Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਾਊਥ ਆਸਟਰੇਲੀਆ ਵਿੱਚ ਸਫ਼ਲ ਕਿਸਾਨ ਦਲਜੀਤ ਕੌਰ ਸੰਘੇੜਾ ਨੂੰ ‘ਵੋਮੈਨ ਆਫ ਦਿ ਯੀਅਰ’ ਐਵਾਰਡ

ਸਾਊਥ ਆਸਟਰੇਲੀਆ ਵਿੱਚ ਸਫ਼ਲ ਕਿਸਾਨ ਦਲਜੀਤ ਕੌਰ ਸੰਘੇੜਾ ਨੂੰ ‘ਵੋਮੈਨ ਆਫ ਦਿ ਯੀਅਰ’ ਐਵਾਰਡ

ਐਡੀਲੇਡ: ਪੰਜਾਬ ਦੇ ਨਕੋਦਰ ਦੀ ਰਹਿਣ ਵਾਲੀ ਦਲਜੀਤ ਕੌਰ ਸੰਘੇੜਾ ਨੂੰ ਸਾਊਥ ਆਸਟਰੇਲੀਆ ਵਿੱਚ ਸਖ਼ਤ ਮਿਹਨਤ ਅਤੇ ਦ੍ਰਿੜ ਇਰਾਦੇ ਨਾਲ ਖੇਤੀਬਾੜੀ ਕਰਨ ਕਰਕੇ ਸਫਲ ਕਿਸਾਨ ਹੋਣ ਦਾ ਮਾਣ ਹਾਸਲ ਹੋਇਆ ਹੈ। ਉਸ ਨੂੰ ਰਿਵਰਲੈਂਡ ਕਮਿਊਨਿਟੀ ਵੱਲੋਂ ਸਫ਼ਲ ਕਿਸਾਨ ਦੇ ਤੌਰ ‘ਤੇ ‘ਵੋਮੈਨ ਆਫ ਦਾ ਯੀਅਰ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਬੀਬੀ ਸੰਘੇੜਾ ਤੀਹ ਸਾਲ ਪਹਿਲਾਂ ਆਸਟਰੇਲੀਆ ਦੇ ਸ਼ਹਿਰ ਮੈਲਬਰਨ ਵਿੱਚ ਵਿਆਹੀ ਆਈ ਸੀ। ਇਥੇ ਕੁੱਝ ਸਮਾਂ ਰਹਿਣ ਮਗਰੋਂ ਉਨ੍ਹਾਂ ਦੇ ਪਤੀ ਨੇ ਸਾਊਥ ਆਸਟਰੇਲੀਆ ਦੇ ਪੇਂਡੂ ਇਲਾਕੇ ਰਿਵਰਲੈਂਡ ਨੇੜੇ ਲੁਕਸਟਨ ਵਿਖੇ ਕੁੱਝ ਜ਼ਮੀਨ ਖਰੀਦੀ ਅਤੇ ਖੇਤੀ ਸ਼ੁਰੂ ਕੀਤੀ। ਪਰ ਕੁੱਝ ਸਾਲਾਂ ਬਾਅਦ ਹੀ ਉਸ ਦੇ ਪਤੀ ਦੀ ਇਕ ਹਾਦਸੇ ਵਿੱਚ ਮੌਤ ਹੋ ਗਈ। ਇਸ ਬਾਅਦ ਬੀਬੀ ਸੰਘੇੜਾ ਲਈ ਤਿੰਨ ਬੱਚਿਆਂ ਦੀ ਸਾਂਭ ਸੰਭਾਲ ਨਾਲ ਖੇਤੀਬਾੜੀ ਕਰਨਾ ਇਕ ਵੱਡੀ ਚੁਣੌਤੀ ਸੀ।

