ਸਿੱਖ ਖਬਰਾਂ

ਪੰਜਾਬ ਰਾਜ ਮਹਿਲਾ ਗੱਤਕਾ ਚੈਂਪੀਅਨਸ਼ਿਪ ਫਿਜ਼ੀਕਲ ਕਾਲਜ਼ ਝੜਕੌਦੀ, ਲੁਧਿਆਣਾ ਵਿੱਚ ਹੋਈ ਸ਼ੁਰੂ

September 28, 2014 | By

ਮਰਾਲਾ (27 ਸਤੰਬਰ 2014): ਸਿੱਖਾਂ ਨੂੰ ਆਪਣੇ ਵਿਰਸੇ ਮੁਤਾਬਕ ਸੱਚ ਅਤੇ ਇਨਸਾਫ ਲਈ ਹਮੇਸ਼ਾ ਸ਼ੰਘਰਸ਼ ਦਾ ਸਾਹਮਣਾ ਕਰਨਾ ਪਿਆ ਹੈ। ਕਿਉਕਿ ਇਨਸਾਫ ਅਤੇ ਸੱਚ ਹਾਕਮ ਅਤੇ ਮਹਿਕੂਮ ਕੌਮਾਂ ਦਰਮਿਆਨ ਇੱਕ ਅਜਿਹਾ ਸਦਾ ਰਹਿਣ ਵਾਲਾ ਮੁੱਦਾ ਹੈ, ਜਿਸਤੇ ਦੋਹਾਂ ਕੌਮਾਂ ਦੀ ਕਦੇ ਵੀ ਰਿਸਾਈ ਨਹੀਂ ਹੋ ਸਕਦੀ।ਮਹਿਕੂਮ ਕੌਮਾਂ ਦਾ ਸੱਚ ਹਾਕਮ ਕੌਮਾਂ ਨੂੰ ਕਦੇ ਪ੍ਰਵਾਨ ਨਹੀਂ ਹੁੰਦਾ। ਹਾਕਮ ਕੌਮ ਮਹਿਕੂਮ ਕੌਮਾਂ ਨੂੰ ਕਦੇ ਵੀ ਇਨਸਾਫ ਥਾਲੀ ਵਿੱਚ ਪਰੋਸ ਕੇ ਨਹੀਂ ਦਿੰਦੀ, ਇਹ ਹਾਸਲ ਕਰਨਾ ਪੈਂਦਾ ਹੈ।

gatka (1)ਸਿੱਖ ਕੌਮ ਨੇ ਆਪਣੇ ਜਨਮ ਤੋਂ ਹੀ ਸੱਚ ਦੀ ਰਾਖੀ ਅਤੇ ਮਜ਼ਲੂਮਾਂ ਦੇ ਲਈ ਇਨਸਾਫ ਦੀ ਪ੍ਰਾਪਤੀ ਆਪਣੀ ਕਿਰਪਾਨ ਦੇ ਜ਼ੋਰ ਨਾਲ ਹੀ ਕੀਤੀ।ਇਸ ਇਨਸਾਫ ਦੀ ਪ੍ਰਾਪਤੀ ਅਤੇ ਸੱਚ ਦੀ ਰਾਖੀ ਨੇ ਹਥਿਆਰਾਂ ਅਤੇ ਜੰਗੀ ਕਲਾ ਨੂੰ ਸਿੱਖ ਕੌਮ ਦੀ ਤਰਜ਼ੇ-ਜ਼ਿੰਦਗੀ ਦਾ ਇੱਕ ਅਨਿੱਖੜਵਾਂ ਹਿੱਸਾ ਬਣਾ ਦਿੱਤਾ।

ਬੇਸ਼ੱਕ ਬਦਲਦੇ ਸਮੇਂ ਅਤੇ ਹਾਲਾਤਾਂ ਅਨਿੁਸਾਰ ਹਥਿਆਰਾਂ ਅਤੇ ਜੰਗ ਕਲਾ ਵਿੱਚ ਬਦਲਾਅ ਆਇਆ ਹੈ, ਪਰ ਬਾਹੂਬਲ ਅਤੇ ਹੁਨਰ ਦਾ ਅਜੇ ਤੱਕ ਕੋਈ ਬਦਲ ਸੰਸਾਰ ਵਿੱਚ ਪੈਦਾ ਨਹੀਂ ਹੋਇਆ।

