July 25, 2017 | By ਸਿੱਖ ਸਿਆਸਤ ਬਿਊਰੋ
ਚੇਨੰਈ: ਮਦਰਾਸ ਹਾਈ ਕੋਰਟ ਨੇ ਫੈਸਲਾ ਸੁਣਾਇਆ ਹੈ ਕਿ ‘ਵੰਦੇ ਮਾਤਰਮ’ ਸਾਰਿਆਂ ਸਕੂਲਾਂ, ਕਾਲਜਾਂ ਅਤੇ ਸਿੱਖਿਆ ਸੰਸਥਾਵਾਂ ‘ਚ ਹਫਤੇ ‘ਚ ਇਕ ਦਿਨ ਗਾਉਣਾ ਜ਼ਰੂਰੂ ਹੋਏਗਾ। ਇਸਦੇ ਨਾਲ ਹੀ ਸਾਰੇ ਸਰਕਾਰੀ ਅਤੇ ਨਿਜੀ ਦਫਤਰਾਂ ‘ਚ ਮਹੀਨੇ ‘ਚ ਇਕ ਦਿਨ ‘ਵੰਦੇ ਮਾਤਰਮ’ ਗਾਉਣਾ ਵੀ ਜ਼ਰੂਰੀ ਹੋਏਗਾ।
ਜਸਟਿਸ ਐਮ.ਵੀ. ਮੁਰਲੀਧਰਨ ਨੇ ਇਹ ਹੁਕਮ ਵੀ ਦਿੱਤਾ ਕਿ ਵੰਦੇ ਮਾਤਰਮ ਦਾ ਤਾਮਿਲ ਅਤੇ ਅੰਗ੍ਰੇਜ਼ੀ ਵਿਚ ਅਨੁਵਾਦ ਹੋਣਾ ਚਾਹੀਦਾ ਅਤੇ ਉਨ੍ਹਾਂ ਲੋਕਾਂ ਵਿਚ ਵੰਡਿਆ ਜਾਣਾ ਚਾਹੀਦਾ ਜਿਨ੍ਹਾਂ ਨੂੰ ਬਾਂਗਲਾ ਜਾਂ ਸੰਸਕ੍ਰਿਤ ‘ਚ ਇਸਨੂੰ ਗਾਉਣ ‘ਚ ਸਮੱਸਿਆ ਆਉਂਦੀ ਹੈ।
ਅਦਾਲਤ ਨੇ ਆਪਣੇ ਹੁਕਮ ‘ਚ ਕਿਹਾ ਕਿ ਸਿੱਖਿਅਕ ਸੰਸਥਾ ਹਫਤੇ ‘ਚ ਸੋਮਵਾਰ ਜਾਂ ਸ਼ੁੱਕਰਵਾਰ ਨੂੰ ਵੰਦੇ ਮਾਤਰਮ ਗਾਉਣ ਲਈ ਚੁਣ ਸਕਦੇ ਹਨ।
ਜਸਟਿਸ ਮੁਰਲੀਧਰਨ ਨੇ ਆਪਣੇ ਇਸ ਹੁਕਮ ‘ਚ ਇਹ ਵੀ ਕਿਹਾ ਕਿ ਕਿਸੇ ਵੀ ਵਿਅਕਤੀ ਜਾਂ ਜਥੇਬੰਦੀ ਨੂੰ ਇਸ ‘ਚ ਕੋਈ ਮੁਸ਼ਕਲ ਹੋਵੇ ਤਾਂ ਉਸਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ।
ਹਾਲਾਂਕਿ ਉਸਨੂੰ ਅਜਿਹਾ ਨਾ ਕਰਨ ਲਈ ਕੋਈ ਠੋਸ ਕਾਰਨ ਦੱਸਣਾ ਹੋਵੇਗਾ। ਅਦਾਲਤ ਨੇ ਇਹ ਫੈਸਲਾ ਤਾਮਿਲਨਾਡੂ ਰਿਕਰੂਟਮੈਂਟ ਬੋਰਡ ਦੇ ਇਕ ਉਮੀਦਵਾਰ ਦੇ ਕੇਸ ਵਿਚ ਸੁਣਾਇਆ।
ਕੇ. ਵੀਰਾਮਨੀ ਨੇ ਬੀ.ਟੀ. ਅਸਿਸਟੈਂਟ ‘ਚ ਨੌਕਰੀ ਲਈ ਪਰੀਖਿਆ ਦਿੱਤੀ ਸੀ ਪਰ ਉਹ ਇਸ ‘ਚ ਪਾਸ ਨਹੀਂ ਹੋ ਸਕਿਆ ਕਿਉਂਕਿ ਉਸਨੇ ਵੰਦੇ ਮਾਤਰਮ ਦੀ ਪਛਾਣ ਬੰਗਾਲੀ ਭਾਸ਼ਾ ਦੇ ਰੂਪ ‘ਚ ਕੀਤੀ ਸੀ।
ਅਦਾਲਤ ਨੇ ਐਡਵੋਕੇਟ ਜਨਰਲ ਅਤੇ ਹੋਰ ਮੈਂਬਰਾਂ ਤੋਂ ਪੁੱਛਿਆ ਕਿ ਕਿਸ ਭਾਸ਼ਾ ‘ਚ ਵੰਦੇ ਮਾਤਰਮ ਲਿਖਿਆ ਗਿਆ ਹੈ। ਐਡਵੋਕੇਟ ਜਨਰਲ ਆਰ. ਮੁੱਥੂ ਕੁਮਾਰ ਸਵਾਮੀ ਅਤੇ ਹੋਰ ਲੋਕਾਂ ਨੇ ਆਪਣਾ ਪੱਖ ਰੱਖਿਆ।
