1984 ਦੀ ਸਿੱਖ ਨਸਲਕੁਸ਼ੀ ਬਾਰੇ ਜਸਟਿਸ ਢੀਂਗਰਾ ਦਾ ਲੇਖਾ ਨਿਆਂ ਦੇ ਬੰਦ ਦਰਵਾਜੇ ਦਾ ਪ੍ਰਗਟਾਵਾ। 26 ਜਨਵਰੀ ਨੂੰ ਦਿੱਲੀ ਸਲਤਨਤ ਵਿਰੁੱਧ ਅਮਰੀਕਾ ਵਿੱਚ ਮੁਜ਼ਾਹਿਰਾ
ਕਨੇਡਾ ਦੀ ਸਿੱਖ ਜਥੇਬੰਦੀ "ਵਰਲਡ ਸਿੱਖ ਆਰਗੇਨਾਈਜੇਸ਼ਨ" (ਵ.ਸਿ.ਆ.) ਵਲੋਂ ਪਾਕਿਸਤਾਨ ਸਰਕਾਰ ਨੂੰ ਬੇਨਤੀ ਕੀਤੀ ਗਈ ਹੈ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਉਸਾਰੀ ਦੇ ਚੱਲ ਰਹੇ ਕੰਮ ਦੌਰਾਨ ਗੁਰੂ ਨਾਨਕ ਜੀ ਦੇ ਖੇਤਾਂ ਦੀ ਸੰਭਾਲ ਕੀਤੀ ਜਾਵੇ।
ਵਰਲਡ ਸਿੱਖ ਆਗਰੇਨਾਈਜੇਸ਼ਨ (ਵ.ਸਿ.ਆ) ਆਪ ਕੈਨੇਡਾ ਵਲੋਂ "ਸਿੱਖ ਮੈਨਟਰਸ਼ਿਪ ਪ੍ਰੋਗਰਾਮ" ਨਾਮੀ ਇਕ ਉੱਦਮ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਸਿੱਖ ਪਾੜ੍ਹਿਆਂ ਦਾ ਸੰਪਰਕ ਸਿੱਖ ਉੱਦਮੀਆਂ, ਕਿੱਤਾਕਾਰੀਆਂ ਤੇ ਮਾਹਿਰਾਂ ਨਾਲ ਕਰਵਾਇਆ ਜਾਵੇਗਾ ਜੋ ਕਿ ਪਾੜ੍ਹਿਆਂ ਨੂੰ ਉਨ੍ਹਾਂ ਦੀ ਕਾਬਲੀਅਤ ਤੇ ਰੁਚੀ ਮੁਤਾਬਕ ਢੁਕਵਾਂ ਕਿੱਤਾ ਚੁਣਨ ਵਿਚ ਮਦਦ ਕਰਿਆ ਕਰਨਗੇ।
ਵਿਸ਼ਵ ਸਿੱਖ ਸੰਸਥਾ (WSO), ਕੈਨੇਡਾ ਵਿੱਚ ਘਰੇਲੂ ਅਤੇ ਕੌਮਾਂਤਰੀ ਊਡਾਣਾਂ ਮੌਕੇ ਅੰਮ੍ਰਿਤਧਾਰੀ ਸਿੱਖਾਂ ਨੂੰ 6 ਸੈਂਟੀਮੀਟਰ ਦੀ ਲੰਬਾਈ ਦੇ ਬਲੇਡ ਵਾਲੀ ਕਿਰਪਾਨ ਪਾਉਣ ਦੀ ਆਗਿਆ ਦੇਣ ਲਈ ਟਰਾਂਸਪੋਰਟ ਕੈਨੇਡਾ ਦੇ ਫੈਸਲੇ ਦਾ ਸਵਾਗਤ ਕਰਦੀ ਹੈ।
ਕੈਨੇਡਾ ਦੀ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗਿਆਨੀ ਗੁਰਬਚਨ ਸਿੰਘ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਕਿ ਕ੍ਰਿਪਾਨ ਦੇ ਇਟਾਲੀਆਨ ਰੂਪ ਨੂੰ ਪ੍ਰਵਾਨ ਨਾ ਕੀਤਾ ਜਾਵੇ।
ਕੈਨੇਡਾ ਦੇ ਕੈਲਗਰੀ ਵਿਖੇ ਸਥਿਤ ਗੁਰਦੁਆਰਾ ਸਿੱਖ ਸੁਸਾਇਟੀ ਦੀ ਕੰਧ 'ਤੇ ਸ਼ਰਾਰਤੀ ਅਨਸਰਾਂ ਵਲੋਂ ਹਿੰਦੂ ਧਰਮ ਦਾ ਚਿੰਨ੍ਹ 'ਸਵਾਸਤਿਕ' ਵਾਹਿਆ ਗਿਆ ਹੈ। ਕੈਲਗਰੀ ਦੇ ਸਾਊਥ ਵੈਸਟ ਦੀ 81 ਸਟਰੀਟ ਵਿਖੇ ਸਥਿਤ ਗੁਰਦੁਆਰਾ ਸਾਹਿਬ ਦੀ ਬਾਹਰਲੀ ਕੰਧ ਉੱਤੇ ਲਾਲ ਰੰਗ ਨਾਲ ਸਵਾਸਤਿਕ ਨਿਸ਼ਾਨ ਵਾਹਿਆ ਗਿਆ ਹੈ।