daljit kaur sanghera
ਆਪਣੇ ਫਾਰਮ ’ਤੇ ਕੰਮ ਵਿੱਚ ਜੁਟੀ ਦਲਜੀਤ ਕੌਰ ਸੰਘੇੜਾ

ਬੀਬੀ ਸੰਘੇੜਾ ਨੇ ਦੱਸਿਆ ਕਿ ਉਸ ਨੇ ਕਿਸੇ ‘ਤੇ ਨਿਰਭਰ ਹੋਣ ਤੇ ਹਾਲਾਤ ਨਾਲ ਸਮਝੌਤਾ ਕਰਨ ਦੀ ਬਜਾਏ ਸੰਘਰਸ਼ ਵਾਲਾ ਰਾਹ ਚੁਣਿਆ ਅਤੇ ਇਕ ਮਾਂ ਦੇ ਫ਼ਰਜ ਨੂੰ ਨਿਭਾਉਦਿਆਂ ਦ੍ਰਿੜ ਇਰਾਦੇ, ਸਹਿਜਤਾ ਤੇ ਲਗਨ ਨਾਲ ਬੱਚਿਆਂ ਦੀ ਸੰਭਾਲ ਦੇ ਨਾਲ ਨਾਲ ਖੇਤੀਬਾੜੀ ਦਾ ਕੰਮ ਦਲੇਰੀ ਨਾਲ ਸੰਭਾਲਿਆ। ਹੁਣ ਉਹ ਸੰਤਰੇ ਅਤੇ ਅੰਗੂਰਾਂ ਦੇ ਵੱਡੇ ਫਾਰਮ ਦੀ ਮਾਲਕ ਹੈ। ਖੇਤੀਬਾੜੀ ਨਾਲ ਸਬੰਧਤ ਮਸ਼ੀਨਰੀ ਦੀ ਵੀ ਉਹ ਖੁ਼ਦ ਹੀ ਵਰਤੋਂ ਕਰਦੀ ਹੈ। ਬੀਬੀ ਸੰਘੇੜਾ ਰਿਵਰਲੈਂਡ ਕਮਿਊਨਿਟੀ ਦੀ ਵਿਸ਼ੇਸ਼ ਮੈਂਬਰ ਵੀ ਹੈ। ਉਨ੍ਹਾਂ ਦੇ ਤਿੰਨ ਬੱਚੇ ਹਨ ਸਕੂਲ ਜਾਂਦੇ ਹਨ। ਇਥੋਂ ਦੇ ਲੇਖਕ ਲੀਜ ਹਰਫੁਲ ਵੱਲੋਂ ਦਲਜੀਤ ਕੌਰ ਸੰਘੇੜਾ ਦੇ ਜੀਵਨ ਉਪਰ ਕਿਤਾਬ ਲਿਖੀ ਗਈ ਹੈ। ਬੀਬੀ ਦਲਜੀਤ ਕੌਰ ਸੰਘੇੜਾ ਆਸਟਰੇਲੀਅਨ ਔਰਤਾਂ ਦਾ ਆਦਰਸ਼ ਬਣ ਗਈ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਆਸਟ੍ਰੇਲੀਆ ਵਿੱਚ ਹੋਣ ਜਾ ਰਹੀਆਂ ਚੋਣਾਂ ਦੇ ਮੱਦੇ ਨਜ਼ਰ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਵੱਲੋਂ ਸਿੱਖ ਗੁਰਦੁਆਰਾ ਸਾਹਿਬਾਨ ਅਤੇ ਸਿੱਖ ਸੰਸਥਾਵਾਂ ਵਾਸਤੇ ਇੱਕ ਦਸਤਾਵੇਜ਼ ਜਾਰੀ ਕੀਤਾ ਗਿਆ ਹੈ। ਇਸ ਦਸਤਾਵੇਜ਼ ਵਿੱਚ
ਆਸਟ੍ਰੇਲੀਆ ਵਿੱਚ ਹੋਣ ਜਾ ਰਹੀਆਂ ਚੋਣਾਂ ਦੇ ਮੱਦੇ ਨਜ਼ਰ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਵੱਲੋਂ ਸਿੱਖ ਗੁਰਦੁਆਰਾ ਸਾਹਿਬਾਨ ਅਤੇ ਸਿੱਖ ਸੰਸਥਾਵਾਂ ਵਾਸਤੇ ਇੱਕ ਦਸਤਾਵੇਜ਼ ਜਾਰੀ ਕੀਤਾ ਗਿਆ ਹੈ। ਇਸ ਦਸਤਾਵੇਜ਼ ਵਿੱਚ
ਲੰਘੀ 7 ਨਵੰਬਰ 2024 ਨੂੰ ਆਸਟਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਕੈਨਬਰਾ ਸਥਿਤ ਆਸਟਰੇਲੀਆ ਦੀ ਫੈਡਰਲ ਪਾਰਲੀਮੈਂਟ ਵਿੱਚ ਨਵੰਬਰ 1984 ਦੌਰਾਨ ਇੰਡੀਆ ਭਰ ਵਿੱਚ ਕੀਤੀ ਗਈ ਸਿੱਖਾਂ ਦੀ ਨਸਲਕੁਸ਼ੀ ਦੀ 40ਵੀਂ ਯਾਦ
ਲੰਘੀ 7 ਨਵੰਬਰ 2024 ਨੂੰ ਆਸਟਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਕੈਨਬਰਾ ਸਥਿਤ ਆਸਟਰੇਲੀਆ ਦੀ ਫੈਡਰਲ ਪਾਰਲੀਮੈਂਟ ਵਿੱਚ ਨਵੰਬਰ 1984 ਦੌਰਾਨ ਇੰਡੀਆ ਭਰ ਵਿੱਚ ਕੀਤੀ ਗਈ ਸਿੱਖਾਂ ਦੀ ਨਸਲਕੁਸ਼ੀ ਦੀ 40ਵੀਂ ਯਾਦ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: