Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਿਖੀ ਪ੍ਰਚਾਰ ਲਈ ਨਕਲ ਦੀ ਲੋੜ ਨਹੀਂ ਅਸਲ ਤੇ ਅਮਲੀ ਜੀਵਨ ਦੀ ਲੋੜ

ਸਿਖੀ ਪ੍ਰਚਾਰ ਲਈ ਨਕਲ ਦੀ ਲੋੜ ਨਹੀਂ ਅਸਲ ਤੇ ਅਮਲੀ ਜੀਵਨ ਦੀ ਲੋੜ

ਖਾਲਸਾ ਐਡਵੋਕੇਟ, 5 ਅਗਸਤ 1944

… ਨਕਲਾਂ ਤੇ ਨਾਟਕਾਂ ਵਿਚ ਉਹ ਕੌਮਾਂ ਪੈਂਦੀਆਂ ਹਨ ਜਿਨ੍ਹਾਂ ਪਾਸ ਅਮਲੀ ਸਟੇਜ ਨਾਂ ਹੋਵੇ। ਜਿਨ੍ਹਾਂ ਕੌਮਾਂ ਦੇ ਬਹਾਦਰ ਹਰ ਜ਼ਮਾਨੇ ਜੀਉਂਦੇ ਕਾਰਨਾਮੇ ਕਰਨ ਦੀ ਸਮਰਥਾ ਰਖਦੇ ਹੋਣ ਉਨ੍ਹਾਂ ਨੂੰ ਇਤਿਹਾਸ ਦੀ ਲੋੜ ਹੈ ਨਕਲਾਂ ਦੀ ਲੋੜ ਨਹੀਂ ਹੁੰਦੀ। ਸਿਖੀ ਪ੍ਰਚਾਰ ਲਈ ਅਮਲੀ ਜੀਵਨ ਦੀ ਲੋੜ ਹੈ ਜੋ ਨਕਲ ਨਹੀਂ ਤੇ ਜ਼ਿੰਦਾ ਚੀਜ਼ ਹੈ । ਸਿਖ ਤਦ ਤਕ ਤ੍ਰਕੀ ਕਰਦੇ ਰਹਿਣਗੇ ਜਦ ਤਕ ਉਹ ਆਪਣਾ ਇਤਿਹਾਸ ਆਪਣੇ ਅਮਲਾਂ ਰਾਹੀਂ ਦੁਹਰਾਂਉਂਦੇ ਤੇ ਬਣਾਉਂਦੇ ਰਹਿਣਗੇ। ਜ਼ਿੰਦਾ ਕੌਮਾਂ ਨੂੰ ਸਿਨੇਮਾ ਦੇ ਸਹਾਰੇ ਦੀ ਲੋੜ ਨਹੀਂ ਹੁੰਦੀ। ਸਿਨੇਮਾ ਵੇਹਲਿਆਂ ਵਾਸਤੇ ਸ਼ੁਗਲ ਹੈ। ਇਸ ਨਕਲੀ ਆਰਟ ਤੋਂ ਸਿਖ ਰਵਾਇਤ, ਜੀਵਨ ਆਰਟ (ਅਮਲ) ਨੂੰ ਤਰਜੀਹ ਦਿੰਦੀ ਹੈ। ਅਸਲ ਨੂੰ ਪਿਠ ਦੇਕੇ ਨਕਲ ਲਈ ਉਤਾਵਲੇ ਹੋਣਾ ਤੇ ਨਕਲ ਜਾਣਦਿਆਂ ਇਸਨੂੰ ਉਤੇਜਣਾ ਦੇਣੀ ਕੋਈ ਕੌਮੀ ਸੇਵਾ ਨਹੀਂ; ਕੌਮ ਨੂੰ ਨਕਲ ਵਲ ਰੁਜੂ ਕਰਨਾ ਕੌਮੀ ਗੁਨਾਹ ਹੈ।