ਇਸੇ ਕਰਕੇ ਸਿੱਖ ਕੌਮ ਦੀ ਅਜੋਕੀ ਪੀੜੀ 21 ਸਦੀ ਅੰਦਰ ਕੌਮ ਦੀ ਨਵੀਂ ਪੀੜੀ ਨੂੰ ਆਪਣੇ ਇਸ ਜੰਗੀ ਵਿਰਸੇ ਨਾਲ ਜੋੜਨ ਦੇ ਕਾਰਜ਼ ਨੂੰ ਜਿਲ੍ਹਾ ਗਤਕਾ ਅਸ਼ੋਸੀਏਸ਼ਨਾਂ ਬੜੇ ਵਧੀਆ ਤਰੀਕੇ ਨਾਲ ਨਿਭਾਅ ਰਹੀਆਂ ਹਨ।

ਇਸੇ ਕੜੀ ਤਹਿਤ ਹੀ ਪੰਜਾਬ ਗੱਤਕਾ ਐਸੋਸੀਏਸ਼ਨ ਵੱਲੋਂ ਅੱਜ ਇੱਥੇ ਸ਼ਾਹੀ ਫਿਜ਼ੀਕਲ ਕਾਲਜ਼ ਝਖੜੌਦੀ ਵਿੱਚ) ਦੋ ਰੋਜ਼ਾ ਪੰਜਾਬ ਰਾਜ ਮਹਿਲਾ “ਮਾਈ ਭਾਗੋ ਗੱਤਕਾ ਕੱਪ” (ਦੂਜੀ ਦੋ ਰੋਜਾ ਪੰਜਾਬ ਰਾਜ ਮਹਿਲਾ ਗੱਤਕਾ ਚੈਂਪੀਅਨਸ਼ਿਪ ਦਾ ਆਗ਼ਾਜ਼ ਜੰਗਜੂ ਜਾਹੋ-ਜਲਾਲ ਨਾਲ ਹੋਇਆ। ਜਿਸ ਵਿੱਚ ਰਾਜ ਦੇ 14ਜਿਲਿਆਂ ਵਿੱਚੋਂ ਲੜਕੀਆਂ ਦੀਆਂ ਗੱਤਕਾ ਟੀਮਾਂ ਭਾਗ ਲੈ ਰਹੀਆਂ ਹਨ। ਇਸ ਮੌਕੇ ਸ਼ਾਨਦਾਰ ਮਾਰਚ ਪਾਸਟ ਵਿੱਚ ਕਰੀਬ 360 ਗੱਤਕੇਬਾਜ਼ ਲੜਕੀਆਂ ਨੇ ਭਾਗ ਲਿਆ ਅਤੇ ਅਨੁਸ਼ਾਸ਼ਨ ਹੇਠ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਚੁੱਕੀ।

ਇਸ ਦੋ ਰੋਜਾ ਟੂਰਨਾਮੈਂਟ ਦਾ ਉਦਘਾਟਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਬੰਸ ਸਿੰਘ ਮਾਣਕੀ ਅਤੇ ਪੰਜਾਬ ਗੱਤਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਰਜੀਤ ਸਿੰਘ ਗਰੇਵਾਲ ਡਿਪਟੀ ਡਾਇਰੈਕਟਰ ਨੇ ਸਾਂਝੇ ਰੂਪ ਵਿੱਚ ਕੀਤਾ।

ਇਸ ਮੌਕੇ ਬੋਲਦਿਆਂ ਸ੍ਰੀ ਮਾਣਕੀ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖ ਕੌਮ ਦੀ ਵਿਰਾਸਤੀ ਖੇਡ ਗੱਤਕੇ ਨੂੰ ਪ੍ਰਫੁੱਲਿਤ ਕਰਨ ਲਈ ਯਤਨਸ਼ੀਲ ਹੈ ਅਤੇ ਗੱਤਕਾ ਪ੍ਰੇਮੀਆਂ ਦੇ ਯਤਨਾਂ ਸਦਕਾ ਅੱਜ ਇਸ ਖੇਡ ਨੂੰ ਰਾਸ਼ਟਰੀ ਸਕੂਲ ਖੇਡਾਂ ਦੇ ਵਿਚ ਵੀ ਸ਼ਾਮਿਲ ਕਰ ਲਿਆ ਗਿਆ ਹੈ।

ਉਨਾਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਹਰ ਪਰਿਵਾਰ ਆਪਣੇ ਬੱਚਿਆਂ ਖਾਸ ਕਰਕੇ ਲੜਕੀਆਂ ਨੂੰ ਇਹ ਸਵੈ-ਰੱਖਿਆ ਵਾਲੀ ਖੇਡ ਖੇਡਣ ਲਈ ਪ੍ਰੇਰਿਤ ਕਰੇ ਤਾਂ ਜੋ ਨੌਜਵਾਨ ਵਿਸ਼ੇ-ਵਿਕਾਰਾਂ ਅਤੇ ਨਸ਼ਿਆਂ ਤੋਂ ਬਚ ਕੇ ਵਿਰਾਸਤ ਨਾਲ ਜੁੜੇ ਰਹਿਣ।

