ਆਮ ਖਬਰਾਂ » ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਆਮ ਆਦਮੀ ਪਾਰਟੀ ਵੱਲੋ ਪੰਜਾਬ ਦੇ ਅਹੁਦੇਦਾਰਾਂ ਦੀ ਪਹਿਲੀ ਸੂਚੀ ਜਾਰੀ

July 16, 2017 | By

ਚੰਡੀਗਡ: ਆਮ ਆਦਮੀ ਪਾਰਟੀ ਨੇ ਅੱਜ ਪੰਜਾਬ ਦੇ ਅਹੁਦੇਦਾਰਾਂ ਅਤੇ ਜ਼ੋਨ ਪ੍ਰਧਾਨਾਂ ਦੇ ਨਾਂਵਾਂ ਦਾ ਐਲਾਨ ਕੀਤਾ ਹੈ। ਆਪ ਦੇ ਪੰਜਾਬ ਸਹਿ-ਪ੍ਰਧਾਨ ਅਮਨ ਅਰੋੜਾ, ਜਿਨ੍ਹਾਂ ਨੂੰ ਰਾਜ ਵਿਚ ਪਾਰਟੀ ਦੇ ਪੁਨਰਗਠਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਨੇ ਅਹੁਦੇਦਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ।

ਅਰੋੜਾ ਨੇ ਕਿਹਾ ਕਿ ਪਾਰਟੀ ਦੇ ਹਰ ਪੱਧਰ ਤੋਂ ਜਾਣਕਾਰੀ ਲਈ ਗਈ ਅਤੇ ਪਾਰਟੀ ਦੇ ਸੂਬਾ ਆਗੂਆਂ ਨਾਲ ਵਿਚਾਰ-ਚਰਚਾ ਤੋਂ ਬਾਅਦ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਹੈ। ਇਸ ਸੂਚੀ ਨੂੰ ‘ਆਪ’ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੀ ਪੂਰਨ ਸਹਿਮਤੀ ਹੈ। ਉਨ੍ਹਾਂ ਨੇ ਕਿਹਾ ਕਿ ‘ਆਪ ਆਪਣਿਆਂ ਨਾਲ’ ਪ੍ਰੋਗਰਾਮ ਦੌਰਾਨ ਮੁਲਾਕਾਤਾਂ ਤੋਂ ਇਕੱਠੀ ਕੀਤੀ ਗਈ ਫੀਡਬੈਕ ਨੇ ਇਨ੍ਹਾਂ ਨਿਯੁਕਤੀਆਂ ਵਿੱਚ ਬਹੁਤ ਮਦਦ ਕੀਤੀ ਹੈ।

ਅਰੋੜਾ ਨੇ ਕਿਹਾ ਕਿ ਇਸ ਸੂਚੀ ਵਿੱਚ ਰਾਜ ਦੇ ਅਹੁਦੇਦਾਰਾਂ ਦੇ ਨਾਮ ਅਤੇ 5 ਨਵੇਂ ਬਣਾਏ ਜ਼ੋਨਾਂ ਦੇ ਪ੍ਰਧਾਨ ਨਾਮਜ਼ਦ ਕੀਤੇ ਗਏ ਹਨ। ਆਉਣ ਵਾਲੇ ਦਿਨਾਂ ਵਿੱਚ ਹੋਰ ਨਿਯੁਕਤੀਆਂ ਹੋਣਗੀਆਂ, ਜਿਸ ਨਾਲ ਪਾਰਟੀ ਨੂੰ ਮਜਬੂਤ ਕਰਨ ਵਿੱਚ ਹੋਰ ਮਦਦ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਅਗਲੀਆਂ ਸੂਚੀਆਂ ਵਿਚ ਜ਼ਿਲ੍ਹਾ ਪ੍ਰਧਾਨਾਂ, ਵਿੰਗ ਮੁਖੀਆਂ ਅਤੇ ਜ਼ੋਨ ਦੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪਾਰਟੀ 8 ਸਤਹੀ ਜਥੇਬੰਦੀ ਬਣਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਰਾਜ, ਜ਼ੋਨ, ਜ਼ਿਲ੍ਹਾ, ਵਿਧਾਨ ਸਭਾ, ਬਲਾਕ, ਸਰਕਲ, ਪਿੰਡ / ਵਾਰਡ ਅਤੇ ਬੂੱਥ ਦੇ ਪੱਧਰ ‘ਤੇ ਅਹੁਦੇਦਾਰ ਨਿਯੁਕਤ ਕੀਤੇ ਜਾਣਗੇ।

AAP office bearers

‘ਆਪ’ ਵਲੋਂ ਜਾਰੀ ਸੂਚੀ ਵਿਚ ਸ਼ਾਮਲ ਅਹੁਦੇਦਾਰ

ਅਹੁਦੇਦਾਰਾਂ ਦੀ ਸੂਚੀ

ਸਾਬਕਾ ਦਫਤਰ ਰਾਜ ਕਾਰਜਕਾਰੀ: ਸਾਰੇ ਸੰਸਦ ਮੈਂਬਰ ਅਤੇ ਵਿਧਾਇਕ
ਸਕੱਤਰ: ਗੁਲਸ਼ਨ ਛਾਬੜਾ
ਜਥੇਬੰਦਕ ਇੰਚਾਰਜ: ਗੈਰੀ ਬੜਿੰਗ
ਖਜ਼ਾਨਚੀ:  ਸੁਖਵਿੰਦਰ ਸਿੰਘ