ਨਕਲ ਨੂੰ ਅਸਲ ਨਾਲੋਂ ਖੂਬਸੂਰਤ ਬਨਾਉਣ ਦੀ ਲਖ ਕੋਸ਼ਸ਼ ਹੋਣ ਦੇ ਬਾਵਜੂਦ ਵੀ ਨਕਲ ਨਕਲ ਹੀ ਹੈ। ਨਕਲ ਵਿਚ ਕੁਝ ਖੂਬੀਆਂ ਹੋ ਸਕਦੀਆਂ ਹਨ ਪਰ ਦਿਲਾਂ ਉਤੇ ਖੂਬੀਆਂ ਅਸਲ ਦੀਆਂ ਹੀ ਚੋਟ ਲਗਾ ਸਕਦੀਆਂ ਹਨ ਕਿਉਂਕਿ ਜੋ ਅਸਲ ਹੈ ਉਹ ਸਚਾਈ ਹੈ ਤੇ ਜੋ ਨਕਲ ਹੈ ਉਹ ਝੂਠ। ਅਸੀਂ ਆਪਣੇ ਬਜ਼ੁਰਗਾਂ ਦੀਆਂ ਖੂਬੀਆਂ ਆਪਣੇ ਜੀਵਨ ਵਿਚ ਲਿਆਕੇ ਸਾਬਤ ਕਰ ਸਕਦੇ ਹਾਂ ਕਿ ਸਾਡੇ ਬਜ਼ੁਰਗ ਇਨ੍ਹਾਂ ਗੁਣਾਂ ਵਾਲੇ ਸਨ। ਅਜ ਵੀ ਜਦ ਸਿਖ ਰਾਜੇ ਮਹਾਰਾਜੇ ਤੇ ਅਮੀਰ ਸੰਗਤ ਵਿਚ ਖੜੇ ਹੋਕੇ ਤਨਖਾਹ ਲੁਆਉਣ ਲਈ ਆਪਣੇ ਆਪ ਨੂੰ ਸੰਗਤ ਦੇ ਪੇਸ਼ ਕਰ ਸਕਦੇ ਹਨ ਤਾਂ ਮਹਾਰਾਜਾ ਰਣਜੀਤ ਸਿੰਘ ਦੀ ਖੂਬੀ ਦਸਣ ਲਈ ਕਿਸੇ ਨਕਲ ਦੀ ਕੀ ਲੋੜ ਹੈ। ਸਿਖ ਅਜ ਵੀ ਕੀਮਾ ਕਰਵਾ ਸਕਦਾ ਹੈ, ਬੋਟੀਆਂ ਨੁਚਵਾ ਸਕਦਾ ਹੈ, ਡਾਂਗਾਂ ਨਾਲ ਛਲੀਆਂ ਵਾਂਗ ਅਪਣੇ ਆਪਨੂੰ ਕੁਟਵਾ ਸਕਦਾ ਹੈ, ਜੀਉਂਦੇ ਜੀ ਭੱਠੀਆਂ ਵਿਚ ਸੜ ਸਕਦਾ ਹੈ। ਫੇਰ ਨਕਲੀ ਫਿਲਮ ਕਿਸ ਲਈ ਹੈ।

