Tag Archive "sukhdev-singh-bhaur"

ਡੇਰਾ ਮੁਖੀ ਨੂੰ ਕਦੇ ਨਹੀਂ ਦਿੱਤੀ ਮੁਆਫ਼ੀ; ਸਿਰਫ ਉਸਦੀ ਚਿੱਠੀ ਪ੍ਰਵਾਨ ਕੀਤੀ: ਗਿਆਨੀ ਗੁਰਬਚਨ ਸਿੰਘ

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਹੋ ਰਹੀਆਂ ਘਟਨਾਵਾਂ ਬਾਰੇ ਸ਼੍ਰੋਮਣੀ ਕਮੇਟੀ ਵਲੋਂ ਥਾਪੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਰੋਕਣਾ ਪੰਜਾਬ ਸਰਕਾਰ ਦਾ ਕੰਮ ਹੈ ਤੇ ਇਹ ਕੰਮ ਸਖ਼ਤੀ ਨਾਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਸਿੱਖ ਵਿਰੋਧੀ ‘ਏਜੰਸੀਆਂ’ ਦਾ ਕੰਮ ਹੈ, ਜੋ ਹਾਲਾਤ ਖ਼ਰਾਬ ਕਰਨਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਉਨ੍ਹਾਂ ਨੇ ਕਦੇ ਵੀ ਮੁਆਫ਼ ਨਹੀਂ ਕੀਤਾ।

ਜੋਧਪੁਰ ਦੀ ਘਟਨਾ ਨੇ ਮਨੁੱਖਤਾ ਨੂੰ ਝੰਜੋੜਿਆਂ; ਕਿਸਾਨਾਂ ਦੀ ਹਾਲਤ ਤ੍ਰਾਸਦਿਕ: ਸੁਖਦੇਵ ਸਿੰਘ ਭੌਰ

ਪਿੰਡ ਜੋਧਪੁਰ ਜਿਲ੍ਹਾ ਬਰਨਾਲਾ ਵਿੱਚ ਇੱਕ ਗਰੀਬ ਤੇ ਲਾਚਾਰ ਕਿਸਾਨ ਮਾਂ-ਪੁੱਤ ਵਲੋਂ ਆਪਣੀ ਜ਼ਮੀਨ ਖੁੱਸਣ ਦੇ ਡਰੋਂ, ਸ਼ਰੇਆਮ ਕੀਤੀ ਖੁਦਕਸ਼ੀ ਨੇ ਸੱਭ ਨੂੰ ਝੰਜੋੜ ਕੇ ਰੱਖ ਦਿੱਤਾ ਹੈਙ ਨਾਲ ਹੀ ਇੱਕ ਸਹਿਕਾਰੀ ਬੈਂਕ ਵਲੋਂ ਕਰਜ਼ ਦਾ ਮੋੜ ਸਕਣ ਵਾਲੇ ਕਿਸਾਨਾਂ ਦੀਆਂ ਇਸ਼ਤਿਹਾਰੀ ਮੁਜ਼ਰਮਾਂ ਵਾਂਗ ਲਾਈਆਂ ਤਸਵੀਰਾਂ ਵੀ ਬੇਹੱਦ ਦੁਖਦ ਘਟਨਾਵਾਂ ਹਨ।

ਸ਼੍ਰੋਮਣੀ ਕਮੇਟੀ 10 ਅਰਬ ਤੋਂ ਵੱਧ ਦਾ ਬਜਟ ਪਾਸ ਕੀਤਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਸਾਲ 2016-17 ਲਈ 10 ਅਰਬ 64 ਕਰੋੜ 14 ਲੱਖ 20 ਹਜ਼ਾਰ 850 ਰੁਪਏ ਦਾ ਸਾਲਾਨਾ ਬਜਟ ਅੱਜ ਪੇਸ਼ ਕੀਤਾ ਗਿਆ, ਜਿਸ ਨੂੰ ਅੰਤਿ੍ੰਗ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ ।

ਸਰਕਾਰੀ ਪ੍ਰਬੰਧ ਹੇਠਲੇ ਗੁਰਦੁਆਰਾ ਸਾਹਿਬ ਵਿੱਚ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ

ਐਸ.ਬੀ.ਐਸ ਨਗਰ/ਬੰਗਾ: "ਗੁਰਾਂ ਦੇ ਨਾਂ ਤੇ ਵਸਦੇ ਪੰਜਾਬ" ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਵਾਰਦਾਤਾਂ ਨੂੰ ਲਗਾਤਾਰ ਅੰਜਾਮ ਦਿੱਤਾ ਜਾ ਰਿਹਾ ਹੈ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਝੰਡੇਰ ਕਲਾਂ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਅਫਸੋਸਨਾਕ ਘਟਨਾ ਸਾਹਮਣੇ ਆਈ ਹੈ।ਜਿਕਰਯੋਗ ਹੈ ਕਿ ਪਿੰਡ ਝੰਡੇਰ ਕਲਾਂ ਦੇ ਗੁਰਦੁਆਰਾ ਸਾਹਿਬ ਵਿੱਚ ਪ੍ਰਬੰਧ ਦੇ ਝਗੜੇ ਕਾਰਨ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਅਦਾਲਤ ਦੇ ਹੁਕਮਾਂ ਨਾਲ ਸਰਕਾਰ ਦੇ ਸਪੁਰਦ ਕੀਤਾ ਗਿਆ ਸੀ ਜਿਸ ਦੀ ਜਿੰਮੇਵਾਰੀ ਨਵਾਂਸ਼ਹਿਰ ਦੇ ਤਹਿਸੀਲਦਾਰ ਦੀ ਹੈ।

ਮੈਲਬਰਨ ‘ਚ ਚਾਰ ਦਿਨਾ ਵਰਲਡ ਸਿੱਖ ਕਾਨਫਰੰਸ 10 ਮਾਰਚ ਤੋਂ

ਮੈਲਬਰਨ: ਸਿੱਖ ਭਾਈਚਾਰੇ ਦੇ ਧਾਰਮਿਕ ਰਾਜਨੀਤਿਕ ਅਤੇ ਸਿਆਸੀ ਭਵਿੱਖ ਨਾਲ ਸੰਬੰਧਿਤ ਪ੍ਰਮੁੱਖ ਮੁੱਦਿਆਂ ਨੂੰ ਲੈ ਕੇ ਸਥਾਨਕ ਸਿੱਖ ਜਥੇਬੰਦੀਆਂ ਅਤੇ ਸੰਗਤ ਦੇ ਸਾਂਝੇ ਸਹਿਯੋਗ ਨਾਲ ਮੈਲਬਰਨ ਸ਼ਹਿਰ ਵਿੱਚ ਵਰਲਡ ਸਿੱਖ ਕਾਨਫਰੰਸ 10 ਤੋ 13 ਮਾਰਚ ਤੱਕ ਕੀਤੀ ਜਾ ਰਹੀ ਹੈ ਜਿਸ ਵਿੱਚ ਦੁਨੀਆਂ ਭਰ ਤੋਂ ਸਿੱਖ ਵਿਦਵਾਨ, ਚਿੰਤਕ ਅਤੇ ਵੱਖ ਵੱਖ ਧਾਰਮਿਕ, ਸਿਆਸੀ , ਵਿਦਿਅਕ ਅਤੇ ਮਨੁੱਖੀ ਹੱਕਾਂ ਲਈ ਕੰਮ ਕਰਦੀਆਂ ਸੰਸਥਾਵਾਂ ਦੇ ਆਗੂ ਅਤੇ ਬੁਲਾਰੇ ਹਿੱਸਾ ਲੈਣਗੇ।

ਹਰਿਆਣੇ ਵਿੱਚ ਵਾਪਰੀਆਂ ਘਟਨਾਵਾਂ ਭਾਰਤੀ ਪ੍ਰਜਾਤੰਤਰ ਦੇ ਮੂੰਹ ਤੇ ਕਰਾਰੀ ਚਪੇੜ

ਹਰਿਆਣਾ ਵਿੱਚ ਰਾਖਵੇਂਕਰਨ ਦੀ ਮੰਗ ਦੇ ਹੱਕ ਵਿੱਚ , ਜਾਟ ਭਾਈਚਾਰੇ ਵਲੋਂ ਵਿੱਡੇ ਅੰਦੋਲਨ ਦੇ ਕਰੂਰ ਚਿਹਰੇ ਨੇ ,ਭਾਰਤੀ ਸਭਿਆਚਾਰ ਨੂੰ ਕਲੰਕਤ ਕਰ ਕੇ ਰੱਖ ਦਿੱਤਾ ਹੈ। ਇਸ ਦੌਰਾਨ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਨੇ, ਹਾਕਮਾਂ ਨੂੰ ਮੂੰਹ ਦਿਖਾਉਣ ਜੋਗੇ ਨਹੀ ਛੱਡਿਆ।

