ਲੰਡਨ: ਭਾਰਤੀ ਜੇਲ੍ਹ ਵਿਚ ਨਜ਼ਰਬੰਦੀ ਦੌਰਾਨ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਿੱਖ ਸਿਆਸੀ ਕੈਦੀ ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਭਾਈ ਹਰਮਿੰਦਰ ਸਿੰਘ ਮਿੰਟੂ ...
ਵੱਖ-ਵੱਖ ਧਰਮਾਂ ਵਿੱਚ ਆਪਸੀ ਸਾਂਝ ਵਧਾਉਣ ਅਤੇ ਮਜਬੀ ਨਫਰਤ ਖਿਲਾਫ ਅਮਰੀਕਾ ਦੇ ਰਾਸ਼ਟਰਪਤੀ ਭਵਨ ਵਿੱਚ ਹੋਏ ਸਮਾਗਮ ਵਿੱਚ ਸਿੱਖ ਸੰਸਥਾ ਨੈਸ਼ਨਲ ਸਿੱਖ ਕੈਂਪੇਨ ਸ਼ਾਮਲ ਹੋਇਆ। ਵੱਖ-ਵੱਖ ਧਰਮਾਂ ਵਿੱਚ ਆਪਸੀ ਸਾਂਝ ਵਧਾਉਣ ਅਤੇ ਮਜਬੀ ਨਫਰਤ ਖਿਲਾਫ ਅਮਰੀਕਾ ਦੇ ਰਾਸ਼ਟਰਪਤੀ ਭਵਨ ਵਿੱਚ ਹੋਏ ਸਮਾਗਮ ਵਿੱਚ ਸਿੱਖ ਸੰਸਥਾ ਨੈਸ਼ਨਲ ਸਿੱਖ ਕੈਂਪੇਨ ਸ਼ਾਮਲ ਹੋਇਆ।
ਅਮਰੀਕਾ ਵਿੱਚ ਇੱਕ ਸਿੱਖ ‘ਤੇ ਹਮਲਾ ਕਰੇ ਅਤਿਵਾਦੀ’ ਅਤੇ ‘ਬਿਨ ਲਾਦੇਨ’ ਕਹਿਣ ਵਾਲਾ ਅਮਰੀਕੀ ਮੁੰਡੇ ਨੂੰ ਅਦਾਲਤ ਨੇ ਨਸਲੀ ਅਪਰਾਦ ਦਾ ਦੋਸ਼ੀ ਐਲਾਨ ਕਰ ਦਿੱਤਾ ਹੈ।ਲੰਘੀ ਸੱਤ ਦਸੰਬਰ ਨੂੰ 17 ਸਾਲਾ ਮੁੰਡੇ ਨੂੰ ਇੰਦਰਜੀਤ ਮੱਕਡ਼ (53 ਸਾਲ) ਉਤੇ ਹਮਲਾ ਕਰਨ ਦਾ ਦੋਸ਼ੀ ਪਾਇਆ ਗਿਆ ਹੈ ਅਤੇ ਬਾਲ ਅਪਰਾਧੀਅਾਂ ਲਈ ਅਦਾਲਤ ਵੱਲੋਂ ਅਗਲੇ ਸਾਲ ਫਰਵਰੀ ਵਿੱਚ ਉਸ ਨੂੰ ਸਜ਼ਾ ਸੁਣਾਈ ਜਾਵੇਗੀ।
ਅਮਰੀਕਾ ਵਿੱਚ ਜਿੱਥੇ ਇੱਕ ਪਾਸੇ ਇੱਕ ਸਿੱਖ ਕੈਪਟਨ ਨੂੰ ਅਮਰੀਕੀ ਫੌਜ ਵਿੱਚ ਡਿਊਟੀ ਦੌਰਾਨ ਦਸਤਾਰ ਸਜ਼ਾਉਣ ਦੀ ਇਜ਼ਾਜਤ ਦਿੱਤੀ ਗਈ ਹੈ, ਉੱਥੇ ਦੂਸਰੇ ਪਾਸੇ ਫੁੱਟਬਾਲ ਦਾ ਮੈਚ ਵੇਖਣ ਆਏ ਸਿੱਖ ਨੌਜਵਾਨਾਂ ਨੂੰ ਦਸਤਾਰ ਸਾਜ਼ਾਈ ਹੋਣ ਕਰਕੇ ਸੁਰੱਖਿਆ ਸਟਾਫ ਵੱਲੋਂ ਪ੍ਰੇਸ਼ਾਨ ਕਰਨ ਦਾ ਸਮਾਚਾਰ ਮਿਲਿਆ ਹੈ।
