ਆਸਟ੍ਰੇਲੀਆ ਦੇ ਬ੍ਰਿਸਬੇਨ ‘ਚ ਪੰਜਾਬੀ ਨੌਜਵਾਨ ‘ਤੇ ਬਸ ‘ਚ ਕੈਮੀਕਲ ਪਾ ਕੇ ਜਿਉਂਦਾ ਸਾੜਿਆ

ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ‘ਚ ਇਕ ਯਾਤਰੀ ਨੇ ਬੱਸ ਡਰਾਈਵਰ ‘ਤੇ ਜਲਣਸ਼ੀਲ ਪਦਾਰਥ ਪਾ ਕੇ ਉਸਨੂੰ ਜਿਉਂਦਾ ਸਾੜ ਦਿੱਤਾ। ਇਸ ਭਿਆਨਕ ਘਟਨਾ ਵੇਲੇ ਹੋਰ ਯਾਤਰੀ ਵੀ ਬੱਸ ‘ਚ ਸਵਾਰ ਸੀ।
ਖੇਤੀਬਾੜੀ ਯੂਨੀਵਰਸਿਟੀ ਤੋਂ ਵਿਦਿਆ ਪ੍ਰਾਪਤ ਡਾ. ਮਨਿੰਦਰ ਸਿੰਘ ਸਿਡਨੀ ‘ਚ ਪਹਿਲੇ ਸਿੱਖ ਕੌਂਲਸਰ ਬਣੇ

ਨਿਊ ਸਾਊਥ ਵੇਲਜ਼ ਸੂਬੇ ਦੇ ਪੰਜਾਬੀ ਇਲਾਕੇ ਬਲੈਕਟਾਊਨ ਤੋਂ ਡਾ: ਮਨਿੰਦਰ ਸਿੰਘ ਵਾਰਡ-1 ਤੋਂ ਕੌਂਸਲਰ ਦੀ ਚੋਣ ਜਿੱਤ ਗਏ ਹਨ। ਇਹ ਨਿਊ ਸਾਊਥ ਵੇਲਜ਼ ਦੇ ਪਹਿਲੇ ਦਸਤਾਰਧਾਰੀ ਕੌਂਸਲਰ ਹਨ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਡਾ: ਮਨਿੰਦਰ ਸਿੰਘ ਨੇ ਕਿਹਾ ਕਿ 13 ਸਾਲ ਬਾਅਦ ਲੇਬਰ ਪਾਰਟੀ ਦੇ ਇਸ ਇਲਾਕੇ ਵਿਚੋਂ 2 ਕੌਂਸਲਰ ਜਿੱਤੇ ਹਨ।
ਪ੍ਰੋ. ਹਰਗੁਰਦੀਪ ਸਿੰਘ ਸੈਣੀ ਹੋਣਗੇ ਕੈਨਬਰਾ ਯੂਨੀਵਰਸਿਟੀ ਦੇ ਉੱਪ ਕੁਲਪਤੀ; ਅਹੁਦਾ ਸੰਭਾਲਿਆ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀ ਰਹੇ ਪ੍ਰੋਫ਼ੈਸਰ ਹਰਗੁਰਦੀਪ ਸਿੰਘ ਸੈਣੀ ਨੇ 1 ਸਤੰਬਰ ਨੂੰ ਆਸਟਰੇਲੀਆ ਦੀ ਪ੍ਰਸਿੱਧ ਕੈਨਬਰਾ ਯੂਨੀਵਰਸਿਟੀ ਦੇ ਉੱਪ ਕੁਲਪਤੀ ਵੱਜੋਂ ਅਹੁਦਾ ਸੰਭਾਲ ਲਿਆ ਉਨ੍ਹਾਂ ਦੀ ਇਸ ਨਿਯੁਕਤੀ ਦਾ ਐਲਾਨ ਇਸੇ ਸਾਲ ਮਾਰਚ ਵਿੱਚ ਕੀਤਾ ਗਿਆ ਸੀ।
ਆਸਟ੍ਰੇਲੀਆ ਵਿਚ ਸਥਾਨਕ ਚੋਣਾਂ ਲੜਨ ਵਾਲੀ ਪਹਿਲੀ ਸਿੱਖ ਬੀਬੀ ਗੁਰਿੰਦਰ ਕੌਰ