ਇਸ ਮੌਕੇ ਗਰੇਵਾਲ ਨੇ ਦੱਸਿਆ ਕਿ ਇਹ ਸਲਾਨਾ ਮਹਿਲਾ ਟੂਰਨਾਮੈਂਟ ਨੂੰ ਮਾਈ ਭਾਗੋ ਕੱਪ ਵਜੋਂ ਆਯੋਜਿਤ ਕੀਤਾ ਜਾਂਦਾ ਹੈ ਜਿਸ ਵਿਚ ਉਮਰ ਵਰਗ 14 ਸਾਲ ਤੋਂ ਘੱਟ, 17 ਸਾਲ, 19 ਸਾਲ, 22 ਸਾਲ ਅਤੇ 25 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਸੋਟੀ, ਫ਼ੱਰੀ-ਸੋਟੀ ਅਤੇ ਸ਼ਸ਼ਤਰ ਪ੍ਰਦਰਸ਼ਨੀ ਦੇ ਇਕਹਿਰੇ ਅਤੇ ਟੀਮ ਮੁਕਾਬਲਿਆਂ ਵਿੱਚ ਭਾਗ ਲੈਦੀਆਂ ਹਨ।

ਉਨਾਂ ਦੱਸਿਆ ਕਿ ਗੱਤਕਾ ਫ਼ੈਡਰੇਸ਼ਨ ਵੱਲੋਂ ਨਵੰਬਰ ਮਹੀਨੇ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਦੂਜੀ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ ਕਰਵਾਈ ਜਾਵੇਗੀ ਅਤੇ ਦਸੰਬਰ ਮਹੀਨੇ ਸਾਹਿਬਜਾਦਾ ਅਜੀਤ ਸਿੰਘ ਨਗਰ ਵਿਖੇ ਪਹਿਲੀ ਕੌਮੀ ਮਹਿਲਾ ਗੱਤਕਾ ਚੈਂਪੀਅਨਸ਼ਿਪ ਕਰਵਾਈ ਜਾਵੇਗੀ।

ਉਨਾਂ ਦੱਸਿਆ ਕਿ ਗੱਤਕਾ ਖੇਡ ਦੇ ਅੰਤਰ-ਵਰਸਿਟੀ ਪੱਧਰ’ਤੇ ਵੀ ਮੁਕਾਬਲੇ ਸ਼ੁਰੂ ਹੋ ਚੁੱਕੇ ਹਨ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਵਿਸ਼ਵ ਗੱਤਕਾ ਫੈਡਰੇਸ਼ਨ ਨਾਲ ਹੋਏ ਐਮ.ਓ.ਯੂ. ਤਹਿਤ ਇੱਕ ਸਾਲ ਦਾ ਕੋਰਸ ਡਿਪਲੋਮਾ ਇੰਨ ਗੱਤਕਾ ਟਰੇਨਿੰਗ ਵੀ ਸ਼ੁਰੂ ਹੋ ਚੁੱਕਾ ਹੈ। ਉਨਾ ਕਿਹਾ ਕਿ ਦੇਸ਼ ਦੀ ਮਾਣਮੱਤੀ ਖੇਡ ਗੱਤਕਾ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਹੋਰਨਾਂ ਖੇਡਾਂ ਵਾਂਗ ਪ੍ਰਸਿੱਧੀ ਦਿਵਾਈ ਜਾਵੇਗੀ।

ਇਸ ਮੌਕੇ ਬੋਲਦਿਆਂ ਇਸ ਰਾਜ ਪੱਧਰੀ ਮਹਿਲਾ ਚੈਂਪੀਅਨਸ਼ਿਪ ਦੇ ਮੁੱਖ ਪ੍ਰਬੰਧਕ ਅਤੇ ਮਾਤਾ ਗੁਰਦੇਵ ਕੌਰ ਯਾਦਗਾਰੀ ਸ਼ਾਹੀ ਫ਼ਿਜ਼ੀਕਲ ਕਾਲਜ ਝਕੜੌਦੀ ਦੇ ਚੇਅਰਮੈਨ ਗੁਰਬੀਰ ਸਿੰਘ ਸ਼ਾਹੀ ਨੇ ਸਮੂਹ ਖਿਡਾਰਨਾਂ ਨੂੰ ਖੇਡਾਂ ਦੇ ਨਾਲ-ਨਾਲ ਪੜਾਈ ਵੱਲ ਵੀ ਤਵੱਜੋਂ ਦੇਣ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਗੱਤਕਾ ਖੇਡ ਦਾ ਭਵਿੱਖ ਬਹੁਤ ਉਜਲ ਹੈ ਇਸ ਕਰਕੇ ਉਹ ਇਸ ਖੇਡ ਪ੍ਰਤੀ ਪੂਰੀ ਦਿਲਚਸਪੀ ਲੈਣ ਤਾਂ ਜ਼ੋ ਉਹ ਭਵਿੱਖ ਵਿੱਚ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ।