ਦਸਤਾਰ ਅਤੇ ਕੇਸ ਸਿੱਖੀ ਪਰਿਹਾਵੇ ਦਾ ਅਨਿੱਖੜਵਾਂ ਅੰਗ ਹੈ। ਦਸਤਾਰ ਅਤੇ ਕੇਸਾਂ ਤੋਂ ਬਿਨਾਂ ਸਿੱਖ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।ਇਹ ਸਿੱਖ ਦੀ ਪਹਿਚਾਣ ਵੀ ਹੈ ਅਤੇ ਗੁਰੂਆਂ ਵੱਲੋਂ ਬਖਸ਼ਿਸ਼ ਕੀਤੀ ਅਮੋਲਕ ਦਾਤ ਵੀ।ਸਿੱਖਾਂ ਨੇ ਵੱਖ-ਵੱਖ ਮੁਲਕਾਂ, ਸਭਿਆਚਾਰਾਂ ਵਿੱਚ ਰਹਿੰਦਿਆਂ ਦਸਤਾਰ ਸਜ਼ਾਉਣ ਅਤੇ ਕੇਸਾਂ ਦੇ ਸਤਿਕਾਰ ਅਤੇ ਇਸਦੀ ਸ਼ਾਨ ਬਰਕਰਾਰ ਰੱਖਣ ਲਈ ਤਕੜੀ ਘਾਲਣਾ ਘਾਲੀ ਹੈ ਜੋ ਨਿਰੰਤਰ ਜਾਰੀ ਹੈ।ਸਿੱਖ ਪਛਾਣ ਖਾਸ ਕਰਕੇ ਦਸਤਾਰ ਸਜ਼ਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਜਦੋਜਹਿਦ ਕਰ ਰਹੇ ਸਿੱਖਾਂ ਲਈ ਸੁਖਾਵੀਂ ਖਬਰ ਅਮਰੀਕਾ ਦੇ ਫੌਜ ਮਹਿਕਮੇ ਤੋਂ ਆਈ ਹੈ, ਜਿੱਥੇ ਫੌਜ ਨੇ ਇੱਕ ਸਿੱਖ ਕੈਪਰਨ ਨੂੰ ਦਸਤਾਰ ਸਜ਼ਾਉਣ ਅਤੇ ਕੇਸ ਰੱਖਣ ਦੀ ਇਜ਼ਾਜ਼ਤ ਦੇ ਦਿੱਤੀ ਹੈ।
ਸਿੱਖਾਂ ਵੱਲੋਂ ਸਿੱਖ ਪਛਾਣ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਵਾਉਣ ਲਈ ਕੀਤੇ ਜਾ ਰਹੇ ਯਤਨਾਂ ਦੇ ਬਾਵਜ਼ੂਦ ਸਿੱਖ ਪਛਾਣ ਪ੍ਰਤੀ ਅਨਜਾਣਤਾ ਕਰਕੇ ਸਿੱਖਾਂ ਨਾਲ ਨਸਲੀ ਵਿਤਕਰੇ ਜਾਂ ਨਸਲੀ ਨਫਰਤ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ।
10 ਨਵੰਬਰ ਨੂੰ ਨੇੜਲੇ ਪਿੰਡ ਚੱਬਾ ਵਿਖੇ ਹੋਏ ਸਰਬੱਤ ਖਾਲਸਾ ਸਮਾਗਮ ਵਿੱਚ ਹਿੱਸਾ ਲੈਣ ਪਹੁੰਚੇ ਚਾਰ ਅਮਰੀਕੀ ਸਿੱਖ ਆਗੂਆਂ ‘ਤੇ ਪੰਜਾਬ ਦੀ ਬਾਦਲ ਸਰਕਾਰ ਵੱਲੋਨ ਦੇਸ਼ ਧਰੋਹ ਦਾ ਮੁਕੱਦਮਾ ਦਰਜ਼ ਕਰਨ ‘ਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਇਤਰਾਜ਼ ਦਾ ਪ੍ਰਗਟਾਵਾ ਕਰਦਿਆਂ ਇਹ ਮਾਮਲਾ ਸਿੱਖ ਕਾਂਗਰੇਸ਼ਨਲ ਕੌਕਸ ਦੇ ਰਾਹੀਂ ਅਮਰੀਕਾ ਸਰਕਾਰ ਕੋਲ ਰੱਖਣ ਦਾ ਫੈਸਲਾ ਕੀਤਾ ਹੈ।
ਅਮਰੀਕਾ ਵਿੱਚ ਛੇੜਛਾੜ ਰੋਕੂ ਕੌਮੀ ਮਹੀਨੇ ਵਿਚ ਸਿੱਖ ਬੱਚਿਆਂ ਨੂੰ ਤੰਗ ਪ੍ਰੇਸ਼ਾਨ ਕਰਨ ਦੀਆਂ ਘਟਨਾਵਾਂ ਨੂੰ ਖ਼ਤਮ ਕਰਨ ਲਈ ਭਾਰਤੀ ਅਮਰੀਕੀ ਤੇ ਏਸ਼ੀਆਈ ਅਮਰੀਕੀ ਸੰਗਠਨਾਂ ਨੇ ਵ੍ਹਾਈਟ ਹਾਊਸ ਦੇ ਸਹਿਯੋਗ ਨਾਲ ਜਨ-ਜਾਗਰੂਕਤਾ ਲਹਿਰ ਦੀ ਸ਼ੁਰੂਆਤ ਕੀਤੀ ਹੈ ।ਇਸ ਸਮੱਸਿਆ ਨੂੰ ਹੱਲ ਕਰਨ ਲਈ ਵ੍ਹਾਈਟ ਹਾਊਸ ਵੱਲੋਂ 'ਐਕਟ ਆਫ਼ ਚੇਂਜ' ਨਾਂਅ ਤਹਿਤ ਇਹ ਜਨ ਜਾਗਰੂਕਤਾ ਲਹਿਰ ਦੀ ਵ੍ਹਾਈਟ ਹਾਊਸ ਵੱਲੋਂ ਸ਼ੁਰੂ ਕੀਤੀ ਗਈ ਹੈ ।
ਪੰਜਾਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ।ਪਾਵਨ ਸਰੂਪਾਂ ਦੀ ਬੇਅਦਬੀ ਦੀਆਂ ਹੋ ਰਹੀਆਂ ਲਗਾਤਾਰ ਘਟਨਾਵਾਂ ਅਤੇ ਸ਼ਾਂਤਮਈ ਰੋਸ ਧਰਨਾ ਦੇ ਰਹੀਆਂ ਸਿੱਖ ਸੰਗਤਾਂ 'ਤੇ ਪੁਲਿਸ ਜ਼ਬਰ ਦੇ ਮਸਲੇ ਨੇ ਕੌਮਾਂਤਰੀ ਸੰਸਥਾਵਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਮੌਜੂਦਾ ਸਮੇਂ ਵਿੱਚ ਸਿੱਖੀ ਨੇ ਦਰਪੇਸ਼ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਲਈ ਇੱਕ ਵਿਸ਼ੇਸ਼ ਸੈਮੀਨਾਰ ਕੈਨੇਡਾ-ਅਮਰੀਕਾ ਸਰਹੱਦ 'ਤੇ ਸਥਿਤ ਸ਼ਹਿਰ ਬੈਲਿੰਗਹੈਮ ਦੇ ਵਾਟਕਮ ਕਮਿਊਨਟੀ ਕਾਲਜ ਵਿਖੇ ਹੋਇਆ।
Next Page »