ਸਿਖੀ ਅਮਲੀ ਜੀਵਨ ਦਾ ਨਾਮ ਹੈ ਨਕਲ ਨੂੰ ਏਥੇ ਥਾਂ ਨਹੀਂ। ਸਿਖਾਂ ਵਿਚ ਜ਼ਿੰਦਗੀਆਂ ਵਾਲੇ ਮਹਾਤਮਾਂ ਤੇ ਸੂਰਮੇ ਸਦਾ ਪੈਦਾ ਹੁੰਦੇ ਆਏ ਹਨ। ਸੰਤ ਸਿਪਾਹੀਆਂ ਦੀ ਇਸ ਕੌਮ ਵਿਚ ਅਜ ਵੀ ਅਜੇਹੀਆਂ ਮਾਨਯੋਗ ਹਸਤੀਆਂ ਹਨ ਤੇ ਗੁਰੂ ਕ੍ਰਿਪਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗੀਆਂ ਹਸਤੀਆਂ ਇਸ ਦਰਜੇ ਨੂੰ ਪ੍ਰਾਪਤ ਹੁੰਦੀਆਂ ਰਹਿਣਗੀਆਂ। ਐਸੀਆਂ ਪ੍ਰਚਾਰਕ ਹਸਤੀਆਂ ਇਤਨਾ ਵਸੀਹ ਪ੍ਰਚਾਰ ਕਰ ਰਹੀਆਂ ਹਨ ਤੇ ਕਰਦੀਆਂ ਰਹਿਣਗੀਆਂ ਜਿਸ ਦੇ ਸਾਹਮਣੇ ਇਹ ਫਿਲਮਾਂ ਨਕਲਾਂ ਦੇ ਸਾਂਗ ਹੇਚ ਹਨ । ਬਹਾਦਰੀ ਦੇ ਜੌਹਰ ਮੈਦਾਨਿ-ਜੰਗ ਵਿਚ ਅਜ ਜੋ ਸਿੰਘ ਦਿਖਾ ਰਹੇ ਹਨ ਕੀ ਏਸਦੇ ਸਾਹਮਣੇ ਨਕਲ ਕੋਈ ਵਧੇਰੇ ਵਜ਼ਨ ਰਖੇਗੀ? ਚੰਗੇ ਆਚਰਨ ਵਾਲੇ ਸੁਚੇ ਗੁਰਸਿੱਖ ਕਦੀ ਸਾਂਗ ਬਣਨਾ ਪਸੰਦ ਨਹੀਂ ਕਰਨਗੇ । ਇਹ ਪੇਸ਼ਾ ਉਨ੍ਹਾਂ ਦੇ ਅਚਾਰ ਤੇ ਵਿਵਹਾਰ ਦੇ ਉਲਟ ਹੈ । ਨਕਲੀਅ ਬਣਨ ਦੀ ਗੁਰਸੰਗਤ ਵਿਚ ਕਿਸੇ ਨੂੰ ਜਾਗ ਹੀ ਨਹੀਂ ਲਗਾਈ ਜਾਂਦੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਇਤਿਹਾਸ ਅਤੇ ਸ਼ਹੀਦਾਂ ਦੀ ਨਕਲ ਲਾਹ ਕੇ ਪਰਦੇ ’ਤੇ ਫ਼ਿਲਮਾਂ ਰਾਹੀਂ ਵਿਖਾਉਣ ਦਾ ਸਿਲਸਿਲਾ ਪਿਛਲੇ ਕੁਝ ਸਮੇਂ ਤੋਂ ਕਾਫ਼ੀ ਰਫ਼ਤਾਰ ਫੜ ਰਿਹਾ ਹੈ। ਸਿੱਖਾਂ ਦੇ ਵੱਡੇ ਹਿੱਸੇ ਦੀ ਤਰਜ਼-ਏ-ਜ਼ਿੰਦਗੀ
ਵਿਵਾਦਤ ਫਿਲਮ ‘ਦਾਸਤਾਨ-ਏ-ਸਰਹਿੰਦ’ ਨੂੰ ਦੁਬਾਰਾ ਤੋਂ ਜਾਰੀ ਕਰਨ ਸਬੰਧੀ ਇਸ਼ਤਿਹਾਰ ਜਨਤਕ ਹੋਇਆ ਤਾਂ ਸਿੱਖ ਸੰਗਤਾਂ ਨੇ ਤੁਰੰਤ ਇਸ ਫਿਲਮ ਨੂੰ ਬੰਦ ਕਰਵਾਉਣ ਲਈ ਆਪਣੇ ਵੱਲੋਂ ਕੋਸ਼ਿਸਾਂ ਆਰੰਭ ਕਰ ਦਿੱਤੀਆਂ।
ਵਿਵਾਦਤ ਫਿਲਮ ‘ਦਾਸਤਾਨ-ਏ-ਸਰਹਿੰਦ’ ਨੂੰ ਦੁਬਾਰਾ ਤੋਂ ਜਾਰੀ ਕਰਨ ਸਬੰਧੀ ਇਸ਼ਤਿਹਾਰ ਜਨਤਕ ਹੋਇਆ ਤਾਂ ਸਿੱਖ ਸੰਗਤਾਂ ਨੇ ਤੁਰੰਤ ਇਸ ਫਿਲਮ ਨੂੰ ਬੰਦ ਕਰਵਾਉਣ ਲਈ ਆਪਣੇ ਵੱਲੋਂ ਕੋਸ਼ਿਸਾਂ ਆਰੰਭ ਕਰ ਦਿੱਤੀਆਂ।
‘ਦਾਸਤਾਨ-ਏ-ਸਰਹੰਦ’ ਨਾਮੀ ਵਿਵਾਦਤ ਫਿਲਮ ਵਿਚ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਸਵਾਂਗ ਰਚਿਆ ਗਿਆ ਹੈ। ਇਸ ਫਿਲਮ ਵਿਚ ਮਾਸੂਮ ਬੱਚਿਆਂ ਕੋਲੋਂ ਸਾਹਿਬਜ਼ਾਦਿਆਂ ਦਾ ਸਵਾਂਗ ਕਰਵਾ ਕੇ ਫਿਰ ਉਸ ਨੂੰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: