ਰੋਹਿੰਗਾ ਭਾਈਚਾਰੇ ਦੀ ਨਸਲਕੁਸ਼ੀ ਵਿਰੁਧ ਮੈਲਬਰਨ ਵਿਖੇ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਵਾਲੇ ਸਿੱਖਾਂ ਨਾਲ ਖਾਸ ਗੱਲਬਾਤ(ਵੀਡੀਓ)

ਇੱਥੇ ਰੋਹਿੰਗਾ ਭਾਈਚਾਰੇ ਨਾਲ ਮਿਆਂਮਾਰ ‘ਚ ਹੋ ਰਹੇ ਨਸਲਘਾਤ ਵਿਰੁੱਧ ਮੈਲਬਰਨ(ਆਸਟ੍ਰੇਲੀਆ) ਵਿੱਚ ਮੁਜ਼ਾਹਰਾ ਕੀਤਾ ਗਿਆ। ਇੰਟਰਨੈਸ਼ਨਲ ਰੋਹੀੰਗੀਆ ਕੌਂਸਲ ਨੇ ਇਸ ਨਸਲਕੁਸ਼ੀ ਦੇ ਖਿਲਾਫ ਮੈਲਬਰਨ ਸ਼ਹਿਰ ਦੀ ਸਟੇਟ ਲਾਇਬ੍ਰੇਰੀ ਵਿਖੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਵਿੱਚ ਸਥਾਨਕ ਰੋਹੀਂਗੀਆ ਮੂਲ ਦੇ ਲੋਕਾਂ ਸਮੇਤ ਸਿੱਖ ਭਾਈਚਾਰੇ ਦੇ ਲੋਕਾਂ ਨੇ ਵੀ ਹਿੱਸਾ ਲਿਆ।

ਰੋਹੀਂਗੀਆ ਭਾਈਚਾਰੇ ਨਾਲ ਮਿਲ ਕੇ ਸਿੱਖਾਂ ਵਲੋਂ ਮੈਲਬਰਨ ‘ਚ ਰੋਸ ਪ੍ਰਦਰਸ਼ਨ

ਬੀਤੇ ਕੱਲ੍ਹ (7 ਸਤੰਬਰ) ਨੂੰ ਇੱਥੇ ਰੋਹੀੰਗੀਆ ਭਾਈਚਾਰੇ ਨਾਲ ਮਿਆਂਮਾਰ ‘ਚ ਹੋ ਰਹੇ ਨਸਲਘਾਤ ਵਿਰੁੱਧ ਮੁਜ਼ਾਹਰਾ ਕੀਤਾ ਗਿਆ ਜਿਸ ਵਿੱਚ ਸਥਾਨਕ ਰੋਹੀਂਗੀਆ ਮੂਲ ਦੇ ਲੋਕਾਂ ਸਮੇਤ ਸਿੱਖ ਸੰਸਥਾਵਾਂ ਨੇ ਵੀ ਸ਼ਮੂਲੀਅਤ ਕੀਤੀ। ਸ਼ਹਿਰ ਦੀ ਕੌਲਿਨ ਸਟਰੀਟ ‘ਤੇ ਹੋਏ ਇਸ ਮੁਜ਼ਾਹਰੇ ‘ਚ ਕੌਮਾਂਤਰੀ ਭਾਈਚਾਰੇ ਨੂੰ ਇਸ ਜ਼ੁਰਮ ਵਿਰੁੱਧ ਅਵਾਜ਼ ਚੁੱਕਣ ਦੀ ਅਪੀਲ ਕੀਤੀ ਗਈ।

ਆਸਟਰੇਲੀਅਨ ਸਰਕਾਰ ਵਲੋਂ 457 ਵੀਜ਼ਾ ਬੰਦ: ਸਿੱਧੇ ਤੌਰ ‘ਤੇ ਪ੍ਰਭਾਵਿਤ ਹੋਣਗੇ ਕਾਮੇ

ਆਸਟਰੇਲੀਅਨ ਸਰਕਾਰ ਨੇ ਇੱਕ ਅਹਿਮ ਐਲਾਨ ਤਹਿਤ ਵੀਜ਼ਾ ਸ਼੍ਰੇਣੀ 457 ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ ਜਿਸ ਨਾਲ ਵੱਡੀ ਗਿਣਤੀ ‘ਚ ਪੰਜਾਬੀ ਅਤੇ ਹੋਰ ਮੂਲ ਦੇ ਇੱਛੁਕ ਕਾਮੇ ਸਿੱਧੇ ਤੌਰ ਉੱਤੇ ਪ੍ਰਭਾਵਿਤ ਹੋਣਗੇ।

ਖੇਤਰੀ ਵਿਕਟੋਰੀਆ ‘ਚ ਉਸਾਰੀ ਜਾਵੇਗੀ ਸਿੱਖ ਯਾਦਗਾਰ; ਇਕ ਸਦੀ ਬਾਅਦ ਇਤਿਹਾਸਿਕ ਸਥਾਨ ‘ਤੇ ਜੁੜੇ ਸਿੱਖ