ਪੰਥਕ ਸਭਿਆਚਾਰ ਦੀ ਰਾਖੀ ਲਈ ਏਕਾ ਜਰੂਰੀ: ਸੁਖਦੇਵ ਸਿੰਘ ਭੌਰ

ਸੰਤ ਭਿੰਡਰਾਂ ਵਾਲਿਆਂ ਦੇ ਜਨਮ ਦਿਨ ਸੰਬੰਧੀ ਛਪੇ ਇੱਕ ਪੋਸਟਰ ਵਾਰੇ ਖੂਬ ਚਰਚਾ ਹੋ ਰਹੀ ਹੈ| ਕੁੱਝ ਟੈਲੀਵੀਜ਼ਨ ਚੈਨਲ ਵੀ ਇਸ ਨੂੰ ਕੁੱਝ ਜਿਆਦਾ ਹੀ ਉਛਾਲ ਰਹੇ ਹਨ| ਤੇ ਕੁੱਝ ਅਖੌਤੀ ਆਗੂ, ਜਿਹੜੇ ਸ਼ਾਇਦ ਸੌਂਦੇ ਵੀ ਟੈਲੀਵੀਜਨ ਸੈਂਟਰ ਵਿੱਚ ਹੀ ਹਨ, ਅੱਡੀਆਂ ਚੁੱਕ ਚੁੱਕ ਇੱਕ ਦੂਜੇ ਨੂੰ ਪੁੱਛ ਰਹੇ ਹਨ ਕਿ ਉਨ੍ਹਾਂ ਦਾ ਸੰਤਾ ਦੀ ਵਿਚਾਰਧਾਰਾ ਨਾਲ ਕੀ ਸੰਬੰਧ ਹੈ| ਅਸਲ ਮੁੱਦਿਆਂ ਤੋਂ ਧਿਆਨ ਲਾਂਭੇ ਕਰਨ ਦੀ ਇਹ ਕੋਝੀ ਚਾਲ ਹੈ|

ਸ਼ਰੋਮਣੀ ਕਮੇਟੀ ਨੇ ਸੌਦਾ ਸਾਧ ਨੂੰ ਦਿੱਤੀ ਮੁਆਫੀ ਬਾਰੇ ਦਿੱਤੇ ਇਸ਼ਤਿਹਾਰਾਂ ਤੇ ਖਰਚੇ 91 ਲੱਖ ਰੁਪਏ

ਚੰਡੀਗੜ੍ਹ: ਸ਼੍ਰੋਮਣੀ ਕਮੇਟੀ ਵੱਲੋਂ ਅੱਜ ਅੰਤ੍ਰਿਗ ਕਮੇਟੀ ਦੀ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਵਿੱਚ ਅੰਤ੍ਰਿਗ ਕਮੇਟੀ ਮੈਂਬਰਾਂ ਵੱਲੋਂ ਸ਼੍ਰੌਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਤੋਂ ਸੋਦਾ ਸਾਧ ਨੂੰ ਦਿੱਤੀ ਗਈ ਮੁਆਫੀ ਨੂੰ ਜਾਇਜ਼ ਠਹਿਰਾਉਣ ਲਈ ਅਖਬਾਰਾਂ ਵਿੱਚ ਦਿੱਤੇ ਗਏ ਇਸ਼ਤਿਹਾਰਾਂ ਦਾ ਹਿਸਾਬ ਮੰਗਿਆ ਗਿਆ।ਜਿਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਉਸ ਗਲਤ ਫੈਂਸਲੇ ਦੇ ਪ੍ਰਚਾਰ ਲਈ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਦੀ ਗੋਲਕ ਵਿੱਚੋਂ 91 ਲੱਖ ਰੁਪਏ ਖਰਚ ਕਤਿੇ ਗਏ ਹਨ।ਇਹ ਜਾਣਕਾਰੀ ਸਿੱਖ ਸਿਆਸਤ ਨੂੰ ਅੰਤ੍ਰਿਗ ਕਮੇਟੀ ਮੈਂਬਰ ਸੁਖਦੇਵ ਸਿੰਘ ਭੌਰ ਵੱਲੋਂ ਦਿੱਤੀ ਗਈ।

