ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਾਏ ਗਏ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਹੋਰਨਾਂ ਸਿੰਘ ਸਾਹਿਬਾਨ ਵਲੋਂ ਕੀਤੀ ਗਈ ਇੱਤਰਤਾ ਅਮਨ-ਆਮਨ ਨਾਲ ਨੇਪਰੇ ਚੜ੍ਹ ਗਈ।
ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਵਲੋਂ ਬੀਤੇ ਕਲ੍ਹ ਜਥੇਦਾਰੀ ਤੋਂ ਦਿਤੇ ਅਸਤੀਫੇ ਨੂੰ ਤਖਤ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਜਨਰਲ ਸਕੱਤਰ ਮਹਿੰਦਰ ਸਿੰਘ ਢਿੱਲੋਂ ਨੇ ਇਹ ਕਹਿਕੇ ਰੱਦ ਕਰ ਦਿੱਤਾ ਹੈ ਕਿ ਉਨ੍ਹਾਂ ਪਾਸ ਵੱਖ ਵੱਖ ਸੰਸਥਾਵਾਂ ਅਤੇ ਗੁਰਦੁਆਰਾ ਕਮੇਟੀਆਂ ਵਲੋਂ ਅਜੇਹਾ ਫੈਸਲਾ ਲੈਣ ਦੇ ਸੁਝਾਅ ਆਏ ਹਨ।
ਆਚਰਣਹੀਣਤਾ, ਧੱਕੇ ਸ਼ਾਹੀ ਅਤੇ ਸਾਲ 2015 ਵਿੱਚ ਗੁਰੂ ਦੋਖੀ ਡੇਰਾ ਸੌਦਾ ਸਿਰਸਾ ਮੁਖੀ ਨੂੰ ਬਿਨ ਮੰਗੀ ਮਾਫੀ ਦੇਣ ਦੇ ਦੋਸ਼ਾਂ ਵਿੱਚ ਘਿਰੇ ਤਖਤ ਸ੍ਰੀ ਪਟਨਾ ਸਾਹਿਬ ਦੇ ‘ਜਥੇਦਾਰ’ ਗਿਆਨੀ ਇਕਬਾਲ ਸਿੰਘ ਨੇ ਅੱਜ ਸਵੇਰ ਜਥੇਦਾਰੀ ਤੋਂ ਦਿੱਤੇ ਅਸਤੀਫੇ ਬਾਰੇ ਦੇਰ ਸ਼ਾਮ ਇਹ ਕਹਿਕੇ ਨਵਾਂ ਵਿਵਾਦ ਛੇੜ ਦਿੱਤਾ ਕਿ ‘ਮੈਂ ਤਾਂ ਜਥੇਦਾਰੀ ਤੋਂ ਅਸਤੀਫਾ ਦੇ ਦਿੱਤਾ ਸੀ ਲੇਕਿਨ ਸੰਗਤ ਨਹੀ ਮੰਨ ਰਹੀ’।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਾਏ ਗਏ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਉਹਨਾਂ ਕਿਹਾ ਕਿ " ਡਾ ਪਰਮਵੀਰ ਸਿੰਘ ਜੀ ਇਹਨਾਂ ਗੁਰਦੁਆਰਾ ਸਾਹਿਬਾਨਾਂ ਦੀ ਸੁਚੱਜੀ ਸੇਵਾ ਸੰਭਾਲ ਦੀ ਵਿੳਂਤ ਲਈ ਲੇਖਾ ਜਮ੍ਹਾ ਕਰਵਾਉਣਗੇ। 1960 ਤੀਕ ਬੰਗਲਾਦੇਸ਼ ਵਿਚ ਕੁਲ 18 ਗੁਰਦੁਆਰਾ ਸਾਹਿਬਾਨ ਸਨ। 1971 ਤੋਂ ਬਾਅਦ ਸਿਰਫ ਪੰਜ ਬਚੇ, ਜਿਨ੍ਹਾਂ ਵਿਚੋਂ 2 ਢਾਕਾ ਵਿਚ, ਦੋ ਚਿੱਟਾਗੋਂਗ ਵਿਚ, ਅਤੇ 1 ਮਿਮਨਸਿੰਘ ਵਿਚ ਢਾਕਾ ਤੋਂ 120 ਕਿਲੋਮੀਟਰ ਦੂਰ ਹੈ।