ਉਪ-ਪ੍ਰਧਾਨ:  ਡਾ. ਬਲਬੀਰ ਸਿੰਘ, ਚਰਨਜੀਤ ਚੰਨੀ , ਬਲਦੇਵ ਸਿੰਘ ਅਜ਼ਾਦ, ਆਸ਼ੂਤੋਸ਼ ਟੰਡਨ ,  ਕੁਲਦੀਪ ਧਾਲੀਵਾਲ,  ਕਰਣਬੀਰ ਟਿਵਾਣਾ, ਹਰੀ ਸਿੰਘ ਟੌਹੜਾ

ਜਨਰਲ ਸਕੱਤਰ:  ਸੁਖਦੀਪ ਸਿੰਘ ਅਪਰਾ,  ਜਸਵੀਰ ਸਿੰਘ ਰਾਜਾ ਗਿੱਲ, ਅਹਬਾਬ ਸਿੰਘ ਗਰੇਵਾਲ,  ਡਾ. ਰਵਜੋਤ, ਮਨੀਸ਼ ਧੀਰ, ਜਰਨੈਲ ਸਿੰਘ ਮਨੂ,  ਨਵਜੋਤ ਸਿੰਘ ਜਰਗ, ਕੁਲਜੀਤ ਸਿੰਘ, ਸੰਤੋਖ ਸਿੰਘ ਸਲਾਣਾ, ਹਰਿੰਦਰ ਸਿੰਘ, ਮਨਜੀਤ ਸਿੰਘ ਸਿੱਧੂ, ਭੁਪਿੰਦਰ ਬਿੱਟੂ, ਪਲਵਿੰਦਰ ਕੌਰ, ਦਲਬੀਰ ਸਿੰਘ ਟੌਂਗ, ਲਖਵੀਰ ਸਿੰਘ, ਭੂਪਿੰਦਰ ਗੋਰਾ, ਪਰਦੀਪ ਮਲਹੋਤਰਾ, ਬਲਵਿੰਦਰ ਸਿੰਘ, ਅਜੈ ਸ਼ਰਮਾ

ਅਨੁਸਾਸਨੀ ਕਮੇਟੀ:  ਡਾ. ਇੰਦਰਬੀਰ ਨਿਜਰ , ਜਸਬੀਰ ਸਿੰਘ ਬੀਰ, ਕਰਨਲ ਭਲਿੰਦਰ ਸਿੰਘ , ਬ੍ਰਿਜ ਰਾਜ ਕੁਮਾਰ, ਰਾਜਲਾਲੀ ਗਿੱਲ

ਜ਼ੋਨ ਸੰਗਠਨ:
1. ਜ਼ੋਨ – ਮਾਝਾ
ਜ਼ਿਲ੍ਹੇ- ਅਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ ਅਤੇ ਤਰਨਤਾਰਨ (ਪ੍ਰਧਾਨ- ਕੰਵਰਪ੍ਰੀਤ ਕਾਕੀ)

2. ਜ਼ੋਨ – ਦੁਆਬਾ
ਜ਼ਿਲ੍ਹੇ- ਜਲੰਧਰ, ਹੁਸਆਿਰਪੁਰ, ਕਪੂਰਥਲਾ ਅਤੇ ਸਹੀਦ ਭਗਤ ਸਿੰਘ ਨਗਰ (ਪ੍ਰਧਾਨ- ਪਰਮਜੀਤ ਸਚਦੇਵਾ)

3. ਜ਼ੋਨ- ਮਾਲਵਾ-1
ਜ਼ਿਲ੍ਹੇ- ਫਿਰੋਜਪੁਰ, ਫਾਜਿਲਕਾ, ਮੁਕਤਸਰ, ਬਠਿੰਡਾ, ਮਾਨਸਾ(ਪ੍ਰਧਾਨ- ਅਨਿਲ ਠਾਕੁਰ)
4. ਜ਼ੋਨ – ਮਾਲਵਾ-2
ਜ਼ਿਲ੍ਹੇ- ਫਰੀਦਕੋਟ, ਮੋਗਾ, ਲੁਧਿਆਣਾ, ਫਤਿਹਗੜ ਸਾਹਿਬ(ਪ੍ਰਧਾਨ- ਗੁਰਦਿੱਤ ਸੇਖੋਂ)

5. ਜ਼ੋਨ- ਮਾਲਵਾ-3
ਜ਼ਿਲ੍ਹੇ- ਬਰਨਾਲਾ, ਸੰਗਰੂਰ, ਪਟਿਆਲਾ, ਮੋਹਾਲੀ, ਰੋਪੜ (ਪ੍ਰਧਾਨ- ਦਲਬੀਰ ਢਿੱਲੋਂ)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,