ਭਾਰਤੀ ਉਪਮਹਾਂਦੀਪ ਚ ਹੋਣ ਜਾ ਰਹੀ ਲੋਕ ਸਭਾ ਦੀ ਚੋਣ ਤਹਿਤ ਹਲਕਾ ਖਡੂਰ ਸਾਹਿਬ ਤੋਂ ਚੋਣ ਲੜ ਰਹੀ ਮਨੁੱਖੀ ਹੱਕਾਂ ਦੀ ਅਣਥੱਕ ਕਾਰਕੁੰਨ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ 'ਚ ਸਨਿਚਰਵਾਰ (ਮਾਰਚ 30) ਨੂੰ ਕੈਨੇਡਾ ਦੇ ਕੈਲਗਰੀ ਸ਼ਹਿਰ 'ਚ ਵੱਡੀ ਇਕੱਤਰਤਾ ਹੋਈ ਜਿਸ 'ਚ ਸਮੂਹ ਪੰਜਾਬੀਆਂ ਨੂੰ ਬੇਨਤੀ ਕੀਤੀ ਗਈ ਕਿ ਬੀਬੀ ਪਰਮਜੀਤ ਕੌਰ ਨੂੰ ਜਿਤਾਉਣ ਲਈ ਮਦਦ ਕੀਤੀ ਜਾਵੇ।
ਕੈਨੇਡਾ ਦੇ ਕੈਲਗਰੀ ਵਿਖੇ ਸਥਿਤ ਗੁਰਦੁਆਰਾ ਸਿੱਖ ਸੁਸਾਇਟੀ ਦੀ ਕੰਧ 'ਤੇ ਸ਼ਰਾਰਤੀ ਅਨਸਰਾਂ ਵਲੋਂ ਹਿੰਦੂ ਧਰਮ ਦਾ ਚਿੰਨ੍ਹ 'ਸਵਾਸਤਿਕ' ਵਾਹਿਆ ਗਿਆ ਹੈ। ਕੈਲਗਰੀ ਦੇ ਸਾਊਥ ਵੈਸਟ ਦੀ 81 ਸਟਰੀਟ ਵਿਖੇ ਸਥਿਤ ਗੁਰਦੁਆਰਾ ਸਾਹਿਬ ਦੀ ਬਾਹਰਲੀ ਕੰਧ ਉੱਤੇ ਲਾਲ ਰੰਗ ਨਾਲ ਸਵਾਸਤਿਕ ਨਿਸ਼ਾਨ ਵਾਹਿਆ ਗਿਆ ਹੈ।
ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਭਾਰਤ ਸਰਕਾਰ ਦੀ ਸਰਪ੍ਰਸਤੀ ਹੇਠ ਹੋਏ ਅਣਮਨੁੱਖੀ ਸਿੱਖ ਕਤਲੇਆਮ ਦੀ ਯਾਦ ਵਿੱਚ 1999 ਤੋਂ ਲਗਾਤਾਰ ਹਰ ਸਾਲ ਨਵੰਬਰ ਮਹੀਨੇ ਵਿੱਚ ਲਾਏ ਜਾਂਦੇ ਖੂਨਦਾਨ ਕੈਂਪਾਂ ਦੀ ਲੜੀ ਵਿੱਚ ਇਸ ਵਾਰ ਕੈਲਗਰੀ ਦੇ ਬਿਸ਼ਪ ਮਕਨੈਲੀ ਹਾਈ ਸਕੂਲ ਨਾਰਥ ਈਸਟ ਵਿੱਚ 'ਸਿੱਖ ਨੇਸ਼ਨ ਬਲੱਡ ਡੋਨੇਸ਼ਨ' ਕੈਂਪ 7 ਤੇ 21 ਨਵੰਬਰ ਨੂੰ ਸਵੇਰੇ 9 ਵਜੇ ਤੋਂ 2 ਵਜੇ ਤੱਕ ਲਗਾਏ ਜਾ ਰਹੇ ਹਨ।
ਯੂਐਨਆਈ ਦੇ ਸਾਬਕਾ ਸੀਨੀਅਰ ਪੱਤਰਕਾਰ ਸ੍ਰ. ਜਸਪਾਲ ਸਿੰਘ ਸਿੱਧੂ ਨੇ ਕਿਹਾ ਕਿ ਭਾਰਤੀ ਮੀਡੀਆ ਨੇ ਇੱਕ ਸੋਚੀ ਸਮਝੀ ਸਰਕਾਰੀ ਚਾਲ ਅਨੁਸਾਰ ਸਿੱਖ ਸੰਘਰਸ਼ ਖਿਲਾਫ ਮਾਹੌਲ ਬਣਾਉਣ ਵਾਸਤੇ ਇੱਕ ਮੁਹਿੰਮ ਚਲਾਈ ਸੀ।ਉਨ੍ਹਾਂ ਕਿਹਾ ਕਿ ਸਿੱਖ ਸੰਘਰਸ਼ ਵਿੱਚ ਵਿਚਰ ਰਹੇ ਹਥਿਆਰਬੰਦ ਵਿਅਕਤੀਆਂ ਨੂੰ ਬਦਨਾਮ ਕਰਨ ਲਈ ਅਤੇ ਉਨ੍ਹਾਂ ਦੇ ਖਿਲਾਫ ਮਾਹੌਲ ਬਣਾਉਣ ਲਈ "ਅੱਤਵਾਦੀ" ਸ਼ਬਦ 80ਵਿਆਂ ਦੇ ਮੁੱਢਲੇ ਸਾਲਾਂ ਵਿੱਚ ਪਹਿਲੀ ਵਾਰ ਵਰਤਿਆ ਗਿਆ ਸੀ।