਿਆਂਲਾ, ਭਾਈ ਸ਼ਮਸ਼ੇਰ ਸਿੰਘ ਸ਼ੇਰਾ ਕੰਵਰਪੁਰ ਅਦਾਲਤ ਵਲ਼ੋਂ ਮਿਲੀ ਉਮਰਕੈਦ ਦੀ ਸਜ਼ਾ ਪੂਰੀ ਹੋਣ ਦੇ ਬਾਵਜੂਦ , ਸਟੇਟ ਉਨ੍ਹਾਂ ਨੂੰ ਰਿਹਅ ਨਹੀਂ ਕਰ ਰਹੀ। ਪੰਥ ਦੀ ਇਹ ਇੱਛਾ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਾਹਿਬ ਇਸ ਮਸਲੇ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਲ਼ੀਡਰਸ਼ਿਪ ਨਾਲ ਸਾਂਝਾ ਕਰਨ ਅਤੇ ਇਨ੍ਹਾਂ ਸਿੰਘਾਂ ਦੀ ਰਿਹਾਈ ਯਕੀਨੀ ਬਣਾਉਣ।

ਅੰਤ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸਿਮਰਨਜਤਿ ਸਿੰਘ ਮਾਨ ਨੇ ਇਕ ਹੋਰ ਮਤਾ ਪਾਸ ਕਰਵਾਇਆ ਕਿ ਭਾਈ ਦਿਲਾਵਰ ਸਿੰਘ ਦੀ ਸ਼ਹੀਦੀ ਸਦਕਾ ਅੱਜ ਪੰਜਾਬ ਦੀ ਸੱਤਾ ਦਾ ਸੁੱਖ ਮਾਣ ਰਹੇ ਅਕਾਲੀ ਆਗੂ ਵੀ ਅਗਲੇ ਸ਼ਹੀਦੀ ਸਮਾਗਮ ਵਿਚ ਸ਼ਾਮਿਲ ਹੋਣ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,