ਸਰਬਜੀਤ ਸਿੰਘ (ਸੈਬੀ) ਮਰਵਾਹ ਨੂੰ ਹਾਲ ਹੀ ਵਿੱਚ ਕੈਨੇਡਾ ਦੀ ਸੈਨੇਟ ਵਿੱਚ ਚੁਣਿਆ ਗਿਆ ਹੈ। ਉਹ ਪਹਿਲੇ ਸਰਦਾਰ ਅਤੇ ਅੰਮ੍ਰਿਤਸਰ ਦੀ ਰਤਨਾ ਉਮੀਦਵਾਰ ਤੋਂ ਬਾਅਦ ਦੂਜੇ ਪੰਜਾਬੀ ਹਨ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੁਲਕ ਦੀ ਸੈਨੇਟ ਵਿੱਚ ਨਿਵਾਜਿਆ ਹੈ। ਮਰਵਾਹ ਸਕੋਸ਼ੀਆ ਬੈਂਕ ਵਿੱਚ 35 ਸਾਲ ਦੀ ਨੌਕਰੀ ਬਾਅਦ ਦੋ ਸਾਲ ਪਹਿਲਾਂ ਉਪ ਪ੍ਰਧਾਨ ਬਣ ਕੇ ਸੇਵਾਮੁਕਤ ਹੋਏ ਹਨ।
ਕੈਨੇਡਾ ਦੀਆਂ ਸਭ ਤੋਂ ਵੱਡੀਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਵਿੱਚ ਸਿੱਖਾਂ ਪ੍ਰਤੀ ਨਸਲੀ ਵਿਤਕਰੇ ਵਾਲੇ ਪੋਸਟਰ ਲਾਏ ਗਏ। ਇਨ੍ਹਾਂ ਪੋਸਟਰਾਂ ਵਿੱਚ ਦਸਤਾਰ ਵਾਲੇ ਬੰਦੇ ਦੀ ਫੋਟੋ ਲਾ ਕੇ ਸਿੱਖਾਂ ਨੂੰ ਉਨ੍ਹਾਂ ਦੇ ‘ਆਪਣੇ’ ਵਤਨ ਵਾਪਸ ਜਾਣ ਲਈ ਕਿਹਾ ਗਿਆ ਹੈ।
ਨਵੰਬਰ 1984 ਵਿਚ ਸਿੱਖਾਂ ’ਤੇ ਹੋਏ ਹਮਲੇ ਨੂੰ ‘ਕਤਲੇਆਮ’ ਮੰਨਣ ਲਈ ਹੋਈ ਵੋਟਿੰਗ ਵਿਚ ਹਾਰ ਕਰਕੇ ਵਰਲਡ ਸਿੱਖ ਆਰਗੇਨਾਈਜ਼ੇਸ਼ਨ, ਕੈਨੇਡਾ ਨੂੰ ਡੂੰਘੀ ਨਿਰਾਸ਼ਾ ਹੋਈ। ਐਨ.ਡੀ.ਪੀ. ਆਗੂ ਜਗਮੀਤ ਸਿੰਘ ਨੇ ਪ੍ਰਾਈਵੇਟ ਮੈਂਬਰ ਦੇ ਤੌਰ ’ਤੇ ਇਸ ਸਬੰਧੀ ਮਤਾ ਰੱਖਿਆ ਕਿ ਓਨਟੇਰਿਓ ਦੀ ਸਰਕਾਰ ਨਵੰਬਰ 1984 ਵਿਚ ਸਮੁੱਚੇ ਭਾਰਤ ਵਿਚ ਸਿੱਖਾਂ ਦੇ ਹੋਏ ਹਮਲਿਆਂ ਨੂੰ ਨਸਲਕੁਸ਼ੀ ਮੰਨਿਆ ਜਾਵੇ। ਇਹ ਮਤਾ 22-40 ਦੇ ਫਰਕ ਨਾਲ ਪਾਸ ਨਹੀਂ ਹੋ ਸਕਿਆ।
ਸਿੱਖ ਦੀ ਦਸਤਾਰ ਅਤੇ ਹੋਰ ਸਿਰ ਢੱਕਣ ਵਾਲੇ ਕੱਪੜਿਆਂ ਦੀ ਦੀ ਤਲਾਸ਼ੀ ਲਈ ਕੈਨੇਡਾ ਦੇ ਹਵਾਈ ਅੱਡਿਆਂ 'ਤੇ ਕੈਨੇਡਾ ਦੀਆਂ ਸੁਰੱਖਿਆ ਏਜ਼ੰਸੀਆਂ ਵੱਲੋਂ ਲਾਗੂ ਕੀਤੀ ਨਵੀਂ ਨੀਤੀ ਨੂੰ ਵਾਪਿਸਲੈ ਲਿਆ ਗਿਆ ਹੈ।
Next Page »