ਮਹਾਂਰਾਸ਼ਟਰ ਸਰਕਾਰ ਨੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਦੇ ਪ੍ਰਬੰਧਕੀ ਬੋਰਡ ਦੇ ਕਾਨੂੰਨ ਵਿਚ ਤਬਦੀਲੀ ਕਰਕੇ ਬੋਰਡ ਵਿਚ ਸਰਕਾਰ ਵੱਲੋਂ ਨਾਮਜ਼ਦ ਮੈਂਬਰਾਂ ਦੀ ਗਿਣਤੀ ਸੱਤ ਤੋਂ ਵਧਾ ਕੇ 12 ਕਰ ਲਈ ਹੈ। ਇਹ ਸਾਰਾ ਮਸਲਾ ਕੀ ਹੈ? ਸਰਕਾਰ ਅਜਿਹਾ ਕਿਉਂ ਕਰ ਰਹੀ ਹੈ? ਇਸ ਬਾਰੇ ਸਿੱਖਾਂ ਨੂੰ ਕੀ ਪਹੁੰਚ ਅਪਨਾਉਣ ਦੀ ਲੌੜ ਹੈ? ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨਾਲ ਖਾਸ ਗੱਲਬਾਤ ਸੁਣੋ।
ਸ੍ਰੀ ਹਜ਼ੂਰ ਸਾਹਿਬ ਤੋਂ ਪਰਤੀਆਂ ਸਿੱਖ ਸੰਗਤਾਂ ਵਿਰੁਧ ਭਾਰਤੀ ਖਬਰਖਾਨੇ ਦੇ ਕਈ ਹਿੱਸਿਆ ਵੱਲੋਂ ਚਲਾਈ ਜਾ ਰਹੀ ਮੁਹਿੰਮ ਬਾਰੇ ਅਕਾਦਮਿਕ, ਸਮਾਜਿਕ, ਪੱਤਰਕਾਰੀ ਅਤੇ ਮਾਹਿਰਾਨਾਂ ਖੇਤਰਾਂ ਵਿਚ ਵਿਚਰਦੇ ਦੋ ਦਰਜ਼ਨ ਲੇਖਕਾਂ, ਵਿਦਵਾਨਾਂ, ਕਾਰਕੁੰਨਾਂ, ਵਕੀਲਾਂ ਅਤੇ ਪੱਤਰਕਾਰਾਂ ਵੱਲੋਂ ਇਕ ਸਾਂਝਾ ਬਿਆਨ ਜਾਰੀ ਕਰਦਿਆਂ ਇਹ ਨਫਤਰ ਦੀ ਮੁਹਿੰਮ ਫੌਰੀ ਤੌਰ ਉੱਤੇ ਬੰਦ ਕਰਨ ਲਈ ਕਿਹਾ ਹੈ।