ਚੰਡੀਗੜ੍ਹ: ਸੀਰੀਆ ਵਿਚ ਚੱਲ ਰਹੀ ਜੰਗ ਵਿਚ ਅੱਜ ਅਮਰੀਕਾ, ਬਰਤਾਨੀਆ ਅਤੇ ਫਰਾਂਸ ਦੀਆਂ ਫੌਜਾਂ ਵਲੋਂ ਸਾਂਝੇ ਤੌਰ ‘ਤੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਖਿਲਾਫ ...
ਉੱਤਰ-ਪੱਛਮੀ ਸੂਬੇ ਇਡਲਿਬ ਵਿੱਚ ਮੰਗਲਵਾਰ ਨੂੰ ਇਕ ਸ਼ੱਕੀ ਗੈਸ ਹਮਲੇ, ਜੋ ਸੀਰੀਅਾ ਸਰਕਾਰ ਦੇ ਲੜਾਕੂ ਜਹਾਜ਼ਾਂ ਵੱਲੋਂ ਕੀਤਾ ਮੰਨਿਆ ਜਾ ਰਿਹਾ ਹੈ, ਵਿੱਚ ਅੱਠ ਸਾਲ ਤੋਂ ਘੱਟ ਉਮਰ ਦੇ ਗਿਆਰਾਂ ਬੱਚਿਆਂ ਸਮੇਤ ਘੱਟ ਤੋਂ ਘੱਟ 100 ਲੋਕ ਮਾਰੇ ਗਏ ਹਨ। ਇਹ ਜਾਣਕਾਰੀ ਬਾਗ਼ੀਆਂ ਦੇ ਕਬਜ਼ੇ ਵਾਲੇ ਇਸ ਇਲਾਕੇ ਦੇ ਮੈਡੀਕਲ ਵਰਕਰਾਂ ਅਤੇ ਜੰਗ ਨਿਗਰਾਨ ਨੇ ਦਿੱਤੀ ਹੈ। ਸੀਰਿਆਈ ਫ਼ੌਜ ਦੇ ਸੂਤਰਾਂ ਨੇ ਫ਼ੌਜ ਵੱਲੋਂ ਅਜਿਹੇ ਹਥਿਆਰ ਵਰਤੇ ਜਾਣ ਤੋਂ ਸਾਫ਼ ਇਨਕਾਰ ਕੀਤਾ ਹੈ। ਇਸੇ ਦੌਰਾਨ ਯੂਐਨ ਕਮਿਸ਼ਨ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੀ ਸੰਸਥਾ ਐਮਨੇਸਟੀ ਇੰਟਰਨੈਸ਼ਨਲ ਦੀ ਇਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਮੁਤਾਬਿਕ ਸੀਰੀਆ ਦੀ ਸੈਡਨਿਆ ਜੇਲ੍ਹ ‘ਚ 13,000 ਦੇ ਕਰੀਬ ਸਰਕਾਰ ਵਿਰੋਧੀਆਂ ਨੂੰ ਫਾਹੇ ਲਾਇਆ ਗਿਆ ਹੈ। ਇਹ ਸਰਕਾਰੀ ਕਤਲ ਸਤੰਬਰ 2011 ਤੋਂ ਲੈ ਕੇ ਦਸੰਬਰ 2015 ਦਰਮਿਆਨ ਸਰਕਾਰੀ ਹੁਕਮਾਂ ਅਧੀਨ ਕੀਤੇ ਗਏ ਹਨ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੀਰੀਆਈ ਪਰਵਾਸੀਆਂ ਲਈ ਅਮਰੀਕਾ 'ਚ ਆਉਣ 'ਤੇ ਅਗਲੇ ਹੁਕਮਾਂ ਤਕ ਰੋਕ ਲਾ ਦਿੱਤੀ ਹੈ। ਇਸਤੋਂ ਅਲਾਵਾ ਟਰੰਪ ਨੇ ਇਰਾਨ, ਇਰਾਕ, ਯਮਨ ਅਤੇ ਲੀਬੀਆ ਸਣੇ ਛੇ ਹੋਰ ਮੁਸਲਮਾਨ ਦੇਸ਼ਾਂ ਦੇ ਨਾਗਰਿਕਾਂ ਨੂੰ ਵੀਜ਼ਾ ਜਾਰੀ ਕਰਨ 'ਤੇ ਵੀ ਤਿੰਨ ਮਹੀਨੇ ਲਈ ਰੋਕ ਲਾਈ ਹੈ।