July 22, 2017 | By ਸਿੱਖ ਸਿਆਸਤ ਬਿਊਰੋ
ਕੋਲਕਾਤਾ: ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜੀ ਨੇ ਸ਼ੁੱਕਰਵਾਰ (21 ਜੁਲਾਈ) ‘ਭਾਰਤ ਵਿੱਚੋਂ ਭਾਜਪਾ ਨੂੰ ਬਾਹਰ ਕੱਢਣ’ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਪੱਛਮੀ ਬੰਗਾਲ ਉਨ੍ਹਾਂ ਸਾਰੀਆਂ ਸਿਆਸੀ ਪਾਰਟੀਆਂ ਨਾਲ ਖੜ੍ਹੇਗਾ, ਜਿਹੜੀਆਂ ਇਸ ਭਗਵਾਂ ਪਾਰਟੀ ਵਿਰੁੱਧ ਲੜਨਗੀਆਂ।
ਭਾਜਪਾ ਦੇ ਸਾਰੇ ਫਰੰਟਾਂ ਉਤੇ ਨਾਕਾਮ ਰਹਿਣ ਦਾ ਦਾਅਵਾ ਕਰਦਿਆਂ ਮਮਤਾ ਬੈਨਰਜੀ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ 9 ਅਗਸਤ ਤੋਂ ‘ਭਾਜਪਾ ਕੱਢੋ’ ਪ੍ਰੋਗਰਾਮ ਸ਼ੁਰੂ ਕਰੇਗੀ। ਇੱਥੇ ਇਕ ਵਿਸ਼ਾਲ ਰੈਲੀ ਦੌਰਾਨ ਉਨ੍ਹਾਂ ਕਿਹਾ, “ਅਸੀਂ ਭਾਜਪਾ ਨੂੰ ਭਾਰਤ ਵਿੱਚੋਂ ਕੱਢਾਂਗੇ। ਕੇਂਦਰ ਸਰਕਾਰ ਸਾਨੂੰ ਸ਼ਾਰਧਾ ਤੇ ਨਾਰਦ ਕੇਸਾਂ ਨਾਲ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਅਸੀਂ ਇਸ ਤੋਂ ਡਰਦੇ ਨਹੀਂ।”
ਸਬੰਧਤ ਖ਼ਬਰ:
ਭਾਜਪਾ ਦੇ ਨੌਜਵਾਨ ਆਗੂ ਨੇ ਕਿਹਾ; ਮਮਤਾ ਬੈਨਰਜੀ ਦਾ ਸਿਰ ਵੱਢ ਕੇ ਲਿਆਉਣ ਵਾਲੇ ਨੂੰ 11 ਲੱਖ ਇਨਾਮ ਦਿਆਂਗਾ …
Related Topics: BJP, Hindu Groups, Mamta Benarjee, RSS, Saffron Terror, TMC, West Bengal