ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ‘ਤੇ ਦੋਸ਼ ਲਾਇਆ ਹੈ ਕਿ ਫਿਰਕੂ ਹਿੰਸਾ ਲੋਕਾਂ ਨੂੰ ਵੰਡਣ ਲਈ ਇਸ ਸਰਕਾਰ ਦੀ ਸੋਚੀ ਸਮਝੀ ਕੋਸ਼ਿਸ਼ ਦਾ ਹਿੱਸਾ ਹੈ। ਲੋਕ ਸਭਾ ਚੋਣਾਂ ਤੋਂ ਬਾਅਦ ਦਿੱਲੀ ਤੋਂ ਬਾਹਰ ਪਹਿਲੀ ਵਾਰ ਪਾਰਟੀ ਦੀ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਸੋਨੀਆ ਗਾਂਧੀ ਨੇ ਕਿਹਾ ਕਿ ਉਤਰ ਪ੍ਰਦੇਸ਼, ਮਹਾਰਾਸ਼ਟਰ ਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਮੁੜ ਫਿਰਕੂ ਹਿੰਸਾ ਹੋਣਾ ਗੰਭੀਰ ਚਿੰਤਾ ਦਾ ਮਾਮਲਾ ਹੈ।
ਮੁੱਖ ਮੰਤਰੀ ਹਰਿਆਣਾ ਭੁਪਿੰਦਰ ਸਿੰਘ ਹੁੱਡਾ ਵੱਲੋਂ ਹਰਿਆਣਾ ਵੱਖਰੀ ਕਮੇਟੀ ਬਣਾਕੇ ਸਿੱਖਾਂ 'ਚ ਵੰਡੀਆਂ ਪਾਉਣ ਦੀ ਕੀਤੀ ਗਈ ਇਸ ਕਾਰਵਾਈ ਪਿੱਛੇ ਗਾਂਧੀ ਪਰਿਵਾਰ ਦਾ ਸਿੱਧਾ ਹੱਥ ਹੈ, ਜਿਸ ਨੇ ਪਿਛੋਕੜ 'ਚ ਨਾ ਸਿਰਫ ਸਾਕਾ ਨੀਲਾ ਤਾਰਾ ਤੇ ਸਿੱਖ ਕਤਲੇਆਮ ਨੂੰ ਅੰਜ਼ਾਮ ਦਿੱਤਾ ਸਗੋਂ ਹੁਣ ਵੀ ਸਿੱਖਾਂ ਖਿਲਾਫ ਸਾਜ਼ਿਸ਼ ਦੀ ਨੀਤੀ ਨੂੰ ਲਗਾਤਾਰ ਜਾਰੀ ਰੱਖਿਆ ਹੋਇਆ ਹੈ ।
ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਖਿਲਾਫ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਕੇਸ ਨੂੰ ਪਿਛਲੇ ਮਹੀਨੇ ਅਮਰੀਕਾ ਦੀ ਸੰਘੀ ਅਦਾਲਤ ਵੱਲੋਂ ਖਾਰਜ਼ ਕਰਨ ਤੋਂ ਬਾਅਦ ਅਧਿਕਾਰ ਗਰੁੱਪ “ਸਿੱਖਸ ਫਾਰ ਜਸਟਿਸ” ਅਤੇ 1984 ਦੀ ਸਿੱਖ ਨਸਲਕੁਸ਼ੀ ਦੇ ਦੋ ਜ਼ਿੰਦਾ ਪੀੜਤਾਂ ਨੇ ਅਮਰੀਕੀ ਸਰਕਟ ਕੋਰਟ ਵਿੱਚ ਫੈਸਲੇ ਨੂੰ ਖਾਰਜ਼ ਕਰਨ ਵਿਰੁੱਧ ਅਪੀਲ ਦਾਇਰ ਕੀਤੀ ਹੈ।
