ਸਰਦਾਰ ਅਜਮੇਰ ਸਿੰਘ ਦੀ ਪੰਜਵੀਂ ਕਿਤਾਬ ‘ਸਿੱਖਾਂ ਦੀ ਸਿਧਾਂਤਕ ਘੇਰਾਬੰਦੀ’ ਜਿੱਥੇ ਭਾਰਤੀ ਰਾਜ ਵਲੋਂ ਰਾਜਨੀਤਕ ਤਾਕਤ ਦੀ ਮਨੁੱਖੀ ਮਨਾਂ ਨੂੰ ਕਾਬੂ ਕਰਨ ਦੀ ਵਿਧੀ ਦੀ ਸਿੱਖਾਂ ਉਤੇ ਵਰਤੋਂ ਕਰਨ ਦੇ ਅਮਲ ਨੂੰ ਸਮਝਾਉਂਦੀ ਹੈ, ਉਥੇ ਸਿੱਖ ਖੋਜਕਾਰੀ ਨੂੰ ਭਾਰਤੀ ਅਕਾਦਮਿਕ ਗੁਲਾਮੀ ਤੋਂ ਅਜ਼ਾਦ ਹੋ ਕੇ ਸਿੱਖ ਗਿਆਨ ਪ੍ਰਬੰਧ ਉਤੇ ਕੇਂਦਰਿਤ ਹੋਣ ਦਾ ਸੱਦਾ ਦਿੰਦੀ ਹੈ।
ਸਿੱਖ ਵਿਦਵਾਨ ਅਤੇ ਇਤਿਹਾਸਕਾਰ ਸ. ਅਜਮੇਰ ਸਿੰਘ ਵੱਲੋਂ ਲੰਘੇ ਸਿੱਖ ਸੰਘਰਸ਼ ਨਾਲ ਸਬੰਧਿਤ ਲਿਖੀ ਜਾ ਰਹੀ ਪੁਸਤਕ ਲੜੀ 'ਵੀਹਵੀਂ ਸਦੀ ਦੀ ਸਿੱਖ ਰਾਜਨੀਤੀ' ਦੇ ਚੌਥੇ ਭਾਗ ਵਜੋਂ ਉਨ੍ਹਾਂ ਦੀ ਨਵੀਂ ਛਪੀ ਪੁਸਤਕ 'ਤੀਜੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ' ਇੱਥੋਂ ਦੇ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਵਿਖੇ ਸੰਗਤਾਂ ਦੇ ਭਾਰੀ ਇਕੱਠ 'ਚ ਜਾਰੀ ਕੀਤੀ ਗਈ ।
'ਨਾਰਥ ਅਮਰੀਕਨ ਸਿੱਖ ਐਕਟੀਵਿਸਟ' ਜਥੇਬੰਦੀ ਵਲੋਂ ਸਿੱਖਾਂ ਨੂੰ ਦਰਪੇਸ਼ ਰਾਜਸੀ, ਧਾਰਮਿਕ ਤੇ ਸਮਾਜਿਕ ਮਸਲਿਆਂ ਨੂੰ ਵਿਚਾਰਨ ਵਾਸਤੇ ਸਰੀ ਵਿਖੇ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਜਾ ਰਿਹਾ ਹੈ, ਜਿਸ 'ਚ ਪੰਜਾਬ ਤੋਂ ਉੱਘੇ ਇਤਿਹਾਸਕਾਰ ਅਜਮੇਰ ਸਿੰਘ ਤੇ ਭਾਰਤ ਦੀਆਂ ਕਈ ਪ੍ਰਮੁੱਖ ਅਖਬਾਰਾਂ ਤੇ ਖਬਰ ਏਜੰਸੀਆਂ ਨਾਲ ਕੰਮ ਕਰਦੇ ਰਹੇ ਨਾਮਵਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਸਥਾਨਕ ਲੋਕਾਂ ਨਾਲ ਵਿਚਾਰ-ਚਰਚਾ ਕਰਨਗੇ।
ਗੁਰਦੁਆਰਾ ਦਸਮੇਸ ਕਲਚਰ ਸੈਂਟਰ ਕੈਲਗਰੀ ਵਿਖੇ ਉੱਘੇ ਸਿੱਖ ਚਿੰਤਕ ਲੇਖਕ ਤੇ ਵਿਦਵਾਨ ਸ੍ਰ. ਅਜਮੇਰ ਸਿੰਘ ਦਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਵੱਲੋਂ ਸੋਨੇ ਦਾ ਤਮਗੇ ਨਾਲ ਸਨਮਾਨ ਕੀਤਾ ਗਿਆ।
ਸਿੱਖ ਚਿੰਤਕ ਅਜਮੇਰ ਸਿੰਘ ਅਤੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਨੇ ਕੈਲਗਰੀ ਵਿੱਚ ਸਿੱਖ ਸੰਗਤਾਂ ਅਤੇ ਜਾਗਦੀ ਜ਼ਮੀਰ ਵਾਲੇ ਸਿੱਖਾਂ ਨਾਲ ਵਿਚਾਰਾਂ ਦੀ ਸਾਂਝ ਪਾਈ ...
