ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 345ਵਾਂ ਸ਼ਹੀਦੀ ਦਿਹਾੜਾ ਅਤੇ 4੦੦ਵਾਂ ਜਨਮ ਦਿਹਾੜਾ ਵਰਲਡ ਸਿੱਖ ਪਾਰਲੀਮੈਂਟ ਤੇ ਅਮਰੀਕਨ ਸਿੱਖ ਕਾਕਸ ਕਮੇਟੀ ਵੱਲੋਂ ਨਿਊਯਾਰਕ ਵਿਚ ਮਨਾਇਆ ਗਿਆ। ਇਸ ਮੌਕੇ ਉਤੇ ਨਿਊਯਾਰਕ ਦੇ ਸਟੇਟ ਅਸੈਂਬਲੀ ਅਤੇ ਨਿਊ ਯਾਰਕ ਸਿਟੀ ਦੇ ਅਫਸਰਾਂ ਵੱਲੋਂ ਹਿੱਸਾ ਲਿਆ ਗਿਆ
ਅੱਜ ਸਮੁੱਚੀ ਦੁਨੀਆ ਕਰੋਨਾਵਾਇਰਸ ਜਿਹੀ ਮਾਹਾਮਾਰੀ ਦੇ ਕਾਰਨ ਘਰਾਂ ਵਿੱਚ ਬੰਦ ਹੌਣ ਲਈ ਮਜਬੂਰ ਹੋ ਗਈ ਹੈ। ਸਰਕਾਰਾਂ ਵੱਲੋਂ ਖਾਸ ਤੌਰ 'ਤੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਲਈ ਹਦਾਇਤਾ ਜਾਰੀ ਹੋਈਆਂ ਹਨ। ਅਜਿਹੇ ਵਿੱਚ ਲੋਕਾਂ, ਖਾਸ ਕਰਕੇ ਬਿਰਧ-ਆਸ਼ਰਮਾਂ ਵਿਚ ਰਹਿਣ ਵਾਲਿਆਂ ਤੱਕ ਖਾਣਾ ਪਹੁੰਚਾਉਣਾ ਇਕ ਵੱਡੀ ਮੁਸ਼ਕਿਲ ਹੈ। ਅਜਿਹੇ ਵਿਚ ਨਿਊਯਾਰਕ ਦੀ ਸਰਕਾਰ ਨੇ ਸਿੱਖਾਂ ਨੂੰ ਯਾਦ ਕੀਤਾ ਹੈ।
ਐੱਨ.ਵਾਈ. ਯੂ.ਐੱਸ.ਏ. 10 ਦਸੰਬਰ ਮਨੁੱਖੀ ਅਧਿਕਾਰਾਂ ਦੀ ਇਕ ਮਹੱਤਵਪੂਰਣ ਤਾਰੀਖ ਹੈ ਕਿਉਂਕਿ ਇਸ ਦਿਨ ਤੋਂ 70 ਸਾਲ ਪਹਿਲਾਂ ਸੰਯੁਕਤ ਰਾਸ਼ਟਰ ਮਹਾਂਸਭਾ ਦੀ ਪੈਰਿਸ ਵਿਚ ਮੀਟਿੰਗ ਹੋਈ ਸੀ ਅਤੇ ਮਨੁੱਖੀ ਅਧਿਕਾਰਾਂ ਦਾ ਵਿਸ਼ਵਵਿਆਪੀ ਐਲਾਨਨਾਮਾ ਅਪਣਾਇਆ ਗਿਆ ਸੀ।
ਅਮਰੀਕਾ ਦੇ ਪੂਰਬੀ ਤਟ ਚ ਹੋਣ ਵਾਲੀ ਸਭ ਤੋਂ ਵੱਡੀ ਸਿੱਖ ਡੇ ਪਰੇਡ (ਖਾਲਸੇ ਦਾ ਸਿਰਜਣਾ ਦਿਹਾੜੇ ਤੇ ਜਲੌਅ) 27 ਅਪ੍ਰੈਲ ਦਿਨ ਸ਼ਨਿੱਚਰਵਾਰ ਨੂੰ ਨਿਊਯਾਰਕ ਸ਼ਹਿਰ ਵਿਚ ਹੋਣ ਜਾ ਰਹੀ ਹੈ ਜਿਸ ਦੇ ਸਾਰੇ ਪ੍ਰਬੰਧਾਂ ਨੂੰ ਪੂਰਾ ਕਰਨ ਲਈ ਮੁਢਲੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ।
ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਜੋ ਈਸਟ ਕੋਸਟ ਦੇ ਸਮੂਹ ਗੁਰਦੁਆਰਾ ਸਾਹਿਬਾਨ ਦੀ ਅਗਵਾਈ ਕਰਦਾ ਹੈ, ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 8ਵਾਂ ਮਹਾਨ ਨਗਰ ਕੀਰਤਨ ਸਤੰਬਰ 9, 2018 ਦਿਨ ਐਤਵਾਰ ਨੂੰ ਸਜਾਇਆ ਗਿਆ।
ਅਮਰੀਕਾ ਦੇ ਸੂਬੇ ਨਿਊਜਰਜੀ ਵਿਚ ਮੇਅਰ ਅਹੁਦੇ ਦੀਆਂ ਚੋਣਾਂ ਵਿੱਚ ਖੜ੍ਹੇ ਸਿੱਖ ਉਮੀਦਵਾਰ ਰਵਿੰਦਰ ਸਿੰਘ ਭੱਲਾ ਉਰਫ ਰਵੀ ਭੱਲਾ ਨੂੰ ਸ਼ਾਨਦਾਰ ਜਿੱਤ ਪ੍ਰਾਪਤ ਹੋਈ ਹੈ। ਨਿਊਜਰਸੀ ਵਿੱਚ ਉਹ ਪਹਿਲੇ ਸਿੱਖ ਮੇਅਰ ਚੁਣੇ ਗਏ ਹਨ।
ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਦੇ ਮੁੱਖ ਸੇਵਾਦਾਰ ਸ. ਕੁਲਦੀਪ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਐਤਵਾਰ 16 ਜੁਲਾਈ, 2017 ਨੂੰ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਵਿਖੇ ਮਰਹੂਮ ਡਾ. ਗੁਰਮੀਤ ਸਿੰਗ ਔਲਖ ਦੀ ਯਾਦ ਵਿਚ ਵੱਡਾ ਪੰਥਕ ਇਕੱਠ ਹੋਇਆ। ਜਿਸ ਵਿਚ ਲੰਬੇ ਸਮੇਂ ਤੋਂ ਖ਼ਾਲਿਸਤਾਨ ਦੀ ਅਜ਼ਾਦੀ ਲਈ ਸੰਘਰਸ਼ ਕਰਨ ਵਾਲੇ ਡਾ. ਗੁਰਮੀਤ ਸਿੰਘ ਔਲਖ ਦੀਆਂ ਪੰਥ ਪ੍ਰਤੀ ਸੇਵਾਵਾਂ ਨੂੰ ਯਾਦ ਕੀਤਾ ਗਿਆ।
ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ 'ਤੇ ਸਿੱਖ ਹੱਕਾਂ ਲਈ ਗੱਲ ਕਰਨ ਵਾਲੀ ਅਮਰੀਕਾ ਆਧਾਰਤ ਜਥੇਬੰਦੀ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਤੇ 4 ਹੋਰਾਂ 'ਤੇ 'ਦੇਸ਼ਧ੍ਰੋਹ' ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਸਾਲ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਦੀ ਕੈਨੇਡਾ ਫੇਰੀ ਨੂੰ ਰੁਕਵਾਉਣ ਲਈ ਸਿੱਖਸ ਫਾਰ ਜਸਟਿਸ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਸਿੱਖਸ ਫਾਰ ਜਸਟਿਸ ਨੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਮਨੁੱਖੀ ਹੱਕਾਂ ਦੇ ਘਾਣ 'ਚ ਭੂਮਿਕਾ ਨਿਭਾਉਣ ਦਾ ਮੁਕੱਦਮਾ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ।
ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਦੇ ਮੁੱਖ ਸੇਵਾਦਾਰ ਸ. ਕੁਲਦੀਪ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੂਨ 10, 2017 ਦਿਨ ਸ਼ਨੀਵਾਰ ਨੂੰ ਮੀਰੀ-ਪੀਰੀ ਦੇ ਮਾਲਕ ਬੰਦੀ ਛੋੜ ਦਾਤਾ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਦੀਵਾਨ ਸਜਾਏ ਗਏ।
ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਦੇ ਪ੍ਰਬੰਧਕਾਂ ਵਲੋਂ ਪ੍ਰੈਸ ਬਿਆਨ ਜਾਰੀ ਕਰਕੇ ਦੱਸਿਆ ਗਿਆ ਕਿ ਹਰ ਸਾਲ ਗਰਮੀਆਂ ਦੀਆਂ ਛੁੱਟੀਆਂ ਵਿੱਚ ਬੱਚਿਆਂ ਲਈ ਗੁਰਮਤਿ ਕੈਂਪ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਕੈਂਪ ਵਿੱਚ 6 ਤੋਂ 16 ਸਾਲ ਤੱਕ ਦੀ ਉਮਰ ਦੇ ਬੱਚੇ ਸ਼ਾਮਿਲ ਹੁੰਦੇ ਹਨ। ਇੱਥੇ ਬੱਚਿਆਂ ਨੂੰ ਸਕੂਲ ਵਾਲੇ ਮਹੌਲ ਵਿੱਚ ਨਿਪੁੰਨ ਅਧਿਆਪਕਾਂ ਦੁਆਰਾ ਪੜ੍ਹਾਇਆ ਜਾਂਦਾ ਹੈ । ਇਸ ਕੈਂਪ ਵਿੱਚ ਹਰ ਰੋਜ਼ ਸਵੇਰੇ ਜਪੁਜੀ ਸਾਹਿਬ ਦਾ ਪਾਠ ਕਰਵਾ ਕੇ ਬੱਚਿਆਂ ਦੇ ਦਿਨ ਦੀ ਸ਼ੁਰੂਆਤ ਕੀਤੀ ਜਾਂਦੀ ਹੈ। ਇਸ ਕੈਂਪ ਵਿੱਚ ਬੱਚਿਆਂ ਨੂੰ ਗੁਰਮੁਖੀ ਸਿੱਖਿਆ ਤੋਂ ਇਲਾਵਾ ਕੀਰਤਨ ਅਤੇ ਤਬਲਾ ਵੀ ਸਿਖਾਇਆ ਜਾਂਦਾ ਹੈ।
Next Page »