ਆਸਟਰੇਲੀਆ ਦੇ ਸਿੱਖਾਂ ਨੇ 25 ਮਾਰਚ ਨੂੰ ਉਸ ਇਤਿਹਾਸਿਕ ਸਥਾਨ ਦਾ ਦੌਰਾ ਕੀਤਾ ਜਿੱਥੇ ਕਰੀਬ ਇੱਕ ਸਦੀ ਪਹਿਲਾਂ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਭਾਈਚਾਰਕ ਇਕੱਤਰਤਾ ਕੀਤੀ ਗਈ ਸੀ। ਕੁਝ ਸ੍ਰੋਤਾਂ ਮੁਤਾਬਿਕ ਇਹ ਆਸਟਰੇਲੀਆ ‘ਚ ਹੋਇਆ ਪਹਿਲਾ ਅਖੰਡ ਪਾਠ ਸੀ।

ਪੱਛਮੀ ਆਸਟਰੇਲੀਆ ਦੇ ਸਕੂਲਾਂ ‘ਚ 5ਵੀਂ, 6ਵੀਂ, 9ਵੀਂ ਜਮਾਤ ‘ਚ ਪੜ੍ਹਾਇਆ ਜਾਏਗਾ ਸਿੱਖ ਇਤਿਹਾਸ

ਪੱਛਮੀ ਆਸਟਰੇਲੀਆ ਦੇ ਸਕੂਲਾਂ ‘ਚ ਹੁਣ ਸਿੱਖਾਂ ਦਾ ਇਤਿਹਾਸ ਪਾਠਕ੍ਰਮ ਦਾ ਹਿੱਸਾ ਹੋਵੇਗਾ ਸੂਬੇ ਦੇ ਸਕੂਲਾਂ ‘ਚ ਹੁਣ ਸਥਾਨਕ ਬੱਚੇ ਸਿੱਖ ਭਾਈਚਾਰੇ ਦੇ ਕੌਮਾਂਤਰੀ ਇਤਿਹਾਸ ਤੋਂ ਜਾਣੂ ਹੋ ਸਕਣਗੇ ਇਸ ਸੰਬੰਧੀ ਹਿਸਟਰੀ ਟੀਚਰਜ਼ ਐਸੋਸੀਏਸ਼ਨ ਆਫ਼ ਵੈਸਟਰਨ ਆਸਟਰੇਲੀਆ (ਐਚ.ਟੀ.ਏ.ਡਬਲਿਊ.ਏ) ਵਲੋਂ ਤਿਆਰ ਸਲੇਬਸ ਪਰਥ ‘ਚ ਹੋਈ ਸੂਬਾਈ ਕਾਨਫਰੰਸ ‘ਚ ਜਾਰੀ ਕੀਤਾ ਗਿਆ ਹੈ।

ਸਿੱਖ ਰਾਜ ਨਾਲ ਸਬੰਧਤ ਪ੍ਰਦਰਸ਼ਨੀ 17 ਦਸੰਬਰ ਨੂੰ ਮੈਲਬੌਰਨ (ਆਸਟ੍ਰੇਲੀਆ) ਵਿਖੇ

ਸਿੱਖ ਪਛਾਣ ਦੇ ਸਬੰਧ ‘ਚ ਜਾਗਰੂਕਤਾ ਲਿਆਉਣ, ਸਿੱਖ ਇਤਿਹਾਸ ਅਤੇ ਕਦਰਾਂ ਕੀਮਤਾਂ ਬਾਰੇ ਦੱਸਣ ਲਈ ਮੈਲਬੌਰਨ ਸ਼ਹਿਰ ‘ਚ 17 ਤੋਂ 20 ਦਸੰਬਰ 2016, ਤਕ ਸਿੱਖ ਰਾਜ ਨਾਲ ਸਬੰਧਤ ਪ੍ਰਦਰਸ਼ਨੀ ਲਾਈ ਜਾ ਰਹੀ ਹੈ।

ਆਸਟ੍ਰੇਲੀਆ: ਸਿੱਖ ਨਸਲਕੁਸ਼ੀ 1984 ਦੀ ਯਾਦ ‘ਚ ਸੈਂਕੜੇ ਲੋਕ ਹੋਏ ਮਾਰਚ ‘ਚ ਸ਼ਾਮਲ

ਸਿੱਖ ਨਸਲਕੁਸ਼ੀ ਦੀ ਯਾਦ ਅਤੇ ਆਸਟ੍ਰੇਲੀਆਈ ਭਾਈਚਾਰੇ ‘ਚ ਇਸ ਮੁੱਦੇ ਪ੍ਰਤੀ ਜਾਗਰੂਕਤਾ ਲਿਆਉਣ ਲਈ ਸੁਪਰੀਮ ਸਿੱਖ ਕੌਂਸਲ ਆਫ ਆਸਟ੍ਰੇਲੀਆ ਵਲੋਂ ਸਾਲਾਨਾ ਸਿੱਖ ਨਸਲਕੁਸੀ ਯਾਦਗਾਰੀ ਮਾਰਚ ਵਿੱਚ ਸੈਂਕੜਿਆਂ ਦੀ ਤਾਦਾਦ ‘ਚ ਸੰਗਤਾਂ ਨੇ ਹਿੱਸਾ ਲਿਆ ਅਤੇ ਕਤਲੇਆਮ ਦੇ ਸ਼ਿਕਾਰ ਲੋਕਾਂ ਪ੍ਰਤੀ ਸ਼ਰਧਾਂਜਲੀ ਭੇਟ ਕੀਤੀ। ਮੈਲਬੌਰਨ ਸ਼ਹਿਰ ਦੇ ਸਿਟੀ ਸਕੁਏਰ ਤੋਂ ਸ਼ੁਰੂ ਹੋਇਆ ਮਾਰਚ ਸ਼ਹਿਰ ਦੇ ਪ੍ਰਮੁੱਖ ਇਲਾਕੇ ‘ਚੋਂ ਹੁੰਦਾ ਹੋਇਆ ਫਲੈਗਸਟਾਫ ਗਾਰਡਨਜ਼ ‘ਤੇ ਜਾ ਕੇ ਸਮਾਪਤ ਹੋਇਆ, ਜਿੱਥੇ ਬੁਲਾਰਿਆਂ ਨੇ ਸੰਗਤਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਹਰਪਿੰਦਰ ਸਿੰਘ ਖੁਸ਼ਦਿਲ ਅਤੇ ਸ਼ੁਭਕਰਮਨਜੀਤ ਸਿੰਘ ਵਲੋਂ ਕਵਿਤਾਵਾਂ ਅਤੇ ਗੁਰਪ੍ਰਭਜੋਤ ਸਿੰਘ ਦਾਖਾ ਵਲੋਂ ਗੀਤ ਦਾ ਗਾਇਨ ਕੀਤਾ ਗਿਆ।

ਮੈਲਬੌਰਨ ‘ਚ ਸਿੱਖ ਨਸਲਕੁਸ਼ੀ ਯਾਦਗਾਰੀ ਮਾਰਚ 6 ਨਵੰਬਰ ਨੂੰ; ਬੀਬੀ ਖਾਲੜਾ ਹੋਣਗੇ ਸ਼ਾਮਲ

1984 ਸਿੱਖ ਨਸਲ਼ਕੁਸ਼ੀ ਦੀ ਯਾਦ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਿੱਖ ਨਸਲ਼ਕੁਸ਼ੀ ਯਾਦਗਾਰੀ ਮਾਰਚ ਮੈਲਬੋਰਨ ਸ਼ਹਿਰ ਦੇ ਵਿੱਚ 6 ਨਵੰਬਰ ਦਿਨ ਐਤਵਾਰ ਨੂੰ ਦੁਪਹਿਰ 2 ਵਜੇ ਤੋਂ 6 ਵਜੇ ਤੱਕ ਕੱਢਿਆ ਜਾ ਰਿਹਾ ਹੈ। ਇਹ ਮਾਰਚ ਸਿਟੀ ਚੌਂਕ ਤੋਂ ਸ਼ੁਰੂ ਹੋ ਕੇ ਫ਼ਲੈਗ ਸਟਾਫ਼ ਗਾਰਡਰਨਸ ‘ਤੇ ਜਾ ਕੇ ਸਮਾਪਤ ਹੋਣਾ ਹੈ।

‘ਆਸਟਰੇਲੀਅਨ ਆਫ਼ ਦਾ ਈਅਰ’ ਐਵਾਰਡ ਨਾਲ ਸਨਮਾਨਿਤ ਹੋਵੇਗਾ ਸਿੱਖ ਨੌਜਵਾਨ ਤੇਜਿੰਦਰ ਪਾਲ ਸਿੰਘ

ਆਸਟਰੇਲੀਆ ‘ਚ ਪਹਿਲੀ ਵਾਰ ਵਕਾਰੀ ਕੌਮੀ ਪੁਰਸਕਾਰ ਆਸਟਰੇਲੀਅਨ ਆਫ਼ ਦਾ ਈਯਰ 2017 (ਲੋਕਲ ਹੀਰੋ ਸ਼੍ਰੇਣੀ ਨਦਰਨ ਟੈਰਿਟਰੀ) ਇਸ ਵਾਰ ਇੱਕ ਸਿੱਖ ਨੌਜਵਾਨ ਨੂੰ ਦਿੱਤਾ ਗਿਆ ਹੈ। ਮੂਲਵਾਸੀਆਂ ਦੀ ਬਹੁਗਿਣਤੀ ਵਾਲੀ ਨਦਰਨ ਟੈਰਿਟਰੀ ਖੇਤਰ ‘ਚ ਪਰਿਵਾਰ ਸਮੇਤ ਰਹਿੰਦੇ ਤੇਜਿੰਦਰ ਪਾਲ ਸਿੰਘ ਦੇ ਨਾਮ ਦਾ ਐਲਾਨ ਅੱਜ ਸਰਕਾਰ ਦੀ ਸੰਬੰਧਿਤ ਬਾਡੀ ਵੱਲ੍ਹੋਂ ਕੀਤਾ ਗਿਆ।