ਉੱਤਰ-ਪੱਛਮ ਸਵਿਟਜ਼ਰਲੈਂਡ ਦੇ ਬਾਸੇਲ 'ਚ ਸਥਿਤ ਇਕ ਕੈਫੇ 'ਚ ਵੀਰਵਾਰ ਨੂੰ ਦੋ ਲੋਕਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਗੋਲੀਬਾਰੀ 'ਚ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਪੁਲਿਸ ਇਸ ਮਾਮਲੇ 'ਚ ਸ਼ਾਮਲ ਦੋ ਹਮਲਾਵਰਾਂ ਦੀ ਭਾਲ ਕਰ ਰਹੀ ਹੈ। ਪੁਲਿਸ ਮੁਤਾਬਕ ਕੈਫੇ 'ਚ ਰਾਤ ਤਕਰੀਬਨ 8 ਵਜੇ ਦੋ ਹਮਲਾਵਰ ਆਏ ਅਤੇ ਉਨ੍ਹਾਂ ਨੇ ਕਈ ਰੌਂਦ ਫਾਇਰ ਕੀਤੇ। ਇਸ ਘਟਨਾ 'ਚ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਇਕ ਗੰਭੀਰ ਜ਼ਖਮੀ ਹੋ ਗਿਆ। ਪੁਲਿਸ ਮੁਤਾਬਕ ਹਮਲਾਵਰ ਹਮਲੇ ਤੋਂ ਬਾਅਦ ਰੇਲਵੇ ਸਟੇਸ਼ਨ ਵੱਲ ਭੱਜ ਗਏ।
ਅਮਰੀਕਾ ਦੇ ਰਾਸ਼ਟਰਪਤੀ ਚੁਣੇ ਗਏ ਡੋਨਲਡ ਟਰੰਪ ਨੇ ਸੰਯੁਕਤ ਰਾਸ਼ਟਰ ਨੂੰ ਕਰੜੇ ਹੱਥੀਂ ਲੈਂਦਿਆਂ ਇਸ ਆਲਮੀ ਸੰਸਥਾ ਨੂੰ ‘ਲੋਕਾਂ ਲਈ ਗੱਲਾਂ ਮਾਰਨ ਅਤੇ ਚੰਗਾ ਸਮਾਂ ਬਿਤਾਉਣ ਵਾਲਾ ਕਲੱਬ ਦੱਸਿਆ ਹੈ’। ਟਰੰਪ ਨੇ ਟਵੀਟ ਕੀਤਾ, ‘ਯੂਐਨ ਬੇਹੱਦ ਸੰਭਾਵਨਾ ਭਰਭੂਰ ਸੰਸਥਾ ਹੈ ਪਰ ਮੌਜੂਦਾ ਸਮੇਂ ਇਹ ਮਹਿਜ਼ ਲੋਕਾਂ ਲਈ ਮਿਲਣ-ਗਿਲਣ, ਗੱਲਾਂ ਮਾਰਨ ਅਤੇ ਸੋਹਣਾ ਸਮਾਂ ਬਿਤਾਉਣ ਵਾਲਾ ਕਲੱਬ ਬਣ ਗਿਆ ਹੈ। ਇਹ ਬੇਹੱਦ ਨਿਰਾਸ਼ਾਜਨਕ ਹੈ।’