October 31, 2018 | By ਸਿੱਖ ਸਿਆਸਤ ਬਿਊਰੋ
ਲੁਧਿਆਣਾ: ਅੱਜ ਲੁਧਿਆਣੇ ਦੀ ਵਧੀਕ ਸੈਸ਼ਨ ਜੱਜ ਸ੍ਰੀਮਤੀ ਅੰਜਨਾ ਦੀ ਅਦਾਲਤ ਵਲੋਂ ਕੇਂਦਰੀ ਜੇਲ੍ਹ ਤਿਹਾੜ ਨੰ. 3, ਨਵੀਂ ਦਿੱਲੀ ਵਿਚ ਨਜਰਬੰਦ ਭਾਈ ਜਗਤਾਰ ਸਿੰਘ ਹਵਾਰਾ ਨੂੰ 1 ਦਸੰਬਰ, 2018 ਨੂੰ ਅਦਾਲਤ ਵਿਚ ਪੇਸ਼ ਕਰਨ ਲਈ ਜੇਲ੍ਹ ਸੁਪਰਡੈਂਟ ਨੂੰ ਸੁਰੱਖਿਆ ਵਾਰੰਟ ਜਾਰੀ ਕੀਤੇੇ ਗਏ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭਾਈ ਹਵਾਰਾ ਦੇ ਵਕੀਲ ਸ. ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਭਾਈ ਹਵਾਰਾ ਨੂੰ ਮੁਕੱਦਮਾ ਨੰਬਰ 139/30-12-1995 ਅਧੀਨ ਧਾਰਾ 25 ਅਸਲਾ ਐਕਟ, ਥਾਣਾ ਕੋਤਵਾਲੀ, ਲੁਧਿਆਣਾ ਦੇ ਕੇਸ ਵਿਚੋਂ ਸ੍ਰੀ. ਸੁਰੇਸ਼ ਕੁਮਾਰ ਗੋਇਲ, ਚੀਫ਼ ਜੁਡੀਸ਼ਲ ਮੈਜਿਸਟਰੇਟ, ਲੁਧਿਆਣਾ ਦੀ ਅਦਾਲਤ ਵਲੋਂ 14-05-2018 ਨੂੰ ਬਰੀ ਕਰ ਦਿੱਤਾ ਗਿਆ ਸੀ ਅਤੇ ਸਰਕਾਰ ਵਲੋਂ ਇਸ ਬਰੀ ਦੇ ਫੈਸਲੇ ਖਿਲਾਫ਼ ਸ਼ੈਸ਼ਨ ਕੋਰਟ ਵਿਚ ਅਪੀਲ ਪਾਈ ਗਈ ਹੈ।
ਜਿਸ ਸੰਬੰਧੀ ਅੱਜ ਉਹਨਾਂ ਵਲੋਂ ਅਦਾਲਤ ਵਿਚ ਮੀਮੋ ਦੇ ਕੇ ਦੱਸਿਆ ਹੈ ਕਿ ਭਾਈ ਹਵਾਰਾ ਇਸ ਸਮੇਂ ਦਿੱਲੀ ਦੀ ਤਿਹਾੜ ਜੇਲ੍ਹ ਨੰ. 3 ਵਿਚ ਬੰਦ ਹਨ ਤਾਂ ਅਦਾਲਤ ਵਲੋਂ 01 ਦਸੰਬਰ, 2018 ਵਾਸਤੇ ਭਾਈ ਹਵਾਰਾ ਨੂੰ ਪੇਸ਼ ਕਰਨ ਦੇ ਸੁਰੱਖਿਆ ਵਾਰੰਟ, ਜੇਲ੍ਹ ਸੁਪਰਡੈਂਟ, ਕੇਂਦਰੀ ਜੇਲ੍ਹ ਤਿਹਾੜ ਨੰ. 3, ਨਵੀਂ ਦਿੱਲੀ ਨੂੰ ਭੇਜਣ ਦਾ ਹੁਕਮ ਸੁਣਾਇਆ ਗਿਆ ਹੈ।
Related Topics: Bhai Jagtar Singh Hawara, Jaspal Singh Manjhpur (Advocate)