Tag Archive "sikhs-in-jails"

ਭਾਰਤ ਦੀਆਂ ਵੱਖ-ਵੱਖ ਜੇਲਾਂ ਵਿੱਚ ਬੰਦ 84 ਸਿੱਖ ਕੈਦੀਆਂ ਦੀ ਲਿਸਟ

ਫਾਂਸੀ 1, ਉਮਰ ਕੈਦੀ 20, ਸੀਨੀਅਰ ਸਿਟੀਜ਼ਨ 8, ਹੋਰ 55 ਫਾਂਸੀ: 1 ਕੇਂਦਰੀ ਜੇਲ੍ਹ, ਪਟਿਆਲਾ ਬਲਵੰਤ ਸਿੰਘ ਰਾਜੋਅਣਾ ਪੁੱਤਰ ਸ੍ਰ.ਮਲਕੀਤ ਸਿੰਘ ਰਤਨ ਨਗਰ ਪਟਿਆਲਾ। ਪੱਕੀ ਰਿਹਾਇਸ਼ ਪਿੰਡ ਰਾਜੋਆਣਾ ਕਲਾਂ, ਥਾਣਾ ਸੁਧਾਰ,ਜਿਲਾ ਲਧਿਆਣਾ।ਐਫ ਆਈ ਆਰ ਨੰ: 96 ਮਿਤੀ 31-8-1995 ਪੁਲਿਸ ਥਾਣਾ ਸੈਕਟਰ 3 ਚੰਡੀਗੜ੍ਹ।ਸੀ.ਬੀ.ਆਈ. ਕੇਸ ਨੰਬਰ: 9/ਐੱਸ/95 ਐੱਸ.ਆਈ.ਯੂ.ਵੀ/ਐੱਸ.ਆਈ ਸੀ-2/ਸੀ.ਬੀ.ਆਈ./ਡੀ.ਐੱਸ.ਪੀ.ਈ,ਮਿਤੀ 01-09-1995 ਅਧੀਨ ਧਾਰਵਾਂ 302,307, 120ਬੀ ਅਤੇ ਵਿਸਫੋਟਕ ਪਦਾਰਥ ਕਾਨੂੰਨ ਦੀਆਂ ਧਾਰਵਾ 3 ਅਤੇ 4।ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਕੇਸ ਦਾ ਫੈਸਲਾ 27-07-2007 ਨੂੰ ਹੋਇਆ। ਜੱਜ ਸ੍ਰੀ ਰਵੀ ਕੁਮਾਰ ਸੋਂਧੀ ਨੇ ਫਾਂਸੀ ਦੀ ਸਜ਼ਾ ਸੁਣਾਈ। ਭਾਰਤੀ ਗ੍ਰਹਿ ਮੰਤਰਾਲਾ ਵਲੋਂ 28-03-2013 ਨੂੰ ਫਾਂਸੀ ਦੇਣ ‘ਤੇ ਰੋਕ ਲਗਾਈ ਹੋਈ ਹੈ।ਹੋਰ ਕੋਈ ਕੇਸ ਵਿਚਾਰਅਧੀਨ ਨਹੀਂ। ਕੋਈ ਜੇਲ੍ਹ ਅਪਰਾਧ ਨਹੀਂ।1995 ਤੋਂ ਹੁਣ ਤੱਕ ਜੇਲ ਵਿੱਚ ਹਨ।

ਭਾਈ ਹਰਮਿੰਦਰ ਸਿੰਘ ੨੦੦੭ ਦੇ ਦਾਖਾ ਬਾਰੂਦ ਕੇਸ ਚੋ ਬਰੀ

ਮੈਕਸੀਮਮ ਸਕਿਓਰਟੀ ਜੇਲ੍ਹ, ਨਾਭਾ ਵਿਚ ਨਜ਼ਰਬੰਦ ਭਾਈ ਹਰਮਿੰਦਰ ਸਿੰਘ ਨੂੰ ਅੱਜ ਇੱਥੇ ਐਡੀਸ਼ਨਲ ਸੈਸ਼ਨ ਜੱਜ ਸ੍ਰੀ ਜਸਪਿੰਦਰ ਸਿੰਘ ਦੀ ਮਾਨਯੋਗ ਅਦਾਲਤ ਵਲੋਂ ਬਾ-ਇੱਜ਼ਤ ਬਰੀ ਕਰ ਦਿੱਤਾ ਗਿਆ। ਕੇਸ ਦੀ ਆਖਰੀ ਬਹਿਸ ਹੋਣ ਤੋਂ ਬਾਅਦ ਅੱਜ ਲਈ ਫੈਸਲਾ ਰਾਖਵਾਂ ਰੱਖਿਆ ਗਿਆ ਸੀ।

ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਬਾਰੇ ਅਸਲ ਤੱਥ

ਬੰਦੀ ਸਿੰਘਾਂ ਦਾ ਮੁੱਦਾ ਇਸ ਵੇਲੇ ਪੰਜਾਬ ਅਤੇ ਸਿੱਖ ਜਗਤ ਵਿੱਚ ਇੱਕ ਭਖਦਾ ਮਸਲਾ ਬਣਿਆ ਹੋਇਆ ਹੈ।ਬੰਦੀ ਸਿੰਘਾਂ ਦੇ ਬਾਰੇ ਪੰਜਾਬ ਸਰਕਾਰ ਨੇ ਇੱਕ ਅਖਬਾਰ ਵਿੱਚ ਇਸ਼ਤਿਹਾਰ ਵੀ ਦਿੱਤਾ ਹੈ ਅਤੇ ਪੰਜਾਬ ਪੁਲਿਸ ਦੇ ਮੁਖੀ ਸੁਮੇਧ ਸੈਣੀ ਨੇ ਇਸ ਸਬੰਧੀ ਪ੍ਰੈਸ ਕਾਨਫਰੰਸ ਵੀ ਕੀਤੀ ਹੈ।ਦੁਸਰੇ ਪਾਸੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਇਸ ਮਾਮਲੇ ਨਾਲ ਬੜੇ ਨੇੜਿਉਂ ਜੁੜੇ ਸਿੱਖ ਹਿੱਤਾਂ ਦੀ ਪੈਰਵੀ ਕਰਦੇ ਐਡਵੋਕੇਟ ਸ੍ਰ. ਜਸਪਾਲ ਸਿੰਘ ਮੰਝਪੁਰ, ਜੋ ਸਮੇਂ- ਸਮੇਂ ‘ਤੇ ਸਿੱਖ ਕੌਮ ਦੀ ਜਾਣਕਾਰੀ ਲਈ ਜੇਲਾਂ ਵਿੱਚ ਬੰਦ ਸਿੰਘਾਂ ਦੀ ਸੂਚੀ ਜਾਰੀ ਕਰਦੇ ਰਹਿੰਦੇ ਹਨ। ਉਨ੍ਹਾਂ ਵੱਲੋਂ ਅੱਜ ਜਲੰਧਰ ਦੇ ਪ੍ਰੈਸ ਕਲੱਬ ਵਿੱਚ ਪੁਲਿਸ ਮੁਖੀ ਸੈਣੀ ਅਤੇ ਪੰਜਾਬ ਸਰਕਾਰ ਵੱਲੋਂ ਦਿੱਤੇ ਇਸ਼ਤਿਹਾਰ ਵਿੱਚ ਉਠਾਏ ਸਵਾਲਾਂ ਦੇ ਜਵਾਬ ਵਿੱਚ ਪ੍ਰੈਸ ਕਾਨਫਰੰਸ ਕੀਤੀ। ਇਸ ਪ੍ਰੈਸ ਕਾਨਫਰੰਸ ਵਿੱਚ “ਸਿੱਖ ਸਿਆਸਤ” ਵੱਲੋਂ ਉਨ੍ਹਾਂ ਨਾਲ ਕੀਤੇ ਗਏ ਸੁਆਲ ਜਵਾਬ ਪਾਠਕਾ ਦੀ ਨਜ਼ਰ ਪੇਸ਼ ਕਰ ਰਹੇ ਹਾਂ।

