ਅਮਰੀਕਾ ਦੇ ਸੂਬੇ ਕਨੈਕਟੀਕਟ ਵਿਚ ਪੈਂਦੇ ਸ਼ਹਿਰ ਨਾਰਵਿਚ ਵਿੱਚ 'ਤੀਜੇ ਘੱਲੂਘਾਰੇ' (1984 ਦੀ ਸਿੱਖ ਨਸਲਕੁਸ਼ੀ) ਦੀ ਯਾਦਗਾਰ 1 ਜੂਨ ਨੂੰ ਸਥਾਪਤ ਹੋਣ ਜਾ ਰਹੀ ਹੈ। ਇਹ ਯਾਦਗਾਰ ਅਮਰੀਕਾ ਵਿਚ ਸਥਾਪਤ ਹੋਣ ਵਾਲੀ ਤੀਜੇ ਘੱਲੂਘਾਰੇ ਦੀ ਪਹਿਲੀ ਯਾਦਗਾਰ ਹੈ।
1984 ਵਿੱਚ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਦਾ ਮਹਾਂਪਾਪ ਕਰਨ ਲਈ ਭਾਰਤੀ ਹਕੂਮਤ ਨੇ ਕਿਸ ਵਸੀਹ ਪੈਮਾਨੇ 'ਤੇ ਤਿਆਰੀ ਕੀਤੀ ਸੀ ਇਸ ਦੇ ਖੁਲਾਸੇ ਹੁਣ ਤਿੰਨ ਦਹਾਕਿਆਂ ਬਾਅਦ ਸਾਹਮਣੇ ਆ ਰਹੇ ਹਨ।
ਮਿਲੇ ਵੇਰਵਿਆਂ ਅਨੁਸਾਰ ਬਰਤਾਨਵੀ ਟ੍ਰਿਬਿਊਨਲ ਜਾਣਕਾਰੀ ਦੀ ਆਜ਼ਾਦੀ (ਐਫ. ਓ. ਆਈ) ਤਹਿਤ ਬਰਤਾਨੀਆ ਦੀ ਕੈਬਨਿਟ ਦੀਆਂ ਉਨ੍ਹਾਂ ਖੁਫ਼ੀਆ ਮਿਸਲਾਂ ਦੀ ਮੰਗੀ ਜਾਣਕਾਰੀ ਬਾਰੇ ਫ਼ੈਸਲਾ ਸੁਣਾਵੇਗਾ ਜਿਨ੍ਹਾਂ ਵਿੱਚ 1984 ਦੇ ਘਲੂਘਾਰੇ ਵਿੱਚ ਬਰਤਾਨਵੀ ਸਰਕਾਰ ਦੀ ਸ਼ਮੂਲੀਅਤ ਬਾਰੇ ਖੁਲਾਸਾ ਹੋ ਸਕਦਾ ਹੈ
ਜੂਨ 1984 ਵਿੱਚ ਭਾਰਤੀ ਫੌਜ ਵਲੋਂ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ 'ਤੇ ਹਮਲੇ ਅਤੇ ਹਜ਼ਾਰਾਂ ਸਿੱਖਾਂ ਦੇ ਕਤਲੇਆਮ ਦੇ ਵਿਰੋਧ ਵਿੱਚ 4 ਜੂਨ (ਐਤਵਾਰ) ਲੰਦਨ ਵਿੱਚ ਵੱਡਾ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਰੋਸ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਲਈ ਬਰਤਾਨੀਆ ਵਿੱਚ ਆਜ਼ਾਦ ਸਿੱਖ
ਇਕ ਰੇਡੀਓ ਇੰਟਰਵਿਊ ਦੇ ਸਿੱਧੇ ਪ੍ਰਸਾਰਣ ਮੌਕੇ ਲੇਬਰ ਪਾਰਟੀ ਦੇ ਉਪ ਮੁੱਖੀ ਟਾਮ ਵਾਟਸਨ ਨੇ ਬਰਤਾਨੀਆ ਦੇ ਵਿਦੇਸ਼ ਸਕੱਤਰ ਬੋਰਿਸ ਜਾਨਸਨ ਉਸ ਬਿਆਨ ਨੂੰ ਬਿਲਕੁਲ ਗਲਤ ਦੱਸਿਆ ਜਿਸ ਵਿਚ ਬੋਰਿਸ ਜਾਨਸਨ ਨੇ ਕਿਹਾ ਸੀ ਕਿ ਭਾਰਤੀ ਫੌਜ ਵਲੋਂ ਜੂਨ 1984 'ਚ ਦਰਬਾਰ ਸਾਹਿਬ 'ਤੇ ਕੀਤੇ ਹਮਲੇ ਸਮੇਂ ਬਰਤਾਨਵੀ ਫੌਜ ਦੀ ਭੂਮਿਕਾ ਦੇ ਹੋਰ ਕੋਈ ਵੀ ਦਸਤਾਵੇਜ਼ ਮੌਜੂਦ ਨਹੀਂ ਹਨ ਜੋ ਅਜੇ ਤੱਕ ਸਾਹਮਣੇ ਨਾ ਆਏ ਹੋਣ।