ਮੱਕੜ ਪਹਿਲਾਂ ਸੌਦਾ ਸਾਧ ਦੀ ਮੁਆਫੀ ਮਸਲੇ ਤੇ ਦਿੱਤੇ ਇਸ਼ਤਿਹਾਰਾਂ ਦਾ ਹਿਸਾਬ ਦੇਣ: ਮੋਹਕਮ ਸਿੰਘ

ਸ੍ਰੋਮਣੀ ਕਮੇਟੀ ਵੱਲੋਂ ਇਸ਼ਤਿਹਾਰੀ ਜੰਗ ਸ਼ੁਰੂ; ਐਗਜ਼ੈਕਟਿਵ ਕਮੇਟੀ ਦੀ ਪ੍ਰਵਾਨਗੀ ਤੋਂ ਬਿਨ੍ਹਾਂ ਹੀ ਦਿੱਤੇ ਜਾ ਰਹੇ ਹਨ ਇਸ਼ਤਿਹਾਰ ਅੰਮ੍ਰਿਤਸਰ ਸਾਹਿਬ: ਸੌਦਾ ਸਾਧ ਨੂੰ ਮੁਆਫੀ ਦੇ ਫੈਂਸਲੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਬਣੇ ਮਾਹੌਲ ਦਰਮਿਆਨ ਸਰਬੱਤ ਖਾਲਸਾ ਦਾ ਮਸਲਾ ਇਸ ਸਮੇਂ ਪ੍ਰਮੁੱਖ ਚਰਚਾ ਦਾ ਵਿਸ਼ਾ ਬਣ ਰਿਹਾ ਹੈ। ਜਿੱਥੇ ਇਹ ਖਾਲਸਾ ਪੰਥ ਦੇ ਧਾਰਮਿਲ ਮਸਲਿਆਂ 'ਤੇ ਅਸਰ ਪਾਵੇਗਾ ਉਸ ਦੇ ਨਾਲ ਹੀੌ ਮੰਨਿਆ ਜਾ ਰਿਹਾ ਹੈ ਕਿ ਇਸ ਦਾ ਅਸਰ ਪੰਜਾਬ ਦੀ ਸਿਆਸਤ ਉੱਤੇ ਵੀ ਪਵੇਗਾ।ਪੰਜਾਬ ਦੀ ਸੱਤਾ ਤੇ ਕਾਬਜ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਐਸ.ਜੀ.ਪੀ.ਸੀ ਵੱਲੋਂ ਵੱਡੇ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ ਕਿ ਖਾਲਸਾ ਪੰਥ ਵਿੱਚ ਉਨ੍ਹਾਂ ਖਿਲਾਫ

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪੰਜ ਪਿਆਰਿਆਂ ਦਾ ਹੁਕਮ ਰੱਦ ਕੀਤਾ, ਸੁਖਦੇਵ ਸਿੰਘ ਭੌਰ ਨੇ ਕਿਹਾ ਕਿ ਇਹ ਪ੍ਰਧਾਨ ਦਾ ਨਿੱਜ਼ੀ ਫੈਸਲਾ

ਸ਼੍ਰੀ ਅਕਾਲ ਤਖਤ ਸਾਿਹਬ ‘ਤੇ ਅੱਜ ਪੰਜ ਪਿਆਰਿਆਂ ਵੱਲੋਂ ਸੌਦਾ ਸਾਧ ਮਾਫੀ ਮਮਾਲੇ ‘ਤੇ ਸਪੱਸ਼ਟੀਕਰਨ ਦੇਣ ਲਈ ਤਲਬ ਕੀਤੇ ਪੰਜ ਤਖਤਾਂ ਦੇ ਜੱਥੇਦਾਰਾਂ ਦੇ ਨਾ ਪਹੁੰਚਣ ‘ਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਰਾਹੀਂ ਪੰਜਾਂ ਪਿਆਰਿਆਂ ਨੇ ਸ਼੍ਰੋਮਣੀ ਕਮੇਟੀ ਨੂੰ ਜੱਥੇਦਾਰਾਂ ਦੀਆਂ ਸੇਵਾਵਾਂ ਰੱਦ ਕਰਨ ਦੇ ਹੁਕਮ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਕੇ ਰੱਦ ਕਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਉਹ ਮੁਅੱਤਲ ਹਨ ਤੇ ਅਧਿਕਾਰਕ ਤੌਰ 'ਤੇ ਉਹ ਆਦੇਸ਼ ਨਹੀਂ ਦੇ ਸਕਦੇ।

« Previous PageNext Page »