ਅਮਰੀਕਾ ਵਿਚ ਪ੍ਰਵਾਸੀ ਸਮਾਜ ਦੇ ਮਨੁੱਖੀ ਹੱਕਾਂ ਦੇ ਮਸਲਿਆਂ ਦੇ ਨਾਲ-ਨਾਲ ਅਮਰੀਕਾ ਰਹਿੰਦੇ ਸਿੱਖਾਂ ਉੱਤੇ ਪੈਂਦੇ ਇਸਦੇ ਅਸਰ ਅਤੇ ਵੱਖੋ-ਵੱਖਰੀਆਂ ਸਮਾਜਕ ਚੁਣੌਤੀਆਂ ਬਾਰੇ ਗਿਆਨਪੂਰਨ ਸਮਝ ਵਿਕਸਤ ਕਰਨ ਲਈ ਖੌਜ ਕਾਰਜ ਕਰਨਾ ਅਨੀਤਾ ਕੌਰ ਹੁੰਦਲ ਦੀ ਮੁੱਖ ਜਿੰਮੇਵਾਰੀ ਹੋਵੇਗੀ।
ਜਲਵਾਯੂ ਤਬਦੀਲੀ ਕਾਰਨ ਪਿਛਲੇ 30 ਸਾਲਾਂ ਵਿੱਚ ਭਾਰਤ ’ਚ 59 ਹਜ਼ਾਰ ਤੋਂ ਵੱਧ ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਹੈ। ਇਹ ਖ਼ੁਲਾਸਾ ਇਕ ਖੋਜ ’ਚ ਕੀਤਾ ਗਿਆ ਹੈ, ਜਿਸ ਵਿੱਚ ਚਿਤਾਵਨੀ ਦਿੱਤੀ ਗਈ ਹੈ ਕਿ ਆਲਮੀ ਤਪਸ਼ ਵਧਣ ਕਾਰਨ ਮੁਲਕ ਵਿੱਚ ਖ਼ੁਦਕੁਸ਼ੀਆਂ ਦੀ ਗਿਣਤੀ ਵੱਡੇ ਪੱਧਰ ਉਤੇ ਵਧੇਗੀ। ਅਮਰੀਕਾ ਦੀ ਯੂਨੀਵਰਸਿਟੀ ਆਫ ਕੈਲੀਫੋਰਨੀਆ, ਬਰਕਲੇ ਦੇ ਖੋਜਕਾਰਾਂ ਨੇ ਕਿਹਾ ਕਿ ਫ਼ਸਲਾਂ ਮਾਰੇ ਜਾਣ ਕਾਰਨ ਕਿਸਾਨ ਗ਼ੁਰਬਤ ਵਿੱਚ ਘਿਰ ਗਏ ਹਨ, ਜੋ ਖ਼ੁਦਕੁਸ਼ੀਆਂ ਦੀ ਮੁੱਖ ਦੋਸ਼ੀ ਹੈ।