‘ਦਾਸਤਾਨ-ਏ-ਸਰਹੰਦ’ ਨਾਮੀ ਵਿਵਾਦਤ ਫਿਲਮ ਵਿਚ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਸਵਾਂਗ ਰਚਿਆ ਗਿਆ ਹੈ। ਇਸ ਫਿਲਮ ਵਿਚ ਮਾਸੂਮ ਬੱਚਿਆਂ ਕੋਲੋਂ ਸਾਹਿਬਜ਼ਾਦਿਆਂ ਦਾ ਸਵਾਂਗ ਕਰਵਾ ਕੇ ਫਿਰ ਉਸ ਨੂੰ ਤਕਨੀਕ ਰਾਹੀਂ ਕਾਰਟੂਨ/ਐਨੀਮੇਸ਼ਨ ਵਿਚ ਬਦਲਿਆ ਗਿਆ ਹੈ।
ਸਿੱਖ ਪੰਥ ਅਤੇ ਪੰਜਾਬ ਨੂੰ ਸਮਰਪਿਤ ਸਿੱਖ ਯੂਥ ਆਫ ਪੰਜਾਬ ਨੇ ਆਪਣੀ ਗਿਆਰਵੀੰ ਵਰ੍ਹੇਗੰਢ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਤਮਸਤਕ ਹੁੰਦੇ ਹੋਏ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਉੱਤੇ ਮਨਾਉਂਦਿਆਂ ਗੁਰਮਤਿ ਦੀ ਇਨਕਲਾਬੀ ਵਿਚਾਰਧਾਰਾ ਅਤੇ ਸਿੱਖ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ, ਸਿੱਖ ਨੌਜਵਾਨਾਂ ਦੀ ਊਰਜਾ ਅਤੇ ਸ਼ਕਤੀ ਨੂੰ ਇੱਕਮੁੱਠ ਕਰਨ ਅਤੇ ਪੰਥ ਅੱਗੇ ਪੇਸ਼ ਹੋਈਆਂ ਦਰਪੇਸ਼ ਚੁਣੌਤੀਆਂ ਨੂੰ ਗੁਰਮਤਿ ਦੇ ਸਿਧਾਂਤ ਅਧੀਨ ਚੱਲਦੇ ਹੋਏ ਨਜਿੱਠਣ ਦੀ ਆਪਣੀ ਵਚਨਬੱਧ ਦੁਹਰਾਈ।
ਸ਼ਬਦ ਗੁਰੂ ਦੇ ਸਿਧਾਂਤ ਦੇ ਹੁੰਦਿਆਂ ਹੋਇਆਂ ਵੀ ਸਿੱਖ ਗੁਰੂ ਸਾਹਿਬਾਨ ਦੀਆਂ ਮਨੋਕਲਪਿਤ ਤਸਵੀਰਾਂ ਨੂੰ ਮਿਲੀ ਮਾਨਤਾ ਮਾਨਤਾ ਬਾਅਦ ਹੁਣ ਗੁਰੂ ਬਿੰਬ ਨੂੰ ਪ੍ਰਸ਼ਾਵੇਂਕਾਰੀ ਜਾਂ ਫਿਲਮਾਂ ਰਾਹੀਂ ਚਿਤਰਤ ਕਰਨ ਦਾ ਰੁਝਾਨ ਉੱਠ ਰਿਹਾ ਹੈ।
"ਕਲਗੀਆਂਵਾਲੇ ਦੀ ਛਬੀ" ਪ੍ਰੋਫੈਸਰ ਪੂਰਨ ਸਿੰਘ ਜੀ ਦਾ ਉਹ ਮਹੱਤਵਪੂਰਨ ਲੇਖ ਹੈ ਜਿਸ ਰਾਹੀਂ ਗੁਰੂ ਬਿੰਬ ਦੇ ਚਿਤਰਨ ਦੀ ਮਨਾਹੀ ਪਿਛਲੇ ਵੱਡੇ ਕਾਰਨਾਂ ਨੂੰ ਜਾਣਿਆ ਜਾ ਸਕਦਾ ਹੈ। ਅਜੋਕੇ ਸਮੇਂ ਵਿਚ ਜਦੋਂ ਕਿ ਗੁਰੂ ਬਿੰਬ ਦੇ ਚਿਤਰਣ ਦਾ ਰੁਝਾਣ ਵਪਾਰ ਦੀ ਤਾਕਤ ਨਾਲ ਮਿਲ ਕੇ ਮੂੰਹਜੋਰ ਹੁੰਦਾ ਜਾ ਰਿਹਾ ਹੈ ਤਾਂ ਪ੍ਰੋ. ਪੂਰਨ ਸਿੰਘ ਦੀ ਇਸ ਲਿਖਤ ਵਿਚਲੀ ਦ੍ਰਿਸ਼ਟੀ ਨੂੰ ਪਛਾਨਣਾ ਹੋਰ ਵੀ ਵਧੇਰੇ ਮਹੱਤਵਪੂਰਨ ਹੋ ਗਿਆ ਹੈ। ਇਸ ਲਈ ਸਿੱਖ ਸਿਆਸਤ ਵੱਲੋਂ ਇਸ ਲਿਖਤ ਦਾ ਆਵਾਜ਼ ਰੂਪ ਸਰੋਤਿਆਂ ਦੇ ਸਨਮੁਖ ਪੇਸ਼ ਹੈ। ਆਪ ਸੁਣੋਂ ਅਤੇ ਹੋਰਨਾਂ ਨਾਲ ਸਾਂਝਾ ਕਰੋ ਜੀ।
ਅੱਜ ਮਿਤੀ 01 ਜੂਨ 2019 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਾਏ ਗਏ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਬਿਆਨ ਰਾਹੀਂ ਕਿਹਾ ਹੈ ਕਿ “ਦਾਸਤਾਨ-ਏ-ਮੀਰੀ-ਪੀਰੀ ਫਿਲਮ” ਪ੍ਰਬੰਧਕਾਂ ਨੂੰ “ਆਦੇਸ਼” ਕੀਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਫਿਲਮ ਸਮੀਖਿਆ ਕਮੇਟੀ ਦੀ ਫਿਲਮ ਸਬੰਧੀ ਮੁਕੰਮਲ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਨਹੀਂ ਪੁੱਜੀ ਇਸ ਲਈ ਜਿਨ੍ਹਾਂ ਚਿਰ ਰਿਪੋਰਟ ਨਹੀਂ ਆਉਂਦੀ ਓਨਾ ਚਿਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਫਿਲਮ “ਦਾਸਤਾਨ ਏ ਮੀਰੀ ਪੀਰੀ” ਉੱਪਰ ਰੋਕ ਲਗਾਈ ਗਈ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ “ਫਿਲਮ ਪ੍ਰਬੰਧਕ ਫਿਲਮ ਨੂੰ ਜਾਰੀ ਨਾ ਕਰਨ ਅਤੇ ਜੇਕਰ ਉਹ ਜਾਰੀ ਕਰਦੇ ਹਨ ਤਾਂ ਇਸ ਦੇ ਉਹ ਖੁਦ ਜਿੰਮੇਵਾਰ ਹੋਣਗੇ”।
ਵਿਚਾਰਨ ਵਾਲੀ ਗੱਲ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੇ 1934 ਵਿਚ ਪੰਥ ਦੀਆਂ ਦਾਨਿਸ਼ਵਰ ਸਖਸ਼ੀਅਤਾਂ ਪ੍ਰੋ. ਜੋਧ ਸਿੰਘ, ਪ੍ਰੋ. ਤੇਜਾ ਸਿੰਘ, ਭਾਈ ਧਰਮਾਨੰਤ ਸਿੰਘ, ਜਥੇਦਾਰ ਮੋਹਨ ਸਿੰਘ ਅਤੇ ਭਾਈ ਕਾਹਨ ਸਿੰਘ ਨਾਭਾ ਅਧਾਰਤ ਧਾਰਮਕ ਸਲਾਹਕਾਰ ਕਮੇਟੀ ਵਲੋਂ ਕੀਤੇ ਗਏ 20 ਫਰਵਰੀ 1934 ਵਾਲੇ ਮਤੇ ਅਤੇ ਮੁੜ ਇਸੇ ਕਮੇਟੀ ਵਲੋਂ 7 ਅਗਸਤ 1940 ਨੂੰ ਕੀਤੇ ਗਏ ਮਤਿਆਂ ਕਿ ਵਿਚਲੀ ਸਿਰਫ ਪਹਿਲੀ ਮਦ "ਗੁਰੂ ਸਾਹਿਬਾਨ" ਦਾ ਜ਼ਿਕਰ ਕੀਤਾ ਗਿਆ ਹੈ ਜਦਕਿ ਬਾਕੀ ਚਾਰ ਮੱਦਾਂ - 'ਗੁਰੂ ਪਰਵਾਰ, ਸਿੱਖ ਸ਼ਹੀਦ, ਮਹਾਂਪੁਰਖਾਂ ਅਤੇ ਸਿੱਖ ਸਰੋਕਾਰਾਂ' ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ ਗਿਆ।
ਚਾਰ ਸਾਹਿਬਜ਼ਾਦੇ ਤੇ ਨਾਨਕ ਸ਼ਾਹ ਫਕੀਰ ਵਰਗੀਆਂ ਫਿਲਮਾਂ ਤੋਂ ਬਾਅਦ 'ਦਾਸਤਾਨ-ਏ-ਮੀਰੀ-ਪੀਰੀ' ਅਤੇ 'ਮਦਰਹੁੱਡ' ਜਿਹੀਆਂ ਫਿਲਮਾਂ ਵਿਚ ਗੁਰੂ ਸਾਹਿਬਾਨ, ਗੁਰੂ ਪਰਵਾਰਾਂ, ਮਹਾਨ ਗੁਰਸਿੱਖਾਂ ਅਤੇ ਸਿੱਖ ਸ਼ਹੀਦਾਂ ਨੂੰ ਕਾਰਟੂਨ, ਐਨੀਮੇਸ਼ਨ, ਕੰਪਿਊਟਰ ਗਰਾਫਿਕਸ ਆਦਿ ਵਿਧੀਆਂ ਨਾਲ ਫਿਲਮਾਅ ਕੇ ਗੁਰੂ ਬਿੰਬ, ਗੁਰੂ ਪਰਵਾਰਾਂ, ਗੁਰਸਿੱਖਾਂ ਤੇ ਸ਼ਹੀਦਾਂ ਦੀ ਨਾਟਕੀ ਜਾਂ ਫਿਲਮੀ ਪੇਸ਼ਕਾਰੀ ਕਰਨ ਦੀ ਮਨਾਹੀ ਦੇ ਸਿਧਾਂਤ ਦੀ ਉਲੰਘਣਾ ਕੀਤੀ ਜਾ ਰਹੀ ਹੈ। ਇਹੀ ਕਾਰਨ ਹੈ ਕਿ ਸਿੱਖ ਸੰਗਤਾਂ ਵਲੋਂ ਇਨ੍ਹਾਂ ਫਿਲਮਾਂ ਉੱਤੇ ਰੋਕ ਲਵਾਉਣ ਲਈ ਇਹਨਾਂ ਫਿਲਮਾਂ ਦਾ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ।
ਦਲ ਬਾਬਾ ਬਿਧੀ ਚੰਦ ਸੰਪਰਦਾ ਦੇ ਮੁਖੀ ਬਾਬਾ ਅਵਤਾਰ ਸਿੰਘ ਵਲੋਂ 'ਦਾਸਤਾਨ-ਏ-ਮੀਰੀ-ਪੀਰੀ' ਫਿਲਮ ਉੱਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਹੈ।
ਇਹ ਬੁੱਤ ਨੇ ਤਕਨੀਕ ਦੇ ਬਿਜਲੀ ਨਾ' ਖਿੱਚੀ ਲੀਕ ਦੇ ਨਵੇਂ ਜ਼ਮਾਨੇ ਨਵੀਆਂ ਗੱਲਾਂ ਆਉਂਦੇ ਨੇ ਲੋਕੀ ਚੀਕ ਦੇ
ਦਾਸਤਾਨ-ਏ-ਮੀਰੀ-ਪੀਰੀ ਨਾਮਕ ਕਾਰਟੂਨ/ਐਨੀਮੇਸ਼ਨ ਫਿਲਮ ਵਿਚ ਛੇਵੇਂ ਪਾਤਿਸ਼ਾਹ ਗੁਰੂ ਹਰਗੋਬਿੰਦ ਜੀ ਦਾ ਸਵਾਂਗ ਰਚਣ ਵਿਰੁਧ ਸਿੱਖਾਂ ਦਾ ਰੋਹ ਦੇ ਚੱਲਦਿਆਂ ਹੀ ਅਜਿਹੀ ਇਕ ਹੋਰ ਫਿਲਮ ਰਾਹੀਂ ਮਾਤਾ ਸਾਹਿਬ ਕੌਰ ਜੀ ਦਾ ਕਾਰਟੂਨ ਰੂਪ ਵਿਚ ਸਵਾਂਗ ਰਚਣ ਦਾ ਮਾਮਲਾ ਸਾਹਮਣੇ ਆਇਆ ਹੈ।
Next Page »