ਭਾਈ ਗੁਰਬਖਸ਼ ਸਿੰਘ ਖਾਲਸਾ ਹਸਪਤਾਲ ਦਾਖਲ, ਭੁੱਖ ਹੜਤਾਲ ‘ਤੇ ਭਾਈ ਗੁਰਪਿਆਰ ਸਿੰਘ ਬੈਠੇ

ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਅਚਾਨਕ ਤਬੀਅਤ ਵਿਗੜ ਜਾਣ ਕਾਰਨ ਅੱਜ ਦੇਰ ਸ਼ਾਮ ਹਰਿਆਣਾ ਪੁਲਿਸ ਅਤੇ ਡਾਕਟਰਾਂ ਦੀ ਟੀਮ ਨੇ ਧਰਨੇ ਵਾਲੀ ਥਾਂ ਤੋਂ ਚੁੱਕ ਕੇ ਸਿਵਲ ਹਸਪਤਾਲ ਅੰਬਾਲਾ ਸ਼ਹਿਰ ਦੇ ਟਰਾਮਾ ਸੈਂਟਰ ਵਿਚ ਭਰਤੀ ਕਰਵਾ ਦਿੱਤਾ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਪੰਜਾਬ ਸਰਕਾਰ ਨੇ ਬੰਦੀਆਂ ਦੀ ਰਿਹਾਈ ਲਈ ਸੁਪਰੀਮ ਕੋਰਟ ਵਿੱਚ ਅਰਜ਼ੀ ਕੀਤੀ ਦਾਇਰ

ਭਾਰਤ ਦੀਆਂ ਵੱਖ-ਵੱਖ ਜੇਲਾਂ ਵਿੱਚ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਜੇਲਾਂ ਵਿਚ ਬੰਦ ਸਿੰਘਾਂ ਦੀ ਰਿਾਹਈ ਲਈ ਭਾਈ ਗੁਰਬਖਸ਼ ਸਿੰਘ ਵੱਲੋਂ ਭੁੱਖ ਹੜਤਾਲ ‘ਤੇ ਬੈਠਣ ਤੋਂ ਬਾਅਦ ਇਹ ਮੁੱਦਾ ਕਾਫੀ ਭਖ ਗਿਆ ਹੈ ਅਤੇ ਪੰਜਾਬ ਸਰਕਾਰ ਨੇ ਹੁਣ ਮਹਬੂਰੀ ਵੱਸ ਇਸ ਮੁੱਦੇ ਦੇ ਹੱਲ ਲਈ ਭਾਰਤੀ ਸੁਪਰੀੰ ਕੌਰਟ ਪਹੁੰਚ ਕੀਤੀ ਹੈ।

ਸੁਮੇਧ ਸੈਣੀ ਵਲੋਂ ਕੀਤੀ ਪ੍ਰੈੱਸ ਕਾਨਫਰੰਸ ਤੇ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਛਾਪੇ ਜਾ ਰਹੇ ਸਰਕਾਰੀ ਇਸ਼ਤਿਹਾਰ ਵਿਚ ਗਲਤ ਤੱਥਾਂ ਦੇ ਜਵਾਬ ਵਿਚ

ਮੇਰੇ ਵਲੋਂ ਸਵ: ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਪਰੇਨਨਾ ਸਦਕਾ ੨੦੦੪ ਤੋਂ ਹੀ ਭਾਰਤ ਭਰ ਵਿਚ ਬੰਦ ਸਿੱਖ ਸਿਆਸੀ ਕੈਦੀਆਂ ਦੀ ਸੂਚੀ ਸਮੇਂ-ਸਮੇਂ 'ਤੇ ਸੋਧ ਕੇ ਜਾਰੀ ਕੀਤੀ ਜਾਂਦੀ ਹੈ ਜਿਹੜੀ ਕਿ ਕਦੀ ਲਗਭਗ ੧੦੦ ਦਾ ਅੰਕੜਾ ਟੱਪ ਜਾਂਦੀ ਹੈ ਤੇ ਕਦੇ ਹੇਠਾਂ ਰਹਿ ਜਾਂਦੀ ਹੈ ਅਤੇ ੨੦੦੯ ਤੋਂ ੨੦੧੧ ਤੱਕ ਮੈਂ ਆਪ ਵੀ ਇਸ ਸੂਚੀ ਦਾ ਹਿੱਸਾ ਰਿਹਾ ਹਾਂ।੧੦ ਜਨਵਰੀ ੨੦੧੫ ਤੱਕ ਸੋਧ ਮੁਤਾਬਕ ੮੩ ਸਿੱਖ ਸਿਆਸੀ ਕੈਦੀ ਹਨ।

ਬੰਦੀ ਸਿੰਘਾਂ ਦੀ ਰਿਹਾਈ ਲਈ ਆਸਟ੍ਰੇਲੀਆ ਦੇ ਸਿੱਖ 12 ਨੂੰ ਕਰਨਗੇ ਰੋਸ ਮੁਜ਼ਾਹਰਾ

ਅਦਾਲਤਾਂ ਵੱਲੋਂ ਦਿੱਤੀਆਂ ਗਈਆਂ ਸਜ਼ਾਵਾਂ ਤੋ ਵੀ ਵੱਧ ਸਮਾਂ ਜੇਲਾਂ ਵਿੱਚ ਕੱਟਣ ਤੋਂ ਬਾਅਦ ਵੀ ਰਿਹਾਅ ਨਾ ਕੀਤੇ ਕਜਾ ਰਹੇ ਸਿੱਖ ਰਾਜਸੀ ਨਜ਼ਰਬੰਦਾਂ ਦੀ ਰਿਹਾਈ ਲਈ ਆਸਟ੍ਰੇਲੀਆ ਦੀਆਂ ਸਮੂਹਿਕ ਜਥੇਬੰਦੀਆਂ ਨੇ ਇਕਜੁੱਟ ਹੋ ਕੇ ਇਹ ਨਿਰਣਾ ਲਿਆ ਹੈ ਕਿ 12 ਜਨਵਰੀ ਦਿਨ ਐਤਵਾਰ ਨੂੰ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿਚ ਮੁਜ਼ਾਹਰਾ ਕੀਤਾ ਜਾਵੇਗਾ ।

ਭਾਜਪਾ ਨਹੀਂ ਚਾਹੁੰਦੀ ਬੰਦੀ ਸਿੰਘਾਂ ਦੀ ਰਿਹਾਈ: ਕਮਲ ਸ਼ਰਮਾ

ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਅੱਜ ਭਾਜਪਾ ਪ੍ਰਧਾਨ ਪੰਜਾਬ ਕਮਲ ਸ਼ਰਮਾ ਨੇ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਬਾਰੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਰਿਹਾਈ ਦਾ ਸਖ਼ਤ ਵਿਰੋਧ ਕੀਤਾ ਹੈ ਅਤੇ ਉਹ ਵੀ ਰਿਹਾਈ ਦੇ ਵਿਰੁੱਧ ਹਨ।

ਲੁਧਿਆਣਾ ਵਿੱਚ ਹੋਏ “ਬੰਦੀ ਸਿੰਘ ਰਿਹਾਈ ਮਾਰਚ” ਨੂੰ ਸੰਗਤਾਂ ਦਾ ਮਿਲਿਆ ਲਾਮਿਸਾਲ ਸਹਿਯੋਗ

ਭਾਰਤੀ ਅਦਾਲਤਾਂ ਵੱਲੋਂ ਦਿੱਤੀਆਂ ਗਈਆਂ ਸਜ਼ਾਵਾਂ ਪੂਰੀਆਂ ਕਰ ਲੈਣ ਤੋਂ ਬਾਅਦ ਵੀ ਭਾਰਤ ਦੀਆਂ ਵੱਖ-ਵੱਖ ਜੇਲਾਂ ਵਿੱਚ ਬੰਦ ਸਿੱਖ ਸਿਆਸੀ ਨਜ਼ਰਬੰਦਾਂ ਦੀ ਰਿਹਾਈ ਲਈ 14 ਨਵੰਬਰ ਤੋਂ ਭੁੱਖ ਹੜਤਾਲ ‘ਤੇ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਅਪੀਲ ‘ਤੇ ਲੁਧਿਆਣਾ ਦੀਆਂ ਸਿੱਖ ਸੰਗਤਾਂ ਨੇ ਵਿਸ਼ਾਲ “ਬੰਦੀ ਸਿੰਘ ਰਿਹਾਈ ਨਾਰਚ” ਕੱਢਿਆ।

ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਵਲੋਂ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ ਲੰਡਨ ਵਿੱਚ ਮੁਜਾਹਰਾ

ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਲਈ ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨ ਯੂ,ਕੇ ਵਲੋਂ ਲੰਡਨ ਵਿੱਚ ਭਾਰਤੀ ਅੰਬੈਸੀ ਮੂਹਰੇ ਜਬਰਦਸਤ ਰੋਸ ਪ੍ਰਦਾਸ਼ਨ ਕੀਤਾ ਗਿਆ।

« Previous PageNext Page »