ਇਸਤੋਂ ਬਾਅਦ ਅਦਾਲਤ ਨੇ ਇਹ ਫੈਸਲਾ ਸੁਣਾਇਆ ਕਿ ਬੰਕਿਮ ਚੰਦ ਚੱਟੋਪਾਧਿਆ ਨੇ ਵੰਦੇ ਮਾਤਰਮ ਮੂਲ ਰੂਪ ‘ਚ ਬਾਂਗਲਾ ਭਾਸ਼ਾ ‘ਚ ਲਿਖਿਆ ਸੀ ਅਤੇ ਬਾਅਦ ‘ਚ ਇਸਨੂੰ ਸੰਸਕ੍ਰਿਤ ‘ਚ ਅਨੁਵਾਦ ਕਰ ਲਿਆ ਗਿਆ।
ਜ਼ਿਰਹ ਦੌਰਾਨ ਇਹ ਗੱਲ ਨਿਕਲਕੇ ਸਾਹਮਣੇ ਆਈ ਕਿ ਵੰਦੇ ਮਾਤਰਮ ਨੂੰ ਮੂਲ ਰੂਪ ‘ਚ ਸੰਸਕ੍ਰਿਤ ‘ਚ ਨਹੀਂ ਲਿਖਿਆ ਗਿਆ ਸੀ। ਅਦਾਲਤ ਨੇ ਵੀਰਮਾਨੀ ਨੂੰ ਉਸਦੇ ਅਹੁਦੇ ‘ਤੇ ਲਾਉਣ ਦਾ ਹੁਕਮ ਵੀ ਦਿੱਤਾ।
ਅਦਾਲਤ ਨੇ ਇਹ ਵੀ ਕਿਹਾ, “ਸਾਰਿਆਂ ਨਾਗਰਿਕਾਂ ‘ਚ ‘ਦੇਸ਼ਭਗਤੀ’ ਜ਼ਰੂਰੀ ਹੈ।”
ਜਦਕਿ ਦੂਜੇ ਪਾਸੇ ਸਿੱਖਿਆ ਖੇਤਰ ਨਾਲ ਜੁੜੇ ਪ੍ਰਿੰਸ ਗਜਿੰਦਰ ਬਾਬੂ ਨੇ ਅਦਾਲਤ ਦੇ ਇਸ ਫੈਸਲੇ ‘ਤੇ ਮੀਡੀਆ ਨੂੰ ਕਿਹਾ, “ਸਿੱਖਿਆ ਸੰਸਥਾਵਾਂ ਵਿਦਿਆਰਥੀਆਂ ਨੂੰ ਗਿਆਨ ਦੇਣ ਲਈ ਸਿਲੇਬਸ ‘ਤੇ ਕੰਮ ਕਰਦੀਆਂ ਹਨ। ਅਸੀਂ ਸਿਲੇਬਸ ਦੇ ਜਰੀਏ ਆਪਣੇ ਨਿਸ਼ਾਨੇ ਨੂੰ ਹਾਸਲ ਕਰਦੇ ਹਾਂ। ਇਕ ਸਕੂਲ ਨੂੰ ਕੀ ਕਰਨਾ ਚਾਹੀਦਾ ਅਤੇ ਸਿੱਖਿਆ ‘ਚ ਕੀ ਸ਼ਾਮਲ ਕਰਨਾ ਹੈ, ਇਹ ਸਿੱਖਿਆ ਵਿਭਾਗ, ਸਿੱਖਿਆ ਮਾਹਰ, ਬੱਚਿਆਂ ਦੇ ਮਾਪੇ ਅਤੇ ਅਧਿਆਪਕਾਂ ਨੂੰ ਫੈਸਲਾ ਲੈਣਾ ਚਾਹੀਦਾ।”
ਉਨ੍ਹਾਂ ਨੇ ਕਿਹਾ, “ਅਦਾਲਤ ਇਹ ਫੈਸਲਾ ਨਹੀਂ ਕਰ ਸਕਦਾ ਕਿ ਸਕੂਲ ਕਿਵੇਂ ਚਲਾਉਣਾ ਹੈ। ਅਸੀਂ ਅਦਾਲਤ ਦੇ ਫੈਸਲੇ ਨੂੰ ਮੰਨਣ ਲਈ ਮਜਬੂਰ ਹਾਂ। ਜੇ ਕੋਈ ਵਿਅਕਤੀ ਵੰਦੇ ਮਾਤਰਮ ਗਾ ਵੀ ਰਿਹਾ ਹੈ ਤਾਂ ਇਸਦੀ ਕੀ ਗਾਰੰਟੀ ਹੈ ਕਿ ਉਹ ਦੇਸ਼ਭਗਤ ਹੀ ਹੈ।”
ਜ਼ਿਕਰਯੋਗ ਹੈ ਕਿ ਭਾਰਤੀ ਸਿਨੇਮਾਘਰਾਂ ‘ਚ ਪਿਛਲੇ ਕੁਝ ਸਮੇਂ ਤੋਂ ‘ਜਨ ਗਨ ਮਨ’ ਗਾਇਆ ਜਾ ਰਿਹਾ ਹੈ।
ਸਬੰਧਤ ਖ਼ਬਰ:
‘ਜਨ ਗਨ ਮਨ’ ਗੀਤ ਵੇਲੇ ਖੜ੍ਹਾ ਨਾ ਹੋਣ ‘ਤੇ ਦੋ ਕਸ਼ਮੀਰੀ ਵਿਦਿਆਰਥੀਆਂ ‘ਤੇ ਮੁਕੱਦਮਾ ਦਰਜ …
Related Topics: Hindu Groups, Indian Nationalism, Jan Gan Man, madras high court, RSS, vande mataram