ਜਦੋਂ ਤੋਂ ਯੂ.ਕੇ. ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਆਪਣਾ ਭਾਰਤ ਦਾ ਵਪਾਰਕ ਦੌਰਾ ਕਰਕੇ ਵਾਪਸ ਯੂ.ਕੇ. ਪਹੁੰਚੀ ਹੈ, ਉਦੋਂ ਤੋਂ ਹੀ ਉਸ ਉੱਤੇ ਦਬਾਅ ਵਧ ਗਿਆ ਕਿ ਉਹ 1980 ਦੇ ਦਹਾਕੇ ਦੌਰਾਨ ਭਾਰਤੀ ਫੌਜ ਵਲੋਂ ਅਕਾਲ ਤਖ਼ਤ ਸਾਹਿਬ 'ਤੇ ਹੋਏ ਹਮਲੇ ਆਦਿ ਸੰਬੰਧੀ ਯੂ.ਕੇ. ਦੀ ਸੁਰੱਖਿਆ ਏਜੰਸੀਆਂ ਅਤੇ ਸਪੈਸ਼ਲ ਫੋਰਸ ਦੇ ਰੋਲ ਬਾਰੇ ਸਪੱਸ਼ਟੀਕਰਨ ਦੇਵੇ।
ਬਰਤਾਨੀਆਂ ਦੀ ਡੇਵਿਡ ਕੈਮਰੂਨ ਸਰਕਾਰ ਨੇ ਪਿੱਛਲੇ ਹਫਤੇ 30 ਸਾਲਾਂ ਨਿਯਮਾਂ ਤਹਿਤ ਪੰਜਾਬ ਨਾਲ ਸਬੰਧਿਤ ਗੁਪਤ ਦਸਤਾਵੇਜ਼ਾਂ ਨੂੰ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।ਸਰਕਾਰ ਨੇ ਭਾਰਤ ਨਾਲ ਸਬੰਧਿਤ ਚਾਰ ਫਾਇਲਾਂ ਨੂੰ ਰੋਕ ਲ਼ਿਆ ਹੈ।
ਪਿੱਛਲੇ ਸਮੇਂ ਵਿੱਚ ਜੂਨ 1984 ਵਿੱਚ ਭਾਰਤੀ ਫੌਜ ਵੱਲੋਂ ਸਿੱਖਾਂ ਦੇ ਮੁਕੱਦਸ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ‘ਤੇ ਕੀਤੇ ਹਮਲੇ ਵਿੱਚ ਬਰਤਾਨੀਆਂ ਦੀ ਥੈਚਰ ਸਰਕਾਰ ਦੀ ਭੁਮਿਕਾ ਨੂੰ ਜੱਗ ਜ਼ਾਹਿਰ ਕਰਦੇ ਸਰਕਾਰੀ ਦਸਤਾਵੇਜ਼ ਨਸ਼ਰ ਹੋਏ ਸਨ। ਇਸ ਸਬੰਧੀ ਸਰਕਾਰ ਵੱਲੋਂ ਜਾਣ ਬੁੱਝ ਕੇ ਸਿੱਖਾਂ ਨੂੰ ਜਾਣਕਾਰੀ ਦੇਣ ਤੋਂ ਪਾਸਾ ਵੱਟਿਆ ਜਾ ਰਿਹਾ ਹੈ, ਜਿਸ ਕਰਕੇ ਬਰਤਾਨਵੀ ਸਿੱਖਾਂ ਵੱਲੋਂ 1984 ਵਿੱਚ ਸ਼੍ਰੀ ਦਰਬਾਰ ਸਾਹਿਬ ‘ਤੇ ਭਾਰਤੀ ਫੌਜ ਵੱਲੋਂ ਕੀਤੇ ਹਮਲੇ ਵਿੱਚ ਥੈਚਰ ਸਰਕਾਰ ਦੀ ਭੂਮਿਕਾ ਬਾਰੇ ਨਿਰਪੱਖ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ।