ਪਿਛਲੇ ਦਿਨੀ ਜਰਮਨੀ ਦੇ ਐੱਸਨ ਸ਼ਹਿਰ ਦੇ ਗਰਦੁਆਰਾ ਨਾਨਕਸਰ ਵਿੱਚ ਹੋਏ ਬੰਬ ਧਮਾਕੇ ਵਿੱਚ ਗ੍ਰਿਫਤਾਰ ਵਿਦਿਆਰਥੀ ਇਸਲਾਮਿਕ ਸਟੇਟ (ਆਈਐਸ) ਅਤੇ ਅਲ ਕਾਇਦਾ ਦੇ ਸਮਰਥਕ ਹਨ।
ਜਰਮਨੀ ਦੇ ਸ਼ਹਿਰ ਐੱਸਨ ’ਚ ਗੁਰਦੁਆਰੇ ’ਤੇ ਹੋਏ ਦਹਿਸ਼ਤੀ ਹਮਲੇ ਦੇ ਇਕ ਹਫ਼ਤੇ ਬਾਅਦ ਸੈਂਕਡ਼ੇ ਸਿੱਖਾਂ ਨੇ ਨਗਰ ਕੀਰਤਨ ਦੇ ਰੂਪ ਵਿੱਚ ਰੋਸ ਮਾਰਚ ਕੱਢਿਆ। ਜਰਮਨ ਮੀਡੀਆ ਮੁਤਾਬਕ ਸ਼ਾਂਤੀਪੂਰਬਕ ਮਾਰਚ ਹਮਲੇ ਦੇ ਵਿਰੋਧ ’ਚ ਨਹੀਂ ਸੀ ਸਗੋਂ ਇਹ ਸੁਨੇਹਾ ਦਿੱਤਾ ਗਿਆ ਕਿ ਸਿੱਖ ਦਹਿਸ਼ਤੀ ਖ਼ੌਫ਼ ਅੱਗੇ ਨਹੀਂ ਝੁਕਣਗੇ।ਇਸ ਦੌਰਾਨ ਨੌਜਵਾਨ ਸਿੱਖਾਂ ਨੇ ਇਸ ਮੌਕੇ ਗਤਕੇ ਦੇ ਜੌਹਰ ਵੀ ਵਿਖਾਏ।
ਪਿਛਲੇ ਦਿਨੀ ਜਰਮਨੀ ਦੇ ਸ਼ਹਿਰ ਐਸਨ ਦੇ ਗੁਰਦੁਆਰਾ ਨਾਨਕਸਰ 'ਚ ਬੀਤੇ ਦਿਨੀਂ ਹੋਏ ਧਮਾਕੇ ਦੇ ਮਾਮਲੇ 'ਚ ਉਥੇ ਚੱਲ ਰਹੀ ਜਾਂਚ ਸਬੰਧੀ ਭਾਰਤ ਨੇ ਅੱਜ ਕਿਹਾ ਕਿ ਸਰਕਾਰ ਚਲ ਰਹੀ ਜਾਂਚ ਨੂੰ ਨੇੜਿਓ ਵਾਚ ਰਹੀ ਹੈ ਅਤੇ ਜਰਮਨ ਸਰਕਾਰ ਦੇ ਸੰਪਰਕ 'ਚ ਹੈ ।
ਜਰਮਨੀ ਪੁਲਿਸ ਨੇ ਪੱਛਮੀ ਸ਼ਹਿਰ ਐਸਨ ਵਿਚ ਹਾਲ ਹੀ ਵਿਚ ਗੁਰਦੁਆਰਾ ਨਾਨਕਸਰ ਸਤਿਸੰਗ ਸਭਾ 'ਚ ਹੋਏ ਬੰਬ ਹਮਲੇ ਵਿੱਚ ਦੋ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਹੈ।
ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਗੁਰਦੁਆਰਾ ਨਾਨਕਸਰ ਸਤਿਸੰਗ ਦਰਬਾਰ ਐਸਨ (ਜਰਮਨੀ) ਵਿਚ ਹੋਏ ਬੰਬ ਧਮਾਕੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਇਸ ਮੰਦਭਾਗੀ ਘਟਨਾ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ ਅਤੇ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਦੀ ਧਾਰਮਿਕ ਭਾਵਨਾ ਨੂੰ ਭਾਰੀ ਠੇਸ ਪੁੱਜੀ ਹੈ।
ਸਿੱਖ ਜੱਥੇਬੰਦੀ ਦਲ ਖਾਲਸਾ ਨੇ ਜਰਮਨ ਸਰਾਕਰ ਨੂੰ ਦਿੱਲੀ ਸਥਿਤ ਦੂਤਾਘਰ ਰਾਹੀ ਬੇਨਤੀ ਕੀਤੀ ਕਿ ਐਸਨ ਸ਼ਹਿਰ ਦੇ ਗੁਰਦੁਆਰਾ ਨਾਨਕਸਰ ਵਿਖੇ ਹੋਏ ਬੰਬ ਧਮਾਕੇ ਦੀ ਜਲਦੀ ਜਾਂਚ ਕਰਕੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਡੱਕਿਆ ਜਾਵੇ।
ਐਸਨ 'ਚ ਬੀਤੇ ਦਿਨੀਂ ਗੁਰਦੁਆਰਾ ਸਾਹਿਬ ਨਾਨਕਸਰ ਦਰਬਾਰ ਵਿਚ ਹੋਏ ਬੰਬ ਧਮਾਕੇ ਦੀ ਜਾਂਚ ਕਰਨ ਦੇ ਲਈ ਜਰਮਨ ਸਰਕਾਰ ਨੇ ਵਿਸ਼ੇਸ਼ ਕਮਿਸ਼ਨ ਦਾ ਗਠਨ ਕੀਤਾ ਹੈ। ਐਸਨ ਦੇ ਪੁਲਿਸ ਕਮਿਸ਼ਨਰ ਰਿਚਰ ਨੇ ਕੁਮਾਰ ਨੂੰ ਦੱਸਿਆ ਕਿ ਪੁਲਿਸ ਵਿਭਾਗ ਨੇ ਧਮਾਕੇ ਦੀ ਜਾਂਚ ਦੇ ਲਈ ਵਿਸ਼ੇਸ਼ ਕਮਿਸ਼ਨ ਦਾ ਗਠਨ ਕੀਤਾ ਹੈ। ਹੁਣ ਤੱਕ ਦੀ ਜਾਂਚ ਵਿਚ ਪੁਲਿਸ ਨੂੰ ਇਸ ਧਮਾਕੇ ਦਾ ਅੱਤਵਾਦੀ ਘਟਨਾ ਹੋਣ ਬਾਰੇ ਕੋਈ ਸੰਕੇਤ ਨਹੀਂ ਮਿਲਿਆ, ਪ੍ਰੰਤੂ ਅਸੀ ਹਰ ਪੱਖ ਤੋਂ ਜਾਂਚ ਕਰ ਰਹੇ ਹਾਂ ਅਤੇ ਇਸ ਲਈ ਅਸੀ ਲਗਾਤਾਰ ਭਾਰਤੀ ਅਧਿਕਾਰੀਆਂ ਨਾਲ ਸੰਪਰਕ ਵਿਚ ਹਾਂ'।
ਜਰਮਨੀ ਦੇ ਐਸਨ ਗੁਰਦੁਆਰਾ ਸਾਹਿਬ ਵਿੱਚ ਪੰਥ ਵਿਰੋਧੀ ਤਾਕਤਾਂ ਵੱਲੋਂ ਕੀਤੇ ਬੰਬ ਧਮਾਕੇ ਦੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਨੇ ਕਰੜੀ ਨਿੰਦਿਆ ਕੀਤੀ ਹੈ।
ਬੀਤੇ ਦਿਨ ਗੁਰਦੁਆਰਾ ਨਾਨਕਸਰ ਸਤਿਸੰਗ ਦਰਬਾਰ ਐਸਨ 'ਚ ਧਮਾਕੇ ਦੇ ਮਾਮਲੇ 'ਚ ਪੁਲਿਸ ਨੇ 3 ਸ਼ੱਕੀ ਵਿਅਕਤੀਆਂ ਨੂੰ ਗਿ੍ਫਤਾਰ ਕੀਤਾ ਹੈ । ਬੀਤੀ ਸ਼ਾਮ 7 ਵਜੇ ਦੇ ਕਰੀਬ ਨਕਾਬਪੋਸ਼ ਵੱਲੋਂ ਗੁਰਦੁਆਰਾ ਨਾਨਕਸਰ ਸਤਿਸੰਗ ਦਰਬਾਰ ਐਸਨ 'ਚ ਧਮਾਕਾ ਕੀਤਾ ਗਿਆ ।
ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਜਰਮਨੀ ਦੇ ਐਸਨ ਸ਼ਹਿਰ ਸਥਿਤ ਗੁਰੂਦੁਆਰਾ ਸਾਹਿਬ ਉਤੇ ਬੀਤੇ ਦਿਨ ਕੀਤੇ ਗਏ ਬੰਬ ਹਮਲੇ ਦੀ ਸਖਤ ਨਿੰਦਾ ਕੀਤੀ ਹੈ। ਇਸ ਧਮਾਕੇ ਵਿਚ ਤਿੰਨ ਵਿਅਕਤੀ ਜ਼ਖਮੀ ਹੋ ਗਏ ਹਨ ਅਤੇ ਗੁਰੂਦੁਆਰਾ ਸਾਹਿਬ ਦੀ ਇਮਾਤਰ ਨੂੰ ਨੁਕਸਾਨ ਪੁੱਜਾ ਸੀ।
« Previous Page — Next Page »