ਫ਼ਿਲਮਾਂ ਭਾਵੇਂ ਮਨੁੱਖੀ ਪਾਤਰਾਂ ਵਾਲੀਆਂ ਹੋਣ ਜਾਂ ਐਨੀਮੇਸ਼ਨ, ਇਨ੍ਹਾਂ ਦਾ ਇਕ ਮਾੜਾ ਪ੍ਰਭਾਵ ਇਹ ਹੈ ਕਿ ਫ਼ਿਲਮ ਮਨੁੱਖ ਅੰਦਰ ਬੁਰਾਈ ਨੂੰ ਵੇਖ ਕੇ ਨਜ਼ਰਅੰਦਾਜ਼ ਕਰਨ ਜਾਂ ਉਸ ਨੂੰ ਵੇਖਣ ਦਾ ਆਦੀ ਬਣਾ ਦਿੰਦੀ ਹੈ। ਇਕ ਹੋਰ ਮਨੋਵਿਗਿਆਨਕ ਤੱਥ ਹੈ ਕਿ ਕਿਸੇ ਮਹਾਨ ਸ਼ਖ਼ਸੀਅਤ ਜਾਂ ਕਿਸੇ ਬੁਲੰਦ ਖ਼ਿਆਲ ਬਾਰੇ ਜੋ ਅਨੰਦ ਅਤੇ ਵਿਗਾਸ ਆਪਣੇ ਅਨੁਭਵ 'ਚੋਂ ਪ੍ਰਾਪਤ ਹੁੰਦਾ ਹੈ, ਉਹ ਹੋਰਾਂ ਦੇ ਅਨੁਭਵ ਵਿਚੋਂ ਨਹੀਂ ਹੋ ਸਕਦਾ।
ਆਉਣ ਵਾਲੀ 6 ਸਤੰਬਰ ਨੂੰ 'ਐਮਰਜੈਂਸੀ' ਨਾਮੀ ਵਿਵਾਦਤ ਫਿਲਮ ਜਾਰੀ ਹੋਣ ਜਾ ਰਹੀ ਹੈ, ਜਿਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਵਿਰੋਧ ਕਰਨ ਵਾਲੇ ਇੱਕ ਹਿੱਸੇ ਦਾ ਕਹਿਣਾ ਹੈ ਕਿ ਸਟੇਟ ਵੱਲੋਂ ਆਪਣਾ ਬਿਰਤਾਂਤ ਮਜ਼ਬੂਤ ਕਰਨ ਦੇ ਲਈ ਫਿਲਮ ਵਿੱਚ ਸਿੱਖ ਸ਼ਹੀਦਾਂ ਅਤੇ ਖਾੜਕੂ ਸਿੰਘਾਂ ਦੀ ਗਲਤ ਪੇਸ਼ਕਾਰੀ ਕੀਤੀ ਗਈ ਹੈ, ਜੋ ਕਿ ਸੱਚ ਵੀ ਹੈ।