ਗੱਤਕਾ ਐਸੋਸੀਏਸ਼ਨ ਦੇ ਕੋਆਰਡੀਨੇਟਰ ਡਾ. ਦੀਪ ਸਿੰਘ ਅਤੇ ਪਿੰਸੀਪਲ ਬਲਜਿੰਦਰ ਸਿੰਘ ਤੂਰ ਨੇ ਦੱਸਿਆ ਕਿ ਵਿਰਾਸਤੀ ਜੰਗਜੂ ਖੇਡ ਦੀ ਕੌਮੀ ਪੱਧਰ ‘ਤੇ ਪ੍ਰਫੁੱਲਤਾ ਲਈ ਗੱਤਕਾ ਫ਼ੈਡਰੇਸ਼ਨ ਵੱਲੋਂ ਵਿਆਪਕ ਰੂਪ-ਰੇਖਾ ਉਲੀਕੀ ਗਈ ਹੈ ਅਤੇ ਹੁਣ ਤੱਕ ਵੱਖ-ਵੱਖ ਪੱਧਰ ਦੇ 48ਮੁਫਤ ਗੱਤਕਾ ਸਿਖਲਾਈ ਕੈਂਪ ਅਤੇ 53 ਗੱਤਕਾ ਖੇਡ ਮੁਕਾਬਲੇ ਕਰਵਾਏ ਜਾ ਚੁੱਕੇ ਹਨ।

ਅੱਜ ਹੋਏ ਵੱਖ-ਵੱਖ ਮੁਕਾਬਲਿਆਂ ਦੌਰਾਨ ਉਮਰ ਵਰਗ ਅੰਡਰ-17 ਦੇ ਫੱਰੀ-ਸੋਟੀ (ਟੀਮ ਇਵੈਂਟ) ਵਿੱਚ ਲੁਧਿਆਣਾ ਦੀਆਂ ਲੜਕੀਆਂ ਨੇ ਗੁਰਦਾਸਪੁਰ ਨੂੰ ਹਰਾ ਕੇ ਪਹਿਲਾ ਸਥਾਨ, ਗੁਰਦਾਸਪਰ ਦੂਜੇ ਜਦਕਿ ਮੋਗਾ ਦੀਆਂ ਗੱਤਕੇਬਾਜ ਲੜਕੀਆਂ ਤੀਜੇ ਸਥਾਨ ‘ਤੇ ਰਹੀਆਂ। ਸ਼ਸ਼ਤਰ ਪ੍ਰਦਰਸ਼ਨੀ ਦੇ ਅੰਡਰ-14 (ਟੀਮ ਇਵੈਂਟ) ਮੁਕਾਬਲਿਆਂ ਵਿੱਚ ਗੁਰਦਾਸਪੁਰ ਨੂੰ ਪਹਿਲਾ ਅਤੇ ਲੁਧਿਆਣਾ ਨੁੰ ਦੂਜਾ ਸਥਾਨ, ਅੰਡਰ-17 (ਟੀਮ ਇਵੈਂਟ) ਮੁਕਾਬਲਿਆਂ ਵਿੱਚ ਲੁਧਿਆਣਾ ਨੁੰ ਪਹਿਲਾ ਸਥਾਨ, ਗੁਰਦਾਸਪੁਰ ਨੂੰ ਦੂਜਾ ਜਦਕਿ ਰੂਪਨਗਰ ਨੂੰ ਤੀਜਾ ਸਥਾਨ ਹਾਸਲ ਹੋਇਆ। ਸ਼ਸ਼ਤਰ ਪ੍ਰਦਰਸ਼ਨੀ ਦੇ ਅੰਡਰ-14 (ਵਿਅਕਤੀਗਤ) ਮੁਕਾਬਲਿਆਂ ਵਿੱਚ ਲੁਧਿਆਣਾ ਨੇ ਪਹਿਲਾ, ਗੁਰਦਾਸਪੁਰ ਨੇ ਦੂਜਾ ਜਦਕਿ ਅੰਮ੍ਰਿਤਸਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਇਸ ਚੈਂਪੀਅਨਸ਼ਿਪ ਦੇ ਫਾਈਨਲ ਮੁਕਾਬਲੇ ਕੱਲ ਸਮਾਪਤ ਹੋਣਗੇ ਜਿਸ ਵਿੱਚ ਇਨਾਮਾਂ ਦੀ ਵੰਡ ਪੰਜਾਬ ਦੇ ਜਲ ਸਪਲਾਈ ਮੰਤਰੀ ਸੁਰਜੀਤ ਸਿੰਘ ਰੱਖੜਾ ਕਰਨਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: