ਪਿਛਲੇ ਦਿਨੀ ਇੱਕ ਸ਼ਿਵ ਸੈਨਾ ਆਗੂ ਦੀ ਸੜਕ ਹਾਦਸੇ ਵਿੱਚ ਮੌਤ ਤੋਂ ਬਾਅਦ ਸ਼ਿਵ ਸੈਨਿਕਾਂ ਵੱਲੋਂ ਗੁੰਡਾਗਰਦੀ ਕਰਦੇ ਹੋਏ ਸਿੱਖ ਰਾਹਗੀਰਾਂ ਦੀ ਕੁੱਟਮਾਰ ਕਰਕੇ ਗਾਲੀਗਲੋਚ ਕਰਨ ਦੇ ਮਾਮਲੇ ਵਿੱਚ ਕਾਰਵਾਈ ਕਰਨ ਲਈ ਸਿੱਖ ਜੱਥੇਬੰਦੀਆਂ ਨੇ ਕਾਰਵਾਈ ਦੀ ਮੰਗ ਕੀਤੀ ਹੈ।
ਇੱਥੋਂ ਦੇ ਸ਼ੂਗਰ ਮਿਲ ਚੌਕ ਵਿੱਚ ਸ਼ਿਵ ਸੈਨਾ ਪੰਜਾਬ ਦੇ ਯੂਥ ਵਿੰਗ ਫਗਵਾੜਾ ਦੇ ਪ੍ਰਧਾਨ ਸੁਮਿਤ ਭੰਡਾਰੀ ਨੂੰ ਗੋਲੀ ਮਾਰਨ ਦੀ ਘਟਨਾਂ ਦੀ ਜਾਣਕਾਰੀ ਮਿਲੀ ਹੈ। ਗੋਲੀ ਵੱਜਣ ਨਾਲ ਜ਼ਖਮੀ ਹੋਏ ਸੁਮਿਤ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ । ਸੁਮਿਤ ਦੀ ਹਾਲਤ ਫ਼ਿਲਹਾਲ ਖ਼ਤਰੇ ਤੋਂ ਬਾਹਰ ਹੈ ।
ਵਿਵਾਦਤ ਰਾਮ ਮੰਦਿਰ ਬਣਾਉਣ ਦੇ ਮਾਮਲੇ ‘ਤੇ ਭਾਜਪਾ ਦੀ ਪਿੱਤਰੀ ਭਗਵਾ ਜੱਥੇਬੰਦੀ ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਵੱਲੋਂ ਦਿੱਤੇ ਬਿਆਨ ਦਾ ਸਵਾਗਤ ਕਰਦੇ ਹੋਏ ਹਿਦੂਵਤ ਨੂੰ ਪ੍ਰਨਾਈ ਹੋਈ ਜੱਥੇਬੰਦੀ ਸ਼ਿਵ ਸੈਨਾ ਨੇ ਕਿਹਾ ਕਿ ਉਨ੍ਹਾਂ ਨੂੰ ਰਾਮ ਮੰਦਿਰ ਬਣਾਉਣ ਦੀ ਤਰੀਕ ਦਾ ਐਲਾਨ ਕਰਨਾ ਚਾਹੀਦਾ ਹੈ ।
ਲੋਕਾਂ ਨਾਲ ਠੱਗੀਆਂ ਮਾਰਨ ਅਤੇ ਡਰਾ ਧਮਕਾ ਕੇ ਹਫਤਾ ਵਸੂਲੀ ਕਰਨ ਵੱਲੁ ਸਥਾਨਿਕ ਸ਼ਿਵ ਸ਼ੇਨੱ ਆਗੀ ਨੂੰ ਅੰਮ੍ਰਿਤਸਰ ਪੁਲਿਸ ਗ੍ਰਿਫਤਾਰ ਕੀਤਾ ਹੈ। ਕੁਲਦੀਪ ਯਾਦਵ ਨਾਮ ਦਾ ਇਹ ਸ਼ਿਵ ਸੈਨਿਕ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਤੇੜੇ ਚੱਲਣ ਵਾਲੇ ਈ-ਰਿਕਸ਼ਾ ਚਾਲਕਾਂ ਤੋਂ ਹਫਤਾ ਵਸੂਲੀ ਕਰਦਾ ਸੀ ਅਤੇ ਪੈਸੇ ਨਾ ਦੇਣ ਤੇ ਉਨ੍ਹਾਂ ਨੂੰ ਧਮਕਾਉਂਦਾ ਸੀ।
ਭਾਰਤ ਵਿੱਚ ਨਰਿੰਦਰ ਮੋਦੀ ਅਗਵਾਈ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਨਣ ਦੇ ਨਾਲ ਹੀ ਭਾਰਤ ਦੀ ਭਗਵਾਕਰਨ ਦੀ ਸ਼ੁਰੂਆਤ ਕਰਦਿਆਂ ਭਗਵਾਵਾਦੀਆਂ ਵੱਲੋਂ ਸਿੱਖ ਭਾਵਨਾਵਾਂ ਨਾਲ ਫਿਰ ਖਿਲਵਾੜ ਕੀਤਾ ਗਿਆ ਹੈ।