ਵਿਰਾਸਤ ਅਤੇ ਵਾਤਾਵਰਨ ਸੰਭਾਲ ਸਭਾ ਤੇ ਇਲਾਕਾ ਨਿਵਾਸੀਆਂ ਵੱਲੋਂ ਗੁਰਦੁਆਰਾ ਨਾਨਕਸਰ ਸਾਹਿਬ ਹਕੀਮ ਪੁਰ ਵਿਖੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਯਾਦ ਵਿੱਚ ਸਮਾਗਮ ਕਰਵਾਇਆ ਗਿਆ ਜਿਸ ਵਿਚ ਅਕਾਲ ਅਕੈਡਮੀ ਚਾਹਲ ਕਲਾਂ ਦੇ ਬੱਚਿਆਂ ਦੇ ਕੀਰਤਨ ਤੋਂ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਕੀਰਤਨੀਏ ਭਾਈ ਜਗਤਾਰ ਸਿੰਘ ਜੀ ਹੁਣਾਂ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ।
ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਇਕ ਗੁਰਮਤਿ ਵੀਚਾਰ ਸਮਾਗਮ ਵਿਰਾਸਤ ਅਤੇ ਵਾਤਾਵਰਣ ਸੰਭਾਲ ਸਭਾ ਵੱਲੋਂ ਗੁਰਦੁਆਰਾ ਨਾਨਕਸਰ ਸਾਹਿਬ, ਪਾਤਿਸ਼ਾਹੀ ਪਹਿਲੀ, ਹਕੀਮਪੁਰ (ਪੰਜਾਬ) ਵਿਖੇ 30 ਨਵੰਬਰ 2024 ਨੂੰ ਕਰਵਾਇਆ ਗਿਆ।