35 ਸਾਲਾ ਸਿੱਖ ਬੀਬੀ ਗੁਰਿੰਦਰ ਕੌਰ ਆਸਟ੍ਰੇਲੀਆ ਵਿਚ ਸਥਾਨਕ ਚੋਣਾਂ ਲੜਨ ਵਾਲੀ ਪਹਿਲੀ ਸਿੱਖ ਬੀਬੀ ਹੋਵੇਗੀ।
ਆਸਟਰੇਲੀਆ ਅਵਾਸ ‘ਚ ਸਿੱਖਾਂ ਨੂੰ ਪਹਿਲ ਦੇਵੇ: ਐਮ.ਪੀ. ਬੌਬ ਕੈਟਰ

ਆਸਟਰੇਲੀਆ ਦੀ ਅਗਲੀ ਸੰਸਦ ਲਈ ਅਹਿਮ ਭੂਮਿਕਾ ਨਿਭਾਉਣ ਜਾ ਰਹੇ ਕੁਈਨਜ਼ਲੈਂਡ ਤੋਂ ਐਮ.ਪੀ. ਬੌਬ ਕੈਟਰ ਨੇ ਆਵਾਸ ਲਈ ਸਿੱਖਾਂ ਨੂੰ ਪਹਿਲ ਦਿੱਤੇ ਜਾਣ ਦਾ ਬਿਆਨ ਦਿੱਤਾ ਹੈ ਸ੍ਰੀ ਕੈਟਰ ਨੇ ਆਪਣੇ ਬਿਆਨ ਵਿੱਚ ਇਹ ਗੱਲ ਜ਼ੋਰ ਦੇ ਕੇ ਆਖੀ ਹੈ ਕਿ ਮੁਲਕ ਨੂੰ ਆਵਾਸ ‘ਚ ਕਟੌਤੀ ਕਰਨੀ ਜ਼ਰੂਰੀ ਹੈ ਅਤੇ ਸਿਰਫ਼ ਸਿੱਖਾਂ ਸਮੇਤ ਯਹੂਦੀਆਂ ਅਤੇ ਮੱਧ ਪੂਰਬ ਦੇ ਖ਼ਰਾਬ ਹਲਾਤਾਂ ‘ਚ ਫ਼ਸੇ ਇਸਾਈ ਭਾਈਚਾਰੇ ਨੂੰ ਆਵਾਸ ‘ਚ ਪਹਿਲ ਹੋਣੀ ਚਾਹੀਦੀ ਹੈ।
ਸਿੱਖਾਂ ਨੂੰ ਆਸਟਰੇਲੀਆ ਵਿੱਚ ਪਰਵਾਸੀ ਨਾ ਸਮਝਣ ਦਾ ਹੋਕਾ

ਸਿੱਖ ਆਪਣੇ ਆਪ ਨੂੰ ਪਰਵਾਸੀ ਨਾ ਸਮਝਣ। ਉਹ ਆਸਟਰੇਲੀਆ ਨੂੰ ਵਸਾਉਣ ਵਾਲਿਆਂ ਨੂੰ ਆਪਣੇ ਪੂਰਵਜਾਂ ਦਾ ਹੀ ਹਿੱਸਾ ਮੰਨਣ। ਇਹ ਸ਼ਬਦ ਆਸਟਰੇਲੀਆ ਦੇ ਖੋਜੀ ਲੇਖਕ ਕ੍ਰਿਸਟਲ ਜੌਰਡਨ ਤੇ ਲੇਨ ਕੈਨਾ ਜੋੜੇ ਨੇ ਅੱਜ ਸਿੱਖ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਕਹੇ।
ਆਸਟ੍ਰੇਲੀਆ ਵਿਚ ਸਿੱਖਾਂ ਦੀ ਵੱਖਰੀ ਪਛਾਣ ਕਾਇਮ ਰੱਖਣ ਲਈ ਕੰਮ ਕਰਾਂਗੇ: ਸ਼ੌਰਟਨ

ਆਸਟਰੇਲੀਆ ’ਚ 2 ਜੁਲਾਈ ਨੂੰ ਵੋਟਾਂ ਪੈਣੀਆਂ ਹਨ। ਪਾਰਲੀਮੈਂਟ ਦੀਆਂ 150 ਅਤੇ ਸੈਨੇਟ ਦੀਆਂ 76 ਸੀਟਾਂ ਲਈ ਮਤਦਾਨ ਹੋਣ ਜਾ ਰਿਹਾ ਹੈ। ਮੁੱਖ ਮੁਕਾਬਲਾ ਸੱਤਾਧਾਰੀ ਲਿਬਰਲ-ਨੈਸ਼ਨਲ ਪਾਰਟੀ ਗੱਠਜੋੜ ਅਤੇ ਮੁੱਖ ਵਿਰੋਧੀ ਧਿਰ ਲੇਬਰ ਪਾਰਟੀ ਵਿਚਕਾਰ ਹੈ। ਇਸ ਵਾਰ ਮੁਕਾਬਲਾ ਸਖ਼ਤ ਹੈ ਅਤੇ ਕਿਸੇ ਪਾਰਟੀ ਨੂੰ ਬਹੁਮੱਤ ਮਿਲਦਾ ਨਜ਼ਰ ਨਹੀਂ ਆਉਂਦਾ। ਖੱਬੇ ਪੱਖੀ ਗਰੀਨ ਪਾਰਟੀ ਵੀ ਮੈਦਾਨ ’ਚ ਹੈ।
ਆਸਟਰੇਲੀਆਈ ਚੋਣਾਂ ‘ਚ ਗਰੀਨਜ਼ ਪਾਰਟੀ ਦੀ ਸਿੱਖ ਉਮੀਦਵਾਰ ਬੀਬੀ ਭੱਠਲ ਵਿਰੁੱਧ ਨਸਲੀ ਟਿੱਪਣੀਆਂ

ਉੱਤਰੀ ਮੈਲਬਰਨ ਦੀ ਬੈਟਮੈਨ ਸੀਟ ਤੋਂ ਗਰੀਨਜ਼ ਪਾਰਟੀ ਦੀ ਉਮੀਦਵਾਰ ਸਿੱਖ ਪਿਛੋਕੜ ਨਾਲ ਸੰਬੰਧਿਤ ਬੀਬੀ ਐਲੈਕਸ ਭੱਠਲ ਖ਼ਿਲਾਫ਼ ਨਸਲੀ ਟਿੱਪਣੀਆਂ ਦਾ ਮਾਮਲਾ ਸਾਹਮਣੇ ਆਇਆ ਹੈ ਹਲਕੇ ‘ਚ ਪਿਛਲੇ ਦਿਨਾਂ ਤੋਂ ਪਰਚੇ ਵੰਡੇ ਗਏ ਹਨ ਜਿਨ੍ਹਾਂ ਉੱਤੇ ਐਲੈਕਸ ਭੱਠਲ ਦੇ ਪਿਛੋਕੜ ਅਤੇ ਧਾਰਮਿਕ ਅਕੀਦਿਆਂ ਵਿਰੁੱਧ ਭੱਦੀ ਸ਼ਬਦਾਵਲੀ ਲਿਖੀ ਗਈ ਹੈ ਬੀਬੀ ਭੱਠਲ ਮੁਤਾਬਿਕ ਇਸ ਘਟਨਾ ਨਾਲ ਸਿੱਖ ਭਾਈਚਾਰੇ ਦੀ ਬਹੁਗਿਣਤੀ ਅਤੇ ਉਨ੍ਹਾਂ ਨੂੰ ਨਿੱਜੀ ਤੌਰ ਉੱਤੇ ਗਹਿਰਾ ਧੱਕਾ ਲੱਗਿਆ ਹੈ ਇਸ ਨੂੰ ਨਸਲੀ ਅਤੇ ਨਫ਼ਰਤ ਭਰਪੂਰ ਪ੍ਰਾਪੇਗੰਡਾ ਦੱਸਦਿਆਂ ਬੀਬੀ ਭੱਠਲ ਨੇ ਕਿਹਾ ਹੈ ਓਨ੍ਹਾਂ ਦਾ ਧਰਮ ਸਰਬੱਤ ਦੇ ਭਲੇ ਦਾ ਸੁਨੇਹਾ ਦਿੰਦਾ ਹੈ ਸਿੱਖ ਸਭ ਨੂੰ ਬਰਾਬਰ ਰੱਖ ਕੇ ਮਨੁੱਖਤਾ ਦੀ ਬਿਹਤਰੀ ਲਈ ਹਮੇਸ਼ਾ ਕਾਰਜਸ਼ੀਲ ਰਹਿੰਦੇ ਹਨ।
ਸਾਊਥ ਆਸਟਰੇਲੀਆ ਵਿੱਚ ਸਫ਼ਲ ਕਿਸਾਨ ਦਲਜੀਤ ਕੌਰ ਸੰਘੇੜਾ ਨੂੰ ‘ਵੋਮੈਨ ਆਫ ਦਿ ਯੀਅਰ’ ਐਵਾਰਡ

