ਪਿਛਲੇ ਕੁਝ ਵਰ੍ਹਿਆਂ ਤੋਂ ਲਗਾਤਾਰ ਕੁਝ ਵਪਾਰੀ ਵਿਰਤੀ ਦੇ ਲੋਕ ਇਹ ਦੌੜ ਵਿਚ ਪਏ ਹਨ ਕਿ ਅਸੀਂ ਨਵੇਂ ਮਾਧਿਅਮਾਂ ਰਾਹੀਂ ਸਿੱਖੀ ਦਾ ਪ੍ਰਚਾਰ ਕਰਨਾ ਹੈ ਕਿਉਂਕਿ ਅੱਜ ਦੇ ਨਿਆਣੇ ਸਿੱਖ ਇਤਿਹਾਸ ਤੋਂ ਜਾਣੂ ਨਹੀਂ। ਉਹਨਾਂ ਮੁਤਾਬਿਕ ਇਹ ਸਭ ਤੋਂ ਵਧੀਆ ਤਰੀਕਾ ਹੈ ਜੋ ਸਿੱਖੀ ਨੂੰ ਪ੍ਰਫੁੱਲਤ ਕਰੇਗਾ ਅਤੇ ਆਉਣ ਵਾਲੀ ਜਵਾਨੀ ਨੂੰ ਸਿੱਖੀ ਦੇ ਰਾਹ ਉੱਤੇ ਲੈ ਆਵੇਗਾ।
ਸ਼ਪਸ਼ਟ ਹੈ ਕਿ ਸਿੱਕੇ ਦੀ ਅਪਣੀ ਕੋਈ ਹਸਤੀ ਜਾ ਸੁਹਿਰਦਤਾ ਨਹੀ ਹੈ, ੳਹ ਤਾ ਸਿਰਫ ਲੁਕਵੀਂ ਸਿੱਖ ਵਿਰੋਧੀ ਤਾਕਤ ਦਾ ਪਾਲਿਆ ਸੱਪ ਹੈ, ਜੋ ਪਹਿਲਾ ਤੋ ਹੀ ਅਥਾਹ ਤਣਾਅ 'ਚ ਅਤੇ ਅਪਣੀ ਮੌਲਿਕਤਾ ਤੋ ਦੂਰ ਵਿਚਰ ਰਹੀ ਸਿੱਖ ਮਾਨਸਿਕਤਾ ਨੂੰ ਡੱਸਣਾ ਚਾਹੁੰਦਾ ਹੈ। ਇਸ ਤੋ ਪਹਿਲਾ ਕਿ ਸਿੱਕਾ ਨਾਮੀ ਵਰਮੀ ਚੋ ਅਣਗਿਣਤ ਸਪੋਲੀਏ ਨਿਕਲ ਆਉਣ, ਇਸਦੀ ਸਿਰੀ ਏਥੇ ਹੀ ਫੇਹ ਦੇਣੀ ਵਾਜਬ ਹੈ।
‘ਨਾਨਕ ਸ਼ਾਹ ਫਕੀਰ’ ਫਿਲਮ ਸਿੱਖ ਭਾਈਚਾਰੇ ਦੇ ਵਿਰੋਧ ਦੇ ਬਾਵਜੂਦ ਵੀ ਪੰਜਾਬ ਨੂੰ ਛੱਡ ਕੇ ਮੁਲਕ ਭਰ ਵਿਚ ਰਲੀਜ਼ ਹੋਈ। ਇਸ ਫਿਲਮ ’ਤੇ ਪਾਬੰਦੀ ਲਾਉਣ ਜਾਂ ਨਾ ਲਗਾਉਂਣ ਬਾਰੇ ਪੱਖੀ ਅਤੇ ਵਿਰੋਧੀ ਦੋਵੇਂ ਧਿਰਾਂ ਵਲੋਂ ਮਨੁੱਖੀ ਅਜ਼ਾਦੀ ਨਾਲ ਜੋੜ ਕੇ ਆਪੋ ਆਪਣੀਆਂ ਦਲੀਲਾਂ ਦਿੱਤੀਆਂ ਜਾ ਰਹੀਆਂ ਹਨ।
« Previous Page