ਭਰਤ ਦੀ ਰਾਜਧਾਨੀ ਦਿੱਲ਼ੀ ਵਿੱਚ ਨਵੰਬਰ 1984 'ਚ ਹੋਏ ਯੋਜਨਾ ਬੱਧ ਤਰੀਕੇ ਨਾਲ ਕੀਤੇ ਗਏ ਸਿੱਖ ਕਤਲੇਆਮ ਦੇ ਮਾਮਲੇ 'ਚ ਸਿੱਖ ਜਥੇਬੰਦੀ ਵੱਲੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਿਰੁੱਧ ਦਾਇਰ ਕੀਤੇ ਗਏ ਮੁਕੱਦਮੇ ਨੂੰ ਇਕ ਅਮਰੀਕੀ ਅਦਾਲਤ ਨੇ ਇਸ ਆਧਾਰ 'ਤੇ ਖਾਰਜ ਕਰ ਦਿੱਤਾ ਕਿ ਕਿ ਇਹ ਮਾਮਲਾ ਵਿਸ਼ਾ ਵਸਤੂ ਆਧਾਰਿਤ ਨਿਆਂਇਕ ਖੇਤਰ 'ਚ ਨਹੀਂ ਆਉਂਦਾ।ਦੁਸਰਾ ਅਦਾਲਤ ਕੋਲ ਪਿਛਲੇ ਦਸ ਸਾਲਾਂ ਵਿੱਚ ਮਨੁੱਖੀ ਅਧਿਕਾਰਾਂ ਨਾਲ ਸਬੰਧਿਤ ਅਪਰਾਧਾਂ ਨੂੰ ਸੁਨਣ ਦਾ ਅਧਿਕਾਰ ਹੈ ਜਦਕਿ ਸਬੰਧਿਤ ਸਿੱਖ ਨਸਲਕੁਸ਼ੀ ਕੇਸ 30 ਸਾਲ ਪਹਿਲਾਂ ਵਾਪਰਿਆ ਸੀ। ਬੇਸ਼ੱਕ ਅਦਾਲਤ ਨੇ ਇਸ ਸਮੂਹ ਨੂੰ ਭਵਿੱਖ 'ਚ ਗਾਂਧੀ ਦੇ ਖ਼ਿਲਾਫ਼ ਕੋਈ ਮੁਕੱਦਮਾ ਲਿਆਉਣ 'ਤੇ ਰੋਕ ਨਹੀਂ ਲਗਾਈ ਹੈ।
ਹੁਸ਼ਿਆਰਪੁਰ, ਪੰਜਾਬ (ਨਵਮਬਰ 26, 2013): ਦਲ ਖਾਲਸਾ ਨੇ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਉਮੀਦਵਾਰ ਨਰਿੰਦਰ ਮੋਦੀ ਅਤੇ ਕਾਂਗਰਸੀ ਆਗੂ ਸੋਨੀਆ ਗਾਂਧੀ ਵਿਚਾਲੇ ਚਲ ਰਹੀ ਰਸਾਕਸ਼ੀ ਕਿ ਭਾਜਪਾ ਜਾਂ ਕਾਂਗਰਸ ਵਿਚੋਂ ਕੌਣ ਵੱਧ ਜ਼ਹਿਰੀ ਹੈ ਉਤੇ ਆਪਣੀ ਟਿਪਣੀ ਕਰਦਿਆਂ ਕਿਹਾ ਕਿ ਘੱਟ-ਗਿਣਤੀਆਂ ਲਈ ਦੋਨਾਂ ਨੇ ਆਪਣੇ ਅੰਦਰ ਬਰਾਬਰ ਦਾ ਜ਼ਹਿਰ ਸਾਂਭ ਰੱਖਿਆ ਹੈ।
ਨਿਊਯਾਰਕ (28 ਅਕਤੂਬਰ, 2013): ਸਿੱਖ ਨਸਲਕੁਸ਼ੀ ਦੇ ਪ੍ਰੀੜਤਾਂ ਅਤੇ ਸਿੱਖਸ ਫਾਰ ਜਸਟਿਸ ਵੱਲੋਂ ਸਤੰਬਰ 2013 ਵਿਚ ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆਂ ਗਾਂਧੀ ਖਿਲਾਫ ਦਰਜ਼ ਕਰਵਾਏ ਮੁਕਦਮੇਂ ਦੀ ਬੀਤੇ ਦਿਨੀਂ ਹੋਈ ਸੁਣਵਾਈ ਦੌਰਾਨ ਸੋਨੀਆਂ ਗਾਂਧੀ ਦੇ ਵਕੀਲ ਰਵੀ ਬੱਤਰਾ ਨੇ ਇਹ ਦਾਅਵਾ ਕੀਤਾ ਕਿ ਉਸ ਕਿ ਸੋਨੀਆਂ ਗਾਂਧੀ ਨੂੰ ਅਮਰੀਕੀ ਅਦਾਲਤ ਦੇ ਸੰਮਨ ਨਹੀਂ ਮਿਲੇ।
« Previous Page