ਸਾਡੇ ਪੁਰਖਿਆਂ ਦੇ ਬੋਲ (ਖਾਲਸਾ ਬੁੱਤ ਨਾ ਮਾਨੈ ਕੋਇ)

ਵੀਹਵੀਂ ਸਦੀ ਦੇ ਪਹਿਲੇ ਅੱਧ ਵਿਚ ਸਿੱਖ ਇਤਿਹਾਸ ਨੂੰ ਨਾਟਕਾਂ, ਡਰਾਮਿਆਂ ਅਤੇ ਫਿਲਮਾਂ ਰਾਹੀਂ ਪੇਸ਼ ਕਰਨ ਦਾ ਯਤਨ ਅਰੰਭ ਕੀਤਾ ਗਿਆ। ਇਸ ਸਿਧਾਂਤਕ ਕੁਰਾਹੇ ਬਾਰੇ ਉਸੇ ਸਮੇਂ ਹੀ ਸਿੱਖ ਸ਼ਖ਼ਸੀਅਤਾਂ ਅਤੇ ਸੰਸਥਾਵਾਂ ਨੇ ਸਿੱਖ ਸੰਗਤ ਨੂੰ ਸੁਚੇਤ ਕਰਨ ਦਾ ਕਾਰਜ ਅਰੰਭ ਦਿੱਤਾ ਸੀ ਅਤੇ ਇਸ ਕੁਰਾਹੇ ਨੂੰ ਰੋਕਣ ਲਈ ਲਾਮਬੰਦ ਹੋਏ ਸਨ।

ਸਿਖੀ ਪ੍ਰਚਾਰ ਲਈ ਨਕਲ ਦੀ ਲੋੜ ਨਹੀਂ ਅਸਲ ਤੇ ਅਮਲੀ ਜੀਵਨ ਦੀ ਲੋੜ

ਨਕਲਾਂ ਤੇ ਨਾਟਕਾਂ ਵਿਚ ਉਹ ਕੌਮਾਂ ਪੈਂਦੀਆਂ ਹਨ ਜਿਨ੍ਹਾਂ ਪਾਸ ਅਮਲੀ ਸਟੇਜ ਨਾਂ ਹੋਵੇ। ਜਿਨ੍ਹਾਂ ਕੌਮਾਂ ਦੇ ਬਹਾਦਰ ਹਰ ਜ਼ਮਾਨੇ ਜੀਉਂਦੇ ਕਾਰਨਾਮੇ ਕਰਨ ਦੀ ਸਮਰਥਾ ਰਖਦੇ ਹੋਣ ਉਨ੍ਹਾਂ ਨੂੰ ਇਤਿਹਾਸ ਦੀ ਲੋੜ ਹੈ ਨਕਲਾਂ ਦੀ ਲੋੜ ਨਹੀਂ ਹੁੰਦੀ।

ਵਿਵਾਦਤ ਫਿਲਮ ਚੜ੍ਹਦੀਕਲਾ ਭਾਰਤ ਵਿਚ ਜਾਰੀ ਹੋਣ ਤੋਂ ਟਲੀ? ਆਖਿਰ ਕਿਉਂ ਹੋ ਰਿਹਾ ਹੈ ਫਿਲਮਾਂ ਦਾ ਵਿਰੋਧ?

Why Controversy Over Chardikala Movie 2026

ਨਵੀਂ ਆਈ ਪੰਜਾਬੀ ਫਿਲਮ ‘ਚੜ੍ਹਦੀਕਲਾ’ ਨੇ ਸਿੱਖ ਸ਼ਹੀਦਾਂ ਨੂੰ ਫਿਲਮ ਪਰਦੇ ‘ਤੇ ਪੇਸ਼ ਕਰਨ ਦੇ ਮੁੱਦੇ ‘ਤੇ ਇੱਕ ਨਵੀਂ ਬਹਿਸ ਅਤੇ ਵਿਵਾਦ ਛੇੜ ਦਿੱਤਾ ਹੈ। ਇਸ ਮਾਮਲੇ ‘ਤੇ ਸਿੱਖਾਂ ਦੀ ਰਾਏ ਵੰਡੀ ਹੋਈ ਨਜਰ ਆ ਰਹੀ ਹੈ। ਜਿੱਥੇ ਇੱਕ ਹਿੱਸਾ ਇਹਨਾਂ ਫ਼ਿਲਮਾਂ ਦਾ ਇਹ ਕਹਿ ਕੇ ਹੱਕ ਪੂਰ ਰਿਹਾ ਹੈ ਕਿ ਇਹ ਨਵੀਂ ਪੀੜ੍ਹੀ ਤੱਕ ਇਤਿਹਾਸ ਪਹੁੰਚਾਉਣ ਦਾ ਇੱਕ ਵਧੀਆ ਜਰੀਆ ਹਨ, ਉੱਥੇ ਹੀ ਦੂਜਾ ਹਿੱਸਾ ਇਸ ਰੁਝਾਨ ਦਾ ਸਖਤ ਵਿਰੋਧ ਕਰ ਰਿਹਾ ਹੈ।

“ਚੜ੍ਹਦੀਕਲਾ” ਫਿਲਮ ’ਤੇ ਵਿਵਾਦ ਲਮੇਰੇ ਸੰਵਾਦ ਦਾ ਸਬੱਬ ਬਣੇ…

“ਚੜ੍ਹਦੀਕਲਾ” ਫਿਲਮ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਪਰਮਜੀਤ ਸਿੰਘ ਗਾਜ਼ੀ ਨੇ ਸਿੱਖ ਪੰਥ ਵਿੱਚ ਸ਼ਹੀਦਾਂ ਅਤੇ ਗੁਰੂ ਸਾਹਿਬਾਨ ਦੇ ਸਵਾਂਗਾਂ ਸਬੰਧੀ ਲੰਮੇ ਸਮੇਂ ਤੋਂ ਚੱਲ ਰਹੀ ਸਿਧਾਂਤਕ ਚਰਚਾ ਨੂੰ ਦੁਬਾਰਾ ਉਭਾਰਦਿਆਂ ਵਿਆਪਕ ਸੰਵਾਦ ਦੀ ਲੋੜ ’ਤੇ ਜ਼ੋਰ ਦਿੱਤਾ।