ਅਮਰੀਕਾ ਦੇ ਸੂਬੇ ਕਨੈਕਟੀਕਟ ਵਿਚ ਪੈਂਦੇ ਸ਼ਹਿਰ ਨਾਰਵਿਚ ਵਿੱਚ 'ਤੀਜੇ ਘੱਲੂਘਾਰੇ' (1984 ਦੀ ਸਿੱਖ ਨਸਲਕੁਸ਼ੀ) ਦੀ ਯਾਦਗਾਰ 1 ਜੂਨ ਨੂੰ ਸਥਾਪਤ ਹੋਣ ਜਾ ਰਹੀ ਹੈ। ਇਹ ਯਾਦਗਾਰ ਅਮਰੀਕਾ ਵਿਚ ਸਥਾਪਤ ਹੋਣ ਵਾਲੀ ਤੀਜੇ ਘੱਲੂਘਾਰੇ ਦੀ ਪਹਿਲੀ ਯਾਦਗਾਰ ਹੈ।
ਯੁਨਾਈਟਡ ਸਿਖਸ, ਸਿੱਖ ਕੋਆਲੀਸ਼ਨ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ ਨੌਰਵਿੱਚ ਪਬਲਿਕ ਸਕੂਲ ਅਤੇ ਨੌਰਵਿੱਚ ਬੋਰਡ ਆਫ ਐਜੂਕੇਸ਼ਨ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ ਗਈ
ਚਿੱਠੀ ‘ਚ ਲਿਖਿਆ ਐ ਕਿ “ਜਿਵੇਂ ਕਿ ਮੈਂ ਪਹਿਲਾਂ ਕਿਹਾ ਹੈ ਕਿ 1984 ਸਿੱਖ ਵਿਰੋਧੀ ਹਿੰਸਾ ਦੀਆਂ ਜੜ੍ਹਾਂ ਸਿੱਖ ਅੱਤਵਾਦੀਆਂ ਵਲੋਂ ਫੈਲਾਏ ਗਏ ਅੱਤਵਾਦ ਵਿੱਚ ਪਈਆਂ ਹਨ ਅਤੇ ਜਿਸਨੂੰ ਕਿ ਧਿਆਨ ਵਿੱਚ ਨਹੀਂ ਲਿਆਂਦਾ ਗਿਆ। ਜਿਹਨਾਂ ਲੋਕਾਂ ਨੇ ਵਿਧਾਨ ਸਭਾ ਦੇ ਮਤੇ ਬਾਰੇ ਤੁਹਾਡੇ ਤੀਕ ਪਹੁੰਚ ਕੀਤੀ ਹੈ ਉਹਨਾਂ ਦਾ ਮਕਸਦ ਪਾਟੋਧਾੜ ਦੀ ਸਿਆਸਤ ਰਾਹੀਂ ਭਾਰਤੀ ਸੰਘ ਨੂੰ ਕਮਜੋਰ ਕਰਨਾ ਹੈ ਅਤੇ ਤੁਸੀਂ ਏਸ ਗੱਲ ਨਾਲ ਸਹਿਮਤ ਹੋਵੋਂਗੇ ਕੇ ਅਸੀਂ ਇਹ ਹੋਣਾ ਪ੍ਰਵਾਨ ਨਹੀਂ ਕਰ ਸਕਦੇ”
ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਅਮਰੀਕਾ ਯੂਨਿਟ ਦੇ ਪ੍ਰਧਾਨ ਸਵਰਨਜੀਤ ਸਿੰਘ ਖਾਲਸਾ ਮੈਂਬਰ ਪਲੈਨਿੰਗ ਬੋਰਡ ਨਾਰਵਿਚ ਕਨੈਕਟੀਕਟ, ਮੈਂਬਰ ਡੀਪਾਰਟਮੈਂਟ ਆਫ ਜਸਟਿਸ ਨੇ ਅਮਰੀਕਾ ਵਿਚ ਨਸਲੀ ਹਮਲੇ ਰੋਕਣ ਦੇ ਲਈ ਟਰੰਪ ਸਰਕਾਰ ਨੂੰ ਅਪੀਲ ਕੀਤੀ ਕਿ ਅਮਰੀਕਾ ਵਿਚ ਹੋ ਰਹੀ 2020 ਦੀ ਜਨਗਣਨਾ (ਮਰਦਮ ਸ਼ੁਮਾਰੀ) ’ਚ ਸਿੱਖ ਕੌਮ ਨੂੰ ਇਕ ਅਲੱਗ ਸ਼੍ਰੇਣੀ ਵਜੋਂ ਸ਼ਾਮਲ ਕੀਤਾ ਜਾਵੇ।