June 23, 2015 | By ਸਿੱਖ ਸਿਆਸਤ ਬਿਊਰੋ
ਵਾਸ਼ਿੰਗਟਨ (22 ਜੂਨ, 2015): ਅਮਰੀਕਾ ਵਿੱਚ ਇੱਕ ਗੋਰੇ ਵੱਲੋਂ ਕਾਲੇ ਲੋਕਾਂ ਦੇ ਚਰਚ ਵਿੱਚ ਦਾਖ਼ਲ ਹੋਕੇ 9 ਲੋਕਾਂ ਨੂੰ ਮਾਰਨ ਦੀ ਘਟਨਾ ਬਾਰੇ ਪ੍ਰਤੀਕਰਮ ਦਿੰਦਿਆਂ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਅਮਰੀਕਾ ਨਸਲੀ ਵਿਤਕਰੇਬਾਜ਼ੀ ਦੇ ਆਪਣੇ ਇਤਿਹਾਸ ਵਿੱਚੋਂ ਅਜੇ ਤਕ ਨਹੀ ਨਿਕਲ ਸਕਿਆ।
ਆਪਣੇ ਤਰਕ ਨੂੰ ਜਾਇਜ਼ ਠਹਿਰਾੳੁਣ ਲੲੀ ੳੁਨ੍ਹਾਂ ਸ਼ਿਆਹਫਾਮ ਲੋਕਾਂ ਨਾਲ ਸ਼ਰੇਆਮ ਨਫ਼ਰਤ ਦੇ ਪ੍ਰਗਟਾਵੇ ਦਾ ਖੁੱਲ੍ਹ ਕੇ ਜ਼ਿਕਰ ਕੀਤਾ।
ਪੰਜਾਬੀ ਟ੍ਰਿਬਿਊਨ ਵਿੱਚ ਛਪੀ ਖ਼ਬਰ ਅਨੁਸਾਰ ਅਮਰੀਕੀ ਰਾਸ਼ਟਰਪਤੀ ਨੇ ਬੰਦੂਕ ਅਤੇ ਨਸਲੀ ਵਿਤਕਰੇ ਬਾਰੇ ਛਿਡ਼ੀ ਬਹਿਸ ਵਿੱਚ ਹਿੱਸਾ ਲੈਂਦਿਆਂ ਕਿਹਾ ਕਿ ਅਮਰੀਕਾ ਅਜੇ ਤਕ ਨਸਲੀ ਵਿਤਕਰੇਬਾਜ਼ੀ ਵਾਲੇ ਮਾਹੌਲ ਵਿੱਚੋਂ ਨਹੀ ਨਿਕਲਿਆ ਅਤੇ ਹਰ ਗੱਲ ਤੋਂ ਬੰਦੂਕ ਕੱਢ ਲੈਣ ਦਾ ਸਭਿਆਚਾਰ ਇੱਥੇ ਬੇਹੱਦ ਖਤਰਨਾਕ ਹੱਦ ਤਕ ਪੁੱਜ ਚੁੱਕਾ ਹੈ।
ਇੱਕ ਇੰਟਰਵਿੳੂ ਦੇ ਵਿੱਚ ਰਾਸ਼ਟਰਪਤੀ ਓਬਾਮਾ ਨੇ ਕਿਹਾ ਕਿ ਸ਼ਿਆਹਫਾਮ ਲੋਕਾਂ ਦੇ ਨਾਲ ਹਮਦਰਦੀ ਵਾਲਾ ਵਤੀਰਾ ਅਪਨਾੳੁਣਾ ਹੀ ਕਾਫੀ ਨਹੀ ਸਗੋਂ ਅਜੇ ਵੀ ੳੁਨ੍ਹਾਂ ਦੇ ਨਾਲ ਵਿਤਕਰੇਬਾਜ਼ੀ ਜਾਰੀ ਹੈ। ੳੁਨ੍ਹਾਂ ਕਿਹਾ ਕਿ ਕਿਸੇ ਵੀ ਸਮਾਜ ਦੇ ਵਿੱਚੋਂ ਕਿਸੇ ਬੁਰਾੲੀ ਨੂੰ ਖਤਮ ਕਰਨ ਦੇ ਲੲੀ ਸਮਾਂ ਲੱਗਦਾ ਹੈ। ਜੋ ਵਰਤਾਰਾ ਦੋ, ਤਿੰਨ ਸੌ ਸਾਲ ਤੋਂ ਚੱਲਦਾ ਆ ਰਿਹਾ ਹੋਵੇ ੳੁਸਨੂੰ ਇੱਕ ਰਾਤ ਵਿੱਚ ਹੀ ਖਤਮ ਨਹੀ ਕੀਤਾ ਜਾ ਸਕਦਾ।
ਓਬਾਮਾ ਦਾ ਇਹ ਬਿਆਨ ੳੁਦੋਂ ਸਾਹਮਣੇ ਆਇਆ ਹੈ ਜਦੋਂ ੳੁਨ੍ਹਾਂ ਅੱਜ ਪ੍ਰਸਿੱਧ ਕਮੇਡੀਅਨ ਮਾਰਕ ਮਾਰੋਨ ਨੂੰ ੳੁਸਦੇ ਸ਼ੋਅ ਲੲੀ ਇੰਟਰਵਿੳੂ ਦਿੱਤੀ। ਇਹ ਜ਼ਿਕਰਯੋਗ ਹੈ ਕਿ ਇਸ ਸ਼ੋਅ ਵਿੱਚ ਅਕਸਰ ਭਾਸ਼ਾ ਦਾ ਖੁੱਲ੍ਹ ਕੇ ਪ੍ਰਗਟਾਵਾ ਹੁੰਦਾ ਹੈ।
ਰਾਸ਼ਟਰਪਤੀ ਨੇ ਆਪਣੀ ੳੁਦਾਹਰਣ ਦਿੰਦਿਆਂ ਕਿਹਾ ਕਿ ਜਦੋਂ ੳੁਸਨੇ ਇੱਕ ਕਾਲੇ ਪਿਤਾ ਅਤੇ ਗੋਰੀ ਮਾਂ ਦੇ ਘਰ ਜਨਮ ਲਿਆ ਤਾਂ ਲਾਜ਼ਮੀ ਹੀ ਨਸਲਵਾਦ ਦੀ ਸਥਿੱਤੀ ਵਿੱਚ ਸੁਧਾਰ ਹੋਇਆ ਹੋਵੇਗਾ। ਪਰ ਲੰਬੇ ਸਮੇਂ ਤੋਂ ਹੀ ਨਸਲਵਾਦ ਦਾ ਪ੍ਰਛਾਵਾਂ ਸਾਡੇ ੳੁੱਤੇ ਪੈ ਰਿਹਾ ਹੈ।
ੳੁਨ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਨਸਲਵਾਦ ਨੂੰ ਰੋਕਣ ਦੇ ਲੲੀ ਆਪਣੀ ਦ੍ਰਿਡ਼ ਇੱਛਾ ਸ਼ਕਤੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜੇ ੳੁਨ੍ਹਾਂ ਨੂੰ ਇੱਕ ਵਾਰ ਰਾਸ਼ਟਰਪਤੀ ਦੀ ਚੋਣ ਲਡ਼ਨ ਦਾ ਫਿਰ ਮੌਕਾ ਮਿਲਦਾ ਹੈ ਤਾਂ ੳੁਹ ਬਿਹਤਰ ੳੁਮੀਦਵਾਰ ਸਾਬਿਤ ਹੋ ਸਕਦੇ ਹਨ।
Related Topics: Barack Obama, Racism in USA