ਆਮ ਆਦਮੀ ਪਾਰਟੀ ਦੀ ਕਾਰਜ਼ਕਾਰਨੀ ਵੱਲੋਂ ਆਮ ਆਦਮੀ ਪਾਰਟੀ ਦੇ ਪਹਿਲੀ ਕਤਾਰ ਦੇ ਆਗੂਆਂ ਯੋਗਿੰਦਰ ਯਾਦਵ ਅਤੇ ਪ੍ਰਸ਼ਾਂਤ ਭੂਸ਼ਣ ਨੂੰ ਆਲ ਆਦਮੀ ਪਾਰਟੀ ਦੀ ਕਾਰਜ਼ਕਾਰਨੀ 'ਚੋਂ ਕੱਢਣ ਤੋਂ ਬਾਅਦ ਪਾਰਟੀ ਦੇ ਪੰਜਾਬ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਮੰਗ ਕੀਤੀ ਹੈ ਕਿ ਯੋਗਿੰਦਰ ਯਾਦਵ ਅਤੇ ਪ੍ਰਸ਼ਾਤ ਭੂਸ਼ਣ ਨੂੰ ਪਾਰਟੀ ਵਿੱਚੋਂ ਕੱਢਿਆ ਜਾਵੇ।
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ , ਰਣਨੀਤੀਕਾਰ ਅਤੇ ਸਿਧਾਂਤਕਾਰ ਯੋਗੇਂਦਰ ਯਾਦਵ ਨੇ ਕਿਹਾ ਕਿ ਲੰਮੇ ਸਮੇਂ ਦੀ ਯੋਜਨਾ ਅਧੀਨ ‘ਆਪ’ ਕੌਮੀ ਸਿਆਸਤ ਵਿੱਚ ਇਕ ਸਿਧਾਂਤਕ ਸ਼ਕਤੀ ਵਜੋਂ ਉੱਭਰਨਾ ਚਾਹੁੰਦੀ ਹੈ ਅਤੇ ਪਾਰਟੀ ਇਸ ਸਬੰਧੀ ਆਪਣੇ ਘੱਟ ਸਮੇਂ ਦੇ ਤੇ ਲੰਮੇ ਸਮੇਂ ਦੇ ਟੀਚੇ ਤੈਅ ਕਰ ਰਹੀ ਹੈ।
ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਤੇ ਹੋਰ ਪਾਰਟੀ ਅਹੁਦੇਦਾਰਾਂ ਨੇ ਅੱਜ ਇੱਥੇ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਕੇ ਚੋਣ ਸਰਵੇਖਣ ਵਿੱਚ ‘ਆਪ’ ਨੂੰ ਮਿਲ ਰਹੀ ਜਿੱਤ ਬਾਰੇ ਚਰਚਾ ਕੀਤੀ ਅਤੇ ਅਗਲੀ ਰਣਨੀਤੀ ਉਲੀਕੀ।
« Previous Page