ਰੈਡੀਸਨ ਹੋਟਲ ਦੇ ਵਿਚ ਕਰਵਾਏ ਪ੍ਰਭਾਵਸ਼ਾਲੀ ਸਮਾਗਮ ਸਮੇਂ ਸਿੱਖ ਵਿਦਵਾਨ ਸ: ਅਜਮੇਰ ਸਿੰਘ ਦੀ ਕਿਤਾਬ "ਤੀਜ਼ੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ" ਅਤੇ ਸਾਬਕਾ ਪੱਤਰਕਾਰ ਸ: ਜਸਪਾਲ ਸਿੰਘ ਦੀ 'ਇੰਬੈੱਡ ਪੱਤਰਕਾਰੀ' ਕਿਤਾਬ ਜਾਰੀ ਕੀਤੀ ਗਈ।
ਸਿੱਖ ਵਿਦਵਾਨ ਅਤੇ ਇਤਿਹਾਸਕਾਰ ਸਰਦਾਰ ਅਜਮੇਰ ਸਿੰਘ ਦੀ ਨਵੀਂ ਕਿਤਾਬ "ਤੀਜੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ " ਅਤੇ ਉੱਘੇ ਪੱਤਰਕਾਰ ਸਰਦਾਰ ਜਸਪਾਲ ਸਿੰਘ ਸਿੱਧੂ ਦੀ ਕਿਤਾਬ "Embedded Journalism" ਦਾ ਰੋਜ਼ ਥਿਏਟਰ ਬਰੈਂਪਟਨ ਵਿਖੇ ਐਤਵਾਰ 26 ਜੁਲਾਈ ਨੂੰ ਕਨੇਡਾ ਦੀਆਂ ਪ੍ਰਮੁੱਖ ਸਿਆਸੀ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਵਲੋਂ ਜੈਕਾਰਿਆਂ ਦੀ ਗੂੰਜ 'ਚ ਲੋਕ-ਅਰਪਿਤ ਕੀਤੀਆਂ ਗਈਆਂ।
ਗੁਰੂ ਸਿੰਘ ਸਭਾ ਗੁਰਦੁਆਰਾ ਕਾਵੈਂਟਰੀ ਵਿਖੇ ਐਤਵਾਰ 19 ਜੁਲਾਈ ਨੂੰ ਸ: ਅਜਮੇਰ ਸਿੰਘ ਦੀ ਨਵੀਂ ਕਿਤਾਬ ‘ਤੀਸਰੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ’ ਦਾ ਯੂ ਕੇ ਦੇ ਲੇਖਕਾਂ, ਬੁੱਧੀਜੀਵੀਆਂ ਅਤੇ ਪ੍ਰਮੁਖ ਸਿੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਪੁਰਜੋ਼ਰ ਸਵਾਗਤ ਕਰਦਿਆਂ ਇਹ ਕਿਤਾਬ ਜੈਕਾਰਿਆਂ ਦੀ ਗੂੰਜ ਵਿਚ ਯੂ ਕੇ ਵਿਚ ਰਲੀਜ਼ ਕੀਤੀ ਗਈ।
ਪਿਛਲੇ ਦਿਨੀ ਵੀਹਵੀਂ ਸਦੀ ਦੀ ਸਿੱਖ ਰਾਜਨੀਤੀ ਪੁਸਤਕ ਲੜੀ ਦੀ ਚੌਥੀ ਕਿਤਾਬ "ਤੀਜੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ" 'ਤੇ ਜਥਾ ਨੀਲੀਆਂ ਫ਼ੌਜਾਂ ਵੱਲੋਂ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿਚ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਸਿੱਖ ਕੌਮ ਨੂੰ ਦਰਪੇਸ਼ ਚੁਣੌਤੀਆਂ ਬਾਰੇ ਗੰਭੀਰ ਵਿਚਾਰਾਂ ਕੀਤੀਆਂ। ਸਿੰਘ ਬ੍ਰਦਰਜ਼ ਵਲੋਂ ਪ੍ਰਕਾਸ਼ਤ ਕੀਤੀ ਗਈ ਇਹ ਪੁਸਤਕ ਸ: ਅਜਮੇਰ ਸਿੰਘ ਵਲੋਂ ਸਿੱਖ ਸੰਘਰਸ਼ ਬਾਰੇ ਲਿਖੀ ਜਾ ਰਹੀ ਪੁਸਤਕ ਲੜੀ “ਵੀਹਵੀਂ ਸਦੀ ਦੀ ਸਿੱਖ ਰਾਜਨੀਤੀ” ਦੀ ਚੌਥੀ ਕਿਤਾਬ ਹੈ।