ਇਹ ਗੱਲ ਸੁੱਤੇ ਸਿੱਧ ਸਮਝ ’ਚ ਆਉਣ ਵਾਲੀ ਹੈ ਕਿ ਜੇ ਪੰਜਾਬੀ ਭਾਖਾ ਜਿਊਂਦੀ ਰਹੀ, ਤਾਂ ਹੀ ਸਿੱਖੀ ਬਚੇਗੀ, ਤਾਂ ਹੀ ਸਿੱਖੀ ਦੇ ਫਲਸਫੇ ’ਤੇ ਜਿਊਂਦਾ ਅਸਲੀ ਪੰਜਾਬ ਰੂਹਾਨੀਅਤ ਪੱਖੋਂ ਆਪਣੀ ਹੋਂਦ-ਹਸਤੀ ਕਾਇਮ ਰੱਖ ਸਕੇਗਾ ਕਿਉਂਕਿ ਭਾਖਾ ਨਾਲ ਮਨੁੱਖ ਦੇ ਸਮੁੱਚੇ ਦਿਸਦੇ ਤੇ ਅਣ-ਦਿਸਦੇ ਵਰਤਾਰਿਆਂ ਨਾਲ ਗੂੜ੍ਹਾ ਰਿਸ਼ਤਾ ਹੁੰਦਾ ਹੈ। ਇਸ ਸੱਚਾਈ ਨੂੰ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਅਜੋਕੀ ਲੀਡਰਸ਼ਿਪ ਨੇ ਨਾ ਸਿਰਫ ਭਲੀਭਾਂਤ ਜਾਣਿਆ ਹੈ, ਸਗੋਂ ਸ਼ਿਦਤ ਨਾਲ ਮਹਿਸੂਸ ਵੀ ਕੀਤਾ ਹੈ।
ਪਟਿਆਲਾ (5 ਅਕਤੂਬਰ, 2011): ਵਿਦਿਆਰਥੀ ਜਥੇਬੰਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ‘ਪੰਜਾਬੀ ਬੋਲੀ ਦੀਆਂ ਵਰਤਮਾਨ ਹਾਲਤਾਂ’ ਵਿਸ਼ੇ ’ਤੇ ਇਕ ਉਚ-ਪੱਧਰੀ ਸੈਮੀਨਾਰ ਪੰਜਾਬੀ ਯੂਨੀਵਰਸਿਟੀ ਦੇ ਆਰਟਸ ਆਡੀਟੋਰੀਅਮ ਵਿਖੇ ਕਰਾਇਆ ਗਿਆ ਜਿਸ ਵਿਚ ਪੰਜਾਬੀ ਭਾਸ਼ਾ ’ਤੇ ਮੰਡਰਾ ਰਹੇ ਗੰਭੀਰ ਖਤਰੇ ਦੇ ਸੰਦਰਭ ਵਿਚ ਗੰਭੀਰ ਤੇ ਕੀਮਤੀ ਵਿਚਾਰ ਉਭਰ ਕੇ ਸਾਹਮਣੇ ਆਏ ਤੇ ...