ਪੰਜਾਬ ਦੇ ਨਕੋਦਰ ਦੀ ਰਹਿਣ ਵਾਲੀ ਦਲਜੀਤ ਕੌਰ ਸੰਘੇੜਾ ਨੂੰ ਸਾਊਥ ਆਸਟਰੇਲੀਆ ਵਿੱਚ ਸਖ਼ਤ ਮਿਹਨਤ ਅਤੇ ਦ੍ਰਿੜ ਇਰਾਦੇ ਨਾਲ ਖੇਤੀਬਾੜੀ ਕਰਨ ਕਰਕੇ ਸਫਲ ਕਿਸਾਨ ਹੋਣ ਦਾ ਮਾਣ ਹਾਸਲ ਹੋਇਆ ਹੈ। ਉਸ ਨੂੰ ਰਿਵਰਲੈਂਡ ਕਮਿਊਨਿਟੀ ਵੱਲੋਂ ਸਫ਼ਲ ਕਿਸਾਨ ਦੇ ਤੌਰ ‘ਤੇ ‘ਵੋਮੈਨ ਆਫ ਦਾ ਯੀਅਰ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਬੀਬੀ ਸੰਘੇੜਾ ਤੀਹ ਸਾਲ ਪਹਿਲਾਂ ਆਸਟਰੇਲੀਆ ਦੇ ਸ਼ਹਿਰ ਮੈਲਬਰਨ ਵਿੱਚ ਵਿਆਹੀ ਆਈ ਸੀ। ਇਥੇ ਕੁੱਝ ਸਮਾਂ ਰਹਿਣ ਮਗਰੋਂ ਉਨ੍ਹਾਂ ਦੇ ਪਤੀ ਨੇ ਸਾਊਥ ਆਸਟਰੇਲੀਆ ਦੇ ਪੇਂਡੂ ਇਲਾਕੇ ਰਿਵਰਲੈਂਡ ਨੇੜੇ ਲੁਕਸਟਨ ਵਿਖੇ ਕੁੱਝ ਜ਼ਮੀਨ ਖਰੀਦੀ ਅਤੇ ਖੇਤੀ ਸ਼ੁਰੂ ਕੀਤੀ। ਪਰ ਕੁੱਝ ਸਾਲਾਂ ਬਾਅਦ ਹੀ ਉਸ ਦੇ ਪਤੀ ਦੀ ਇਕ ਹਾਦਸੇ ਵਿੱਚ ਮੌਤ ਹੋ ਗਈ। ਇਸ ਬਾਅਦ ਬੀਬੀ ਸੰਘੇੜਾ ਲਈ ਤਿੰਨ ਬੱਚਿਆਂ ਦੀ ਸਾਂਭ ਸੰਭਾਲ ਨਾਲ ਖੇਤੀਬਾੜੀ ਕਰਨਾ ਇਕ ਵੱਡੀ ਚੁਣੌਤੀ ਸੀ।
ਆਸਟਰੇਲੀਆ ਦੀਆਂ ਸਿੱਖ ਖੇਡਾਂ ਸ਼ੁਰੂ

ਆਸਟਰੇਲੀਆ ਵਿੱਚ 23ਵੀਆਂ ਸਿੱਖਾਂ ਖੇਡਾਂ ਅੱਜ ਸ਼ੁਰੂ ਹੋ ਗਈਆਂ। ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਕੇਵਲ ਸਿਮਘ ਨੇ ਅਰਦਾਸ ਕਰਕੇ ਖੇਡਾਂ ਦੀ ਸ਼ੁਰੂਆਤ ਕੀਤੀ।ਇਹ ਖੇਡਾਂ ਬ੍ਰਿਸਬੇਨ ਦੀ ਮੋਰਟਨ ਬੇਅ ਸਪੋਰਟਸ ਕਲੱਬ ਟਿੰਰਾਲਪਾ ਵਿਖੇ ਹੋ ਰਹੀਆਂ ਹਨ।
